ਜੰਮੂ-ਕਸ਼ਮੀਰ ਦੇ 36 ਪੁਲਿਸ ਮੁਲਾਜ਼ਮਾਂ ਨੂੰ ਜਬਰੀ ਸੇਵਾਮੁਕਤ ਕਰ ਦਿੱਤਾ ਗਿਆ

19
ਜੰਮੂ-ਕਸ਼ਮੀਰ ਪੁਲਿਸ
ਜੰਮੂ-ਕਸ਼ਮੀਰ ਪੁਲਿਸ

ਜੰਮੂ-ਕਸ਼ਮੀਰ ਪੁਲਿਸ ਦੇ 36 ਅਜਿਹੇ ਮੁਲਾਜ਼ਮ ਸਮੇਂ ਤੋਂ ਪਹਿਲਾਂ ਸੇਵਾਮੁਕਤ ਕਰ ਦਿੱਤੇ ਗਏ ਹਨ ਜਿਨ੍ਹਾਂ ਦੇ ਕੰਮ ਜਾਂ ਇਮਾਨਦਾਰੀ ਵਿੱਚ ਨੁਕਸ ਪਾਇਆ ਗਿਆ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਅਜਿਹੇ ਹਨ ਜੋ ਭ੍ਰਿਸ਼ਟਾਚਾਰ ਜਾਂ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਪਾਏ ਗਏ ਹਨ। ਜਾਂਚ ‘ਚ ਪਾਇਆ ਗਿਆ ਕਿ ਉਨ੍ਹਾਂ ਦਾ ਆਚਰਣ ਲੋਕ ਸੇਵਕ ਮੁਤਾਬਕ ਠੀਕ ਨਹੀਂ ਹੈ, ਜੋ ਕਿ ਸਥਾਪਿਤ ਜ਼ਾਬਤੇ ਦੀ ਉਲੰਘਣਾ ਹੈ।

ਜੰਮੂ-ਕਸ਼ਮੀਰ ਦੇ ਸੇਵਾ ਕਾਨੂੰਨਾਂ ਦੇ ਤਹਿਤ, ਸਰਕਾਰੀ ਮੁਲਾਜ਼ਮਾਂ ਦੇ ਕੰਮ ਅਤੇ ਆਚਰਣ ਦੀ ਨਿਯਮਤ ਸਮੀਖਿਆ ਪ੍ਰਕਿਰਿਆ ਦੇ ਨਤੀਜੇ ਵਜੋਂ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਮੁਲਾਜ਼ਮਾਂ ਨੂੰ ਪੱਕੀ ਛੁੱਟੀ ਦੇਣ ਲਈ ਇਹ ਫੈਸਲੇ ਲਏ ਗਏ ਹਨ। ਇਨ੍ਹਾਂ ‘ਚੋਂ ਕਈ ਕਰਮਚਾਰੀ ਗੈਰ-ਕਾਨੂੰਨੀ ਕੰਮਾਂ ‘ਚ ਸ਼ਾਮਲ ਪਾਏ ਗਏ, ਕੁਝ ਤਾਂ ਕਾਫੀ ਸਮਾਂ ਸੀਮਾ ਤੋਂ ਬਾਅਦ ਵੀ ਗੈਰ-ਕਾਨੂੰਨੀ ਤੌਰ ‘ਤੇ ਦਫਤਰ ਤੋਂ ਗੈਰ-ਹਾਜ਼ਰ ਰਹੇ, ਕਈਆਂ ਦਾ ਕੰਮ ਤਸੱਲੀਬਖਸ਼ ਨਹੀਂ ਪਾਇਆ ਗਿਆ ਅਤੇ ਕਈ ਵੱਖ-ਵੱਖ ਵਿਭਾਗੀ ਪੜਤਾਲਾਂ ਤਹਿਤ ਵੀ ਦੋਸ਼ੀ ਸਾਬਤ ਹੋਏ। ਕੁਝ ਪੁਲਿਸ ਮੁਲਾਜ਼ਮ ਭ੍ਰਿਸ਼ਟ ਮਾਮਲਿਆਂ ਵਿੱਚ ਸ਼ਾਮਲ ਸਨ ਜਦਕਿ ਕੁਝ ’ਤੇ ਗੰਭੀਰ ਅਪਰਾਧਾਂ ਵਿੱਚ ਸ਼ਾਮਲ ਹੋਣ ਦੇ ਦੋਸ਼ ਸਨ।

ਕਈ ਤਰ੍ਹਾਂ ਦੀ ਪੜਤਾਲ ਅਤੇ ਸਮੀਖਿਆ ਤੋਂ ਬਾਅਦ ਰੀਵਿਊ ਕਮੇਟੀ ਨੇ ਉਨ੍ਹਾਂ ਦਾ ਕੰਮ ਤਸੱਲੀਬਖਸ਼ ਨਹੀਂ ਪਾਇਆ ਅਤੇ ਉਨ੍ਹਾਂ ਨੂੰ ਲੋਕਹਿੱਤ ਵਿੱਚ ਸਰਕਾਰੀ ਨੌਕਰੀ ਵਿੱਚ ਜਾਰੀ ਰੱਖਣਾ ਉਚਿਤ ਨਹੀਂ ਸਮਝਿਆ।