ਇੰਗਲੈਂਡ ‘ਚ ਭਾਰਤੀ ਜੰਗੀ ਯਾਦਗਾਰ ਪ੍ਰਤੀ ਨਫ਼ਰਤ ਪੈਦਾ ਕਰਨ ਵਾਲਿਆਂ ਦੀ ਭਾਲ

375
ਇੰਗਲੈਂਡ
ਇੰਗਲੈਂਡ ਦੇ ਮਿਡਲੈਂਡ ਸੂਬੇ ਦੀ ਪੁਲਿਸ ਨੇ 15 ਸਿੱਖ ਰੈਜੀਮੈਂਟ ਦੇ ਸਿਪਾਹੀ ਦੀ 10 ਫੁੱਟ ਦੀ ਕਾਂਸੀ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਦੋ ਲੋਕਾਂ ਦੀ ਸੀਸੀਟੀਵੀ ਫੂਟੇਜ ਜਾਰੀ ਕੀਤੀ ਹੈ।

ਪਹਿਲੀ ਆਲਮੀ ਜੰਗ (ਵਿਸ਼ਵ ਯੁੱਧ) ‘ਚ ਹਿੱਸਾ ਲੈਣ ਵਾਲੇ ਦੱਖਣੀ ਏਸ਼ੀਆਈ ਫੌਜੀਆਂ ਨੂੰ ਸਮਰਪਿਤ ਯਾਦਗਾਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਦੋ ਲੋਕਾਂ ਦੀ ਸੀਸੀਟੀਵੀ ਫੁਟੇਜ ਇੰਗਲੈਂਡ ਦੇ ਮਿਡਲੈਂਡ ਸੂਬੇ ਦੀ ਪੁਲਿਸ ਨੇ ਜਾਰੀ ਕੀਤੀ ਹੈ। ਆਲਮੀ ਜੰਗ ਦੀ ਇੱਕ ਸੌ ਸਾਲਾਂ ਦੀ ਬਰਸੀ ਮੌਕੇ ਲਾਇੰਸ ਆਫ ਗ੍ਰੇਟ ਵਾਰ( ਮਹਾਯੁੱਧ ਦੇ ਸ਼ੇਰ) ਦਾ ਸਵਾਗਤ ਪੂਰੇ ਫੌਜੀ ਰਸਮਾਂ ਨਾਲ ਕੀਤਾ ਗਿਆ ਸੀ ਜਿਸ ‘ਚ15 ਸਿੱਖ ਰੈਜੀਮੈਂਟ ਦੇ ਸਿਪਾਹੀ ਦੀ 10 ਫੁੱਟ ਦੀ ਕਾਂਸੀ ਦੀ ਮੂਰਤੀ ਸਥਾਪਿਤ ਹੈ। ਪਰ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਆਪਣੀ ਨਫ਼ਰਤ ਦਾ ਦਿਖਾਵਾ ਕਰਦੇ ਹੋਏ ਯਾਦਗਾਰੀ ਇਮਾਰਤ ‘ਤੇ ਕਾਲੇ ਰੰਗ ਨਾਲ ਸਪਰੇਅ ਕਰਦੇ ਹੋਏ ਲਿਖਿਆ ਹੈ ‘ਨੋ ਮੋਰ ਸਿਪਾਏ’ ਮਤਲਬ ਕਿ ਹੋਰ ਸਿਪਾਹੀ ਨਹੀਂ। ਨਫ਼ਰਤ ਦੀ ਇਸ ਲਿਖਾਵਟ ਪਿੱਛੇ ਕੀ ਕਾਰਨ ਸਨ ਅਜੇ ਉਸ ਬਾਰੇ ਪਤਾ ਨਹੀਂ ਲੱਗ ਸਕਿਆ, ਪਰ ਇਸ ਵਾਰਦਾਤ ਨੂੰ ਲੈ ਕੇ ਖੇਤਰੀ ਲੋਕਾਂ ਅਤੇ ਖਾਸ ਤੌਰ ‘ਤੇ ਉੱਥੇ ਰਹਿ ਰਹੇ ਸਿੱਖ ਪਰਿਵਾਰਾਂ ਅਤੇ ਸੈਨਿਕ ਜਗਤ ਨਾਲ ਜੁੜੇ ਲੋਕਾਂ ‘ਚ ਨਰਾਜ਼ਗੀ ਹੈ।

ਇੰਗਲੈਂਡ
ਇੰਗਲੈਂਡ ਦੇ ਮਿਡਲੈਂਡ ਸੂਬੇ ਦੀ ਪੁਲਿਸ ਵੱਲੋਂ ਜਾਰੀ ਦੋ ਲੋਕਾਂ ਦੀ ਸੀਸੀਟੀਵੀ ਫੁਟੇਜ

ਹਜ਼ਾਰਾਂ ਮੀਲ ਦੂਰ ਇਸ ਵਾਰਦਾਤ ‘ਤੇ ਭਾਰਤ ਦੇ ਪੰਜਾਬ ਰਾਜ ਦੇ ਮੁੱਖਮੰਤਰੀ ਅਤੇ ਸਾਬਕਾ ਸੈਨਿਕ ਕੈਪਟਨ ਅਮਰਿੰਦਰ ਸਿੰਘ ਨੇ ਇਸ ਘਟਨਾ ਨੂੰ ਬੇਇਜ਼ਤੀ ਸਮਝਦੇ ਹੋਏ ਟਵੀਟ ਕੀਤਾ ਅਤੇ ਇੰਗਲੈਂਡ ਸਰਕਾਰ ਵੱਲੋਂ ਇਸ ਮਾਮਲੇ ਨਾਲ ਸਬੰਧਿਤ ਦੋਸ਼ੀਆਂ ਵਿਰੁੱਧ ਵੱਡੀ ਕਾਰਵਾਈ ਦੀ ਮੰਗ ਕੀਤੀ।

ਇੰਗਲੈਂਡ
15 ਸਿੱਖ ਰੈਜੀਮੈਂਟ ਦੇ ਸਿਪਾਹੀਆਂ ਦੀ 10 ਫੁੱਟ ਦੀ ਕਾਂਸੀ ਦੀ ਸਥਾਪਿਤ ਮੂਰਤੀ ਤੇ ਢੱਕਿਆ ਕੇਸਰੀ ਰੰਗ ਦਾ ਕੱਪੜਾ ਚੁੱਕੇ ਜਾਣ ਦੀ ਰਸਮ ਦੀ ਫੋਟੋ

ਪੱਛਮੀ ਮਿਡਲੈਂਡ ਪੁਲਿਸ ਵੱਲੋਂ ਜਾਰੀ ਪ੍ਰੈਸ ਬਿਆਨ ਰਾਹੀਂ ਕਿਹਾ ਗਿਆ ਕਿ ਸੀਸੀਟੀਵੀ ਫੁਟੇਜ ‘ਚ ਦਿਖਾਈ ਦੇ ਰਹੇ ਦੋ ਲੋਕਾਂ ਦੀ ਭਾਲ ਹੈ ਅਤੇ ਪੁਲਿਸ ਉਹਨਾਂ ਤੋਂ ਪੁੱਛ ਗਿੱਛ ਕਰਨਾ ਚਾਹੁੰਦੀ ਹੈ। ਪੁਲਿਸ ਨੇ ਇਸ ਮਾਮਲੇ ਲਈ ਲੋਕਾਂ ਦਾ ਸਹਿਯੋਗ ਮੰਗਿਆ ਹੈ ਅਤੇ ਖ਼ਬਰ ਦੇਣ ਲਈ ਫੋਨ ਨੰਬਰ ਵੀ ਜਾਰੀ ਕਿੱਤਾ ਹੈ। ਪੱਛਮੀ ਮਿਡਲੈਂਡ ਪੁਲਿਸ ਦਾ ਕਹਿਣਾ ਹੈ ਕਿ ਉਸਦੇ ਅਧਿਕਾਰੀ ਇਸ ਵਾਰਦਾਤ ਨੂੰ ਨਸਲੀ ਭੇਦ ਉਕਸਾਉਣ ਵਾਲਾ ਅਪਰਾਧ ਮੰਨਦੇ ਹਨ।

ਸੈਂਡਵੈਲ ਕੌਂਸਿਲ ਖੇਤਰ ਦੇ ਹਿਤ ਸਟਰੀਟ ਅਤੇ ਟੋਲ ਹਾਉਸ ਦੇ ਵਿਚਾਲੇ ਸਮੈਥਵਿਕ ਵਿੱਚ ਬਣਾਈ ਗਈ ਇਸ ਯਾਦਗਾਰ ‘ਲਾਇੰਸ ਆਫ ਗ੍ਰੇਟ ਵਾਰ’ (Lions of Great War) ਦੀ ਘੁੰਡ ਚੁਕਾਈ 4ਨਵੰਬਰ ਨੂੰ ਕੀਤੀ ਗਈ ਸੀ। 15 ਸਿੱਖ ਰੈਜੀਮੈਂਟ ਦੇ ਸਿਪਾਹੀ ਦੀ 10 ਫੁੱਟ ਦੀ ਕਾਂਸੀ ਦੀ ਸਥਾਪਿਤ ਮੂਰਤੀ ਤੇ ਢੱਕਿਆ ਕੇਸਰੀ ਰੰਗ ਦਾ ਕੱਪੜਾ ਚੁੱਕੇ ਜਾਣ ਦੀ ਰਸਮ ਦੀ ਫੋਟੋਆਂ ਅਤੇ ਵੀਡਿਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋਈਆਂ ਸਨ। ਰਿਟਾਇਰ ਅਤੇ ਆਪਣੀ ਸੇਵਾ ਨਿਭਾ ਰਹੇ ਸੈਨਾ ਤੇ ਪੁਲਿਸ ਅਧਿਕਾਰੀਆਂ ਤੋਂ ਬਗੈਰ ਇਸ ਸ਼ਾਨਦਾਰ ਸਮਾਰੋਹ ‘ਚ ਖੇਤਰੀ ਅਧਿਕਾਰੀਆਂ ਦੇ ਨਾਲ ਨਾਲ ਉੱਥੇ ਲੇਬਰ ਪਾਰਟੀ ਦੀ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਵੀ ਹਾਜ਼ਿਰ ਸਨ ਜੋ ਇੰਗਲੈਂਡ ਦੀ ਪਹਿਲੀ ਸਿੱਖ ਮਹਿਲਾ ਸੰਸਦ ਮੈਂਬਰ ਹੈ। ਮਹਾਯੁੱਧ ਦੇ ਸ਼ੇਰ ਯਾਦਗਾਰ ਲਈ ਸਮੈਥਵਿਕ ਦੇ ਗੁਰੂ ਨਾਨਕ ਗੁਰਦੁਆਰੇ ਵੱਲੋਂ 20 ਹਜ਼ਾਰ ਪਾਊਂਡ ਦੀ ਰਕਮ ਦਿੱਤੀ ਗਈ ਸੀ ਅਤੇ ਥਾਂ ਆਦਿ ਦਾ ਇੰਤਜ਼ਾਮ ਸੈਂਡਵੈਲ ਕੌਂਸਿਲ ਨੇ ਕੀਤਾ ਸੀ। ਐਤਵਾਰ ਨੂੰ ਇਥੇ ਯਾਦਗਾਰ ਸਮਾਰੋਹ ਦੇ ਸ਼ੁਰੂਆਤ ਦੇ ਕੁੱਝ ਘੰਟੇ ਬਾਅਦ ਹੀ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ।

ਸੈਂਡਵੈਲ ਪੁਲਿਸ ਸੁਪਰਿੰਟੈਂਡੈਂਟ ਮਾਰਟਿਨ ਹਰਕੋਮਬ ਦਾ ਕਹਿਣਾ ਹੈ ਕਿ ਅਸੀਂ ਇਸ ਪੂਰੇ ਮਾਮਲੇ ਤੇ ਨਜ਼ਰ ਰੱਖ ਰਹੇ ਹਾਂ ਅਤੇ ਇਸ ਲਈ ਸਿੱਖਾਂ ਅਤੇ ਗੁਰੂ ਨਾਨਕ ਦੇਵ ਗੁਰਦੁਆਰਾ ਪ੍ਰਬੰਧਨ ਕਮੇਟੀ ਨਾਲ ਲਗਾਤਾਰ ਤਾਲਮੇਲ ਅਤੇ ਨਾਲ ਹੀ ਇਸ ਕਮਿਊਨਿਟੀ ਦੀ ਚਿੰਤਾ ਤੋਂ ਜਾਣੂ ਹਾਂ। ਇਸ ਖੇਤਰ ‘ਚ ਪੁਲਿਸ ਦੀ ਮੌਜੂਦਗੀ ਨੂੰ ਵੀ ਵਧਾ ਦਿੱਤਾ ਗਿਆ ਹੈ ਤਾਂ ਜੋ ਲੋਕਾਂ ਦਾ ਭਰੋਸਾ ਬਣਿਆ ਰਹੇ ਅਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਿੱਤਾ ਜਾ ਸਕੇ।

ਪੁਲਿਸ ਪੁਲਿਸ ਸੁਪਰਿੰਟੈਂਡੈਂਟ ਮਾਰਟਿਨ ਹਰਕੋਮਬ ਨੇ ਕਿਹਾ ਕਿ ਜੋ ਹੋਇਆ ਉਸ ਪਿੱਛੇ ਕਾਰਨ ਜਾਨਣ ਅਤੇ ਇਸ ਲਈ ਜਿੰਮੇਦਾਰ ਲੋਕਾਂ ਦੀ ਪਹਿਚਾਣ ਕਰਨ ਦਾ ਕੰਮ ਜਾਰੀ ਹੈ ਅਤੇ ਮੈਂ ਗੁਜਾਰਿਸ਼ ਕਰਦਾ ਹਾਂ ਕਿ ਜੇ ਕੋਈ ਸੀਸੀਟੀਵੀ ‘ਚ ਦਿਖਾਈ ਦੇ ਰਹੇ ਲੋਕਾਂ ਨੂੰ ਪਹਿਚਾਣ ਸਕਦਾ ਹੈ ਤਾਂ ਉਹ ਸਾਡੇ ਨਾਲ ਜਲਦੀ ਤੋਂ ਜਲਦੀ ਸੰਪਰਕ ਕਰਨ।

ਵੈਸੇ ਇਸ ਵਾਰਦਾਤ ਨੂੰ ਇੰਗਲੈਂਡ ਅਤੇ ਪੱਛਮੀ ਦੇਸ਼ਾਂ ‘ਚ ਸਿੱਖਾਂ ਤੇ ਨਸਲੀ ਹਮਲੇ ਦੇ ਸਿਲਸਿਲੇ ਦਾ ਹੀ ਹਿੱਸਾ ਮੰਨਿਆ ਜਾ ਰਿਹਾ। ਸਿੱਖਾਂ ਦੇ ਪਹਿਰਾਵੇ ਪ੍ਰਤੀ ਸਹੀ ਗਿਆਨ ਦੀ ਕਮੀ ਕਾਰਨ ਵੀ ਇਥੇ ਦੇ ਲੋਕ ਗ਼ਲਤਫ਼ਹਿਮੀ ਦਾ ਸ਼ਿਕਾਰ ਹੋ ਕੇ ਆਪਣੇ ਵਿਚਾਰ ਦੇ ਰਹੇ ਹਨ। ਇਹੋ ਜਿਹੀਆਂ ਤਸਵੀਰਾਂ ‘ਚ ਹਥਿਆਰਾਂ ਦਾ ਪ੍ਰਦਰਸ਼ਨ ਗ਼ਲਤਫ਼ਹਿਮੀ ਨੂੰ ਵਧਾਉਂਦਾ ਹੈ। ਸੋਸ਼ਲ ਮੀਡੀਆ ਦੇ ਪ੍ਰਭਾਵਾਂ ਕਾਰਨ ਇਸ ਤਰ੍ਹਾਂ ਨਕਾਰਾਤਮਕ ਸੋਚ ਨਾਲ ਭਰੀਆਂ ਗੱਲਾਂ ਹਾਲਾਤਾਂ ਨੂੰ ਹੋਰ ਵੀ ਖਰਾਬ ਕਰ ਰਹੀਆਂ ਹਨ।

ਯਾਦਗਾਰ ਇਮਾਰਤ ਤੇ ਕਾਲੇ ਰੰਗ ਨਾਲ ਕਿਸੇ ਨੇ 1 jarnoil ਵੀ ਉਹਨਾਂ ਦੋਸ਼ੀਆਂ ਵੱਲੋਂ ਹੀ ਕਿਸੇ ਰਾਹੀਂ ਲਿਖਿਆ ਗਿਆ ਸੀ। ਸੰਭਾਵਨਾ ਹੈ ਕਿ ਨਫ਼ਰਤ ਦਿਖਾ ਕੇ ਇਹ ਸ਼ਬਦ ਲਿਖਣ ਵਾਲਾ ਮੂਰਤੀ ਦੇ ਪਹਿਰਾਵੇ ਨੂੰ ਖਾਲਿਸਤਾਨ ਸਮਰਥਕ ਦਹਿਸ਼ਤਗਰਦ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਪਹਿਰਾਵੇ ਵੱਲ ਜੋੜ ਕੇ ਦੇਖ ਰਿਹਾ ਹੋਵੇਗਾ ਜੋ 1984 ‘ਚ ਅੰਮ੍ਰਿਤਸਰ ਦੇ ਸਵਰਨ ਮੰਦਿਰ ਵਿੱਖੇ ਕਿੱਤੇ ਗਏ ਆਪਰੇਸ਼ਨ ਬਲੂ ਸਟਾਰ ‘ਚ ਭਾਰਤੀ ਸੁਰੱਖਿਆ ਬਲਾਂ ਵੱਲੋਂ ਮਾਰਿਆ ਗਿਆ ਸੀ – ਕੁੱਝ ਲੋਕ ਇਹ ਅਨੁਮਾਨ ਵੀ ਲਾ ਰਹੇ ਹਨ।

1914 ਤੋਂ 1918 ਦੌਰਾਨ ਪਹਿਲੀ ਆਲਮੀ ਜੰਗ (ਵਿਸ਼ਵ ਯੁੱਧ) ‘ਚ ਭਾਰਤ ਤੋਂ ਗਏ 74 ਹਜ਼ਾਰ ਤੋਂ ਵੱਧ ਸੈਨਿਕਾਂ ਨੇ ਆਪਣੀਆਂ ਜਾਨਾਂ ਗਵਾਈਆਂ ਸਨ ਅਤੇ ਉਹਨਾਂ ਦੀ ਯਾਦ ‘ਚ ਭਾਰਤ ਸਮੇਤ ਦੁਨੀਆ ਦੇ ਕਈ ਹਿੱਸਿਆਂ ‘ਚ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਇੰਤਜਾਮ ਕੀਤਾ ਗਿਆ ਸੀ।