ਮਾਲਦੀਵ ਦਾ ਜਹਾਜ਼ ਹੁਰਾਵੀ ਭਾਰਤੀ ਨੋਸੈਨਾ ਨੇ ਠੀਕ ਕਰਕੇ ਸੌਂਪਿਆ

331
ਹੁਰਾਵੀ
ਭਾਰਤੀ ਨੌਸੈਨਿਕ ਡਾਕਯਾਰਡ ਵਿਸ਼ਾਖਾਪਟਨਮ 'ਚ ਠੀਕ ਕਿੱਤਾ ਗਿਆ ਮਾਲਦੀਵ ਦਾ ਤਟ ਰੱਖਿਅਕ (ਕੋਸਟ ਗਾਰਡ) ਜਹਾਜ਼ ਹੁਰਾਵੀ ਮਾਲਦੀਵ ਨੂੰ ਸੌਂਪ ਦਿੱਤਾ ਗਿਆ।

ਭਾਰਤੀ ਨੌਸੈਨਿਕ(Indian Navy) ਨੇ ਮਦਦ ਕਰਦੇ ਹੋਏ ਮਾਲਦੀਵ ਦਾ ਤਟ ਰੱਖਿਅਕ (ਕੋਸਟ ਗਾਰਡ) ਜਹਾਜ਼ ਹੁਰਾਵੀ( ਪਹਿਲਾਂ ਇਸ ਦਾ ਨਾਂ INS Tillanchang ਸੀ) ਨੂੰ ਛੇ ਮਹੀਨਿਆਂ ‘ਚ ਠੀਕ ਕਰਕੇ ਮਾਲਦੀਵ ਤਟ ਰੱਖਿਅਕ ਦਲ ਨੂੰ ਸੌਂਪ ਦਿੱਤਾ ਗਿਆ। ਮਾਲਦੀਵ ਦਾ ਤਟ ਰੱਖਿਅਕ (ਐਮ ਸੀ ਜੀ ਐਸ) ਜਹਾਜ਼ ਹੁਰਾਵੀ ਭਾਰਤੀ ਨੌਸੈਨਿਕ ਡਾਕਯਾਰਡ ਵਿਸ਼ਾਖਾਪਟਨਮ ‘ਚ ਠੀਕ ਕਿੱਤਾ ਗਿਆ ਅਤੇ ਵੀਰਵਾਰ (15 नवम्बर, 2018) ਨੂੰ ਆਯੋਜਿਤ ਸਮਾਰੋਹ ‘ਚ ਕਮਾਂਡਿੰਗ ਅਫਸਰ ਮੇਜਰ ਮੁਹੰਮਦ ਜਮਸ਼ਾਦ ਨੂੰ ਰਸਮੀ ਤੌਰ ਤੇ ਸੌਂਪ ਦਿੱਤਾ ਗਿਆ ਹੈ।

ਸਮਾਰੋਹ ‘ਚ ਮੁੱਖ ਮਹਿਮਾਨ ਵਜੋਂ ਆਏ ਨੌਸੈਨਿਕ ਡਾਕਯਾਰਡ ਦੇ ਅਡਮਿਰਲ ਸੁਪਰਿੰਟੈਂਡੈਂਟ ਰੀਅਰ ਅਡਮਿਰਲ ਅਮਿਤ ਬੋਸ ਨੇ ਇਸ ਮੌਕੇ ਤੇ ਆਪਣੇ ਸੰਬੋਧਨ ‘ਚ ਕਿਹਾ ਕਿ ਮਾਲਦੀਵ ਤਟ ਰੱਖਿਅਕ (ਕੋਸਟ ਗਾਰਡ) ਜਹਾਜ਼ ਨੂੰ ਭਾਰਤੀ ਨੋਸੈਨਾ ਭਵਿੱਖ ‘ਚ ਵੀ ਮਦਦ ਦਿੰਦੀ ਰਹੇਗੀ। ਕਮਾਂਡਿੰਗ ਅਫਸਰ ਮੇਜਰ ਮੁਹੰਮਦ ਜਮਸ਼ਾਦ ਨੇ ਵੀ ਮਾਲਦੀਵ ਤਟ ਰੱਖਿਅਕ ਜਹਾਜ਼ ਹੁਰਾਵੀ ਦੀ ਸਫਲਤਾਪੂਰਵਕ ਮੁਰੰਮਤ ਦੇ ਲਈ ਭਾਰਤੀ ਨੋਸੈਨਾ ਦਾ ਧੰਨਵਾਦ ਕਿੱਤਾ।

ਮਾਲਦੀਵ ਤਟ ਰੱਖਿਅਕ (ਐਮ ਸੀ ਜੀ ਐਸ) ਜਹਾਜ਼ ਹੁਰਾਵੀ (Huravee) 12 ਜੁਲਾਈ, 2018 ਨੂੰ ਵਿਸ਼ਾਖਾਪਟਨਮ ਪਹੁੰਚਿਆ ਸੀ, ਜਿਸ ਦੀ ਮੁਰੰਮਤ ਤਾ ਕੰਮ 14 ਨਵੰਬਰ, 2018 ਨੂੰ ਪੂਰਾ ਹੋਇਆ।