ਵਿੰਗ ਕਮਾਂਡਰ ਜਗਦੀਸ਼ ਬੜੁਨੀ ਨੇ 17 ਲੱਖ ਸਕੂਲ ਨੂੰ ਦੇ ਕੇ ਆਪਣੀ ਟੀਚਰ ਪਤਨੀ ਨੂੰ ਦਿੱਤੀ ਸ਼ਰਧਾਂਜਲੀ

591
ਵਿੰਗ ਕਮਾਂਡਰ ਜਗਦੀਸ਼
ਵਿੰਗ ਕਮਾਂਡਰ ਜਗਦੀਸ਼ ਪ੍ਰਸ਼ਾਦ ਬੜੁਨੀ ਆਪਣੀ ਪਤਨੀ ਵਿਧੂ ਬੜੁਨੀ ਦੇ ਨਾਲ। ਫੋਟੋ ਪੂਨਮ ਐਸ ਰਾਜਪਾਲ ਦੇ ਫੇਸਬੁੱਕ ਵਾਲ ਤੋਂ

ਫੌਜੀਆਂ ਦੇ ਦੇਸ਼ ਅਤੇ ਵਰਦੀ ਪ੍ਰਤੀ ਪਿਆਰ ਅਤੇ ਜਜ਼ਬਾਤ ਨੂੰ ਕਿਸੇ ਗੈਰ ਸੈਨਿਕ ਲਈ ਸਮਝਣਾ ਸੌਖਾ ਨਹੀਂ ਹੈ ਪਰ ਭਾਰਤੀ ਹਵਾਈ ਸੈਨਾ ਤੋਂ ਰਿਟਾਇਰ ਹੋਏ ਵਿੰਗ ਕਮਾਂਡਰ ਜਗਦੀਸ਼ ਪ੍ਰਸ਼ਾਦ ਬੜੁਨੀ ਦੇ ਜਜ਼ਬਤਾਂ ਨੂੰ ਵੀ ਪ੍ਰੀਭਾਸ਼ਿਤ ਕਰਨਾ, ਸਮਝਣਾ ਤੇ ਸਮਝਾਉਣਾ ਬਹੁਤ ਔਖਾ ਹੈ।

ਉਹਨਾਂ ਨੇ ਆਪਣੀ ਸਵਰਗਵਾਸੀ ਪਤਨੀ ਵਿਧੂ ਬੜੁਨੀ ਨੂੰ ਅਜਿਹੀ ਸ਼ਰਧਾਂਜਲੀ ਭੇਂਟ ਕੀਤੀ ਹੈ ਕਿ ਉਹਨਾਂ ਨੂੰ ਆਪਣੇ ਤਾਂ ਕਿ ਕੋਈ ਗੈਰ ਵੀ ਨਹੀਂ ਭੁੱਲ ਸਕਦਾ। ਉਹਨਾਂ ਦੇ ਕੀਤੇ ਇਸ ਕੰਮ ਨੂੰ ਖਾਸ ਕਰ ਉਹ ਲੋਕ ਨਹੀਂ ਭੁੱਲ ਸਕਦੇ ਜੋ ਲੋਕ ਹਵਾਈ ਸੈਨਾ ਜਾਂ ਦਿੱਲੀ ਦੇ ਸੁਬਰਤੋ ਪਾਰਕ ‘ਚ ਮੌਜੂਦ ਵਾਯੂ ਸੈਨਾ ਦੇ ਸਕੂਲ ਗੋਲਡਨ ਜੁਬਲੀ ਇੰਸਟੀਚਿਊਟ ਨਾਲ ਜੁੜੇ ਹਨ ਜਾਂ ਜੁੜਨਗੇ।

ਵਿੰਗ ਕਮਾਂਡਰ ਜਗਦੀਸ਼ ਪ੍ਰਸ਼ਾਦ ਬੜੁਨੀ ਦੀ ਪਤਨੀ ਵਿਧੂ ਬੜੁਨੀ ਸਕੂਲ ‘ਚ ਪ੍ਰਾਇਮਰੀ ਅਧਿਆਪਕਾ ਸਨ ਅਤੇ ਇਸੇ ਸਾਲ 6 ਫ਼ਰਵਰੀ ਨੂੰ ਦਿਲ ਦਾ ਦੌਰਾ ਪੈਣ ਨਾਲ ਓਹਨਾਂ ਦੀ ਮੌਤ ਹੋ ਗਈ ਸੀ। ਵਿਧੂ ਨੇ ੲਿੱਥੇ 1986 ਤੋਂ ਹੁਣ ਤਕ 21 ਸਾਲ ਆਪਣੀ ਸੇਵਾ ਨਿਭਾਈ ਅਤੇ ਇਸੇ ਦੌਰਾਨ ਉਹਨਾਂ ਨੂੰ ਮਿਲ ਰਹੀ ਤਨਖਾਹ ਵਿਚੋਂ ਬਚਤ ਦੇ ਰੂਪ ਵਿੱਚ 17 ਲੱਖ ਰੁਪਏ ਜਮ੍ਹਾਂ ਹੋਏ। ਵਿੰਗ ਕਮਾਂਡਰ ਬੜੁਨੀ ਨੇ ਹਾਲ ਹੀ ‘ਚ ਸਕੂਲ ‘ਚ ਹੋਏ ਇੱਕ ਸਮਾਗਮ ਦੇ ਦੌਰਾਨ ਇਹ ਸਾਰੀ ਧਨ ਰਾਸ਼ੀ ਸਕੂਲ ਦੇ ਵਿਦਿਆਰਥਣਾਂ ਤੇ ਖਰਚ ਦੇ ਲਈ ਦਾਨ ਕਰਨ ਦੀ ਘੋਸ਼ਣਾ ਕੀਤੀ.

ਵਿੰਗ ਕਮਾਂਡਰ ਜਗਦੀਸ਼
ਸਵਰਗਵਾਸੀ ਵਿਧੂ ਬੜੁਨੀ। ਫੋਟੋ ਪੂਨਮ ਐਸ ਰਾਜਪਾਲ ਦੇ ਫੇਸਬੁੱਕ ਵਾਲ ਤੋਂ

ਰਾਮਪਾਲ ਨੇ ਦੱਸਿਆ ਕਿ ਵਿੰਗ ਕਮਾਂਡਰ ਬੜੁਨੀ ਵਲੋਂ ਦਾਨ ਕਿੱਤੇ ਗਏ 17 ਲੱਖ ਰੁਪਏ ਵਿਚੋਂ 10 ਲੱਖ ਰੁਪਏ ਪੰਜਵੀਂ ਤੋਂ ਗਿਆਰਵੀਂ ਜਮਾਤ ਦੇ ਪ੍ਰਸ਼ੰਸਾਯੋਗ ਵਿਦਿਆਰਥੀਆਂ ਨੂੰ ਵਜ਼ੀਫੇ ਦੇ ਰੂਪ ਵਿੱਚ ਦੇਣ ਨੂੰ ਰੱਖੇ ਜਾਣਗੇ। ਬਾਕੀ ਬਚੀ ਰਾਸ਼ੀ ਸਕੂਲ ਦੇ ਪ੍ਰਾਇਮਰੀ ਵਿੰਗ ਦੇ ਵਿਕਾਸ ਕਾਰਜ ਲਈ ਖਰਚ ਕੀਤੀ ਜਾਵੇਗੀ।

ਸਕੂਲ ਨੂੰ 17 ਲੱਖ ਰੁਪਏ ਦਾ ਚੈਕ ਭੇਂਟ ਕਰਦੇ ਸਮੇਂ ਪਤਨੀ ਨੂੰ ਯਾਦ ਕਰਦੇ ਭਾਵੁਕ ਹੁੰਦੇ ਹੋਏ ਵਿੰਗ ਕਮਾਂਡਰ ਬੜੁਨੀ ਨੇ ਕਿਹਾ ਕਿ ਇਹ ਥਾਂ ਉਹਨਾਂ ਦੀ ਪਤਨੀ ਵਿਧੂ ਬੜੁਨੀ ਦੇ ਦਿਲ ਦੇ ਬੇਹਦ ਨੇੜੇ ਸੀ ਜਿੱਥੇ ਉਹ ਇੰਨੇ ਸਾਲਾਂ ਤਕ ਬੱਚਿਆਂ ਨੂੰ ਪੜ੍ਹਾਂਦੀ ਰਹੀ। ਉਹਨਾਂ ਨੇ ਇਹ ਵੀ ਦੱਸਿਆ ਕਿ ਇਹ ਪੈਸਾ ਸਾਲਾਂ ਤੋਂ ਮਿਲ ਰਹੀ ਤਨਖਾਹ ਵਿੱਚੋਂ ਹੀ ਬੱਚਾ ਕੇ ਇਕੱਠਾ ਕੀਤਾ ਗਿਆ ਹੈ। ਵਿੰਗ ਕਮਾਂਡਰ ਜਗਦੀਸ਼ ਪ੍ਰਸ਼ਾਦ ਬੜੁਨੀ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਇਹ ਪੈਸਿਆਂ ਦਾ ਸਕੂਲ ਅਤੇ ਵਿਦਿਆਰਥੀਆਂ ਦੇ ਵਿਕਾਸ ਅਤੇ ਕਲਿਆਣ ਤੇ ਖਰਚ ਕੀਤਾ ਜਾਣਾ ਉਹਨਾਂ ਵੱਲੋਂ ਆਪਣੀ ਪਤਨੀ ਨੂੰ ਦਿੱਤੀ ਗਈ ਸਭ ਤੋਂ ਸਹੀ ਸ਼ਰਧਾਂਜਲੀ ਹੋਵੇਗੀ।

ਵਿੰਗ ਕਮਾਂਡਰ ਜਗਦੀਸ਼
ਵਿੰਗ ਕਮਾਂਡਰ ਜਗਦੀਸ਼ ਪ੍ਰਸ਼ਾਦ ਬੜੁਨੀ ਦੀ ਜਵਾਨੀ ਸਮੇਂ ਦੀ ਤਸਵੀਰ।

ਰਿਟਾਇਰ ਵਿੰਗ ਕਮਾਂਡਰ ਜੇ ਪੀ ਬੜੁਨੀ ਐਰੋਨੌਟਿਕਲ ਇੰਜੀਨੀਅਰ ਹਨ। ਨਵੰਬਰ1962 ਵਿੱਚ 21 ਸਾਲ ਦੀ ਉਮਰ ਵਿੱਚ ਉਹਨਾਂ ਨੇ ਭਾਰਤੀ ਹਵਾਈ ਸੈਨਾ ਦੇ ਐਰੋਨੌਟਿਕਲ ਇੰਜੀਨੀਅਰ ਬ੍ਰਾਂਚ ‘ਚ ਕਮਿਸ਼ਨ ਹਾਸਿਲ ਕੀਤਾ। ਬਤੌਰ ਸਕੁਐਡਰਨ ਲੀਡਰ ਉਹ ਮਈ 1971 ‘ਚ ਭਾਰਤੀ ਹਵਾਈ ਸੈਨਾ ਦੇ ਸੈਂਟਰਲ ਰਿਪੇਅਰ ਤੇ ਸਰਵਿਸਿੰਗ ਸੈਕਸ਼ਨ ਦੇ ਪ੍ਰਭਾਰੀ ਅਧਿਕਾਰੀ ਰਹੇ। 6 ਮਹੀਨੇ ਦੇ ਬਹੁਤ ਹੀ ਘਰ ਸਮੇਂ ‘ਚ ਹੀ ਉਹਨਾਂ ਨੇ ਸਾਰੇ ਤਰ੍ਹਾਂ ਦੇ ਵਿਮਾਨਾ ਦੀ ਸਰਵਿਸਿੰਗ ਅਤੇ ਉਹਨਾਂ ਦੀਆਂ ਬਾਰੀਕੀਆਂ ਨੂੰ ਜਾਣ ਕੇ ਉਹਨਾਂ ਨੂੰ ਸ਼ੀ ਕਰਨ ਵਿੱਚ ਮੁਹਾਰਤ ਹਾਸਿਲ ਕਰ ਲਈ ਸੀ। ਉਹਨਾਂ ਨੇ ਜਦੋਂ ਸੈਂਟਰਲ ਰਿਪੇਅਰ ਤੇ ਸਰਵਿਸਿੰਗ ਸੈਕਸ਼ਨ ਦਾ ਕੰਮ ਸੰਭਾਲਿਆ ਤਾਂ ਉਦੋਂ ਵਿਮਾਨਾ ਦੀ ਸਰਵਿਸਿੰਗ ਦੀ ਸਥਿਤੀ ਬਹੁਤ ਖਰਾਬ ਸੀ। ਕਈ ਅਜਿਹੇ ਵਿਮਾਨ ਵੀ ਸਨ ਜੋ ਸਾਲਾਂ ਤੋਂ ਬਿਨਾਂ ਸਰਵਿਸਿੰਗ ਦੇ ਹੀ ਪਏ ਸਨ। ਸਕੁਐਡਰਨ ਲੀਡਰ ਬੜੁਨੀ ਦੀ ਮਿਹਨਤ, ਸੋਚ ਅਤੇ ਵਧੀਆ ਪ੍ਰਬੰਧ ਕਰਨ ਉਹਨਾਂ ਜਹਾਜ਼ਾਂ ਨੂੰ ਉਡਾਣ ਦੇ ਕਾਬਿਲ ਬਣਾਇਆ ਜਾ ਸਕਿਆ।

ਜੇ ਪੀ ਬੜੁਨੀ ਦੇ ਯੋਗਦਾਨ ਨੂੰ1971 ਦੇ ਯੁੱਧ ਦੇ ਦੌਰਾਨ ਦੇ ਕੰਮ ਤੋਂ ਵੀ ਜੋੜ ਕ ਦੇਖਿਆ ਜਾਣਾ ਰਿਹਾ ਹੈ। 1962 ਦੇ ਮੱਧ ‘ਚ ਅਜਿਹੇ ਇੰਜਨ ਦੀ ਭਰਮਾਰ ਚੰਗੀ ਭਲੀ ਹੋ ਗਈ ਸੀ ਜਿਹਨਾਂ ਦੇ ਇੰਜਨਾਂ ‘ਚ ਬਦਲਾਅ ਕਿੱਤਾ ਜਾਣਾ ਸੀ ਕਿਉਂਕਿ ਹੋਰ ਇੰਜਨ ਅਤੇ ਮੋਡੀਫਿਕੇਸ਼ਨ ਕਿਟ ਮੌਜ਼ੂਦ ਨਹੀਂ ਸੀ ਅਤੇ ਜਦੋਂ ਵਿਦੇਸ਼ ਤੋਂ ਖਰੀਦੇ ਗਏ ਇੰਜਨਾਂ ਦੀ ਆਈ ਤਾਂ ਉਹ ਵੀ ਬਿਨਾਂ ਪੂਰੀ ਮੋਡੀਫਿਕੇਸ਼ਨ ਕਿਟ ਦੇ ਹੀ ਸਨ। ਸਕੁਐਡਰਨ ਲੀਡਰ ਬੜੁਨੀ ਨੇ ਕਿਟ ਦੇ ਕੁੱਝ ਪੁਰਜਿਆਂ ਨੂੰ ਸਵਦੇਸ਼ੀ ਤਰੀਕਿਆਂ ਨਾਲ ਬੰਦੋਬਸਤ ਕੀਤਾ ਅਤੇ ਇਸ ਤਰ੍ਹਾਂ ਜਹਾਜ਼ਾਂ ਚ ਲੋੜੀਂਦੇ ਬਦਲਾਅ ਠੀਕ ਤਰੀਕੇ ਨਾਲ ਸਮੇਂ ਸਿਰ ਹੋ ਸਕੇ

ਉਹਨਾਂ ਦੀ ਸੂਝ ਬੂਝ, ਲਗਨ ਅਤੇ ਸੇਵਾ ਪ੍ਰਤੀ ਭਾਵਨਾ ਨੂੰ ਦੇਖਦੇ ਹੋਏ 26 ਜਨਵਰੀ 1974 ਨੂੰ ਉਹਨਾਂ ਨੂੰ ਵਿਸ਼ਿਸ਼ਟ ਸੇਵਾ ਮੈਡਲ (VSM) ਨਾਲ ਨਵਾਜ਼ਿਆ ਗਿਆ। 1982 ‘ਚ ਉਹਨਾਂ ਨੂੰ ਤਰੱਕੀ ਦੇਕੇ ਸਕੁਐਡਰਨ ਲੀਡਰ ਤੋਂ ਵਿੰਗ ਕਮਾਂਡਰ ਬਣਾਇਆ ਗਿਆ। ਵਾਯੂ ਸੈਨਾ ‘ਚ 25 ਦਲ ਦੀ ਸੇਵਾ ਤੋਂ ਬਾਅਦ 60 ਜੂਨ 1987 ਨੂੰ ਰਿਟਾਇਰ ਹੋਏ ਵਿੰਗ ਕਮਾਂਡਰ ਜੇ ਪੀ ਬੜੁਨੀ ਹੁਣ 77 ਸਾਲਾਂ ਦੇ ਹਨ।

(ਵਿੰਗ ਕਮਾਂਡਰ ਜੇ ਪੀ ਬੜੁਨੀ ਦੀ ਤੈਨਾਤੀ ਅਤੇ ਸੇਵਾ ਰਿਕਾਰਡ ਸੰਬੰਧੀ ਇਨਪੁਟ ਭਾਰਤ ਰਕਸ਼ਕ ਡਾਟ ਕਾਮ ਤੋਂ ਲਿਆ ਗਿਆ ਹੈ।)