ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦਿੱਲੀ ਚ NCC ਕੈਡਿਟਸ ਦੀ ਰੈਲੀ ਨੂੰ ਇਸ ਤਰ੍ਹਾਂ ਕੀਤਾ ਸੰਬੋਧਿਤ

299
NCC
ਐਨ ਸੀ ਸੀ ਕੈਡਿਟਸ ਦੀ ਸਲਾਮੀ ਗਾਰਦ ਦਾ ਨਿਰਖਣ ਕਰਦੇ ਹੋਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ

ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸੋਮਵਾਰ ਨੂੰ ਨੈਸ਼ਨਲ ਕੈਡਿਤ ਕੋਰ (NCC- ਐਨ ਸੀ ਸੀ) ਦੀ ਰੈਲੀ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਜਦੋਂ ਉਹ ਐਨ ਸੀ ਸੀ ਕੈਡਿਤ ਵਿੱਚ ਹੁੰਦੇ ਹਨ ਤਾਂ ਪੁਰਾਣੀਆਂ ਯਾਦਾਂ ਨਾਲ ਭਰ ਜਾਂਦੇ ਹਨ। ਉਨ੍ਹਾਂ ਨੇ ਇਸ ਗਲ ਤੇ ਖੁਸ਼ੀ ਜ਼ਾਹਿਰ ਕੀਤੀ ਕਿ ਇੱਕ ਸਾਲ ‘ਚ ਐਨ ਸੀ ਸੀ ਕੈਡਿਤ ਸਵੱਛ ਭਾਰਤ ਮੁਹਿੰਮ, ਡਿਜੀਟਲ ਲੈਣ ਦੇਣ ਜਿਹੇ ਕਈ ਮਹੱਤਵਪੂਰਨ ਕੰਮਾਂ ਨਾਲ ਜੁੜੇ ਹੋਏ ਹਨ। ਨਵੀਂ ਦਿੱਲੀ ਵਿਖੇ ਐਨ ਸੀ ਸੀ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਕੇਰਲ ‘ਚ ਆਏ ਹੜ੍ਹ ਦੌਰਾਨ ਰਾਹਤ ਅਤੇ ਬਚਾਅ ਕੰਮਾਂ ‘ਚ ਐਨ ਸੀ ਸੀ ਕੈਡਿਟਸ ਦੇ ਯੋਗਦਾਨ ਦੀ ਸ਼ਲਾਘਾ ਵੀ ਕੀਤੀ।

NCC
ਐਨ ਸੀ ਸੀ ਕੈਡਿਟਸ ਤੋਂ ਸਲਾਮੀ ਲੈਂਦੇ ਹੋਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ
NCC
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਐਨ ਸੀ ਸੀ ਕੈਡਿਟਸ ਦੇ ਮਿਹਨਤ ਦੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਰਥਵਿਵਸਥਾ ਹੋਵੇ ਜਾਂ ਸੁਰੱਖਿਆ ਭਾਰਤ ਦੀ ਸਮਰੱਥਾ ‘ਚ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਭਲੇ ਹੀ ਭਾਰਤ ਸ਼ਾਂਤੀ ਦਾ ਸਮਰਥਕ ਹੈ ਪਰ ਭਾਰਤ ਰਾਸ਼ਟਰੀ ਸੁਰੱਖਿਆ ਦੇ ਲਈ ਕੋਈ ਵੀ ਲੋੜੀਂਦਾ ਕਦਮ ਚੁੱਕਣ ਤੋਂ ਪਿੱਛੇ ਨਹੀਂ ਹਟੇਗਾ। ਉਨ੍ਹਾਂ ਆਪਣੀ ਸਰਕਾਰ ਦੇ ਸੰਦਰਭ ‘ਚ ਕਿਹਾ ਕਿ ਪਿਛਲੇ ਸਾਡੇ ਚਰ ਸਾਲਾਂ ‘ਚ ਰੱਖਿਆ ਅਤੇ ਸੁਰਖਿਆ ਨੂੰ ਲੈ ਕੇ ਕਈ ਜ਼ਰੂਰੀ ਫ਼ੈਸਲੇ ਲਏ ਗਏ ਹਨ।

ਐਨ ਸੀ ਸੀ ਕੈਡਿਟਸ ਦੀ ਮਿਹਨਤ ਦੀ ਸ਼ਲਾਘਾ ਕਰਦੇ ਹੋਏ ਪ੍ਰਧਾਨਮੰਤਰੀ ਨੇ ਪਿੰਡਾਂ ਅਤੇ ਛੋਟੇ ਸ਼ਹਿਰਾਂ ਤੋਂ ਆਣ ਵਾਲੇ ਕੈਡਿਟਸ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਐਨ ਸੀ ਸੀ ਦੇ ਅਨੇਕਾਂ ਹੀ ਕੈਡਿਟਸ ਨੇ ਦੇਸ਼ ਨੂੰ ਮਾਣ ਮਹਿਸੂਸ ਕਰਵਾਇਆ ਹੈ। ਇਸ ਸੰਦਰਭ ‘ਚ ਉਨ੍ਹਾਂ ਨੇ ਨਾਮਵਰ ਅਥਲੀਟ ਹੀਮਾ ਦਾਸ ਦਾ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਮਿਹਨਤ ਅਤੇ ਪ੍ਰਤਿਭਾ ਸਫ਼ਲਤਾ ਨਿਸ਼ਚਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵਿਆਈਪੀ ਸੰਸਕ੍ਰਿਤੀ ਦੀ ਥਾਂ ਈ ਪੀ ਆਈ ਮਤਲਬ ਕਿ ਐਵਰੀ ਪ੍ਰਨ ਇਜ਼ important(ਹਰ ਇਨਸਾਨ ਮਹਤਵਪੂਰਨ ਹੈ) ਸੰਸਕ੍ਰਿਤੀ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ।

ਉਨ੍ਹਾਂ ਨੇ ਕੈਡਿਟਸ ਨੂੰ ਹਰ ਤਰ੍ਹਾਂ ਦੀ ਨਕਾਰਾਤਮਕ ਸੋਚ ਨੂੰ ਤਿਆਗ ਕੇ ਦੇਸ਼ ਲਈ ਚੰਗੀ ਤਰ੍ਹਾਂ ਕੰਮ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਮੌਕੇ ਦੇਣ ਲਈ ਅਤੇ ਕੰਮ ‘ਚ ਉਨ੍ਹਾਂ ਦੀ ਹਿੱਸੇਦਾਰੀ ਵਧਾਉਣ ਲਈ ਕਈ ਕਦਮ ਚੁੱਕੇ ਜਾ ਰਹੇ ਹਨ। ਮਹਿਲਾਵਾਂ ਪਹਿਲੀ ਵਾਰ ਭਾਰਤੀ ਹਵਾਈ ਸੈਨਾ ‘ਚ ਲੜਾਕੂ ਪਾਇਲਟ ਬਣੀਆਂ ਹਨ।

ਪ੍ਰਧਾਨ ਮੰਤਰੀ ਨੇ ਸਵੱਛ ਭਾਰਤ ਅਤੇ ਡਿਜੀਟਲ ਕੰਮਾਂ ‘ਚ ਨੌਜਵਾਨਾਂ ਦੀ ਭਾਗੀਦਾਰੀ ਦੀ ਸ਼ਲਾਘਾ ਕੀਤੀ ਅਤੇ ਕੈਡਿਟਸ ਤੋਂ ਸਰਕਾਰ ਦੀਆਂ ਲਾਭਕਾਰੀ ਯੋਜਨਾਵਾਂ ਬਾਰੇ ਚੇਤਨਾ ਫੈਲਾਉਣ ਦੀ ਬੇਨਤੀ ਕੀਤੀ। ਉਨ੍ਹਾਂ ਨੇ ਐਨ ਸੀ ਸੀ ਕੈਡਿਟਸ ਨੂੰ ਕਿਹਾ ਕਿ ਉਹ ਆਉਣ ਵਾਲੀਆਂ ਚੋਣਾਂ ‘ਚ ਵੱਡੀ ਗਿਣਤੀ ‘ਚ ਵੋਟ ਪਾਉਣ ਲਈ ਨੌਜਵਾਨਾਂ ਨੂੰ ਪ੍ਰੇਰਿਤ ਕਰਨ।