ਭਾਰਤ ਦੇ ਪੰਜਾਬ ਰਾਜ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਫੌਜ ਨੂੰ ਸਮਰਪਿਤ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਦੂਜੇ ਪੜਾਅ ਦੀ ਸਮਾਪਤੀ ਤੇ ਐਲਾਨ ਕੀਤਾ ਕਿ ਇਸ ਫੈਸਟੀਵਲ ਨੂੰ ਜਾਰੀ ਰੱਖਣ ਲਈ ਇੱਕ ਖਾਸ ਕਾਪਰਸ ਫੰਡ ਬਣਾਇਆ ਜਾਵੇਗਾ ਤਾਂ ਜੋ ਇਹ ਸਲਾਨਾ ਸਮਾਰੋਹ ਜਾਰੀ ਰਹੇ ਇਸ ਲਈ ਵਿੱਤੀ ਸਹਾਇਤਾ ਵੀ ਮਿਲੇਗੀ। ਚੰਡੀਗੜ੍ਹ ਦੀ ਸੁਖਨਾ ਝੀਲ ਦੇ ਕੰਡੇ ਤਿੰਨ ਦਿਨਾਂ ਤਕ ਚੱਲੇ ਇਸ ਸਮਾਰੋਹ ‘ਚ ਸੈਨਾ ਅਤੇ ਸਮਾਜ ਦੇ ਵੱਖ ਵੱਖ ਪੱਖਾਂ ਦੀ ਹਿੱਸੇਦਾਰੀ ਆਯੋਜਕਾਂ ਲਈ ਸਕੂਨ ਭਰਪੂਰ ਰਹੀ।
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਭਾਸ਼ਣ ‘ਚ ਸੈਨਾ ਅਤੇ ਸੈਨਿਕ ਕਲਿਆਣ ਨਾਲ ਜੁੜੇ ਮੁੱਦਿਆਂ ਨੂੰ ਛੂਹਿਆ। ਸ਼੍ਰੀ ਬਾਦਲ ਨੇ ਕਿਹਾ ਕਿ ਰਾਜਸਭਾ ‘ਚ ਪੂਰਵ ਸੈਨਿਕਾਂ ਦੀ ਨੁਮਾਇੰਦਗੀ ਹੋਣੀ ਚਾਹੀਦੀ ਹੈ ਅਤੇ ਇਸ ਨੂੰ ਯਕੀਨੀ ਬਣਾਉਣ ਲਈ ਸਵਿਧਾਨ ‘ਚ ਸ਼ੋਧ ਕਰਨ ਦੀ ਗੱਲ ਤੇ ਵੀ ਜ਼ੋਰ ਦਿੱਤਾ। ਵਿੱਤ ਮੰਤਰੀ ਬਾਦਲ ਦਾ ਮੰਨਣਾ ਹੈ ਕਿ ਬਲਾਕ ਸਮਿਤੀ, ਜਿਲ੍ਹਾ ਪ੍ਰੀਸ਼ਦ, ਪੰਚਾਇਤ ਤੇ ਹੋਰ ਸੰਸਥਾਵਾਂ ‘ਚ ਵੀ ਪੂਰਵ ਸੈਨਿਕਾਂ ਦਾ ਨੁਮਾਇੰਦਾ ਹੋਣਾ ਚਾਹੀਦਾ ਹੈ ਅਤੇ ਉਹਨਾਂ ਨੇ ਪੰਜਾਬ ‘ਚ ਇਸ ਨੂੰ ਲਾਗੂ ਕਰਵਾਉਣ ਦਾ ਭਰੋਸਾ ਦਵਾਇਆ।
ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਸੇਵਾ ਨਿਭਾ ਰਹੇ ਅਤੇ ਸੇਵਾ ਨਿਭਾ ਚੁੱਕੇ ਫੌਜੀਆਂ ਦਾ ਸਨਮਾਨ ਕਰਦੇ ਹੋਏ ਆਪਣੇ ਨੈਸ਼ਨਲ ਮੈਨੀਫੈਸਟੋ, ਅਤੇ ਪੰਜਾਬ ਕਾਂਗਰਸ ਦੇ ਮੈਂਬਰ ਦੇ ਤੌਰ ਤੇ ਆਪਣੇ ਤਜ਼ੁਰਬਿਆਂ ਨੂੰ ਸਾਂਝਾ ਕੀਤਾ। ਜਦੋਂ ਉਹਨਾਂ ਨੂੰ ਸੈਨਿਕਾਂ ਦੀ ਭਲਾਈ ਸੰਬੰਧੀ ਸੁਝਾਅ ਦੇਣ ਲਈ ਕਿਹਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹ ਵੈਲਫ਼ੇਅਰ ਆਫ਼ ਡਿਫੈਂਸ ਪਰਸਨਲ ਅਤੇ ਸਰਵਿਸਮੈਨ ਦਾ ਵੱਖਰਾ ਇਤਿਹਾਸ ਉਲੀਕਣ ‘ਚ ਖਾਸ ਦਿਲਚਸਪੀ ਰੱਖਦੇ ਹਨ।
ਮਨਪ੍ਰੀਤ ਬਾਦਲ ਨੇ ਕਿਹਾ ਕਿ ਉਹਨਾਂ ਨੇ ਦੇਸ਼ ਦੇ ਵੱਖ ਵੱਖ ਹਿੱਸਿਆਂ ‘ਚ ਜਾ ਕੇ ਪੂਰਵ ਸੈਨਿਕਾਂ ਨਾਲ ਵਿਸਥਾਰ ਪੂਰਵਕ ਵਿਚਾਰ ਚਰਚਾਵਾਂ ਕੀਤੀਆਂ ਅਤੇ ਉਹ ਇਸ ਗੱਲ ਤੋਂ ਸੰਤੁਸ਼ਟ ਵਿਖਾਈ ਦਿੱਤੇ ਕਿ ਦੇਸ਼ ਦੇ ਜਵਾਨਾਂ ਨੇ ਆਰਥਿਕ ਲਾਭ ਦੀ ਥਾਂ ਆਤਮ ਸਨਮਾਨ ਨੂੰ ਚੁਣਿਆ ਹੈ। ਉਹਨਾਂ ਨੇ ਕਿਹਾ ਕਿ ਦੇਸ਼ ਦੇ ਇਹਨਾਂ ਮਹਾਨ ਸਪੂਤਾਂ ਨੂੰ ਉਹਨਾਂ ਦਾ ਬਣਦਾ ਮਾਣ ਸਨਮਾਨ ਦੇਣ ਦੀ ਲੋੜ ਹੈ ਕਿਉਂਕਿ ਸਾਰਾ ਦੇਸ਼ ਇਹਨਾਂ ਦਾ ਕਰਜ਼ਦਾਰ ਹੈ। ਸ਼੍ਰੀ ਬਾਦਲ ਨੇ ਅਮਰੀਕਾ ਵਾਸੀਆਂ ਦੀ ਮਿਸਾਲ ਦਿੰਦੇ ਹੋਏ ਕਿਹਾ ਕਿ ਉਹਨਾਂ ਲੋਕਾਂ ਨੇ ਆਪਣੇ ਬਹਾਦਰ ਸੈਨਿਕਾਂ ਤੇ ਪੂਰਵ ਫੌਜੀਆਂ ਨੂੰ ਰਾਸ਼ਟਰੀ ਛਵੀ ਦੇ ਤੌਰ ਤੇ ਸਥਾਪਿਤ ਕੀਤਾ ਹੈ, ਉਹਨਾਂ ਕਿਹਾ ਕਿ ਭਾਰਤਵਾਸੀਆਂ ਨੂੰ ਵੀ ਇਹੀ ਭਾਵਨਾ ਅਪਨਾਉਣ ਦੀ ਲੋੜ ਹੈ।
ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਿਲਟਰੀ ਲਿਟਰੇਚਰ ਫੈਸਟੀਵਲ ਸੰਬੰਧੀ ਨਿਰਧਾਰਿਤ ਕੀਤੇ ਸਮੇਂ ਅਨੁਸਾਰ ਪਹੁੰਚਣ ਤੋਂ ਅਸਮਰੱਥ ਰਹਿਣ ਤੇ ਮਾਫ਼ੀ ਮੰਗੀ ਅਤੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਇਸ ਸੰਬੰਧੀ ਪਹਿਲਾਂ ਹੀ ਤਿਆਰੀਆਂ ਕਰ ਲਈਆਂ ਗਈਆਂ ਸਨ ਪਰ ਸਿਹਤ ਸੰਬੰਧੀ ਕਾਰਨਾਂ ਕਰਕੇ ਉਹ ਇਸ ਖਾਸ ਸਮਾਰੋਹ ‘ਚ ਹਾਜ਼ਿਰ ਨਾ ਹੋ ਸਕੇ।