ਲੰਡਨ ਵਿਖੇ ਮੈਟਰੋਪੋਲੀਟਨ ਪੁਲਿਸ ਦਾ ਦਿਲਚਸਪ ਭਰਤੀ ਅਭਿਆਨ, ਟੈਟੂ ਨਾਲ ਜੁੜੇ ਕਨੂੰਨ ਵੀ ਬਦਲੇ

569
ਮੈਟਰੋਪੋਲੀਟਨ ਪੁਲਿਸ
ਲੰਡਨ ਦੀ ਮੈਟਰੋਪੋਲੀਟਨ ਪੁਲਿਸ ਕਮਿਸ਼ਨਰ ਕ੍ਰੇਸਿੱਡਾ ਡਿਕ ਅਤੇ ਉਹਨਾਂ ਦੀ ਫੌਜ਼ ਨੇ ਲੰਡਨ ਦੇ ਲੋਕਾਂ ਨੂੰ ਕਿਹਾ ਕਿ ਤਾਜ਼ਾ ਭਰਤੀ ਅਭਿਆਨ ਚ ਕੁੱਝ ਅਜਿਹਾ ਕਰੋ ਜੋ ਅਸਲ 'ਚ ਲੱਗੇ। ਫੋਟੋ : Met Police

ਲੰਡਨ ਦੀ ਮੈਟਰੋਪੋਲੀਟਨ ਪੁਲਿਸ ਨੇ ਨੌਜਵਾਨਾਂ ਨੂੰ ਪੁਲਸ ਸੇਵਾ ‘ਚ ਭਰਤੀ ਕਰਨ ਲਈ ਖਾਸ ਅਭਿਆਨ ਸ਼ੁਰੂ ਕੀਤਾ ਹੈ। ਪੁਲਿਸ ਕਮਿਸ਼ਨਰ ਕ੍ਰੇਸਿੱਡਾ ਡਿਕ ਆਪ ਨੌਜਵਾਨਾਂ ਨੂੰ ਪੁਲੀਸ ‘ਚ ਆਉਣ ਲਈ ਪ੍ਰੇਰਿਤ ਕਰ ਰਹੀ ਹੈ। ਉੱਥੇ ਹੀ ਪੁਲਿਸ ਨੇ ਭਰਤੀ ਦੇ ਸਿਲਸਿਲੇ ‘ਚ ਪਹਿਲਾਂ ਤੋਂ ਅਧਾਰਿਤ ਕੀਤੇ ਗਏ ਟੈਟੂ ਸਬੰਧੀ ਕਨੂੰਨ ਵੀ ਬਦਲੇ ਹਨ ਅਤੇ ਇਸ ਕਨੂੰਨ ‘ਚ ਢਿੱਲ ਵੀ ਦਿੱਤੀ ਹੈ।

ਨਵੇਂ ਕਨੂੰਨਾਂ ਅਨੁਸਾਰ ਹੁਣ ਉਹਨਾਂ ਉਮੀਦਵਾਰਾਂ ਨੂੰ ਵੀ ਭਰਤੀ ਦਾ ਮੌਕਾ ਦਿੱਤਾ ਜਾਵੇਗਾ ਜਿਹਨਾਂ ਦੇ ਉਹਨਾਂ ਹਿਸਿਆਂ ਚ ਵੀ ਟੈਟੂ ਹਨ ਜੋ ਦਿਖਾਈ ਦਿੰਦੇ ਹਨ। ਪਰ ਕਨੂੰਨ ਮੁਤਾਬਕ ਇਹ ਟੈਟੂ ਚੇਹਰੇ ਤੇ ਨਹੀਂ ਹੋਣਾ ਚਾਹੀਦਾ ਅਤੇ ਨਾ ਹੀ ਕੋਈ ਅਜਿਹਾ ਟੈਟੂ ਹੋਣਾ ਚਾਹੀਦਾ ਜਿਸ ਦੀ ਭਾਸ਼ਾ, ਡਿਜ਼ਾਇਨ,ਅਤੇ ਬਣਾਵਟ ਕਿਸੇ ਨੂੰ ਠੇਸ ਮਤਲਬ ਕਿਸੇ ਵਰਗ, ਧਰਮ ਨੂੰ ਠੇਸ ਨਾ ਪਹੁੰਚਾਉਂਦੇ ਹੋਣ। ਜੇਕਰ ਟੈਟੂ ਵਾਲੇ ਲੋਕਾਂ ਦੀ ਪੁਲਿਸ ‘ਚ ਭਰਤੀ ਹੋ ਜਾਂਦੀ ਹੈ ਤਾਂ ਹੋ ਸਕਦਾ ਹੈ ਕਿ ਉਹਨਾਂ ਨੂੰ ਪੂਰੀਆਂ ਬਾਵਾਂ ਦੀ ਕਮੀਜ਼ ਪਾਉਣ ਜਾਂ ਬਾਵਾਂ ਨੂੰ ਢਕਣ ਲਈ ਵੀ ਕਿਹਾ ਜਾ ਸਕਦਾ ਹੈ।

ਇਸ ਕਨੂੰਨ ਚ ਬਦਲਾਅ ਦਾ ਮੁੱਖ ਕਾਰਣ ਪਹਿਲਾਂ ਹੋਈਆਂ ਭਰਤੀਆਂ ਵਿੱਚੋ ਅਜਿਹੇ ਨੌਜਵਾਨਾਂ ਦੀ ਭਰਤੀ ਦਾ ਰੱਦ ਹੋਣਾ ਹੈ ਜੋ ਭਵਿੱਖ ਵਿੱਚ ਇੱਕ ਚੰਗੇ ਪੁਲਿਸ ਅਧਿਕਾਰੀ ਸਾਬਿਤ ਹੋ ਸਕਦੇ ਸੀ ਪਰ ਉਹਨਾਂ ਦੇ ਜਿਸਮ ਤੇ ਟੈਟੂ ਹੋਣ ਕਾਰਣ ਉਹਨਾਂ ਦੀ ਭਰਤੀ ਨੂੰ ਰੱਦ ਕਰਨਾ ਪਿਆ ਸੀ। ਪੁਲਿਸ ਦੇ ਤਾਜ਼ਾ ਰਿਕਾਰਡ ਅਨੁਸਾਰ ਤਾਜ਼ਾ ਵਿੱਤ ਸਾਲ ‘ਚ ਭਰਤੀ ਦੇ ਲਈ ਆਏ 13 ਹਜ਼ਾਰ ਉਮੀਦਵਾਰਾਂ ਵਿੱਚੋਂ ਦਸ ਪ੍ਰਤੀਸ਼ਤ ਮਤਲਬ 1300 ਅਜਿਹੇ ਹੀ ਉਮੀਦਵਾਰ ਸਨ।

ਮੈਟਰੋਪੋਲੀਟਨ ਪੁਲਿਸ
ਲੰਡਨ ਦੀ ਮੈਟਰੋਪੋਲੀਟਨ ਪੁਲਿਸ ਨੂੰ ਬਾਹਾਂ ਤੇ ਬਣੇ ਟੈਟੂ ਮੰਜ਼ੂਰ ਪਰ ਉਹ ਕਿਸੇ ਲਈ ਸਮਸਿਆ ਨਾ ਬਣਦੇ ਹੋਣ।

ਮੈਟਰੋਪੋਲੀਟਨ ਪੁਲਿਸ ਨੇ 2000 ਅਸਾਮੀਆਂ ਤੇ ਭਰਤੀ ਲਈ ਅਭਿਆਨ ਸ਼ੁਰੂ ਕੀਤਾ ਹੈ ਅਤੇ ਇਹ ਭਰਤੀਆਂ ਹੋਣ ਨਾਲ ਮੇਟਰੋ ਪੁਲਿਸ ਦੀ ਗਿਣਤੀ 30750 ਹੋ ਜਾਵੇਗੀ। ਕਮਿਸ਼ਨਰ ਕ੍ਰੇਸਿੱਡਾ ਡਿਕ ਨੇ ਟਵੀਟ ਕੀਤਾ ਹੈ ਕਿ ‘ਲੰਡਨ ਬੇਹਤਰ ਪੁਲਿਸ ਸੇਵਾ ਪਾਉਣ ਦਾ ਹੱਕ ਰੱਖਦਾ ਹੈ ਅਤੇ ਅਸੀਂ ਓਹਨਾਂ ਲੋਕਾਂ ਨੂੰ ਆਪਣੇ ਵੱਲ ਖਿੱਚਣ ਦੀ ਤਿਆਰੀ ‘ਚ ਹਾਂ ਜਿਹਨਾਂ ਵਿੱਚੋਂ ਲੰਡਨ ਬੇਹਤਰ ਢੰਗ ਨਾਲ ਝਲਕਦਾ ਹੋਵੇ। ਸਾਡੇ ਅਧਿਕਾਰੀ ਵੱਖ ਵੱਖ ਥਾਵਾਂ ਤੋਂ ਆਉਂਦੇ ਹਨ ਅਤੇ ਕਈ ਗੱਲਾਂ ਕਰਕੇ ਇਸ ਵਿਚ ਸ਼ਾਮਿਲ ਹੋਣਾ ਚਾਹੁੰਦੇ ਹਨ। ਤੁਸੀਂ ਕਿਸੇ ਵੀ ਕਾਰਣ ਕਰਕੇ ਆਓ, ਇਸ ਨੌਕਰੀ ‘ਚੋਂ ਜੋ ਤੁਹਾਨੂੰ ਮਿਲੇਗਾ ਉਹ ਕਿਸੇ ਹੋਰ ਥਾਂ ਨਹੀਂ ਮਿਲਦਾ।

ਨੌਜਵਾਨਾਂ ਨੂੰ ਮੈਟਰੋ ਪੁਲਿਸ ‘ਚ ਭਰਤੀ ਲਈ ਪ੍ਰੇਰਿਤ ਅਤੇ ਉਹਨਾਂ ਨੂੰ ਆਪਣੇ ਵੱਲ ਖਿੱਚਣ ਲਈ ਚਲਾਏ ਜਾ ਰਹੇ ਅਭਿਆਨ ‘ਚ ਸੋਸ਼ਲ ਮੀਡੀਆ ਦੇ ਨਾਲ ਆਉਟਡੋਰ ਮੁਹਿੰਮ ਵੀ ਚਲਾਈ ਜਾ ਰਹੀ ਹੈ। ਇਸ ਦੇ ਤਹਿਤ ਦਿਲਚਸਪ ਸਲੋਗਨਾਂ ਅਤੇ ਪ੍ਰੇਰਕ ਵਾਕਾਂ ਨਾਲ ਲਿਖੇ ਪਲੇ ਕਾਰਡ ਲਏ ਪੁਲਿਸ ਕਰਮੀ ਵੱਖ ਵੱਖ ਸਰਬਜਨਕ ਥਾਵਾਂ ਤੇ ਖੜ੍ਹੇ ਦਿਖਾਈ ਦੇ ਸਕਦੇ ਹਨ।  ਪਲੇ ਕਾਰਡਾਂ ਤੇ ਕਈ ਏਦਾਂ ਦੀਆਂ ਦਿਲਚਸਪ ਗਲਾਂ ਲਿਖੀਆਂ ਹਨ ਜਿਹਨਾਂ ਤੋਂ ਇਹ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਪੁਲਿਸ ਦੀ ਸੇਵਾ ਕਰਕੇ ਤੁਸੀਂ ਅਸਲ ਜ਼ਿੰਦਗੀ ‘ਚ ਬਹੁਤ ਕੁਝ ਕਰ ਸਕਦੇ ਹੋ, ਅਤੇ ਸਕਾਰਾਤਮਕ ਬਦਲਾਅ ਲਿਆ ਸਕਦੇ ਹੋ।

ਇਸ ਅਭਿਆਨ ਦੇ ਤਹਿਤ ਭਰਤੀ ਪੁਲਿਸ ਕਰਮੀਆਂ ਨੂੰ ਗੋਲੀਆਂ ਤੇ ਸਾਰਵਜਨਿਕ ਸਥਾਨਾਂ ਤੇ ਹੋਣ ਵਾਲੇ ਹਿੰਸਕ ਅਪਰਾਧਾਂ ਤੋਂ ਨਜਿੱਠਣ ਲਈ ਤੈਨਾਤ ਕੀਤਾ ਜਾਵੇਗਾ। ਸ਼ੁਰੂ ਦੇ ਇੱਕ ਦੋ ਸਾਲ ਇਹਨਾਂ ਨੂੰ ਜਾਂਚ ਆਦਿ ਦੇ ਕੰਮਾਂ ਤੋਂ ਦੂਰ ਰੱਖਿਆ ਜਾਵੇਗਾ।