ਜਦੋਂ ਸੀਆਰਪੀਐਫ ਜਵਾਨਾਂ ਨੂੰ ਕਸ਼ਮੀਰੀ ਸਕੀਨਾ ‘ਚ ਛੋਟੀ ਭੈਣ ਨਜ਼ਰ ਆਈ

344
ਸੀਆਰਪੀਐਫ
ਮਦਦਗਾਰ ਸੀ ਆਰ ਪੀ ਐਫ ਦੀ ਇਸ ਟੀਮ ਨੇ ਸਿਲਾਈ ਮਸ਼ੀਨ ਦੇ ਕੇ ਸਕੀਨਾ ਦੀ ਜ਼ਿੰਦਗੀ ਸੰਵਾਰਨ ਦੀ ਪਹਿਲ ਕੀਤੀ ਹੈ।

ਮਨੁੱਖਤਾ ਅਤੇ ਮਦਦ ਦੀ ਕਈ ਅਸਲ ਕਹਾਣੀਆਂ ਲਿਖਣ ਵਾਲੇ ਭਾਰਤੀ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ-CRPF) ਦੇ ਜਵਾਨਾਂ ਦੇ ਜਜ਼ਬਿਆਂ ਨੂੰ ਆਤੰਕਵਾਦ ਨਾਲ ਪੀੜ੍ਹਤ ਰਾਜ ਕਸ਼ਮੀਰ ਦੀ ਸਕੀਨਾ ਅਤੇ ਉਸ ਦੇ ਬੇਬਸ ਪਰਿਵਾਰ ਵੱਲ ਜਦੋਂ ਰੁੱਖ ਕਿੱਤਾ ਤਾਂ ਸਭ ਪਾਸੋਂ ਹਤਾਸ਼ ਹੋਏ ਇਸ ਪਰਿਵਾਰ ਦੀ ਤਸਵੀਰ ਹੀ ਬਦਲ ਗਈ। ਰੋਜ਼ੀ ਰੋਟੀ ਲਈ ਤਰਸਦੇ ਤੇ ਮਜਬੂਰ ਪਰਿਵਾਰ ਨੂੰ ਸੀ ਆਰ ਪੀ ਐਫ ਦੇ 20 ਜਵਾਨਾਂ ਰਾਹੀਂ ਵਿਆਕਤੀਗਤ ਤੌਰ ਤੇ ਕੀਤੀ ਗਈ ਨਿੱਕੀ ਜਿਹੀ ਕੋਸ਼ਿਸ਼ ਇਸ ਛੋਟੇ ਜਿਹੇ ਕਸ਼ਮੀਰੀ ਪਰਿਵਾਰ ਲਈ ਵੱਡੀ ਉਮੀਦ ਬਣ ਗਈ।

ਸੀਆਰਪੀਐਫ
ਸੀਆਰਪੀਐਫ ਦੀ ਟੀਮ ਦੁਆਰਾ ਦਿੱਤੀ ਗਈ ਸਿਲਾਈ ਮਸ਼ੀਨ ਤੇ ਹੁਣ ਸਕੀਨਾ ਦੇ ਹੱਥ ਜਮ ਗਏ ਹਨ।

ਸਕੀਨਾ ਅਤੇ ਉਸ ਦੇ ਪਰਿਵਾਰ ਦੇ ਹਲਾਤਾਂ ‘ਚ ਆਈ ਬਦਲਾਅ ਦੀ ਦਾਸਤਾਂ ਦਾ ਸੰਬੰਧ ਸੀ ਆਰ ਪੀ ਐਫ ਦੀ ਉਸ ਹੈਲਪ ਲਾਈਨ ਨਾਲ ਹੈ ਜੋ ਕਸ਼ਮੀਰ ਦੇ ਬਾਸ਼ਿੰਦਿਆਂ ਦੀ ਮਦਦ ਲਈ 24 ਘੰਟੇ ਹਾਜ਼ਿਰ ਰਹਿੰਦੇ ਹਨ, ਫੇਰ ਚਾਹੇ ਉਹ ਬਾਸ਼ਿੰਦਾ ਜੰਮੂ ਕਸ਼ਮੀਰ ਦੇ ਬਾਹਰ ਰਹਿੰਦਾ ਹੋਵੇ ਜਾਂ ਅੰਦਰ। ਜੂਨ 2017 ‘ਚ ਹੋਂਦ ‘ਚ ਆਈ ਇਸ ਹੈਲਪ ਲਾਈਨ ਨੇ ਡੇਢ ਸਾਲ ਦੇ ਅੰਦਰ ਕਸ਼ਮੀਰੀ ਸਕੀਨਾ ਸਮੇਤ ਕਈ ਲੋਕਾਂ ਰਾਹੀਂ ਮਦਦ ਦੀ ਉਮੀਦ ਰੱਖਣ ਵਾਲੇ ਲਗਭਗ ਤਿੰਨ ਲੱਖ ਲੋਕਾਂ ਦੀਆਂ ਫੋਨ ਕਾਲ ਸੁਣੀਆਂ ਹਨ।

ਸੀਆਰਪੀਐਫ
ਸੀ ਆਰ ਪੀ ਐਫ ਹੁਣ ਸਕੀਨਾ ਦੀ ਛੋਟੀ ਭੈਣ(ਖੱਬੇ) ਦੀ ਪੜ੍ਹਾਈ ਦਾ ਵੀ ਪੂਰਾ ਇਤੰਜ਼ਾਮ ਕਰ ਰਹੀ ਹੈ।

ਅੱਖਾਂ ‘ਚ ਮੋਤੀਆਬਿੰਦ ਹੋਣ ਕਾਰਨ ਅੰਨ੍ਹੇਪਣ ਦਾ ਸ਼ਿਕਾਰ ਹੋਏ ਬਜ਼ੁਰਗ ਪਿਤਾ ਅਤੇ ਮਾਂ ਦੇ ਬਿਮਾਰ ਪੈ ਜਾਣ ਕਾਰਨ ਮਜਬੂਰੀ ‘ਚ ਸਕੀਨਾ ਨੂੰ 9ਵੀਂ ਜਮਾਤ ‘ਚ ਹੀ ਸਕੂਲ ਛੱਡਣਾ ਪਿਆ। ਜਿੱਥੇ ਘਰ ਦਾ ਖਰਚ ਚਲਾਉਣਾ ਅਤੇ ਪੇਟ ਭਰਨਾ ਹੀ ਔਖਾ ਸੀ ਉੱਥੇ ਪੜ੍ਹਾਈ ਦਾ ਖਰਚ ਚੁੱਕਣਾ ਬਹੁਤ ਹੀ ਔਖਾ ਕੰਮ ਸੀ। ਆਪਣੀ ਪੜ੍ਹਾਈ ਦਾ ਸਫ਼ਰ ਅਧੂਰਾ ਛੱਡਣ ਵਾਲੀ ਸਕੀਨਾ ਇਹ ਬਿਲਕੁਲ ਨਹੀਂ ਸੀ ਚਾਹੁੰਦੀ ਕਿ ਉਸ ਦੀ ਛੋਟੀ ਭੈਣ ਦੇ ਭਵਿੱਖ ਦਾ ਵੀ ਇਹੋ ਹਾਲ ਹੋਵੇ ਸੋ ਭੈਣ ਦੀ ਅਤੇ ਪਰਿਵਾਰਕ ਮੈਂਬਰਾਂ ਦੀ ਮਦਦ ਲਈ ਉਮੀਦ ਨਾਲ ਜਦੋਂ ਸਕੀਨਾ ਨੇ ਸੀ ਆਰ ਪੀ ਐਫ ਦੀ ਹੈਲਪ ਲਾਈਨ ਮਦਦਗਾਰ ਨੂੰ ਜਦੋਂ ਹੱਡ ਬੀਤੀ ਸੁਣਾਈ ਤਾਂ ਉਸ ਨੇ ਮਦਦਗਾਰ ਟੀਮ ਨੂੰ ਮਦਦ ਕਰਨ ਲਈ ਤਿਆਰ ਪਾਇਆ।

ਸੀ ਆਰ ਪੀ ਐਫ ਦੀ ਮਦਦਗਾਰ ਹੈਲਪ ਲਾਈਨ ਦੇ ਸੁਪਰ ਵਾਈਜ਼ਰ ਸਬ ਇੰਸਪੈਕਟਰ ਸਤਿਅਮ ਯਾਦਵ ਨੇ ਦੱਸਿਆ ਕਿ 20 ਨਵੰਬਰ ਦੀ ਦੁਪਿਹਰ ਨੂੰ ਜਦੋਂ ਮਦਦਗਾਰ ਹੈਲਪ ਲਾਈਨ ਤੇ ਸਕੀਨਾ ਨੇ ਜਦੋਂ ਫੋਨ ਕਿੱਤਾ ਅਤੇ ਆਪਣੇ ਤੇ ਆਪਣੇ ਪਰਿਵਾਰ ਦੀ ਕਹਾਣੀ ਦੱਸੀ ਤਾਂ ਸਾਨੂੰ ਆਪਣੇ ਤੋਂ ਦੂਰ ਬੈਠੇ ਪਰਿਵਾਰਾਂ ਦਾ ਧਿਆਨ ਆਇਆ, “ਉਹਨਾਂ ਨੂੰ ਸਕੀਨਾ ਛੋਟੀ ਭੈਣ ਵਾਂਗ ਜਾਪੀ”। ਸਕੀਨਾ ਦੀ ਉਮਰ ਮਹਿਜ਼ 18 ਸਾਲ ਹੀ ਸੀ ਪਰ ਉਹ ਆਪਣੇ ਦਮ ਤੇ ਪਰਿਵਾਰ ਨੂੰ ਚਲਾਉਣਾ ਚਾਹੁੰਦੀ ਸੀ, ਇਸੇ ਮਕਸਦ ਲਈ ਉਸ ਨੇ ਛੇਹ ਮਹੀਨਿਆਂ ਦਾ ਸਿਲਾਈ ਕੋਰਸ ਵੀ ਕਿੱਤਾ ਪਰ ਸਿਲਾਈ ਮਸ਼ੀਨ ਖਰੀਦਣ ਲਈ ਉਸ ਕੋਲ ਰੁਪਏ ਨਹੀਂ ਸਨ।

ਸੀ ਆਰ ਪੀ ਐਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਦਦਗਾਰ ਟੀਮ ਦੇ 20 ਜਵਾਨਾਂ ਨੇ ਵਿਆਕਤੀਗਤ ਤੌਰ ਤੇ ਪਹਿਲ ਕੀਤੀ। ਉਹਨਾਂ ਨੇ ਆਪਣੀ ਤਨਖਾਹ ‘ਚੋਂ ਪੈਸੇ ਜਮ੍ਹਾ ਕਰਕੇ ਸਕੀਨਾ ਨੂੰ ਸਿਲਾਈ ਮਸ਼ੀਨ ਲੈ ਕੇ ਦਿੱਤੀ ਤਾਂ ਜੋ ਉਹ ਕਪੜਿਆਂ ਦੀ ਸਿਲਾਈ ਕਰਕੇ ਘਰ ਦਾ ਖਰਚ ਚਲਾ ਸਕੇ ਅਤੇ ਆਮਦਨੀ ਕਰ ਸਕੇ। ਸਕੀਨਾ ਨੂੰ ਪੱਬਾਂ ਭਾਰ ਖੜ੍ਹਾ ਕਰਨ ਦੇ ਨਾਲ ਨਾਲ ਮਦਦਗਾਰ ਟੀਮ ਹੁਣ ਸਕੀਨਾ ਦੀ ਛੋਟੀ ਭੈਣ ਜੋ ਕਿ 7 ਵੀਂ ਜਮਾਤ ‘ਚ ਪੜ੍ਹ ਰਹੀ ਹੈ ਦੀ ਪੜ੍ਹਾਈ ਦਾ ਵੀ ਪੂਰਾ ਇਤੰਜ਼ਾਮ ਕਰ ਰਹੀ ਹੈ।

ਬਿਮਾਰਾਂ ਨੂੰ ਹਸਪਤਾਲ ਲੈ ਜਾਣ ਤੋਂ ਲੈ ਕੇ ਉਹਨਾਂ ਲਈ ਖੂਨ ਦਾ ਇੰਤਜ਼ਾਮ ਕਰਨ ਜਿਹੀਆਂ ਅਤੇ ਕਈ ਹੋਰ ਤਰ੍ਹਾਂ ਦੀਆਂ ਮਦਦ ਦੀਆਂ ਅਣਗਿਣਤ ਕਹਾਣੀਆਂ ਬਣਾ ਚੁੱਕੀ ਮਦਦਗਾਰ ਹੈਲਪ ਲਾਈਨ ਸਿਰਫ਼ ਸੀ ਆਰ ਪੀ ਐਫ ‘ਚ ਹੀ ਨਹੀਂ ਸਗੋਂ ਦੂਜੇ ਪੁਲਿਸ ਸੰਗਠਨਾਂ ਅਤੇ ਕਸ਼ਮੀਰੀਆਂ ਦੇ ਦਿਲਾਂ ‘ਚ ਵੀ ਇੱਕ ਅਹਿਮ ਥਾਂ ਬਣਾ ਰਹੀ ਹੈ।