ਨਗਰੋਟਾ ਹਮਲਾ : ਮੇਜਰ ਅਕਸ਼ਯ ਗਿਰੀਸ਼ ਦੀ ਮਾਂ ਦੇ ਬੇਨਤੀ ਕਰਨ ਤੇ ਬਣੀ ਜਾਂਚ ਸਮਿਤੀ

329
ਮੇਜਰ ਅਕਸ਼ਯ ਗਿਰੀਸ਼
ਸ਼ਹੀਦ ਮੇਜਰ ਅਕਸ਼ਯ ਗਿਰੀਸ ( ਫ਼ਾਇਲ ਫੋਟੋ) ਅਤੇ ਉਹਨਾਂ ਦੀ ਮਾਂ ਮੇਗਨਾ ਗਿਰੀਸ਼।

ਭਾਰਤ ਦੇ ਰੱਖਿਆ ਮੰਤਰਾਲਾ ਨੇ 2016 ‘ਚ ਨਗਰੋਟਾ ਆਤੰਕਵਾਦੀ ਹਮਲੇ ਦੌਰਾਨ ਆਪਣੀ ਜਾਨ ਗੁਆ ਦੇਣ ਵਾਲੇ ਮੇਜਰ ਅਕਸ਼ਯ ਗਿਰੀਸ਼ ਦੀ ਮਾਂ ਦੇ ਬੇਨਤੀ ਕਰਨ ਤੋਂ ਬਾਅਦ ਇਸ ਘਟਨਾ ਦੀ ਜਾਂਚ ਲਈ ਕਮੇਟੀ ਦਾ ਗਠਨ ਕੀਤਾ ਹੈ। ਭਾਰਤ ਦੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਆਪ ਟਵੀਟ ਕਰਕੇ ਇਸ ਜਾਣਕਾਰੀ ਨੂੰ ਸਾਂਝਾ ਕੀਤਾ ਹੈ।

ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਮੇਗਨਾ ਗਿਰੀਸ਼ ਦੀ ਸਲਾਹ ਦੇ ਅਨੁਸਾਰ, ਉਹਨਾਂ ਦੇ ਪੁੱਤਰ ਮੇਜਰ ਅਕਸ਼ਯ ਗਿਰੀਸ਼ ਨੇ ਜਿਸ ਘਟਨਾ ‘ਚ ਅਹਿਮ ਕੁਰਬਾਨੀ ਦਿੱਤੀ, ਉਸ ਦੀ ਜਾਂਚ ਲਈ ਸਮਿਤੀ ਗਠਿਤ ਕੀਤੀ ਗਈ ਹੈ ਅਤੇ ਸਮਿਤੀ ਦੇ ਮੈਂਬਰਾਂ ਅੱਗੇ ਆਪਣੀ ਗੱਲ ਨੂੰ ਰੱਖਣ ਲਈ ਮੇਗਨਾ ਗਿਰੀਸ਼ ਨੂੰ ਸੱਦਾ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਨਗਰੋਟਾ ‘ਚ ਸੈਨਾ ਦੇ ਕੈਂਪ ਤੇ 29 ਨਵੰਬਰ 2016 ਨੂੰ ਆਤੰਕਵਾਦੀ ਸੰਗਠਨ ਜੈਸ਼-ਏ-ਮੁਹੰਮਦ (JeM) ਦੇ ਹਮਲੇ ‘ਚ ਭਾਰਤੀ ਸੈਨਾ ਦੇ ਦੋ ਅਧਿਕਾਰੀਆਂ ਸਮੇਤ 7 ਜਵਾਨ ਮਾਰੇ ਗਏ ਸਨ। ਇਸ ਘਟਨਾ ‘ਚ ਤਿੰਨ ਪਾਕਿਸਤਾਨੀ ਆਤੰਕਵਾਦੀ ਵੀ ਮਾਰੇ ਗਏ ਸਨ, ਅਤੇ ਉਹਨਾਂ ਤੋਂ ਵੱਡੀ ਗਿਣਤੀ ‘ਚ ਹਥਿਆਰ, ਗੋਲੀਆਂ,ਵਿਸਫੋਟਕ ਤੇ ਦੂਸਰਾ ਸਮਾਂ ਬਰਾਮਦ ਹੋਇਆ ਸੀ।

ਨਗਰੇਟਾ ਹਮਲੇ ਦੀ ਜਾਂਚ, ਰਾਸ਼ਟਰੀ ਮਹੱਤਤਾ ਦੇ ਮਾਮਲਿਆਂ ਦੀ ਜਾਂਚ ਕਰਨ ਵਾਲੀ, ਭਾਰਤ ਦੀ ਰਾਸ਼ਟਰੀ ਜਾਂਚ ਏਜੰਸੀ (NIA) ਨੂੰ ਸੌਂਪੀ ਗਈ ਸੀ। ਰਾਸ਼ਟਰੀ ਜਾਂਚ ਏਜੰਸੀ ਨੇ ਦਿਸੰਬਰ 2016 ‘ਚ ਇਸ ਸੰਬੰਧੀ ਮਾਮਲਾ ਦਰਜ਼ ਕੀਤਾ ਸੀ ਜਿਸ ‘ਚ ਰਣਬੀਰ ਪੈਨਲ ਕੋਡ (RBC) ਦੀ 120B ,121, 307, ਸ਼ਾਸ਼ਤਰ ਅਧਿਨਿਯਮ ਦੀ 7 ਅਤੇ 27 ਧਰਾਵਾਂ ਲਗਾਈਆਂ ਗਈਆਂ ਸਨ।

ਇਸ ਮਾਮਲੇ ਸੰਬੰਧੀ ਜੰਮੂ ਕਸ਼ਮੀਰ ਪੁਲੀਸ ਨੇ ਨੇਪਾਲ ਤੋਂ ਆਏ ਮੁਨੀਰ ਉਲ ਹਸਨ ਕਾਦਰੀ ਨੂੰ ਰਾਜ ਦੇ ਉੱਤਰੀ ਹਿੱਸੇ ਦੇ ਲੋਲਾਬ ਇਲਾਕੇ ਤੋਂ ਗਿਰਫ਼ਤਾਰ ਕੀਤਾ ਜਿਸ ਨੂੰ ਬਾਅਦ ‘ਚ ਐਨਆਈਏ ਨੂੰ ਸੌਂਪ ਦਿੱਤਾ ਗਿਆ ਸੀ। ਜੰਮੂ ਕਸ਼ਮੀਰ ‘ਚ ਆਤੰਕਵਾਦੀ ਜੈਸ਼-ਏ-ਮੁਹੰਮਦ ਦੇ ਲਈ ਕੰਮ ਕਰਨ ਵਾਲੇ ਮੁਨੀਰ ਉਲ ਹਸਨ ਕਾਦਰੀ ਨਾਲ ਗੱਲਬਾਤ ਦੌਰਾਨ ਖੁਲਾਸਾ ਕੀਤਾ ਗਿਆ ਸੀ ਕਿ ਉਸ ਦੀ ਨਗਰੋਟਾ ਹਮਲੇ ਸਮੇਤ, ਜੰਮੂ ਕਸ਼ਮੀਰ ‘ਚ ਕਈ ਹੋਰ ਆਤੰਕਵਾਦੀ ਘਟਨਾਵਾਂ ‘ਚ ਭੂਮਿਕਾ ਰਹੀ ਰਹੀ ਹੈ।

ਮੁਨੀਰ ਕਾਦਰੀ ਪਾਕਿਸਤਾਨ ‘ਚ ਜੈਸ਼-ਏ-ਮੁਹੰਮਦ ਦੇ ਆਤੰਕਵਾਦੀਆਂ ਨਾਲ ਲਗਾਤਾਰ ਸੰਪਰਕ ‘ਚ ਸੀ ਅਤੇ ਘਟਨਾ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਉਸ ਨੂੰ ਪਾਕਿਸਤਾਨ ਤੋਂ ਤਿੰਨ ਆਤੰਕਵਾਦੀਆਂ ਦੀ ਤਾਜ਼ਾ ਘੁਸਪੈਠ ਹੋਣ ਦੀ ਜਾਣਕਾਰੀ ਵੀ ਮਿਲ ਗਈ ਸੀ।