SSB ਨੇ 18ਵੀਂ ਅਖਿਲ ਭਾਰਤੀ ਪੁਲਿਸ ਵਾਟਰ ਵਾਟਰ ਸਪੋਰਟਸ ਚੈਂਪੀਅਨਸ਼ਿਪ ‘ਚ ਜਿੱਤੇ 20 ਤਗਮੇ

416
SSB
ਹਰਿਆਣਾ ਦੇ ਮੁੱਖਮੰਤਰੀ ਮਨੋਹਰ ਲਾਲ ਖੱਟਰ ਨੇ ਏਸਏਸਬੀ ਟੀਮ ਨੂੰ ਓਵਰਾਲ ਜੇਤੂ ਹੋਣ ਦੀ ਟ੍ਰੌਫੀ ਦਿੱਤੀ। ਫੋਟੋ : ਏਸਏਸਬੀ

ਸਸ਼ਤ੍ਰ ਸੀਮਾ ਬਲ (SSB) ਦੇ ਖਿਡਾਰੀਆਂ ਨੇ 18ਵੀਂ ਅਖਿਲ ਭਾਰਤੀ ਪੁਲਿਸ ਵਾਟਰ ਸਪੋਰਟਸ ਚੈਂਪੀਅਨਸ਼ਿਪ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 6 ਸੋਨ ਤਗਮੇ ਸਮੇਤ ਕੁੱਲ 20 ਤਗਮੇ ਪ੍ਰਾਪਤ ਕਰ ਤਹਿਲਕਾ ਮਚਾ ਦਿੱਤਾ ਹੈ। ਇਨ੍ਹਾਂ ਹੀ ਨਹੀਂ ਸਗੋਂ ਐਸਐਸਬੀ ਨੂੰ ਕਿਓਕਿੰਗ ਵਿੱਚ ਓਵਰਾਲ ਜੇਤੂ ਘੋਸ਼ਿਤ ਕੀਤਾ ਗਿਆ। ਇਹ ਚੈਂਪੀਅਨਸ਼ਿਪ 22 ਤੋਂ 26 ਸਤੰਬਰ ਤਕ ਚੰਡੀਗੜ੍ਹ ਦੀ ਸੁਖਨਾ ਨਦੀ ਤੇ ਖ਼ਤਮ ਹੋਈ। ਹਰਿਆਣਾ ਦੇ ਮੁੱਖਮੰਤਰੀ ਮਨੋਹਰ ਲਾਲ ਖੱਟਰ ਨੇ ਏਸਏਸਬੀ ਟੀਮ ਨੂੰ ਓਵਰਾਲ ਜੇਤੂ ਹੋਣ ਦੀ ਟ੍ਰੌਫੀ ਦਿੱਤੀ।

ਐਸਐਸਬੀ ਦੀ ਪ੍ਰੈਸ ਰਿਲੀਜ਼ ਅਨੁਸਾਰ ਅਖਿਲ ਭਾਰਤੀ ਪੁਲਿਸ ਸਪੋਰਟਸ ਕੰਟਰੋਲ ਬਿਊਰੋ ਦੀ ਨਿਗਰਾਨੀ ‘ਚ ਉਲੀਕੇ ਇਸ ਮੁਕਾਬਲੇ ਵਿੱਚ ਅਰਧ ਸੈਨਿਕ ਬਲਾਂ ਤੇ ਰਾਜ ਪੁਲਸ ਦੀ ਕੁੱਲ 22 ਟੀਮਾਂ ਨੇ ਭਾਗ ਲਿਆ। ਇਸ ਮੁਕਾਬਲੇ ਵਿੱਚ ਰੋਇੰਗ, ਕਿਓਕਿੰਗ ਅਤੇ ਕੇਨੋਇੰਗ ਜਿਹੇ ਮੁਕਾਬਲਿਆਂ ਨੂੰ ਸ਼ਾਮਿਲ ਕੀਤਾ ਗਿਆ। ਇਹ ਮੁਕਾਬਲੇ ਮਿਤੀ 26 ਸਤੰਬਰ ਨੂੰ ਖ਼ਤਮ ਹੋਏ।

ਸਸ਼ਤ੍ਰ ਸੀਮਾ ਬਲ ਨੂੰ ਵਾਟਰ ਸਪੋਰਟਸ ਟੀਮ ਨੇ ਇਸ ਸਾਲ ਚੰਗਾ ਪ੍ਰਦਰਸ਼ਨ ਕਰਦੇ ਹੋਏ ਕਈ ਪ੍ਰਾਪਤੀਆਂ ਹਾਸਿਲ ਕੀਤੀਆਂ। ਐਸਐਸਬੀ ਨੇ ਇਸ ਟੂਰਨਾਮੈਂਟ ਵਿੱਚ ਕੁੱਲ 20 ਤਗਮੇ ਹਾਸਿਲ ਕੀਤੇ ਜਿਨ੍ਹਾਂ ਵਿੱਚੋਂ 6 ਸਨ ਤਗਮੇ,6 ਰਜਤ ਤਗਮੇ ਅਤੇ 8 ਕਾਂਸੇ ਦੇ ਤਗਮੇ ਸ਼ਾਮਿਲ ਸਨ। ਸਸ਼ਤ੍ਰ ਸੀਮਾ ਬਲ ਦੇ ਮਹਾਨਿਦੇਸ਼ਕ ਰਜਨੀਕਾਂਤ ਮਿਸ਼੍ਰ ਨੇ ਐਸਐਸਬੀ ਦੇ ਖਿਡਾਰੀਆਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਵਧਾਈ ਦਿੱਤੀ।