ਸ਼ਹੀਦ ਕਮਾਂਡੋ ਸੰਦੀਪ ਸਿੰਘ ਨੂੰ ਇਸ ਹੌਂਸਲੇ ਨਾਲ ਪਰਿਵਾਰ ਨੇ ਕੀਤਾ ਆਖਰੀ ਸਲਾਮ

883
ਕਮਾਂਡੋ ਸੰਦੀਪ ਸਿੰਘ
ਜਦੋਂ ਪੰਜਾਬ ਦੇ ਗੁਰਦਾਸਪੁਰ ਵਿਖੇ ਭਾਰਤੀ ਸੈਨਾ ਦੇ ਲਾਂਸਨਾਇਕ ਕਮਾਂਡੋ ਸੰਦੀਪ ਸਿੰਘ ਦਾ ਤਿਰੰਗੇ ਚ ਲਿਪਟਿਆ ਮ੍ਰਿਤਕ ਸ਼ਰੀਰ ਪਹੁੰਚਿਆ ਤਾਂ ਉਹਨਾਂ ਦੀ ਪਤਨੀ ਅਤੇ ਪੁੱਤਰ ਨੇ ਪੂਰੇ ਮਾਣ ਦੇ ਨਾਲ ਉਹਨਾਂ ਨੂੰ ਅੰਤਿਮ ਵਿਦਾਈ ਦਿੱਤੀ। ਫੋਟੋ : ANI

ਭਾਰਤੀ ਸੈਨਾ ਦੇ ਲਾਂਸਨਾਇਕ ਕਮਾਂਡੋ ਸੰਦੀਪ ਸਿੰਘ ਦਾ ਤਿਰੰਗੇ ‘ਚ ਲਿਪਟਿਆ ਮ੍ਰਿਤਕ ਸ਼ਰੀਰ ਜਦੋਂ ਪੰਜਾਬ ਦੇ ਗੁਰਦਾਸਪੁਰ ਵਿੱਖੇ ਉਹਨਾਂ ਦੇ ਘਰ ਲਿਆਇਆ ਗਿਆ ਤਾਂ ਪੱਥਰਦਿਲ ਲੋਕਾਂ ਲਈ ਵੀ ਆਪਣੇ ਜਜ਼ਬਾਤਾਂ ਨੂੰ ਕਾਬੂ ‘ਚ ਰੱਖਣਾ ਮੁਸ਼ਕਲ ਹੋ ਰਿਹਾ ਸੀ। ਬਹਾਦੁਰ ਪਤੀ ਕਮਾਂਡੋ ਸੰਦੀਪ ਸਿੰਘ ਨੂੰ ਨਾ ਸਿਰਫ਼ ਉਹਨਾਂ ਦੀ ਪਤਨੀ ਸਲੂਟ ਕਰ ਰਹੀ ਸੀ ਬਲਕਿ ਆਪਣੇ ਪੰਜ ਸਾਲ ਦੇ ਇਕਲੌਤੇ ਪੁੱਤਰ ਨੂੰ ਵੀ ਉਸ ਦੇ ਪਿਤਾ ਦੇ ਦਰਸ਼ਨ ਉਸੇ ਤਰ੍ਹਾਂ ਹੀ ਕਰਵਾ ਰਹੀ ਸੀ। ਰੋਕਣ ਦੀਆਂ ਹਜ਼ਰਾਂ ਕੋਸ਼ਿਸ਼ਾਂ ਦੇ ਬਾਅਦ ਵੀ ਬਹੁਤ ਲੋਕਾਂ ਦੀਆਂ ਅੱਖਾਂ ਗਿੱਲੀਆਂ ਹੋਣ ਤੋਂ ਨਾ ਰੁੱਕ ਸਕੀਆਂ।

ਕਮਾਂਡੋ ਸੰਦੀਪ ਸਿੰਘ
ਕਮਾਂਡੋ ਸੰਦੀਪ ਸਿੰਘ

ਭਾਰਤੀ ਸੈਨਿਕ ਕਮਾਂਡੋ ਸੰਦੀਪ ਕਸ਼ਮੀਰ ਦੇ ਤੰਗਧਾਰ ਸੈਕਟਰ ‘ਚ ਆਤੰਕਵਾਦੀਆਂ ਦੇ ਘੁਸਪੈਠ ਮਿਲਣ ਤੇ ਉਹਨਾਂ ਦੀ ਭਾਲ ‘ਚ ਗਈ ਉਸ ਟੁਕੜੀ ਦੀ ਅਗਵਾਈ ਕਰ ਰਿਹਾ ਸੀ ਜਿਨ੍ਹਾਂ ਦਾ ਐਤਵਾਰ ਨੂੰ ਹਥਿਆਰਬੰਦ ਆਤੰਕੀਆਂ ਨਾਲ ਆਹਮੋ ਸਾਹਮਣੇ ਦਾ ਮੁਕਾਬਲਾ ਹੋਇਆ। ਇਸ ਗੋਲਾਬਾਰੀ ‘ਚ ਦੋ ਆਤੰਕੀ ਮਾਰੇ ਗਏ ਸਨ, ਅਤੇ ਤਿੰਨ ਆਤੰਕੀਆਂ ਨੂੰ ਸੋਮਵਾਰ ਨੂੰ ਸੁਰੱਖਿਆ ਕਰਮੀਆਂ ਨੇ ਮਾਰ ਸੁੱਟਿਆ। ਇਸ ਮੁਠਭੇੜ ‘ਚ ਜ਼ਖਮੀ ਹੋਏ ਕਮਾਂਡੋ ਸੰਦੀਪ ਸਿੰਘ ਨੇ ਇਲਾਜ਼ ਦੇ ਦੌਰਾਨ ਸੈਨਾ ਦੇ ਹਸਪਤਾਲ ‘ਚ ਸੋਮਵਾਰ ਨੂੰ ਆਖਰੀ ਸਾਹ ਲਏ। ਮੰਗਲਵਾਰ ਨੂੰ ਕਮਾਂਡੋ ਸੰਦੀਪ ਨੂੰ ਸੈਨਿਕ ਸਨਮਾਨ ਦੇ ਨਾਲ ਫੁੱਲ ਭੇਂਟ ਕਰ ਸ਼ਰਧਾਂਜਲੀ ਦਿੰਦੇ ਹੋਏ ਉਹਨਾਂ ਦੇ ਸਾਥੀਆਂ , ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਅੰਤਿਮ ਵਿਦਾਈ ਦਿੱਤੀ।

ਕਮਾਂਡੋ ਸੰਦੀਪ ਸਿੰਘ
ਗੁਰਦਾਸਪੁਰ ਚ ਭਾਰਤੀ ਸੈਨਾ ਦੇ ਸ਼ਹੀਦ ਲਾਂਸਨਾਇਕ ਕਮਾਂਡੋ ਸੰਦੀਪ ਸਿੰਘ ਨੂੰ ਉਹਨਾਂ ਦੀ ਪਤਨੀ ਅਤੇ ਪੁੱਤਰ ਅੰਤਿਮ ਵਿਦਾਈ ਦੇਣ ਪਹੁੰਚੇ। ਫੋਟੋ: ANI

ਇਸੇ ਦੌਰਾਨ ਸੈਨਾ ਨੇ ਮੀਡੀਆ ‘ਚ ਆਈ ਕਮਾਂਡੋ ਸੰਦੀਪ ਸਿੰਘ ਦੀ ਮੌਤ ਦੀ ਖ਼ਬਰ ਦੇ ਓਹਨਾਂ ਤੱਥਾਂ ਨੂੰ ਗਲਤ ਕਰਾਰ ਦਿੱਤਾ ਜਿਹਨਾਂ ਵਿੱਚ ਕਿਹਾ ਗਿਆ ਸੀ ਕਿ ਲਾਂਸਨਾਇਕ ਸੰਦੀਪ ਸਿੰਘ ਦੀ ਸਾਲ ਪਹਿਲਾਂ ਪਾਕਿਸਤਾਨ ਵਿੱਚ ਭਾਰਤੀ ਸੈਨਾ ਦੇ ਕੀਤੇ ਗਏ ਸਰਜਿਕਲ ਸਟਰਾਇਕ ਆਪ੍ਰੇਸ਼ਨ ਚ ਸ਼ਾਮਿਲ ਸਨ।