ਸਤਯ ਨਰਾਇਣ ਪ੍ਰਧਾਨ NDRF ਅਤੇ ਪ੍ਰਭਾਤ ਸਿੰਘ NHRC ‘ਚ ਡਾਇਰੈਕਟਰ ਜਨਰਲ

402
ਸਤਯ ਨਰਾਇਣ ਪ੍ਰਧਾਨ
ਸਤਯ ਨਰਾਇਣ ਪ੍ਰਧਾਨ ਨੇ ਰਾਸ਼ਟਰੀ ਆਪਦਾ ਮੋਚਨ ਬਲ (National Disaster Response force – ਐਨ ਦੀ ਆਰ ਐਫ) ਦੇ ਡਾਇਰੈਕਟਰ ਜਨਰਲ ਦਾ ਅਹੁਦਾ ਸਾਂਭ ਲਿਆ ਹੈ।

ਭਾਰਤੀ ਪੁਲਿਸ ਸੇਵਾ (ਆਈਪੀਐਸ -IPS) ਦੇ ਅਧਿਕਾਰੀ ਸਤਯ ਨਰਾਇਣ ਪ੍ਰਧਾਨ ਨੇ ਰਾਸ਼ਟਰੀ ਆਪਦਾ ਮੋਚਨ ਬਲ (National Disaster Response force – ਐਨ ਦੀ ਆਰ ਐਫ) ਦੇ ਡਾਇਰੈਕਟਰ ਜਨਰਲ ਦਾ ਅਹੁਦਾ ਸੰਭਾਲ ਲਿਆ ਹੈ। ਝਾਰਖੰਡ ਕੈਡਰ ਦੇ 1988 ਬੈਚ ਦੇ ਆਈਪੀਐਸ ਅਧਿਕਾਰੀ ਸ਼੍ਰੀ ਪ੍ਰਧਾਨ ਹੁਣ ਤਕ ਉੱਤਰ ਪੂਰਬ ਰਾਜ ਵਿਕਾਸ ਮੰਤਰਾਲਾ ਦੇ ਜੁਆਇੰਟ ਸੈਕਟਰੀ ਸਨ। ਪ੍ਰਧਾਨ ਉੜੀਸਾ ਦੇ ਰਹਿਣ ਵਾਲੇ ਹਨ।

ਪ੍ਰਭਾਤ ਸਿੰਘ
ਆਈਪੀਐਸ ਅਧਿਕਾਰੀ ਪ੍ਰਭਾਤ ਸਿੰਘ ਨੂੰ ਰਾਸ਼ਟਰੀ ਮਨੁੱਖੀ ਅਧਿਕਾਰ ਆਯੋਗ ਦਾ ਡਾਇਰੈਕਟਰ ਜਨਰਲ ਬਣਾਇਆ ਗਿਆ

ਉੱਥੇ ਹੀ ਸੀਆਰਪੀਐਫ ਦੇ ਡਾਇਰੈਕਟਰ ਜਨਰਲ ਆਈਪੀਐਸ ਅਧਿਕਾਰੀ ਪ੍ਰਭਾਤ ਸਿੰਘ ਨੂੰ ਰਾਸ਼ਟਰੀ ਮਨੁੱਖੀ ਅਧਿਕਾਰ ਆਯੋਗ ਦਾ ਡਾਇਰੈਕਟਰ ਜਨਰਲ ਬਣਾਇਆ ਗਿਆ ਹੈ। ਇੱਥੇ ਉਹਨਾਂ ਦਾ ਕਾਰਜਕਾਲ 30 ਅਪ੍ਰੈਲ 2020 ਮਤਲਬ ਕਿ ਉਹਨਾਂ ਦੀ ਸੇਵਾ ਮੁਕਤੀ ਤਕ ਹੋਵੇਗਾ। ਪ੍ਰਭਾਤ ਸਿੰਘ ਏਜੀਐਮਯੂਟੀ ਕੈਡਰ ਦੇ 1985 ਬੈਚ ਦੇ ਆਈਪੀਐਸ ਅਧਿਕਾਰੀ ਹਨ। ਪ੍ਰਭਾਤ ਸਿੰਘ ਦਿੱਲੀ ਪੁਲਿਸ ਅਤੇ ਸੀਮਾ ਸੁਰੱਖਿਆ ਬਲ ਦੇ ਨਾਲ ਨਾਲ ਕਈ ਹੋਰ ਬਲਾਂ ਅਤੇ ਕੇਂਦਰਸਾਸ਼ਿਤ ਖੇਤਰਾਂ ਦੇ ਕਈ ਮੁੱਖ ਅਹੁਦਿਆਂ ਤੇ ਵੀ ਕੰਮ ਕਰ ਚੁੱਕੇ ਹਨ।