ਜਦੋਂ 9 ਡਿਗਰੀ ਤਾਪਮਾਨ ‘ਚ ਨਾਗਰਿਕਾਂ ਦੇ ਲਈ ਸੈਨਿਕਾਂ ਨੇ ਖਾਲੀ ਕੀਤੀਆਂ ਆਪਣੀਆਂ ਬੈਰੇਕਾਂ

367
ਭਾਰਤੀ ਸੈਨਾ
ਸੈਨਾ ਦੇ ਜਵਾਨਾਂ ਨੇ ਆਪਣੀ ਬੈਰਕ ਸੈਲਾਨੀਆਂ ਲਈ ਖਾਲੀ ਕੀਤੀ।

ਜਦੋਂ ਸਾਰਾ ਭਾਰਤ ਨਵੇਂ ਸਾਲ 2019 ਦੇ ਸਵਾਗਤ ਦੇ ਜਸ਼ਨ ਦੀ ਤਿਆਰੀਆਂ ‘ਚ ਰੁੱਝਿਆ ਹੋਇਆ ਸੀ ਉਸ ਸਮੇਂ ਭਾਰਤੀ ਸੈਨਾ ਦੇ ਜਵਾਨ ਜਬਰਦਸਤ ਬਰਫਬਾਰੀ ‘ਚ ਫ਼ਸੇ ਢਾਈ ਤੋਂ ਤਿੰਨ ਹਜ਼ਾਰ ਸੈਲਾਨੀਆਂ ਨੂੰ ਬਚਾਉਣ ਅਤੇ ਉਹਨਾਂ ਨੂੰ ਸੁਰੱਖਿਅਤ ਥਾਂ ਪਹੁੰਚਾਉਣ ਲਈ ਭਿਆਨਕ ਮੌਸਮ ਦੀ ਚੁਣੌਤੀ ਨੂੰ ਕਬੂਲਦੇ ਹੋਏ ਆਪਣੀਆਂ ਜਾਨਾਂ ਜੋਖਿਮ ‘ਚ ਪਾ ਰਹੇ ਸਨ। ਸੁਰੱਖਿਅਤ ਥਾਂ ਪਹੁੰਚੇ ਇਹ ਸੈਲਾਨੀ ਭਾਰਤੀ ਸੈਨਾ ਦੇ ਇਹਨਾਂ ਜਵਾਨਾਂ ਨੂੰ ਦੁਆਵਾਂ ਦੇ ਰਹੇ ਹਨ।

ਭਾਰਤੀ ਸੈਨਾ
ਨਾਥੂ ਲਾ ਰੋਡ ਤੇ ਭਿਆਨਕ ਬਰਫਬਾਰੀ ‘ਚ ਫਸ ਸੈਲਾਨੀਆਂ ਨੂੰ ਤੁਸੀਂ ਸੈਨਾ ਦੇ ਜਵਾਨਾਂ ਦੇ ਬੈਰਕ ਚ ਦੇਖ ਸਕਦੇ ਹੋ।
ਭਾਰਤੀ ਸੈਨਾ
ਜਵਾਨਾਂ ਨੇ ਬਿਮਾਰ ਹੋ ਚੁੱਕੇ ਲੋਕਾਂ ਨੂੰ ਸੁਰੱਖਿਅਤ ਗੰਗਟੋਕ ਪਹੁੰਚਾਇਆ।

ਸੈਲਾਨੀਆਂ ਨਾਲ ਭਰੇ ਕਰੀਬ ਤਿੰਨ ਸੌ ਵਾਹਨ 28 ਦਿਸੰਬਰ ਨੂੰ ਭਾਰਤ- ਤਿੱਬਤ ਦੇ ਵਿਚਕਾਰਲੇ ਰਾਸਤੇ ਤੇ ਨਾਥੂ ਲਾ ਰੋਡ ਤੇ ਭਿਆਨਕ ਬਰਫਬਾਰੀ ‘ਚ ਫਸ ਗਏ ਸਨ। ਚੀਨ ਦੀ ਸੀਮਾ ਕੋਲੋਂ ਪਰਤ ਰਹੇ ਇਹਨਾਂ ਵਾਹਨਾਂ ‘ਚ ਵੱਡੀ ਗਿਣਤੀ ਬੱਚਿਆਂ, ਮਹਿਲਾਵਾਂ ਅਤੇ ਬਜ਼ੁਰਗਾਂ ਦੀ ਸੀ। ਜ਼ੋਰ ਦੀ ਠੰਡ ਉੱਤੋਂ ਦੀ 13 ਹਜ਼ਾਰ ਫੁੱਟ ਦੀ ਉਚਾਈ, ਕਈ ਲੋਕਾਂ ਨੂੰ ਸਾਹ ਤਕ ਲੈਣ ‘ਚ ਪਰੇਸ਼ਾਨੀ ਹੋ ਰਹੀ ਸੀ। ਇਹ ਇਲਾਕਾ ਪੂਰਵੀ ਸਿੱਕਮ ਦਾ ਇਲਾਕਾ ਸੀ ਜਿੱਥੇ ਅਚਾਨਕ ਬਰਫ਼ਬਾਰੀ ਹੋਈ।

ਜਿੱਥੇ ਸੈਨਾ ਦੇ ਜਵਾਨਾਂ ਨੇ ਮੁਸੀਬਤ ‘ਚ ਫਸੇ ਦੇਸ਼ਵਾਸੀਆਂ ਨੂੰ ਬਚਾਉਣ ਲਈ ਮੌਕੇ ਤੇ ਮੋਰਚਾ ਸੰਭਾਲਿਆ ਉੱਥੇ ਹੀ ਉਹਨਾਂ ਨੂੰ ਸੁਰੱਖਿਅਤ ਗੰਗਟੋਕ ਪਹੁੰਚਾਉਣ ਦਾ ਸਿਲਸਿਲਾ ਵੀ ਸ਼ੁਰੂ ਕੀਤਾ। ਜਵਾਨਾਂ ਨੇ ਆਪਣੀ ਬੈਰਕ ਇਹਨਾਂ ਸੈਲਾਨੀਆਂ ਲਈ ਖਾਲੀ ਕਰ ਦਿੱਤੀ। ਉਹਨਾਂ ਨੂੰ ਖਾਣ ਪੀਣ ਅਤੇ ਰਹਿਣ ਦੇ ਇੰਤਜ਼ਾਮ ਦੇ ਨਾਲ ਨਾਲ ਬੀਮਾਰ ਹੋਏ ਲੋਕਾਂ ਨੂੰ ਇਲਾਜ ਵੀ ਮੁਹੱਈਆ ਕਰਵਾਇਆ। ਇਲਾਜ ਲਈ ਡਾਕਟਰਾਂ ਨੂੰ ਬੁਲਾਇਆ ਗਿਆ। ਜ਼ੀਰੋ ਤੋਂ ਨੌ ਡਿਗਰੀ ਘਟ (-9) ਤਾਪਮਾਨ ਚ ਭਾਰਤੀ ਸੈਨਾ ਦੇ ਜਵਾਨ ਬਾਹਰ ਰਹੇ ਇੱਥੋਂ ਤਕ ਕਿ ਉਹਨਾਂ ਨੇ ਆਪਣੇ ਸਲੀਪਿੰਗ ਬੈਗ ਵੀ ਨਾਗਰਿਕਾਂ ਨੂੰ ਸੌਣ ਲਈ ਦੇ ਦਿੱਤੇ। 90 ਅਜਿਹੇ ਲੋਕ ਜਿਹਨਾਂ ਨੂੰ ਸਾਹ ਲੈਣ ‘ਚ ਪਰੇਸ਼ਾਨੀ ਜਾਂ ਕਿਸੇ ਹੋਰ ਤਰ੍ਹਾਂ ਦੀ ਮੁਸ਼ਕਿਲ ਹੋ ਰਹਿ ਸੀ ਉਹਨਾਂ ਨੂੰ ਐਂਬੂਲੈਂਸ ‘ਚ ਲਿਜਾਇਆ ਗਿਆ।

ਭਾਰਤੀ ਸੈਨਾ ਦੇ ਜਵਾਨਾਂ ਦੀ ਇਸ ਮਦਦ ਨਾਲ ਕ ਕਈ ਸੈਲਾਨੀ ਭਾਵੁਕ ਹੋ ਉੱਠੇ ਅਤੇ ਉਹ ਆਪਣੇ ਜੀਵਨ ਦੇ ਇਸ ਚੁਣੌਤੀ ਭਰੇ ਤਜ਼ਰਬੇ ਨੂੰ ਸੋਸ਼ਲ ਮੀਡੀਆ ਤੇ ਸਾਂਝਾ ਕਰਨ ਕਰ ਰਹੇ ਹਨ।ਹਾਲ ਹੀ ਦੇ ਸਾਲ ‘ਚ ਭਾਰਤੀ ਸੈਨਾ ਰਾਹੀਂ ਕੀਤੇ ਗਏ ਸਭ ਤੋਂ ਵੱਡੇ ਰਾਹਤ ਮੁਹਿੰਮ ਦੀਆਂ ਕਈ ਤਸਵੀਰਾਂ ਵੀ ਲੋਕਾਂ ਨੇ ਸਾਂਝੀਆਂ ਕੀਤੀਆਂ।