ਪਾਕਿਸਤਾਨ ‘ਚ ਕੀਤੀ ਸਰਜਿਕਲ ਸਟਰਾਇਕ ਦੀ ਦੂਸਰੀ ਵਰ੍ਹੇਗੰਢ ਮੌਕੇ ਭਾਰਤ ‘ਚ ਇੰਝ ਸ਼ੁਰੂ ਹੋਇਆ ਪਰਾਕਰਮ ਪਰਵ

372
ਪਰਾਕਰਮ ਪਰਵ
ਦਿੱਲੀ ਦੇ ਇੰਡੀਆ ਗੇਟ ਲਾਨ ਵਿੱਖੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਪਰਾਕਰਮ ਪਰਵ ਦਾ ਉਦਘਾਟਨ ਕੀਤਾ। ਫੋਟੋ ਸੰਜਯ ਵੋਹਰਾ

ਦੋ ਸਾਲ ਪਹਿਲਾਂ ਪਾਕਿਸਤਾਨ ‘ਚ ਆਤੰਕਵਾਦੀਆਂ ਦੇ ਬੇਸ ਕੈਂਪ ਨੂੰ ਖਤਮ ਕਰਨ ਦੇ ਇਰਾਦੇ ਨਾਲ ਭਾਰਤੀ ਸੈਨਾ ਵੱਲੋਂ ਕੀਤੀ ਗਈ ਸਰਜਿਕਲ ਸਟਰਾਇਕ ਦੇ ਦੋ ਸਾਲ ਪੂਰੇ ਹੋਣ ਦੇ ਮੌਕੇ ਤੇ ਭਾਰਤ ਦੇ ਵੱਖ ਵੱਖ ਹਿੱਸਿਆਂ ‘ਚ ਸ਼ੁਕਰਵਾਰ ਤੋਂ ਪਰਾਕਰਮ ਪਰਵ ਮਨਾਇਆ ਜਾ ਰਿਹਾ ਹੈ। ਇਸ ਮੌਕੇ ਰਾਜਸਥਾਨ ਦੇ ਜੋਧਪੁਰ ਇਲਾਕੇ ‘ਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਦਿੱਲੀ ਦੇ ਇੰਡੀਆ ਗੇਟ ਲਾਨ ਵਿੱਖੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਸੈਨਿਕਾਂ ਦੇ ਹਥਿਆਰਾਂ ਅਤੇ ਮਿਲਟਰੀ ਉਪਕਰਣਾਂ ਦੀਆਂ ਪ੍ਰਦਰਸ਼ਨੀਆਂ ਦਾ ਉਦਘਾਟਨ ਕੀਤਾ। ਵੱਖ ਵੱਖ ਤਰ੍ਹਾਂ ਦੇ ਹਥਿਆਰਾਂ, ਸੈਨਿਕ ਪ੍ਰਣਾਲੀਆਂ ਨੂੰ ਦੇਖਣਾ ਅਤੇ ਹਥਿਆਰਾਂ ਸੰਬੰਧੀ ਉੱਥੇ ਤੈਨਾਤ ਸੈਨਿਕਾਂ ਤੋਂ ਜਾਣਕਾਰੀ ਹਾਸਿਲ ਕਰਨ ‘ਚ ਨੌਜਵਾਨਾਂ ਵਿੱਚ ਖਾਸ ਦਿਲਚਸਪੀ ਦੇਖੀ ਜਾ ਰਹੀ ਹੈ।

ਦਿੱਲੀ ਦੀ ਪ੍ਰਦਰਸ਼ਨੀਆਂ ਵਿੱਚ ਜੰਮੂ ਕਸ਼ਮੀਰ ਦੇ ਵੱਖ ਵੱਖ ਇਲਾਕਿਆਂ ‘ਚ ਹੋਏ ਆਤੰਕ ਵਿਰੋਧੀ ਆਪਰੇਸ਼ਨ ‘ਚ ਜ਼ਬਤ ਕੀਤੇ ਗਏ ਹਥਿਆਰ ਅਤੇ ਬਾਕੀ ਸਮਾਨ ਨੂੰ  ਵੀ ਪ੍ਰਦਰਸ਼ਨੀ ਦਾ ਹਿੱਸਾ ਬਣਾਇਆ ਗਿਆ ਹੈ। ਇਹਨਾਂ ਵਿੱਚ ਪੰਜ ਆਤੰਕਵਾਦੀਆਂ ਦੀਆਂ ਏਕੇ ਸੀਰੀਜ਼ ਦੀਆਂ ਅਸਾਲਟ ਰਾਈਫਲਾਂ ਵੀ ਹਨ, ਜਿਨ੍ਹਾਂ ਨਾਲ ਇਸੇ ਮਹੀਨੇ ਕਸ਼ਮੀਰ ਦੇ ਬੰਦੀਪੁਰਾ ਇਲਾਕੇ ‘ਚ ਮਾਰੇ ਗਏ ਆਤੰਕਵਾਦੀਆਂ ਨੇ ਸੁਰੱਖਿਆ ਬਲਾਂ ਨਾਲ ਨਾਕਾਮ ਮੁਕਾਬਲਾ ਕੀਤਾ ਸੀ।

ਪਰਾਕਰਮ ਪਰਵ
ਦਿੱਲੀ ਦੀ ਪ੍ਰਦਰਸ਼ਨੀਆਂ ਵਿੱਚ ਜੰਮੂ ਕਸ਼ਮੀਰ ਦੇ ਵੱਖ ਵੱਖ ਇਲਾਕਿਆਂ ‘ਚ ਹੋਏ ਆਤੰਕ ਵਿਰੋਧੀ ਆਪਰੇਸ਼ਨ ਚ ਜ਼ਬਤ ਕੀਤੇ ਗਏ ਹਥਿਆਰ ਅਤੇ ਬਾਕੀ ਸਮਾਨ ਨੂੰ ਵੀ ਪ੍ਰਦਰਸ਼ਨੀ ‘ਚ ਰਖਿਆ ਗਿਆ।

ਪ੍ਰਦੇਰਸ਼ਨੀ ਵਿੱਚ ਵੱਖ ਵੱਖ ਤਰ੍ਹਾਂ ਦੀ ਵਿਮਾਨ ਭੇਦੀ ਗਨਾਂ,ਹਥਿਆਰਾਂ, ਹਵਾਈ ਸੈਨਾ ਦੇ ਵਿਮਾਨ ਅਤੇ ਨੌ ਸੈਨਾ ਦੇ ਜਹਾਜ਼ ਦੇ ਮਾਡਲ ਵੀ ਰਖੇ ਗਏ ਹਨ ਜਿਨ੍ਹਾਂ ਦੀੇ ਜਾਣਕਾਰੀ ਦੇ ਨਾਲ ਨਾਲ ਉੱਥੇ ਤੈਨਾਤ ਕੀਤੇ ਗਏ ਸੈਨਾ ਕਰਮੀਆਂ ਤੋਂ ਵੀ ਗਿਆਨ ਹਾਸਿਲ ਕੀਤਾ ਜਾ ਸਕਦਾ ਹੈ। ਵੱਡੀ ਗਿਣਤੀ ‘ਚ ਇੱਥੇ ਐਨ ਸੀ ਸੀ ਕੈਡੇਟ ਵੀ ਦੇਖੀ ਗਈ ਹੈ। ਦਿੱਲੀ ਵਿਖੇ ਇਹ ਪ੍ਰਦੇਰਸ਼ਨੀ ਰਵਿਵਾਰ ਸ਼ਾਮ ਤਕ ਚਲੇਗੀ। ਸੈਨਾ ਅਤੇ ਸੈਨਾ ਨਾਲ ਸੰਬੰਧਿਤ ਸਮਾਨ ਅਤੇ ਹਥਿਆਰਾਂ ਵਿਚ ਦਿਲਚਸਪੀ ਰੱਖਣ ਵਾਲਿਆਂ ਲਈ ਇਹ ਚੰਗਾ ਮੌਕਾ ਹੈ ਕਿ ਉਹ ਪ੍ਰਦਰਸ਼ਨੀ ਵਿੱਚ ਇਹਨਾਂ ਨੂੰ ਬਹੁਤ ਹੀ ਕਰੀਬ ਨਾਲ ਦੇਖ ਸਕਦੇ ਹਨ।

ਪਰਾਕਰਮ ਪਰਵ
ਵੱਖ ਵੱਖ ਤਰ੍ਹਾਂ ਦੇ ਹਥਿਆਰਾਂ ਅਤੇ ਸੈਨਿਕ ਪ੍ਰਣਾਲੀਆਂ ਸੰਬੰਧੀ ਜਾਣਕਾਰੀ ਲੈਂਦੇ ਹੋਏ ਐਨ ਸੀ ਸੀ ਕੈਡੇਟ । ਫੋਟੋ ਸੰਜਯ ਵੋਹਰਾ

ਗੀਤ ਸੰਗੀਤ

ਦਿੱਲੀ ਵਿਖੇ ਇਸ ਸਮਾਗਮ ਲਈ ਵਿਸ਼ਾਲ ਮੰਚ ਬਣਾਇਆ ਗਿਆ ਹੈ। ਇੱਥੇ ਅੱਜ ਸ਼ਨੀਵਾਰ ਨੂੰ ਦੇਸ਼ਭਕਤੀ ਦੇ ਮਾਹੌਲ ਵਿੱਚ ਜੋਸ਼ ਭਰਨ ਲਈ ਨਾਮਵਰ ਗਾਇਕ ਸੁਖਵਿੰਦਰ ਸਿੰਘ ਆਪਣੀ ਗਾਇਕੀ ਦੇ ਜਲਵੇ ਦਿਖਾਉਣਗੇ ਇਸ ਦੇ ਨਾਲ ਹੀ ਰਵਿਵਾਰ ਦੀ ਸ਼ਾਮ ਕੈਲਾਸ਼ ਖੇਰ ਦੇ ਨਾਂ ਰਹੇਗੀ। ਕੈਲਾਸ਼ ਖੇਰ ਨੇ ਸਰਜਿਕਲ ਸਟਰਾਇਕ ਦੀ ਯਾਦ ‘ਚ ਪ੍ਰਸੂਨ ਜੋਸ਼ੀ ਦਾ ਲਿਖਿਆ ਗੀਤ ਵੀ ਗਾਇਆ ਹੈ। ਇਸ ਗੀਤ ਦੀ ਵੀਡੀਓ ਵੀ ਬਣੀ ਹੈ ਜਿਸ ਦੀ ਸੀਡੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਜ਼ਾਰੀ ਕੀਤੀ। ਇਸ ਮੌਕੇ ਆਪਣੇ ਸੰਬੋਧਨ ਵਿੱਚ ਉਹਨਾਂ ਕਿਹਾ ਕਿ ਸਰਜਿਕਲ ਸਟਰਾਇਕ ਆਤੰਕਵਾਦੀਆਂ ਲਈ ਇਕ ਵੱਡਾ ਸਬਕ ਹੈ ਜੋ ਉਹਨਾਂ ਨੂੰ ਯਾਦ ਕਰਵਾਉਂਦਾ ਰਹੇਗਾ ਕਿ ਜੇਕਰ ਉਹ ਗਲਤ ਕਰਨਗੇ ਤਾਂ ਸਜ਼ਾ ਤੋਂ ਬਚ ਨਹੀਂ ਸਕਣਗੇ।

ਪਰਾਕਰਮ ਪਰਵ
ਵੱਖ ਵੱਖ ਤਰ੍ਹਾਂ ਦੇ ਹਥਿਆਰਾਂ ਅਤੇ ਸੈਨਿਕ ਪ੍ਰਣਾਲੀਆਂ ਸੰਬੰਧੀ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ। ਫੋਟੋ ਸੰਜਯ ਵੋਹਰਾ

ਸੈਨਾ ਦੇ ਆਕਰਸ਼ਕ ਬੈਂਡ

ਇੰਡੀਆ ਗੇਟ ਦੇ ਲਾਨ ਵਿੱਚ ਸੈਨਾ ਦੇ ਵੱਖ ਵੱਖ ਬੈਂਡ ਦੀਆਂ ਮਿੱਠੀਆਂ ਮਿੱਠੀਆਂ ਧੁਨਾਂ ਅਤੇ ਗੂਹੜੇ ਰੰਗਾਂ ਵਾਲੀਆਂ ਸੈਨਿਕ ਬੈਂਡ ਕਰਮੀਆਂ ਦੀਆਂ ਰਵਾਇਤੀ ਯੂਨੀਫਾਰਮ ਅਤੇ ਉਹਨਾਂ ਦੇ ਸਾਜ਼ ਬਜਾਉਣ ਦਾ ਅੰਦਾਜ਼ ਲੋਕਾਂ ਨੂੰ ਆਪਣੇ ਵੱਲ ਖਿੱਚ ਰਿਹਾ ਸੀ। ਚਾਹੇ ਕੋਈ ਬ੍ਰੈਸ਼ ਬੈਂਡ ਹੋਵੇ ਜਾਂ ਫੇਰ ਤ੍ਰੰਪੇਤ ਦੀ ਆਵਾਜ਼ ਜਾਂ ਪਾਈਪ ਬੈਂਡ ਸਾਰੇ ਹੀ ਜਸ਼ਨ ਦਾ ਮਾਹੌਲ ਉਲੀਕ ਰਹੇ ਸਨ।

ਪਰਾਕਰਮ ਪਰਵ
ਪ੍ਰਦੇਰਸ਼ਨੀ ਵਿੱਚ ਵੱਖ ਵੱਖ ਤਰ੍ਹਾਂ ਦੀ ਵਿਮਾਨ ਭੇਦੀ ਗਨਾਂ,ਹਥਿਆਰਾਂ, ਹਵਾਈ ਸੈਨਾ ਦੇ ਵਿਮਾਨ ਅਤੇ ਨੌ ਸੈਨਾ ਦੇ ਜਹਾਜ਼ ਦੇ ਮਾਡਲ ਵੀ ਰਖੇ ਗਏ ਹਨ। ਫੋਟੋ ਸੰਜਯ ਵੋਹਰਾ

ਦਿੱਲੀ ਦੇ ਇਸ ਸਮਾਗਮ ਦਾ ਸੰਚਾਲਨ ਸੈਨਾ ਦੇ ਕਰਨਲ ਜੇਕੇ ਸਿੰਘ ਨੇ ਕੀਤਾ ਅਤੇ ਸ਼ਾਮਿਲ ਹੋਏ ਲੋਕਾਂ ਨੂੰ ਸਰਜਿਕਲ ਸਟਰਾਇਕ ਸੰਬੰਧੀ ਸੰਖੇਪ ਜਾਣਕਾਰੀ ਦਿੱਤੀ। ਮੰਚ ਤੇ ਸੈਨਾ ਦੇ ਮਹਾਨ ਅਧਿਕਾਰੀਆਂ ਦੇ ਨਾਲ ਬਹਾਦੁਰ ਸੂਬੇਦਾਰ ਮੇਜਰ ਯੋਗਿੰਦਰ ਸਿੰਘ ਯਾਦਵ ਵੀ ਬੈਠੇ ਸਨ। ਖੇਡ ਅਤੇ ਯੁਵਾ ਮਾਮਲੀਆਂ ਦੇ ਮੰਤਰੀ ਕਰਨਲ (ਰਿਟਾਇਰਡ) ਰਾਜਵਰਧਨ ਰਾਠੌਰ ਦੇ ਨਾਂ ਪਹੁੰਚਣ ਕਾਰਣ ਉਹਨਾਂ ਦੀ ਕੁਰਸੀ ਖਾਲੀ ਰਹੀ

ਪਰਾਕਰਮ ਪਰਵ
ਪ੍ਰਦੇਰਸ਼ਨੀ ਵਿੱਚ ਵੱਖ ਵੱਖ ਤਰ੍ਹਾਂ ਦੀ ਵਿਮਾਨ ਭੇਦੀ ਗਨਾਂ,ਹਥਿਆਰਾਂ, ਹਵਾਈ ਸੈਨਾ ਦੇ ਵਿਮਾਨ ਅਤੇ ਨੌ ਸੈਨਾ ਦੇ ਜਹਾਜ਼ ਦੇ ਮਾਡਲ ਵੀ ਰਖੇ ਗਏ ਹਨ। ਫੋਟੋ ਸੰਜਯ ਵੋਹਰਾ
ਪਰਾਕਰਮ ਪਰਵ
ਵੱਖ ਵੱਖ ਹਥਿਆਰ ਅਤੇ ਸੈਨਿਕ ਪ੍ਰਣਾਲੀਆਂ ਨੂੰ ਇੱਥੇ ਦੇਖਣ ਵਿੱਚ ਨੌਜਵਾਨਾਂ ‘ਚ ਖਾਸ ਦਿਲਚਸਪੀ ਦੇਖੀ ਜਾ ਰਹੀ ਹੈ। ਫੋਟੋ ਸੰਜਯ ਵੋਹਰਾ ।

ਕੀ ਸੀ ਸਰਜਿਕਲ ਸਟਰਾਇਕ

ਭਾਰਤੀ ਸੈਨਾ ਨੇ ਇਹ ਸਰਜਿਕਲ ਸਟਰਾਇਕ ਦੋ ਸਾਲ ਪਹਿਲਾਂ ਜਮੂੰ ਕਸ਼ਮੀਰ ਦੇ ਉੜੀ ‘ਚ ਸੈਨਾ ਦੇ ਕੈਂਪ ਤੇ ਹੋਏ ਉਸ ਹਮਲੇ ਬਾਅਦ ਕੀਤੀ ਸੀ ਜਿਸ ਵਿੱਚ ਭਾਰਤੀ ਸੈਨਾ ਦੇ 18 ਜਵਾਨ ਸ਼ਹੀਦ ਹੋਏ ਸਨ। ਇਸੇ ਹਮਲੇ ਦਾ ਜਵਾਬ ਦਿੰਦੇ ਹੋਏ ਭਾਰਤੀ ਸੈਨਾ ਨੇ ਕਸ਼ਮੀਰ ‘ਚ ਪਾਕਿਸਤਾਨ ਦੇ ਕਬਜ਼ੇ ਵਾਲੇ ਸੱਤ ਆਤੰਕੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਸੀ। ਸਰਜਿਕਲ ਸਟਰਾਇਕ 28-29 ਸਤੰਬਰ 2016 ਦੀ ਰਾਤ ਨੂੰ ਕੀਤੀ ਗਈ ਸੀ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਜੋਧਪੁਰ ਸੈਨਿਕ ਅੱਡੇ ਦੇ ਬੈਟਲ ਐਕਸ ਮੈਦਾਨ ਵਿੱਚ ਜਿੱਤ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਜਿਸ ‘ਚ ਭਾਰਤੀ ਸੈਨਾ ਦੀਆਂ ਯੁੱਧ ਸਮਰਥਾਵਾਂ ਨੂੰ ਦਿਖਾਇਆ ਗਿਆ। ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਅਤੇ ਰਾਜਸਥਾਨ ਦੀ ਮੁੱਖ ਮੰਤਰੀ ਵਸੁਨਧਰਾ ਰਾਜੇ ਵੀ ਪ੍ਰਧਾਨਮੰਤਰੀ ਨਾਲ ਇਸ ਸਮਾਗਮ ਵਿੱਚ ਸ਼ਾਮਿਲ ਸਨ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਪ੍ਰਦਰਸ਼ਨੀ ਦੇ ਉਦਘਾਟਨ ਤੋਂ ਬਾਅਦ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਗੁਜਰਾਤੀ ਚ ਇਕ ਸੁਨੇਹਾ ਲਿਖਿਆ ਅਤੇ ਪ੍ਰਦਰਸ਼ਨੀ ਦਾ ਆਨੰਦ ਮਾਣਿਆ।

ਪ੍ਰਧਾਨਮੰਤਰੀ ਨੇ ਵਿਜ਼ਿਟਰਸ ਬੁੱਕ ਵਿੱਚ ਲਿਖਿਆ, “ਮਾਤ ਭੂਮੀ ਦੀ ਰੱਖਿਆ ਲਈ ਵਚਨ ਬੱਧ, ਸਮਰਪਿਤ ਅਤੇ ਬਹਾਦੁਰ ਸੈਨਿਕ ਸ਼ਕਤੀ ਲਈ ਦੇਸ਼ ਮਾਣ ਮਹਿਸੂਸ ਕਰ ਰਿਹਾ ਹੈ। ਇਹਨਾਂ ਮਹਾਨ ਕੁਰਬਾਨੀਆਂ ਅਤੇ ਪੀੜ੍ਹੀ ਦਰ ਪੀੜ੍ਹੀ ਪ੍ਰੇਰਨਾ ਦੇ ਪ੍ਰਤੀਕ ਇਹਨਾਂ ਮਹਾਨ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ।”