ਲੈਫਟੀਨੈਂਟ ਜਨਰਲ ਕੇਜੇਐੱਸ ਢਿੱਲੋਂ ਨੂੰ ਰਾਜਪੁਰਾਨਾ ਰਾਇਫਲਸ ਦੀ ਕਮਾਨ

157
ਮੱਧ ਕਮਾਨ ਦੇ ਜੀਓਸੀ ਲੈਫਟੀਨੈਂਟ ਜਨਰਲ ਅਭੇ ਕ੍ਰਿਸ਼ਣਾ ਲੈਫਟੀਨੈਂਟ ਜਨਰਲ ਕੇਜੇਐੱਸ ਢਿੱਲੋਂ ਨੂੰ ਜਿੰਮੇਵਾਰੀ ਸੌਂਪਦੇ ਹੋਏ

ਲੈਫਟੀਨੈਂਟ ਜਰਨਲ ਕੰਵਲ ਜੀਤ ਢਿੱਲੋਂ (ਕੇਜੇਐੱਸ ਢਿੱਲੋਂ) ਨੂੰ ਭਾਰਤੀ ਫੌਜ ਦੀ ਇਤਿਹਾਸਿਕ ਅਤੇ ਜ਼ਬਰਦਸਤ ਦਮਖਮ ਰੱਖਣ ਵਾਲੀ ਰਾਜਪੁਤਾਨਾ ਰਾਈਫਲਸ ਦੀ ਕਮਾਨ ਸੌਂਪੀ ਗਈ ਹੈ। ਉਨ੍ਹਾਂ ਨੇ ਰਾਜਪੁਤਾਨਾ ਰਾਈਫਲਸ ਵਿੱਚ ਹੀ 1983 ਵਿੱਚ ਕਮਿਸ਼ਨ ਹਾਸਲ ਕੀਤਾ ਸੀ ਅਤੇ ਮੌਜੂਦਾ ਸਮੇਂ ਦੌਰਾਨ ਜਨਰਲ ਢਿੱਲੋਂ ਭਾਰਤੀ ਫੌਜ ਦੀ 15ਵੀਂ ਕੋਰ ਦੇ ਕਮਾਂਡਰ ਹਨ। ਲੈਫਟੀਨੈਂਟ ਜਰਨਲ ਫਿੱਲੋਂ ਨੂੰ ਰਾਜਪੁਤਾਨਾ ਰਾਈਫਲਸ ਦਾ ਕਰਨਲ ਆਫ ਰੇਜਿਮੈਂਟ ਨਿਯੁਕਤ ਕੀਤੇ ਜਾਣ ‘ਤੇ ਉਨ੍ਹਾਂ ਨੂੰ ਮੱਧ ਕਮਾਨ ਦੇ ਜੀਓਸੀ ਲੈਫਟੀਨੈਂਟ ਜਨਰਲ ਅਭੇ ਕ੍ਰਿਸ਼ਣਾ ਨੇ ਕਾਰਜਭਾਰ ਸੌਂਪਿਆ।

ਸ਼ਨਿਚਰਵਾਰ ਨੂੰ ਰਾਜਪੁਤਾਨਾ ਰਾਈਫਲਸ ਦੀ ਕਮਾਨ ਸੰਭਾਲਣ ਤੋਂ ਪਹਿਲਾਂ ਦੋਵੇਂ ਲੈਫਟੀਨੈਂਟ ਜਨਰਲ ਰਾਜਪੁਤਾਨਾ ਰਾਈਫਲਸ ਦੇ ਰੈਜਿਮੈਂਟਲ ਸੈਂਟਰ ਪਹੁੰਚੇ ਅਤੇ ਉੱਥੇ ਵੀਰ ਸਥੱਲ ਨੂੰ ਸ਼ਰਧਾਂਜਲੀ ਭੇਟ ਕੀਤੀ। ਲੈਫਟੀਨੈਂਟ ਜਨਰਲ ਕ੍ਰਿਸ਼ਣਾ ਦੇ ਬਾਅਵ ਲੈਫਟੀਨੈਂਟ ਜਨਰਲ ਢਿੱਲੋਂ ਮੱਧ ਕਮਾਂਡ ਦੀ ਵੀ ਕਮਾਨ ਸੰਭਾਲਣਗੇ।

ਲੈਫਟੀਨੈਂਟ ਜਨਰਲ ਕੇਜੇਐੱਸ ਢਿੱਲੋਂ ਚਾਰਜ ਲੈਂਦੇ ਹੋਏ

ਜੰਮੂ-ਕਸ਼ਮੀਰ ਵਿੱਚ ਸੱਤ ਤਰ੍ਹਾਂ ਦੇ ਕਾਰਜਕਾਲ ਅਤੇ ਅੱਤਵਾਦੀਆਂ ਦੇ ਖਿਲਾਫ ਚੋਣਵੀਂ ਫੌਜੀ ਕਾਰਵਾਈ ਲੈਫਟੀਨੈਂਟ ਜਨਰਲ ਕੰਵਲ ਜੀਤ ਸਿੰਘ ਢਿੱਲੋਂ ਦੀਆਂ ਵਿਸ਼ੇਸ਼ਤਾਈਆਂ ਵਿੱਚ ਸ਼ੁਮਾਰ ਹੈ। ਜਨਰਲ ਢਿੱਲੋਂ ਚਿਨਾਰ ਕੋਰ ਦੇ ਕਮਾਂਡਰ ਹਨ। ਉਨ੍ਹਾਂ ਦੀ ਇਹ ਤਾਇਨਾਤੀ ਇਸੇ ਵਰ੍ਹੇ ਫਰਵਰੀ ਵਿੱਚ ਕੀਤੀ ਗਈ ਸੀ। ਇਹ ਉਹੀ ਮਹੀਨਾ ਸੀ, ਜਦ ਅੱਤਵਾਦੀਆਂ ਨੇ ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐੱਫ ਦੇ ਕਾਫਿਲੇ ‘ਤੇ ਹਮਲਾ ਕੀਤਾ ਸੀ। ਇਸਦੇ ਬਾਅਦ ਫੌਜ ਨੇ ਅੱਤਵਾਦੀਆਂ ਦੇ ਖਿਲਾਫ ਜ਼ਬਰਦਸਤ ਕਾਰਵਾਈ ਕਰਦਿਆਂ ਉਨ੍ਹਾਂ ਦੇ ਕਈ ਗੁੱਟਾਂ ਦਾ ਸਫਾਇਆ ਕਰ ਦਿੱਤਾ ਸੀ। ਧਾਰਾ 370 ਨੂੰ ਭੰਗ ਕਰਕੇ ਜੰਮੂ-ਕਸ਼ਮੀਰ ਨੂੰ ਲੱਦਾਖ ਤੋਂ ਵੱਖ ਕਰਕੇ ਯੂਨੀਅਨ ਟੈਰਿਟਰੀ ਖੇਤਰ ਬਣਾਉਣ ਦੇ ਭਾਰਤ ਸਰਕਾਰ ਦੇ ਫੈਸਲੇ ਦੇ ਬਾਅਦ ਉੱਥੋਂ ਦੇ ਹਲਾਤ ਨੂੰ ਸੰਭਾਲਣਾ ਵੀ ਉਨ੍ਹਾਂ ਦੀਆਂ ਪ੍ਰਾਪਤੀਆਂ ਵਿੱਚ ਗਿਣਿਆ ਜਾ ਸਕਦਾ ਹੈ।

ਰਾਜਪੁਤਾਨਾ ਰਾਈਫਲਸ ਦੇ ਕਰਨਲ ਆਫ ਰੈਜਿਡੈਂਟ ਨਿਯੁਕਤ ਕੀਤੇ ਜਾਣ ‘ਤੇ ਲੈਫਟੀਨੈਂਟ ਜਨਰਲ ਢਿੱਲੋਂ ਨੇ ਅਧਿਕਾਰੀਆਂ ਅਤੇ ਸਾਰੀ ਰੈਜਿਮੈਂਟ ਪ੍ਰਤੀ ਧੰਨਵਾਦ ਪ੍ਰਗਟ ਕੀਤਾ। ਰੈਜਿਮੈਂਟ ਸੈਂਟਰ ‘ਤੇ “ਬੈਟਨ ਐਕਸਚੇਂਜ” ਦੀ ਰਸਮ ਹੋਈ। ਇਸਦੇ ਬਾਅਦ ਵਿਸ਼ੇਸ਼ ਫੌਜੀ ਸੰਮੇਲਨ ਦਾ ਇੰਤਜਾਮ ਕੀਤਾ ਗਿਆ, ਜਿਸ ਵਿੱਚ ਢਿੱਲੋਂ ਨੇ ਕਿਹਾ ਕਿ ਇਹ ਉਨ੍ਹਾਂ ਲਈ ਸਨਮਾਨ ਦਾ ਵਿਸ਼ਾ ਹੈ। ਇਸ ਅਹੁਦੇ ‘ਤੇ ਰਹਿੰਦਿਆਂ ਰੈਜਿਮੈਂਟ ਦਾ ਸਨਮਾਨ ਬਰਕਰਾਰ ਰੱਖਣਗੇ ਅਤੇ ਆਪਣੇ ਸਹਿਯੋਗੀਆਂ ਅਤੇ ਜਵਾਨਾਂ ਦੀ ਭਲਾਈ ‘ਤੇ ਉਨ੍ਹਾਂ ਦਾ ਧਿਆਨ ਰਹੇਗਾ। ਲੈਫਟੀਨੈਂਟ ਜਨਰਲ ਢਿੱਲੋਂ ਰਾਜਪੁਤਾਨਾ ਰਾਈਫਲਸ ਦੇ 16ਵੇਂ ਕਰਨਲ ਆਫ ਰੈਜਿਮੈਂਟ ਹਨ।