ਰਾਫੇਲ ਦੀ ਸਕੁਐਡਰਨ ਦੀ ਕਮਾਨ ਸ਼ੌਰਯਾ ਚੱਕਰ ਨਾਲ ਸਨਮਾਨਿਤ ਜਾਂਬਾਜ਼ ਪਾਇਲਟ ਹਰਕਿਰਤ ਸਿੰਘ ਹਵਾਲੇ

208
ਰਾਫੇਲ ਦੀ ਸਕੁਐਡਰਨ ਦੀ ਕਮਾਨ ਸ਼ੌਰਯਾ ਚੱਕਰ ਨਾਲ ਸਨਮਾਨਿਤ ਜਾਂਬਾਜ਼ ਪਾਇਲਟ ਹਰਕਿਰਤ ਸਿੰਘ (ਇਨਸੈਟ) ਹਵਾਲੇ

ਜੰਗੀ ਜਹਾਜ਼ ਰਾਫੇਲ ਦੀ ਆਮਦ ਦੀ ਦਸਤਕ ਦੇ ਨਾਲ ਹੀ ਭਾਰਤੀ ਹਵਾਈ ਫੌਜ ਦੀ ਉਹ ਇਤਿਹਾਸਿਕ ਜੰਗੀ ਸਕੁਐਡਰਨ ਮੁੜ ਤੋਂ ਹੋਂਦ ਵਿੱਚ ਆ ਗਈ ਹੈ, ਜਿਸਨੇ ਕਰਗਿਲ ਜੰਗ ਸਮੇਤ ਕਈ ਮੌਕਿਆਂ ‘ਤੇ ਆਪਣੀ ਬਹਾਦੁਰੀ ਦੇ ਜਲਵੇ ਦਿਖਾਏ ਹਨ। ਕਰਗਿਲ ਜੰਗ ਸਮੇਂ ਇਸਦੇ ਕਮਾਨ ਅਧਿਕਾਰੀ, ਭਾਰਤੀ ਹਵਾਈ ਫੌਜ ਦੇ ਮੌਜੂਦਾ ਮੁਖੀ ਏਅਰ ਚੀਫ ਮਾਰਸ਼ਲ ਬਿਰੇਂਦਰ ਸਿੰਘ ਧਨੋਆ ਸਨ ਅਤੇ ਇਹ ਕਮਾਨ ਮਿਗ-21 ਉਡਾਉਂਦੀ ਸੀ। ਸਕੁਐਡਰਨ 17 ਯਾਨੀ ‘ਗੋਲਡਨ ਏਅਰੋ’ ਹੁਣ ਨਾ ਸਿਰਫ ਦੁਨੀਆ ਦੇ ਸਭਤੋਂ ਤਾਕਤਵਰ ਅਤੇ ਮਾਰਕ ਸਮਰੱਥਾ ਨਾਲ ਲੈਸ ਰਾਫੇਲ ਦਾ ਖੈਰਖਵਾਹ ਬਣ ਰਹੀ ਹੈ, ਬਲਕਿ ਇਸਨੂੰ ਕਮਾਨ ਅਧਿਕਾਰੀ ਵੀ ਅਦੁੱਤੀ ਬਹਾਦੁਰੀ ਅਤੇ ਸੂਝਬੂਝ ਵਾਲਾ ਮਿਲਾ ਹੈ। ਨਾਂਅ ਹੈ ਗਰੁੱਪ ਕੈਪਟਨ ਹਰਕੀਰਤ ਸਿੰਘ, ਜੋ ਸ਼ੌਰਯਾ ਚੱਕਰ ਨਾਲ ਸਨਮਾਨਿਤ ਹਨ।

ਫ੍ਰਾਂਸ ਵਿੱਚ ਰਾਫੇਲ ਦੀ ਨਿਰਮਾਤਾ ਕੰਪਨੀ ਦਸਾਲਟ ਏਵੀਏਸ਼ਨ ਅਤੇ ਹਵਾਈ ਫੌਜ ਦੇ ਟਿਕਾਣਿਆਂ ‘ਤੇ ਗਰੁੱਪ ਕੈਪਟਨ ਹਰਕੀਰਤ ਸਿੰਘ ਅਤੇ ਉਨ੍ਹਾਂ ਦੇ ਪਾਇਲਟ ਸਾਥੀਆਂ ਦੀ ਟ੍ਰੇਨਿੰਗ ਚੱਲ ਰਹੀ ਹੈ। ਪਾਇਲਟਾਂ ਦੇ ਇਲਾਵਾ 70 ਤੋਂ ਵੱਧ ਇੰਜੀਨੀਅਰ ਆਦਿ ਵੀ ਇੱਥੇ ਟ੍ਰੇਨਿੰਗ ਲੈ ਰਹੇ ਹਨ। ਇਹ ਟ੍ਰੇਨਿੰਗ ਭਾਰਤੀ ਅਤੇ ਵਿਦੇਸ਼ੀ ਜਹਾਜ਼ ਮਾਹਿਰ ਮਿਲ ਕੇ ਕਰਵਾ ਰਹੇ ਹਨ।

ਪਾਇਲਟ ਹਰਕੀਰਤ ਸਿੰਘ (ਸਭਤੋਂ ਖੱਬੇ) ਨੂੰ “ਗੋਲਡਨ ਏਰੋਜ” ਸੌਂਪਿਆਂ ਹੋਇਆਂ ਭਾਰਤੀ ਹਵਾਈ ਫੌਜ ਦੇ ਮੁਖੀ ਬੀਐੱਸ ਧਨੋਆ

ਕੌਣ ਹਨ ਪਾਇਲਟ ਹਰਕੀਰਤ ਸਿੰਘ:

ਪੰਜਾਬ ਵਿੱਚ ਜਲੰਧਰ ਦੇ ਰਹਿਣ ਵਾਲੇ ਹਰਕੀਰਤ ਸਿੰਘ ਦੇ ਪਿਤਾ ਵੀ ਫੌਜ ਵਿੱਚ ਸਨ- ਲੈਫਟੀਨੈਂਟ ਕਰਨਲ ਨਿਰਮਲ ਸਿੰਘ। ਦਸੰਬਰ 2001 ਵਿੱਚ ਭਾਰਤੀ ਹਵਾਈ ਫੌਜ ਦਾ ਹਿੱਸਾ ਬਣੇ ਫਾਈਟਰ ਪਾਇਲਟ ਗਰੁੱਪ ਕੈਪਟਨ ਹਰਕੀਰਤ ਸਿੰਘ ਨੂੰ ਉਸ ਮਿਗ 21 ਸੁਪਰਸੋਨਿਕ ਫਾਈਟਰ ਦੀ ਪਰਵਾਜ਼ ਭਰਨ ਵਿੱਚ ਮਹਾਰਤ ਹਾਸਲ ਹੈ, ਜੋ “ਉਡਣ ਤਾਬੂਤ” ਦੇ ਤੌਰ ‘ਤੇ ਬਦਨਾਮ ਹੈ ਅਤੇ ਹੁਣ ਤੱਕ ਇਸਦੀ ਹਾਦਸਿਆਂ ਵਿੱਚ 170 ਭਾਰਤੀ ਪਾਇਲਟਾਂ ਅਤੇ ਤਕਰੀਬਨ 40 ਨਾਗਰਿਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ। ਪਰ ਇਹ ਅਜਿਹਾ ਜੰਗੀ ਜਹਾਜ਼ ਹੈ, ਜਿਸਨੇ ਇਸੇ ਸਾਲ ਕਸ਼ਮੀਰ ਸਰੱਹਦ ‘ਤੇ, ਅਮਰੀਕਾ ਦੇ ਬਣੇ ਜਾਨਦਾਰ ਪਾਕਿਸਤਾਨ ਹਵਾਈ ਫੌਜ ਦੇ ਐੱਫ-16 ਜੰਗੀ ਜਹਾਜ਼ ਨੂੰ ਤਬਾਹ ਕਰਕੇ ਆਪਣੀ ਮਾਰਕ ਸਮਰੱਥਾ ਦਾ ਅਹਿਸਾਸ ਉਨ੍ਹਾਂ ਮਾਹਿਰਾਂ ਨੂੰ ਦਵਾ ਦਿੱਤਾ, ਜੋ ਇਸਨੂੰ ਬੀਤੇ ਜ਼ਮਾਨੇ ਦਾ ਜੰਗੀ ਟ੍ਰੇਨਰ ਹੀ ਸਮਝਦੇ ਸਨ। ਅਜੇ ਵੀ ਭਾਰਤੀ ਹਵਾਈ ਫੌਜ ਵਿੱਚ ਇਹ 100 ਤੋਂ ਵੱਧ ਦੀ ਗਿਣਤੀ ਵਿੱਚ ਹੈ।

ਗਰੁੱਪ ਕੈਪਟਨ ਹਰਕੀਰਤ ਸਿੰਘ ਦੀ ਜਾਂਬਾਜੀ:

ਉਹ 23 ਸਤੰਬਰ 2008 ਨੂੰ ਕਾਲੀ ਬੋਲੀ ਰਾਤ ਸੀ, ਜਦੋਂ ਗਰੁੱਪ ਕੈਪਟਨ ਹਰਕੀਰਤ ਸਿੰਘ ਨੂੰ ਦੋ ਜਹਾਜਾਂ ਵਾਲੀ ਪ੍ਰੈਕਟਿਸ ਇੰਟਰਸੈਪਸ਼ਨ ਸੋਰਟੀ (practice interception sortie) ਮਿਗ-21 ਬਾਇਸਨ ਵਿੱਚ ਭਰਨੀ ਸੀ। ਤਕਰੀਬਨ ਚਾਰ ਕਿੱਲੋਮੀਟਰ ਦੀ ਉਚਾਈ ‘ਤੇ ਰੁਕਾਵਟ ਪ੍ਰਕਿਰਿਆ ਦੇ ਦੌਰਾਨ ਇੰਜਨ ਤੋਂ ਤਿੰਨ ਧਮਾਕੇ ਸੁਣਾਈ ਦਿੱਤੇ, ਕਾਕਪਿਟ ਦੀਆਂ ਬੱਤੀਆਂ ਬੰਦ ਹੋ ਗਈਆਂ ਅਤੇ ਬੇਹੱਦ ਮੱਧਮ ਐਮਰਜੰਸੀ ਵਾਲੀ ਲਾਈਟ ਵੀ ਬਚੀ ਸੀ। ਸੁਰੱਖਿਅਤ ਲੈਂਡਿੰਗ ਲਈ ਬਹੁਤ ਵੱਡੀ ਚੁਣੌਤੀ ਸੀ, ਕਿਉਂਕਿ ਹੇਠਾਂ ਰੇਗਿਸਤਾਨ ਇਲਾਕੇ ਵਿੱਚ ਹਨੇਰੇ ਕਰਕੇ ਕੁੱਝ ਵਿਖਾਈ ਨਹੀਂ ਸੀ ਦੇ ਰਿਹਾ।

ਇੰਜਨ ਵਿੱਚ ਅੱਗ ਲੱਗ ਚੁੱਕੀ ਸੀ ਯਾਨੀ ਸਭਤੋਂ ਮੁਸ਼ਕਿਲ ਐਮਰਜੰਸੀ ਵਾਲੇ ਹਲਾਤ ਸਨ। ਅਜਿਹੇ ਵਿੱਚ ਜਹਾਜ਼ ਜਾਂ ਪਾਇਲਟ ਵਿੱਚੋਂ ਕੋਈ ਇੱਕ ਹੀ ਬੱਚ ਸਕਦਾ ਸੀ। ਐਨੇ ਖਤਰਨਾਕ ਹਲਾਤ ਵਿੱਚ ਵੀ ਜਹਾਜ਼ ਉਡਾ ਰਹੇ ਹਰਕੀਰਤ ਸਿੰਘ ਨੇ ਹੌਸਲਾ ਨਹੀਂ ਛੱਡਿਆ ਅਤੇ ਜਹਾਜ਼ ਨੂੰ ਕਾਬੂ ਕਰਕੇ ਅਤੇ ਜਹਾਜ਼ ਵਿੱਚ ਮੌਜੂਦ ਨੇਵਿਗੇਸ਼ਨ ਸਿਸਟਮ ਦੀ ਮਦਦ ਨਾਲ ਸਿਰਫ਼ ਕਾਕਪਿਟ ਦੀ ਲਾਈਟ ਦੇ ਸਹਾਰੇ ਲੈਂਡਿੰਗ ਕਰਾਉਣ ਦੀ ਤਰਕੀਬ ਅਜਮਾਈ। ਉਹ ਜਹਾਜ਼ ਨੂੰ ਉਸ ਹਲਾਤ ਵਿੱਤ ਲੈ ਆਏ, ਜਿਸ ਨਾਲ ਉਹ ਨਿਗਰਾਨੀ ਰਾਡਾਰ ਦੇ ਦਾਇਰੇ ਵਿੱਚ ਆ ਜਾਏ। ਅਜਿਹਾ ਕਰਨ ਲਈ ਬੇਹੱਦ ਅਵੱਲ ਦਰਜੇ ਦੀ ਮਹਾਰਤ ਅਤੇ ਬਹਾਦੁਰੀ ਚਾਹੀਦੀ ਹੈ, ਜਿਸਦੀ ਨੁਮਾਇਸ਼ ਪਾਇਲਟ ਹਰਕੀਰਤ ਸਿੰਘ ਨੇ ਕੀਤੀ।

ਸ਼ੌਰਯਾ ਚੱਕਰ ਨਾਲ ਸਨਮਾਨਿਤ:

ਉਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ। ਖੁਦ ਨੂੰ ਇਜੈਕਟ ਨਹੀਂ ਕੀਤਾ ਅਤੇ ਜਹਾਜ਼ ਦੀ ਲੈਂਡਿੰਗ ਕਰਵਾਈ। ਐਨਾ ਹੀ ਨਹੀਂ ਲੈਂਡਿੰਗ ਦੇ ਬਾਅਦ ਰਨਵੇ ਵੀ ਕਲੀਅਰ ਕੀਤਾ ਅਤੇ ਜਹਾਜ਼ ਨੂੰ ਢੰਗ ਨਾਲ ਬੰਦ ਕੀਤਾ। ਇਸ ਤਰ੍ਹਾਂ ਉਨ੍ਹਾਂ ਨੇ ਐਮਰਜੰਸੀ ਵਿੱਚ ਵੀ ਆਪਣੀ ਜਾਨ ਦੇ ਨਾਲ ਬੇਹੱਦ ਕੀਮਤੀ ਜਹਾਜ਼ ਨੂੰ ਵੀ ਬਚਾਅ ਲਿਆ। ਉਨ੍ਹਾਂ ਦੇ ਇਸੇ ਕਾਰਨਾਮੇ ਕਰਕੇ ਉਨ੍ਹਾਂ ਨੂੰ 15 ਅਗਸਤ 2009 ਨੂੰ ਸ਼ੌਰਯਾ ਚੱਕਰ ਮੈਡਲ ਨਾਲ ਸਨਮਾਨਿਤ ਕੀਤਾ ਗਿਆ।

ਪਾਕਿਸਤਾਨ ਨਾਲ ਜੰਗ ਦੇ ਸਮੇਂ ਇਸੇ ਸਕੁਆਡਰਨ ਨੇ ਰਾਜਧਾਨੀ ਦਿੱਲੀ ਨੂੰ ਕਵਰ ਕੀਤਾ ਸੀ। ਮਿਗ ਘੱਟ ਹੁੰਦੇ ਗਏ ਤਾਂ ਇਹ 17 ਸਕੁਆਡਰਨ ਵੀ ਆਖਰ ਦਮ ਤੋੜ ਗਈ। ਹੁਣ ਇਸਨੂੰ 21 ਸਤੰਬਰ ਨੂੰ ਮੁੜ ਹੋਂਦ ਵਿੱਚ ਲਿਆਂਦਾ ਗਿਆ ਹੈ ਅਤੇ ਇਸਦਾ ਕੇਂਦਰ ਅੰਬਾਲਾ ਏਅਰਬੇਸ ਹੀ ਹੈ। ਜਦੋਂ ਦਸਾਲਟ ਰਾਫੇਲ ਇੱਥੇ ਆਉਣਗੇ ਤਾਂ ਇਸੇ 17 ਸਕੁਆਡਰਨ ਯਾਨੀ ਗੋਲਡਨ ਏਅਰੋ ਦੇ ਸਪੁਰਦ ਕੀਤਾ ਜਾਣਗੇ। ਇੱਥੇ ਹੀ ਪਾਇਲਟਾਂ ਦੀ ਅਵੱਲ ਦਰਜੇ ਦੇ ਸਿਮੁਲੇਟਰ ‘ਤੇ ਟ੍ਰੇਨਿੰਗ ਵੀ ਹੋਏਗੀ।

17 ਸਕੁਆਡਰਨ ਨੇ ਗੋਆ ਮੁਕਤੀ ਮੁਹਿੰਮ ਦੌਰਾਨ 1965 ਦੀ ਸ਼ੁਰੂਆਤ ਵਿੱਚ ਅਤੇ ਵਿੰਗ ਕਮਾਂਡਰ ਐੱਨ ਚਤਰਥ ਦੀ ਅਗਵਾਈ ਵਿੱਚ 1971 ਦੀ ਭਾਰਤ-ਪਾਕਿਸਤਾਨ ਜੰਗ ਵਿੱਚ ਵੀ ਅਹਿਮ ਭੂਮਿਕਾ ਅਦਾ ਕੀਤੀ ਸੀ। 1988 ਵਿੱਚ ਤਤਕਾਲੀ ਰਾਸ਼ਟਰਪਤੀ ਆਰ. ਵੇਂਕਟਰਮਣ ਨੇ 17 ਸਕੁਆਡਰਨ ਨੂੰ “ਕਲਰ” ਪ੍ਰਦਾਨ ਕੀਤਾ ਸੀ।