ਕਾਫਿਲੇ ‘ਤੇ ਹਮਲੇ ਵਿੱਚ 16 ਪਾਕਿਸਤਾਨੀ ਫੌਜੀਆਂ ਦੀ ਮੌਤ

4

ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨੀ ਫੌਜ ਦੇ ਉਸ ਬਿਆਨ ਨੂੰ ‘ਉਲੰਘਣਾ ਦੇ ਨਾਲ ਰੱਦ’ ਕੀਤਾ ਜਿਸ ਵਿੱਚ ਵਜ਼ੀਰਿਸਤਾਨ ਵਿੱਚ ਹੋਏ ਹਮਲੇ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ। 28 ਜੂਨ ਨੂੰ ਕੀਤੇ ਗਏ ਇਸ ਆਤਮਘਾਤੀ ਹਮਲੇ ਵਿੱਚ 16 ਪਾਕਿਸਤਾਨੀ ਸੈਨਿਕ ਮਾਰੇ ਗਏ ਸਨ ਅਤੇ ਕਈ ਜ਼ਖ਼ਮੀ ਹੋਏ ਸਨ।

 

ਭਾਰਤ ਦੇ ਮੰਤਰਾਲੇ ਨੇ ਐਤਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ, “ਅਸੀਂ ਪਾਕਿਸਤਾਨੀ ਫੌਜ ਦਾ ਇੱਕ ਅਧਿਕਾਰਤ ਬਿਆਨ ਦੇਖਿਆ ਹੈ ਜਿਸ ਵਿੱਚ 28 ਜੂਨ ਨੂੰ ਵਜ਼ੀਰਿਸਤਾਨ ਵਿੱਚ ਹੋਏ ਹਮਲੇ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਅਸੀਂ ਇਸ ਬਿਆਨ ਨੂੰ ਪੂਰੀ ਤਰ੍ਹਾਂ ਨਫ਼ਰਤ ਨਾਲ ਰੱਦ ਕਰਦੇ ਹਾਂ।”

 

ਇੱਕ ਪੁਲਿਸ ਅਧਿਕਾਰੀ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ‘ਤੇ ਨਿਊਜ਼ ਏਜੰਸੀ ਏਪੀ ਨੇ ਇੱਕ ਰਿਪੋਰਟ ਵਿੱਚ ਕਿਹਾ ਹੈ ਕਿ ਸ਼ੁਰੂਆਤੀ ਜਾਂਚ ਵਿੱਚ ਪਾਇਆ ਗਿਆ ਹੈ ਕਿ ਹਮਲੇ ਲਈ ਕੀਤੇ ਗਏ ਧਮਾਕੇ ਵਿੱਚ ਲਗਭਗ 800 ਕਿੱਲੋਗ੍ਰਾਮ (1,760 ਪੌਂਡ) ਧਮਾਕਾਖੇਜ ਪਦਾਰਥਾਂ ਦੀ ਵਰਤੋਂ ਕੀਤੀ ਗਈ ਸੀ।

 

ਆਤਮਘਾਤੀ ਹਮਲਾਵਰ ਧਮਾਕਾਖੇਜ ਸਮੱਗਰੀ ਨਾਲ ਭਰੀ ਇੱਕ ਗੱਡੀ ਫੌਜ ਦੇ ਕਾਫਿਲੇ ਵਿੱਚ ਲੈ ਗਿਆ ਅਤੇ ਗੱਡੀ ਸਮੇਤ ਆਪਣੇ ਆਪ ਨੂੰ ਉਡਾ ਲਿਆ।

 

ਪਾਕਿਸਤਾਨ ਤਾਲਿਬਾਨ ਨੇ ਵਜ਼ੀਰਿਸਤਾਨ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਹਮਲੇ ਵਿੱਚ ਨੇੜਲੇ ਕੁਝ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ। ਇਸ ਕਾਰਨ ਉੱਥੇ ਮੌਜੂਦ ਕੁਝ ਨਾਗਰਿਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚ ਕੁਝ ਬੱਚੇ ਵੀ ਸ਼ਾਮਲ ਸਨ।

 

ਅੱਤਵਾਦੀਆਂ ਨੇ ਵਜ਼ੀਰਿਸਤਾਨ ਵਿੱਚ ਪਾਕਿਸਤਾਨੀ ਫੌਜ ਦੇ ਕਾਫਿਲੇ ‘ਤੇ ਹਮਲਾ ਕਰਨ ਲਈ ਜਿਸ ਢੰਗ-ਤਰੀਕੇ ਨੂੰ ਅਪਣਾਇਆ ਸੀ, ਉਹ ਲਗਭਗ 14 ਫਰਵਰੀ 2019 ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਹੋਈ ਵਾਰਦਾਤ ਵਿੱਚ ਵਰਤੇ ਗਏ ਢੰਗ ਤਰੀਕਿਆਂ ਦੇ ਨਾਲ ਮਿਲਦਾ-ਜੁਲਦਾ ਹੈ। ਪੁਲਵਾਮਾ ਹਮਲੇ ਵਿੱਚ 40 ਕੇਂਦਰੀ ਰਿਜ਼ਰਵ ਪੁਲਿਸ ਜਵਾਨਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਸਨ।