ਇਹ ਰੁਪਏ, ਬੰਦੂਕ ਤੇ ਵਰਦੀ ਕੌਣ ਲਵੇਗਾ? ਫੋਟੋਆਂ ਚ ਪਹਿਲਾ ਵਿਸ਼ਵ ਯੁੱਧ

639
ਬੰਦੂਕ
ਬ੍ਰਿਟੇਨ ਵੱਲੋਂ ਪਹਿਲੇ ਵਿਸ਼ਵ ਯੁੱਧ 'ਚ ਮੋਰਚੇ ਤੇ ਡਟੇ ਭਾਰਤੀ ਸੈਨਿਕ ਇੱਕ ਬੱਚੀ ਨਾਲ ਮਿਲਦੇ ਹੋਏ

“ਇਹ ਰੁਪਏ, ਬੰਦੂਕ ਤੇ ਵਰਦੀ ਕੌਣ ਲਵੇਗਾ? ਉਹ ਹੀ, ਜੋ ਫੌਜ ‘ਚ ਭਰਤੀ ਹੋਵੇਗਾ” ਭਾਰਤੀ ਫੌਜ ‘ਚ ਭਰਤੀ ਲਈ ਛੇੜੀ ਗਈ ਮੁਹਿੰਮ ਦੇ ਦੌਰਾਨ ਜ਼ਰੀ ਕੀਤੇ ਗਏ ਉਰਦੂ ਦੇ ਇਸ ਪੋਸਟਰ ‘ਚ ਲਿਖੀ ਇਹ ਗੱਲ ਜਦੋਂ ਕਨੇਡਾ ਤੋਂ ਆਈ ਪ੍ਰਭਜੋਤ ਪਰਮਾਰ ਜਦੋਂ ਆਪਣੀ ਬੁਲੰਦ ਆਵਾਜ਼ ‘ਚ ਕਹਿੰਦੀ ਸੀ ਤਾਂ ਉਹ ਲੋਕ ਵੀ ਉਸ ਦੇ ਆਸ ਪਾਸ ਇਕੱਠੇ ਹੋ ਜਾਂਦੇ ਸਨ ਜੋ ਮਿਲਟਰੀ ਲਿਟਰੇਚਰ ਫੈਸਟੀਵਲ ‘ਚ ਉਹਨਾਂ ਵੱਲੋਂ ਲਗਾਈ ਗਈ ਪ੍ਰਦਰਸ਼ਨੀ ‘ਚ ਸਿਰਫ਼ ਇੱਕ ਨਜ਼ਰ ਮਾਰ ਕੇ ਨਿੱਕਲ ਜਾਣਾ ਚਾਹੁੰਦੇ ਸਨ। ਪਰ ਜੇ ਕੋਈ ਇੱਕ ਵਾਰ ਰੁੱਕ ਜਾਂਦਾ ਤਾਂ ਪ੍ਰਭਜੋਤ ਦੇ ਪੋਸਟਰ ਅਤੇ ਤਸਵੀਰਾਂ ਉਸ ਇਨਸਾਨ ਨੂੰ ਆਪਣੇ ਵੱਲ ਖਿੱਚ ਲੈਂਦੇ ਸਨ, ਅਤੇ ਉਹ ਇਨਸਾਨ ਉਹਨਾਂ ਨੂੰ ਕਿਤਾਬ ਵਾਂਗ ਪੜ੍ਹਨ ਲਗਦਾ ਅਤੇ ਉਸ ਅੰਦਰ ਉਸ ਪੋਸਟਰ ਦੀ ਮਹਤੱਤਾ ਅਤੇ ਅਰਥਾਂ ਨੂੰ ਜਾਨਣ ਦੀ ਇੱਛਾ ਵੱਧ ਜਾਂਦੀ ਸੀ।

ਬੰਦੂਕ
ਅੰਗਰੇਜ਼ੀ ਹਕੂਮਤ ਰਾਹੀਂ ਪਹਿਲੀ ਸੰਸਾਰ ਜੰਗ ਚ ਭਰਤੀ ਦੇ ਲਈ ਉਰਦੂ ਚ ਇਹੀ ਪੋਸਟਰ ਜਾਰੀ ਕੀਤਾ ਸੀ
ਬੰਦੂਕ
ਪਹਿਲੀ ਸੰਸਾਰ ਜੰਗ ਦੌਰਾਨ ਇੱਕ ਅਨੋਖਾ ਚਿੱਤਰ
ਬੰਦੂਕ
ਮਿਲਟਰੀ ਲਿਟਰੇਚਰ ਫੈਸਟੀਵਲ ਚ ਲਗਾਈ ਪ੍ਰਦਰਸ਼ਨੀ
ਬੰਦੂਕ
ਡਾ ਪ੍ਰਭਜੋਤ ਪਰਮਾਰ ਮਿਲਟਰੀ ਲਿਟਰੇਚਰ ਫੈਸਟੀਵਲ ਚ ਲਗਾਈ ਆਪਣੀ ਪ੍ਰਦਰਸ਼ਨੀ ਚ ਲੋਕਾਂ ਦੀਆਂ ਜਾਨਣ ਦੀਆਂ ਇੱਛਾਵਾਂ ਨੂੰ ਸ਼ਾਂਤ ਕਰਦੀ ਹੋਈ
ਬੰਦੂਕ
ਡਾ ਪ੍ਰਭਜੋਤ ਪਰਮਾਰ ਅਤੇ ਰੱਖਿਅਕ ਨਿਊਜ਼. ਇਨ ਦੇ ਪ੍ਰਧਾਨ ਸੰਪਾਦਕ ਸੰਜਯ ਵੋਹਰਾ

ਇਸ ਦੇ ਨਾਲ ਹੀ ਪ੍ਰਭਜੋਟਕੋਰ ਲੋਕਾਂ ਨੂੰ ਸਮਝਾਉਂਦੀ ਹੈ ਕਿ ਜਦੋਂ ਭਾਰਤ ‘ਚ ਬ੍ਰਿਟਿਸ਼ ਸਰਕਾਰ ਸੀ ਅਤੇ ਭਾਰਤੀ ਸੈਨਾ ਪਹਿਲੀ ਸੰਸਾਰ ਜੰਗ ਸਮੇਂ ਬ੍ਰਿਟੇਨ ਵੱਲੋਂ ਮੋਰਚੇ ਤੇ ਡਟੀ ਹੋਈ ਸੀ, ਇਹ ਉਹ ਸਮਾਂ ਸੀ ਜਦੋਂ ਬਹਾਦਰੀ ਅਤੇ ਘੱਟ ਵਤਨ ਤੇ ਤਿਆਰ ਭਾਰਤੀਆਂ ਦੀ ਸੈਨਿਕ ਦੇ ਤੌਰ ਤੇ ਬਹੁਤ ਮੰਗ ਸੀ। ਅੰਗਰੇਜ਼ੀ ਹਕੂਮਤ ਨੇ ਉਸ ਸਮੇਂ ਇਹ ਪੋਸਟਰ ਜਾਰੀ ਕੀਤਾ ਸੀ ਅਤੇ ਪੋਸਟਰ ਦੇ ਨਾਲ ਹੀ ਮੁਨਾਦੀ ਕੀਤੀ ਜਾਂਦੀ ਸੀ। ਪੋਸਟਰ ਅਤੇ ਮੁਨਾਦੀ ‘ਚ ਫੌਰਨ ਭਰਤੀ ਦੀ ਗੱਲ ਤੇ ਵੱਧ ਜ਼ੋਰ ਦਿੱਤਾ ਜਾਂਦਾ ਸੀ। ਮਤਲਬ ਕਿ ਬੰਦੂਕ ਅਤੇ ਵਰਦੀ ਉਸੇ ਹੀ ਪਲ ਧਾਰਨ ਕਰਨ ਦਾ ਸੁਨਹਿਰੀ ਮੌਕਾ ਦਿੱਤਾ ਜਾਂਦਾ ਸੀ। ਭਰਤੀ ਹੋਣ ਵਾਲੇ ਜਵਾਨ 11 ਰੁਪਏ ਵੇਤਨ ਅਤੇ ਬਹਾਦਰੀ ਦਿਖਾਉਣ ਤੇ ਜ਼ਮੀਨ ਤਕ ਦੇਣ ਦਾ ਵਾਅਦਾ ਕੀਤਾ ਜਾਂਦਾ ਸੀ।

1914 – 18 ਦੇ ਉਸ ਦੌਰ ‘ਚ 11 ਰੁਪਏ ਬਹੁਤ ਵੱਡੀ ਰਕਮ ਹੁੰਦੀ ਸੀ ਅਤੇ ਫੇਰ ਅੰਗਰੇਜ਼ੀ ਹਕੂਮਤ ਦੌਰਾਨ ਫੌਜੀ ਵਰਦੀ ਅਤੇ ਬੰਦੂਕ ਦਾ ਆਪਣੇ ਕੋਲ ਹੋਣਾ ਕਿਸੇ ਵੀ ਪੇਂਡੂ ਨੌਜਵਾਨ ਨੂੰ ਆਪਣੇ ਵੱਲ ਖਿੱਚਦਾ ਸੀ। ਸੈਨਾ ‘ਚ ਪਰਿਵਾਰ ਦੇ ਕਿਸੇ ਨੌਜਵਾਨ ਨੂੰ ਭੇਜਣ ਦੇ ਪਿੱਛੇ ਦੂਸਰਾ ਕਰਨ ਵੀ ਹੁੰਦਾ ਸੀ। ਡਾ ਪਰਮਾਰ ਦੱਸਦੀ ਹੈ ਕਿ ਇਹਨਾਂ ਪਰਿਵਾਰਾਂ ਨੂੰ ਭਰੋਸਾ ਹੁੰਦਾ ਸੀ ਸਵਨਿਕ ਦੇ ਯੁੱਧ ਤੋਂ ਵਾਪਿਸ ਆਉਣ ਤੇ ਜ਼ਮੀਨ, ਅਹੁਦਾ, ਅਤੇ ਸਨਮਾਨ ਮਿਲੇਗਾ ਤੇ ਜੇਕਰ ਸ਼ਹੀਦ ਹੋਏ ਤਾਂ ਸਰਕਾਰ ਵੱਲੋਂ ਪਰਿਵਾਰ ਦਾ ਪੂਰਾ ਧਿਆਨ ਰੱਖਿਆ ਜਾਵੇਗਾ।

ਦ ਗ੍ਰੇਟ ਵਾਰ ਦੇ ਨਾਂ ਨਾਲ ਜਾਣੀ ਜਾਣ ਵਾਲੀ ਜੰਗ ਮਤਲਬ ਕਿ ਪਹਿਲੀ ਸੰਸਾਰ ਜੰਗ ਤੇ ਰਿਸਰਚ ਕਰ ਚੁੱਕੀ ਡਾ ਪ੍ਰਭਜੋਤ ਪਰਮਾਰ ਭਾਰਤ ਦੇ ਉਹਨਾਂ ਚੋਣਵੇਂ ਪਰਿਵਾਰਾਂ ‘ਚੋਂ ਇੱਕ ਹੈ ਜਿਨ੍ਹਾਂ ਦੀਆਂ ਸਿਰਫ਼ ਦੋ ਜਾਂ ਚਾਰ ਨਹੀਂ ਸਗੋਂ ਸੱਤ ਪੁਸ਼ਤਾਂ ਭਾਰਤੀ ਸੈਨਾ ਨਾਲ ਜੁੜੀਆਂ ਹੋਈਆਂ ਹਨ। ਉਸਦੇ ਭਰਾ ਵੀ ਸੈਨਾ ‘ਚ ਭਰਤੀ ਹਨ। ਪ੍ਰਭਜੋਤ ਦੀ ਪ੍ਰਦਰਸ਼ਨੀ ‘ਚ ਜ਼ਖਮੀ ਹੋ ਕੇ ਆਪਣੇ ਅੰਗ ਗੁਆ ਚੁੱਕੇ ਅਜਿਹੇ ਸੈਨਿਕਾਂ ਦੀ ਤਸਵੀਰਾਂ ਵੀ ਹਨ ਜੋ ਸ਼ਾਇਦ ਹਜੇ ਪੂਰੀ ਤਰ੍ਹਾਂ ਬਾਲਗ ਵੀ ਨਹੀਂ ਹੋਏ ਹੋਣਗੇ। ਮਿਹਜ਼ 14-15 ਸਾਲ ਦੇ ਮੁੰਡੇ ਵੀਹਲ ਚੇਅਰ ਤੇ।

ਸੌ ਸਾਲ ਤੋਂ ਵੀ ਵੱਧ ਪੁਰਾਣੀ ਇਹ ਤਸਵੀਰਾਂ ਚੰਡੀਗੜ੍ਹ ‘ਚ ਸੈਨਿਕਾਂ ਨੂੰ ਸਭ ਤੋਂ ਵੱਧ ਆਕਰਸ਼ਿਤ ਕਰਨ ਵਾਲੀ ਸੁਖਨਾ ਝੀਲ ਦੇ ਕਿਨਾਰੇ ਲੱਗੇ ਤਿੰਨ ਦਿਨ ਮਿਲਟਰੀ ਲਿਟਰੇਚਰ ਫੈਸਟੀਵਲ ‘ਚ ਆਏ ਆਮ ਲੋਕਾਂ ਨੂੰ ਹੀ ਨਹੀਂ ਬਲਕਿ ਸੈਨਾ ਅਤੇ ਸੈਨਾ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਦੇ ਮਨਾਂ ਅੰਦਰ ਵੀ ਕਈ ਸਵਾਲ ਖੜ੍ਹੇ ਕਰ ਰਹੀ ਸੀ ਜਿਸ ਦਾ ਜਵਾਬ ਸਿਰਫ਼ ਪ੍ਰਭਜੋਤ ਕੋਲ ਹੀ ਹੁੰਦਾ ਸੀ। ਮਜ਼ੇਦਾਰ ਗੱਲ ਇਹ ਸੀ ਕਿ ਪ੍ਰਭਜੋਤ ਨਾ ਸਿਰਫ਼ ਉਹਨਾਂ ਲੋਕਾਂ ਨੂੰ ਤਸਵੀਰਾਂ ਦੀ ਮਹਤੱਤਾ ਅਤੇ ਹਲਾਤਾਂ ਨੂੰ ਬਿਆਨ ਕਰਦੀ ਸੀ ਬਲਕਿ 8- 9 ਸਾਲਾਂ ਦੇ ਉਹਨਾਂ ਭੋਲੇ ਭਾਲੇ ਬੱਚਿਆਂ ਦੇ ਸਵਾਲਾਂ ਦੇ ਜਵਾਬ ਦੇਣ ‘ਚ ਖੁਸ਼ੀ ਮਿਲਦੀ ਸੀ ਜਿਹਨਾਂ ਨੂੰ ਦੋ ਦੇਸ਼ਾਂ ਦੇ ਵਿਚਕਾਰ ਹੋਏ ਯੁੱਧ ਦਾ ਵੀ ਸ਼ੀ ਮਤਲਬ ਨਹੀਂ ਪਤਾ।
ਪੰਜਾਬ ਦੇ ਫਗਵਾੜਾ ਦੇ ਪਿੰਡ ਮਯੋਪਾਟੀ ਦੀ ਰਹਿਣ ਵਾਲੀ ਪ੍ਰਭਜੋਤ ਪਰਮਾਰ ਵੱਲੋਂ ਪਹਿਲਾਂ ਅੰਮ੍ਰਿਤਸਰ ਅਤੇ ਬਾਅਦ ‘ਚ ਚੰਡੀਗੜ੍ਹ ‘ਚ ਲਗਾਈ ਪ੍ਰਦਰਸ਼ਨੀ ਦਾ ਨਾਂ ਸੀ ‘ਤਿਆਰ ਅਤੇ ਸਾਫ਼: ਭਾਰਤ ਅਤੇ ਮਹਾਨ ਯੁੱਧ’। ਕਿਸੇ ਅੰਗਰੇਜ਼ ਫੌਜੀ ਅਧਿਕਾਰੀ ਦੇ ਪਰਿਵਾਰ ਦੇ ਮਿਹਜ਼ ਚਰ ਸਾਲ ਦੇ ਬੱਚੇ ਦਾ ਭਾਰਤੀ ਸੈਨਿਕ ਨਾਲ ਹੱਥ ਮਿਲਾਉਣ ਅਤੇ ਬਾਕੀ ਸੈਨਿਕਾਂ ਦੇ ਮੁਸਕਰਾਉਂਦੇ ਚਿਹਰਿਆਂ ਵਾਲੀ ਫੋਟੋ ਇਸ ਕੁਰੇਸ਼ਨ ‘ਚ ਖਾਸ ਥਾਂ ਰੱਖਦੀ ਹੈ। ਡਾ ਪ੍ਰਭਜੋਤ ਪਰਮਾਰ ਨੇ ਇਸ ਪ੍ਰਦਰਸ਼ਨੀ ਦੇ ਰਾਹੀਂ ਪਹਿਲੇ ਵਿਸ਼ਵ ਯੁੱਧ ‘ਚ ਭਾਰਤੀ ਸੈਨਾ ਅਤੇ ਸੈਨਿਕਾਂ ਦੀ ਭੂਮਿਕਾ, ਉਹਨਾਂ ਦੇ ਹਲਾਤਾਂ ਅਤੇ ਉਹਨਾਂ ਪ੍ਰਤੀ ਬ੍ਰਿਟਿਸ਼ ਹਕੂਮਤ ਦੇ ਸੁਭਾਅ ਦੇ ਵੱਖ ਵੱਖ ਪਹਿਲੂਆਂ ਨੂੰ ਦਿਖਾਇਆ।

ਡਾ ਪ੍ਰਭਜੋਤ ਕਹਿੰਦੀ ਹੈ ਕਿ ਦੂਸਰੇ ਵਿਸ਼ਵ ਯੁੱਧ ਦੇ ਬਾਰੇ ‘ਚ ਇਤਿਹਾਸਕਾਰਾਂ ਨੇ ਬਹੁਤ ਕੁੱਝ ਲਿਖਿਆ ਹੈ ਅਤੇ ਵੱਖ ਵੱਖ ਮਾਧਿਅਮ ਰਾਹੀਂ ਟੀ ਵੀ ਅਤੇ ਫ਼ਿਲਮਾਂ ਦੇ ਰਾਹੀਂ ਲੋਕਾਂ ਨੂੰ ਜਾਣਕਾਰੀ ਮਿਲਦੀ ਰਹੀ ਹੈ ਪਰ ਪਹਿਲੇੇ ਵਿਸ਼ਵ ਯੁੱਧ ਦੇ ਬਾਰੇ ਲੋਕਾਂ ਨੂੰ ਬਹੁਤਾ ਨਹੀਂ ਪਤਾ ਜਦ ਕਿ ਪਹਿਲੇੇ ਵਿਸ਼ਵ ਯੁੱਧ ‘ਚ ਭਾਰਤੀਆਂ ਦੀ ਅਹਿਮ ਭੂਮਿਕਾ ਰਹੀ ਹੈ। ਕੁੱਝ ਤਸਵੀਰਾਂ ਅਜਿਹੀਆਂ ਵੀ ਸਨ ਜੋ ਬਿਆਨ ਕਰਦੀਆਂ ਹਨ ਕਿ ਇਸ ਯੁੱਧ ‘ਚ ਭਾਰਤੀਆਂ ਚੋਂ ਵੀ ਖਾਸ ਭੂਮਿਕਾ ਪੰਜਾਬ ਅਤੇ ਪੰਜਾਬੀਆਂ ਦੀ ਰਹੀ ਹੈ। ਯੁੱਧ ‘ਚ ਵਾਪਰੀਆਂ ਘਟਨਾਵਾਂ ਦਾ ਪੰਜਾਬੀ ‘ਚ ਛਪਣਾ ਅਤੇ ਯੁੱਧ ਦੇ ਮੈਦਾਨ ‘ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਬਹੁਤ ਹੀ ਸਤਿਕਾਰ ਨਾਲ ਲੈ ਜਾਂਦੇ ਹੋਏ ਸੈਨਿਕਾਂ ਦੀ ਤਸਵੀਰਾਂ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਹਨ। ਉੱਥੇ ਹੀ ਇਸ ਤਰ੍ਹਾਂ ਦੀਆਂ ਤਸਵੀਰਾਂ ਵੀ ਉਪਲਬੱਧ ਹਨ ਜਿਸ ‘ਚ ਸਿੱਖ ਸੈਨਿਕਾਂ ਵਾਂਗ, ਮੈਦਾਨ ਏ ਜੰਗ ‘ਚ ਮੁਸਲਮਾਨ ਸੈਨਿਕ ਵੀ ਨਮਾਜ਼ ਪੜ੍ਹਦੇ ਹੋਏ ਨਜ਼ਰ ਆਉਂਦੇ ਸਨ।

ਪ੍ਰਭਜੋਤ ਕੌਰ 10 से 20 ਦੀ ਗਿਣਤੀ ਵਾਲੇ ਕਿੰਨੇ ਹੀ ਸਮੂਹਾਂ ਦੇ ਨਾਲ ਨਾਲ ਵੱਖ ਵੱਖ ਲੋਕਾਂ ਦੇ ਨਾਲ ਪਹਿਲੇ ਵਿਸ਼ਵ ਯੁੱਧ ਸੰਬੰਧੀ ਤਿੰਨ ਦਿਨਾਂ ਤਕ ਲਗਾਤਾਰ ਗੱਲਾਂ ਕਰਦੀ ਦਿਖਾਈ ਦਿੱਤੀ। ਨਾ ਹੀ ਲੋਕਾਂ ਕੋਲ ਸਵਾਲਾਂ ਦੀ ਘਾਟ ਹੁੰਦੀ ਅਤੇ ਨਾ ਹੀ ਡਾ ਪਰਮਾਰ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਥੱਕਦੀ ਸੀ। ਕਈ ਵਾਰ ਬੋਲਦੇ ਹੋਏ ਉਹਨਾਂ ਦਾ ਗਲਾ ਬੈਠ ਜਾਂਦਾ ਪਰ ਫੇਰ ਪਾਣੀ ਪੀ ਕੇ ਉਹ ਉਸ ਯੁੱਧ ਦੇ ਦਿਲਚਸਪ ਇਤਿਹਾਸ ਦੇ ਕੋਈ ਅਜਿਹੇ ਪਹਿਲੂ ਦੀ ਗਲ ਕਰਨ ਲੱਗਦੀ ਜਿਸ ਦੀਆਂ ਤਸਵੀਰਾਂ ਉਹ ਪ੍ਰਦਰਸ਼ਨੀ ‘ਚ ਲਿਆਈ ਹੋਵੇ। ਇਸੇ ਦੌਰਾਨ ਹੀ ਕਈ ਅਜਿਹੇ ਲੋਕ ਵੀ ਉਸ ਤੋਂ ਮਿਲਣ ਆਉਂਦੇ ਜਿਨ੍ਹਾਂ ਦੇ ਬਜ਼ੁਰਗਾਂ ਨੇ ਕਦੇ ਪਹਿਲੇ ਵਿਸ਼ਵ ਯੁੱਧ ‘ਚ ਹਿੱਸਾ ਲਿਆ ਹੋਵੇ। ਉਹ ਲੋਕ ਅਕਸਰ ਉਹਨਾਂ ਦੀਆਂ ਤਸਵੀਰਾਂ, ਸਰਕਾਰੀ ਕਾਗ਼ਜ਼, ਬੈਚ ਜਾਂ ਮੈਡਲ ਲੈ ਕੇ ਆਉਂਦੇ ਅਤੇ ਇਹ ਜਾਨਣ ਦੀ ਕੋਸ਼ਿਸ਼ ਕਰਦੇ ਕਿ ਉਹਨਾਂ ਦੇ ਬਜ਼ੁਰਗ ਸੈਨਾ ਦੇ ਕਿਹੜੀ ਯੂਨਿਟ, ਮੋਰਚੇ ਅਤੇ ਅਹੁਦੇ ਤੇ ਰਹੇ ਹੋਣਗੇ। ਜਦੋਂ ਡਾ ਪਰਮਾਰ ਕੋਲ ਇਹਨਾਂ ਚੀਜਾਂ ਸੰਬੰਧੀ ਪੂਰੀ ਜਾਣਕਾਰੀ ਨਹੀਂ ਹੁੰਦੀ ਸੀ ਤਾਂ ਉਹ ਇਸ ਆਸ ਨਾਲ ਲੋਕਾਂ ਨੂੰ ਆਪਣਾ ਸੰਪਰਕ ਨੰਬਰ ਦੇ ਦਿੰਦੀ ਸੀ ਕਿ ਉਹ ਕੁੱਝ ਦਿਨਾਂ ਤਕ ਪੂਰੀ ਜਾਣਕਾਰੀ ਦੇ ਦਵੇਗੀ।

ਊਧਮਪੁਰ ਦੇ ਆਰਮੀ ਪਬਲਿਕ ਸਕੂਲ ਅਤੇ ਚੰਡੀਗੜ੍ਹ ‘ਚ ਪੰਜਾਬ ਯੂਨੀਵਰਸਿਟੀ ‘ਚ ਭੂਗੋਲ ਦੀ ਵਿਦਿਆਰਥਣ ਰਹੀ ਪ੍ਰਭਜੋਤ ਕੌਰ ਨੇ ਜਲੰਧਰ ਦੇ ਲਾਇਲਪੁਰ ਖਾਲਸਾ ਕਾਲਜ ਤੋਂ ਬਾਅਦ ਵਿਦੇਸ਼ ਜਾ ਕੇ ਵੀ ਪੜ੍ਹਾਈ ਕੀਤੀ। ਦ ਯੂਨੀਵਰਸਿਟੀ ਆਫ ਵੈਸਟਰਨ ਓਂਟਾਰੀਓ ਦੀ ਵਿਦਿਆਰਥਣ ਰਹੀ ਡਾ ਪਰਮਾਰ ਕਨੈਡਾ ਦੀ ਫਰੇਜ਼ਰ ਯੂਨੀਵਰਸਿਟੀ ‘ਚ ਅੰਗਰੇਜ਼ੀ ਸਾਹਿਤ ਪੜ੍ਹਾਉਂਦੀ ਹੈ। ਡਾ ਪਰਮਾਰ ਅੱਜ ਕੱਲ ਇੱਕ ਹੋਰ ਵਿਸ਼ੇ ਤੇ ਖੋਜ ਕਰਕੇ ਕਿਤਾਬ ਲਿਖਣ ਦੀ ਤਿਆਰੀ ਕਰ ਰਹੀ ਹੈ। ਹੁਣ ਉਸਦੀ ਖੋਜ ਦਾ ਵਿਸ਼ਾ ਇਹ ਖਤ ਅਤੇ ਪੱਤਰ ਹਨ ਜੋ ਸੈਨਿਕਾਂ ਨੂੰ ਯੁੱਧ ਭੂਮੀ ‘ਚ ਪ੍ਰਾਪਤ ਹੁੰਦੇ ਸਨ ਜਾਂ ਜੋ ਸੈਨਿਕ ਆਪਣੇ ਪਰਿਵਾਰਾਂ ਨੂੰ ਲਿੱਖਦੇ ਸਨ। ਜਲਦੀ ਹੀ ਰੱਖਿਅਕ ਨਿਊਜ਼ ਇਸ ਵਿਸ਼ੇ ਸੰਬੰਧੀ ਜਾਣਕਾਰੀ ਪ੍ਰਕਾਸ਼ਿਤ ਕਰੇਗਾ।