ਪੁਡੁਚੇਰੀ ‘ਚ ਉਪਰਾਜਪਾਲ ਕਿਰਨ ਬੇਦੀ ਦਾ ਜਨੂੰਨ ‘ਆਪਰੇਸ਼ਨ ਬੀਚ ਵਾਕ’

493
ਕਿਰਨ ਬੇਦੀ
ਬੀਚ ਤੇ ਪੇਸ਼ਾਬ ਘਰ ਦੀ ਥਾਂ ਹੋਰ ਸਥਾਨ ਤੇ ਗੰਦਗੀ ਫੈਲਾਉਂਦਾ ਵਿਅਕਤੀ।

ਭਾਰਤੀ ਪੁਲਿਸ ਸੇਵਾ ਦੀ ਪਹਿਲੀ ਮਹਿਲਾ ਪੁਲਿਸ ਅਧਿਕਾਰੀ ਹੋਣ ਦਾ ਮਾਣ ਪ੍ਰਾਪਤ ਕਰਨ ਵਾਲੀ ਕਿਰਨ ਬੇਦੀ ਦਾ ਕਦੇ ਕਦੇ ਜਨੂੰਨ ਹੈਰਾਨੀਜਨਕ ਕੰਮ ਕਰ ਜਾਂਦਾ ਹੈ ਅਤੇ ਜਾਂ ਫਿਰ ਕਦੇ ਕਦੇ ਉਹਨਾਂ ਦਾ ਗੁੱਸਾ। ਵੀਰਵਾਰ ਦੀ ਸਵੇਰ ਵੀ ਕੁੱਝ ਇਸ ਤਰ੍ਹਾਂ ਦਾ ਹੀ ਹੋਇਆ ਜਦੋਂ ਪੁਡੁਚੇਰੀ ਦੀ ਉਪਰਾਜਪਾਲ ਕਿਰਨ ਬੇਦੀ ਨਿਕਲੀ ਤਾਂ ਸਵੇਰ ਦੀ ਸੈਰ ਤੇ ਸੀ ਪਰ ਕਰੋੜਾਂ ਰੁਪਏ ਖਰਚ ਕਰਕੇ ਬਣਾਈ ਬੀਚ ਦੀ ਬਦਹਾਲੀ ਦੇਖ ਕੇ ਉਸਨੂੰ ਇੰਨਾ ਦੁੱਖ ਹੋਇਆ ਕਿ ਸਵੇਰ ਦੀ ਸੈਰ ਛੱਡਕੇ ਉਹਨਾਂ ਨੇ ਬੀਚ ਦਾ ਹੁਲੀਆ ਠੀਕ ਕਰਨ ਦਾ ਮਨ ਬਣਾ ਲਿਆ। ਬੀਚ ਤੇ ਥਾਂ ਥਾਂ ਗੰਦਗੀ ਅਤੇ ਮਲਵਾ ਤਾਂ ਸੀ ਹੀ ਪਰ ਜਦੋਂ ਕਿਰਨ ਬੇਦੀ ਵੀਡੀਉ ਬਣਾ ਰਹੀ ਸੀ ਤਾਂ ਸਮੁੰਦਰ ਕੰਢੇ ਮੂਤਰ ਤਿਆਗ ਕਰਦਾ ਇੱਕ ਵਿਆਕਤੀ ਕੈਦ ਹੋ ਗਿਆ। ਇਹ ਹਾਲਤ ਉਦੋਂ ਸੀ ਜਦੋਂ ਨਾਲ ਹੀ ਸਰਕਾਰੀ ਪਿਸ਼ਾਬਘਰ ਵੀ ਬਣਿਆ ਹੋਇਆ ਸੀ। ਇਸ ਤੋਂ ਬਾਅਦ ਬੇਦੀ ਨੇ ਅਜਿਹੀ ਮੁਹਿੰਮ ਤੇ ਇਤੰਜ਼ਾਮ ਸ਼ੁਰੂ ਕੀਤਾ ਕਿ ਸਾਰੇ ਲੋਕ ਉਸਦੀ ਪ੍ਰਸੰਸ਼ਾ ਕਰਦੇ ਨਜ਼ਰ ਆਏ। ਉੱਥੇ ਦੇ ਹਾਲਾਤ ਮੁੜ ਪਹਿਲਾ ਵਰਗੇ ਨਾ ਹੋਣ, ਇਸਦਾ ਵੀ ਉਹਨਾਂ ਨੇ ਪੁਲਿਸ ਸਟਾਇਲ ਵਾਲਾ ਇਤੰਜ਼ਾਮ ਕਰਵਾ ਦਿੱਤਾ।

ਕਿਰਨ ਬੇਦੀ
ਬੀਚ ਤੇ ਫੈਲਿਆ ਕਚਰਾ

ਆਪਰੇਸ਼ਨ ਬੀਚ ਵਾਕ:

ਤਿੰਨ ਘੰਟੇ ਚੱਲਿਆ ‘ਆਪਰੇਸ਼ਨ ਬੀਚ ਵਾਕ’ ਉਦੋਂ ਸ਼ੁਰੂ ਹੋਇਆ ਜਦੋਂ ਰਜਨੀਵਾਸ ਦੇ ਕੁੱਝ ਕਰਮਚਾਰੀਆਂ ਦੇ ਨਾਲ ਸੈਰ ਕਰਨ ਗਈ ਪੁਡੁਚੇਰੀ ਦੀ ਲੈਫਟੀਨੈਂਟ ਗਵਰਨਰ ਕਿਰਨ ਬੇਦੀ ਨੇ ਬੀਚ ਤੇ ਫੈਲੇ ਕਚਰੇ ਨੂੰ ਖੁਦ ਸਾਫ਼ ਕਰਨ ਦਾ ਫ਼ੈਸਲਾ ਕਿੱਤਾ। ਸਫ਼ਾਈ ਸ਼ੁਰੂ ਕਰਨ ਲਈ ਪਾਉਣ ਲਈ ਉਸੇ ਸਮੇਂ ਦਸਤਾਨੇ ਮੰਗਵਾਏ ਗਏ, ਸਮੇਟਿਆ ਜਾਂ ਵਾਲਾ ਕਚਰਾ ਪਾਉਣ ਲਈ ਪਾਲੀਥੀਨ ਅਤੇ ਡਸਟਬਿਨ ਮੰਗਵਾਏ ਗਏ। ਜਿਵੇਂ ਹੀ ਕਿਰਨ ਬੇਦੀ ਦੀ ਟੀਮ ਨੇ ਸਫ਼ਾਈ ਸ਼ੁਰੂ ਕੀਤੀ, ਉੱਥੇ ਨਗਰ ਨਿਗਮ ਦੇ ਕਰਮਚਾਰੀ, ਸਵੈ ਸੇਵਕ ਸੰਘ, ਪੁਲਿਸਕਰਮੀ ਵੀ ਪਹੁੰਚਣ ਲੱਗੇ। ਦੇਖਦੇ ਹੀ ਦੇਖਦੇ ਇਸ ਮੁਹਿੰਮ ‘ਚ ਬਹੁਤੀ ਗਿਣਤੀ ‘ਚ ਲੋਕ ਆਏ ਸਰਕਾਰੀ ਮਹਿਕਮਿਆਂ ਦੇ ਲੋਕ ਵੀ ਜੁਟ ਗਏ। ਬੀਚ ਤੇ ਪਿਆ ਕੋਇਲੇ ਜਿਹਾ ਮਲਵਾ ਵੀ ਹਟਾਇਆ ਗਿਆ

ਕਿਰਨ ਬੇਦੀ
ਇਹ ਗੰਦਗੀ ਦੇਖ ਦੁਖੀ ਹੋ ਗਈ ਕਿਰਨ ਬੇਦੀ।

ਸਫ਼ਾਈ ਮੁਹਿੰਮ ਦੀ ਕਵਾਇਦ

ਬੀਚ ਸਫ਼ਾਈ ਦੀ ਇਹ ਮੁਹਿੰਮ ਲਗਾਤਾਰ ਤਿੰਨ ਘੰਟੇ ਚੱਲੀ।ਕਿਰਨ ਬੇਦੀ ਵੀ ਉੱਥੇ ਹੀ ਡਟੀ ਰਹੀ ਪਰ ਸਮੱਸਿਆ ਦੇ ਸਥਾਈ ਹੱਲ ਲਈ ਵੀ ਕੁੱਝ ਕਿੱਤਾ ਜਾਣਾ ਜ਼ਰੂਰੀ ਸੀ। ਫ਼ੈਸਲਾ ਲਿਆ ਗਿਆ ਕਿ ਬੀਚ ਤੇ ਸੁਰੱਖਿਆ ਅਤੇ ਸਮੁੰਦਰ ਦਾ ਨਜ਼ਾਰਾ ਲੈਣ ਆਉਂਦੇ ਲੋਕਾਂ ਦੀ ਸੁਰੱਖਿਆ ਅਤੇ ਸਫ਼ਾਈ ਨੂੰ ਲਾਜ਼ਮੀ ਕਰਨ ਲਈ ਨਗਰ ਨਿਗਮ ਦੇ ਨਾਲ ਨਾਲ ਪੁਲਿਸ ਨੂੰ ਵੀ ਜ਼ਿੰਮੇਦਾਰੀ ਦਿੱਤੀ ਜਾਵੇ। ਉਸੇ ਸਮੇਂ ਪੁਲਿਸ ਮਹਾਨਿਦੇਸ਼ਕ ਸੁੰਦਰੀ ਨੰਦਾ ਨਾਲ ਗੱਲ ਕਰਕੇ ਬੀਚ ਤੇ ਪੁਲਿਸ ਬੀਟ ਬਣਵਾ ਦਿੱਤੀ ਗਈ। ਫ਼ੈਸਲਾ ਲਿਆ ਗਿਆ ਕਿ ਇੱਥੇ ਪਬਲਿਕ ਐਡਰੈੱਸ ਸਿਸਟਮ ਦੇ ਰਾਹੀਂ ਲੋਕਾਂ ਨੂੰ ਸੁਰੱਖਿਅਤ ਤਰੀਕੇ ਨਾਲ ਸਮੁੰਦਰ ਦੇ ਨਜ਼ਾਰੇ ਲੈਣ ਅਤੇ ਸਫ਼ਾਈ ਰੱਖਣ ਦੀ ਤਾਕੀਦ ਕੀਤੀ ਜਾਵੇ।

ਕਿਰਨ ਬੇਦੀ
ਬੀਚ ਦਾ ਨਜ਼ਾਰਾ।