ਬਿਹਾਰ ਪੁਲਿਸ ਦਾ ਬਹਾਦੁਰ ਐੱਸ ਐੱਚ ਓ ਆਸ਼ੀਸ਼ ਕੁਮਾਰ ਸਿੰਘ ਬਦਮਾਸ਼ਾਂ ਨਾਲ ਮੁਠਭੇੜ ਦੌਰਾਨ ਸ਼ਹੀਦ

476
ਆਸ਼ੀਸ਼ ਕੁਮਾਰ ਸਿੰਘ
ਬਿਹਾਰ ਦੇ ਖਗੜੀਆ ਜਿਲ੍ਹੇ 'ਚ ਪਸਰਾਹਾ ਦੇ ਦਲੇਰ ਥਾਣਾ ਮੁੱਖੀ ਐੱਸ ਐੱਚ ਓ ਆਸ਼ੀਸ਼ ਕੁਮਾਰ ਸਿੰਘ ਦੀ ਫਾਈਲ ਫੋਟੋ। ਇਹ ਫੋਟੋ ਆਸ਼ੀਸ਼ ਕੁਮਾਰ ਦੇ ਫੇਸਬੁੱਕ ਵਾਲ ਤੋਂ ਲਈ ਗਈ ਹੈ।

ਭਾਰਤ ਦੇ ਬਿਹਾਰ ਰਾਜ ਦੇ ਖਗੜੀਆ ‘ਚ ਖਤਰਨਾਕ ਗਿਰੋਹ ਨੂੰ ਫੜ੍ਹਨ ਗਏ ਪਸਰਾਹਾ ਦੇ ਦਲੇਰ ਥਾਣਾ ਮੁੱਖੀ ਐੱਸ ਐੱਚ ਓ ਆਸ਼ੀਸ਼ ਕੁਮਾਰ ਸਿੰਘ ਮੁਠਭੇੜ ਦੌਰਾਨ ਸ਼ਹੀਦ ਹੋ ਗਏ। ਉਹਨਾਂ ਨਾਲ ਮਿਸ਼ਨ ਤੇ ਆਏ ਚਾਰ ਸੈਨਿਕਾਂ ਵਿੱਚੋਂ ਇੱਕ ਸਿਪਾਹੀ ਦੁਰਗੇਸ਼ ਕੁਮਾਰ, ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਘਾਇਲ ਹੋ ਗਿਆ। ਅਸਪਸ਼ਟ ਸੂਚਨਾ ਰਾਹੀਂ ਮੁਠਭੇੜ ‘ਚ ਬਦਮਾਸ਼ ਵੀ ਮਰਿਆ ਗਿਆ। ਆਸ਼ੀਸ਼ ਕੁਮਾਰ ਨੇ ਉਦੋਂ ਉਸ ਨੂੰ ਆਪਣੀ ਬੰਦੂਕ ਨਾਲ ਗੋਲੀ ਮਾਰੀ ਜਦੋਂ ਉਹ ਜਖਮੀ ਹਾਲਤ ਵਿੱਚ ਸਨ। ਆਸ਼ੀਸ਼ ਸਿੰਘ ਦੀ ਸ਼ੁਕਰਵਾਰ ਨੂੰ ਅੱਧੀ ਰਾਤ ਤੋਂ ਬਾਅਦ ਹੋਈ ਇਸ ਮੁਠਭੇੜ ‘ਚ ਮੌਕੇ ਤੇ ਹੀ ਮੌਤ ਹੋ ਗਈ ਸੀ। ਜਖਮੀ ਸਿਪਾਹੀ ਦੁਰਗੇਸ਼ ਕੁਮਾਰ ਨੂੰ ਭਾਗਲਪੁਰ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਆਸ਼ੀਸ਼ ਕੁਮਾਰ ਸਿੰਘ
ਇਹ ਫੋਟੋ ਆਸ਼ੀਸ਼ ਦੇ ਫੇਸਬੁੱਕ ਵਾਲ ਤੋਂ ਲਈ ਗਈ ਹੈ।

ਨੌ ਸਾਲ ਪਹਿਲਾਂ ਬਿਹਾਰ ਪੁਲਿਸ ‘ਚ ਭਰਤੀ ਹੋਏ ਆਸ਼ੀਸ਼ ਸਿੰਘ ਦੀ ਦਲੇਰੀ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਮੁਲਜ਼ਮਾਂ ਦਾ ਗੜ੍ਹ ਮੰਨੇ ਜਾਣ ਵਾਲੇ ਇਸੇ ਇਲਾਕੇ ਵਿੱਚ ਸਾਲ ਪਹਿਲਾ ਉਹਨਾਂ ਨੇ ਬਦਮਾਸ਼ਾਂ ਦਾ ਮੁਕਾਬਲਾ ਕਰਦੇ ਹੋਏ ਗੋਲੀ ਦਾ ਸਾਹਮਣਾ ਕੀਤਾ ਸੀ ਅਤੇ ਜਖਮ ਭਰਨ ਤੋਂ ਬਾਅਦ ਉਹਨਾਂ ਨੇ ਦਲੇਰੀ ਨਾਲ ਆਪਣੀ ਡਿਊਟੀ ਨਿਭਾਈ। ਸੋਚਣ ਵਾਲੀ ਗੱਲ ਇਹ ਹੈ ਕਿ ਕੁੱਝ ਸਮਾਂ ਪਹਿਲਾ ਉਹਨਾਂ ਦੇ ਹੀ ਬੈਚ ਮੇਟ(2009) ਅਤੇ ਗਯਾ ਜਿਲ੍ਹੇ ਦੇ ਥਾਣਾ ਮੁੱਖੀ ਕੇਆਮੂਦੀਨ ਅੰਸਾਰੀ ਦੀ ਮੋਟਰਸਾਇਕਲ ਸਵਾਰ ਮੁਲਜਮਾਂ ਨੇ ਗੋਲੀ ਮਾਰ ਕੇ ਉਦੋਂ ਮਾਰ ਦਿੱਤਾ ਜਦੋਂ ੳੁਹ ਸਵੇਰ ਦੀ ਸੈਰ ਲਈ ਨਿਕਲੇ ਸਨ। ਪਰ ਪੁਲਿਸ ਇਸ ਸਾਰੀ ਘਟਨਾ ਪਿੱਛੇ ਮਾਓਵਾਦੀਆਂ ਦਾ ਹੱਥ ਮੰਨ ਰਹੀ ਹੈ।

ਇੰਝ ਹੋਈ ਮੁਠਭੇੜ

ਪਸਰਾਹਾ ਦੇ ਥਾਣਾ ਮੁੱਖੀ 38 ਸਾਲਾਂ ਸਬ ਇੰਸਪੈਕਟਰ ਆਸ਼ੀਸ਼ ਕੁਮਾਰ ਸਿੰਘ ਨੂੰ ਖ਼ਬਰ ਮਿਲੀ ਸੀ ਕਿ ਕੁਖਿਆਤ ਗੈਂਗਸਟਰ ਦਿਨੇਸ਼ ਮੁਨੀ ਗਿਰੋਹ ਦੇ ਮੈਂਬਰ ਖਗੜੀਆ- ਨਵਗਛਿਆ ਜਿਲ੍ਹੇ ਦੇ ਸੀਮਾਈ ਦੇ ਗੰਗੇ ਇਲਾਕੇ ਸਲਾਰਪੁਰ- ਮੋਜਰਾ ਦੀਆਰਾ ‘ਚ ਹਨ। ਆਸ਼ੀਸ਼ ਕੁਮਾਰ ਆਪਣੇ ਚਾਰ ਸਿਪਾਹੀਆਂ ਸਮੇਤ ਮੁਲਜ਼ਮਾਂ ਨੂੰ ਦਬੋਚਣ ਲਈ ਉਸ ਥਾਂ ਤੇ ਪਹੁੰਚੇ ਹੀ ਸਨ ਕਿ ਬਦਮਾਸ਼ਾਂ ਨੇ ਅੰਨੇਵਾਹ ਗੋਲਾਬਾਰੀ ਸ਼ੁਰੂ ਕਰ ਦਿੱਤੀ। ਦੋਨਾਂ ਧਿਰਾਂ ਵੱਲੋਂ ਗੋਲਾਬਾਰੀ ‘ਚ ਤਕਰੀਬਨ ਸੌ ਦੇ ਨੇੜੇ ਗੋਲੀਆਂ ਚਲੀਆਂ। ਇਨ੍ਹਾਂ ਗੋਲੀਆਂ ਵਿੱਚੋਂ ਇੱਕ ਗੋਲੀ ਬਹਾਦੁਰ ਦਰੋਗਾ ਆਸ਼ੀਸ਼ ਕੁਮਾਰ ਦੇ ਪੇਟ ‘ਚ ਲੱਗੀ। ਆਸ਼ੀਸ਼ ਨੂੰ ਬਚਾਉਣ ਦੀ ਕੋਸ਼ਿਸ਼ ‘ਚ ਸਿਪਾਹੀ ਦੁਰਗੇਸ਼ ਕੁਮਾਰ ਨੂੰ ਬਦਮਾਸ਼ਾਂ ਦੀ ਗੋਲੀ ਦਾ ਸ਼ਿਕਾਰ ਹੋਣਾ ਪਿਆ।

ਇੱਕ ਜਾਣਕਾਰੀ ਇਹ ਵੀ ਹੈ ਕਿ ਬਿਹਰ ਪੁਲਿਸ ਦੇ ਬਹਾਦੁਰ ਸਬ ਇੰਸਪੈਕਟਰ ਆਸ਼ੀਸ਼ ਕੁਮਾਰ ਸਿੰਘ ਬਦਮਾਸ਼ਾਂ ਦੇ ਇੱਕ ਸਾਥੀ ਦਾ ਪਿੱਛਾ ਕਰਦੇ ਹੋਏ ਉਸ ਥਾਂ ਤੇ ਪਹੁੰਚੇ ਸਨ। ਇਹ ਮੁਠਭੇੜ ਰਾਤ ਡੇਢ ਤੋਂ ਦੋ ਵਜੇ ਦੇ ਵਿਚਕਾਰ ਹੋਈ ਦੱਸੀ ਜਾ ਰਹੀ ਹੈ।

ਮੁਠਭੇੜ ਤੋਂ ਬਾਅਦ

ਖ਼ਬਰ ਮਿਲਣ ਤੋਂ ਬਾਅਦ ਖਗੜੀਆ ਦੀ ਪੁਲਸ ਸੁਪਰਡੈਂਟ (ਐੱਸ ਪੀ) ਮੀਨੂ ਕੁਮਾਰੀ ਅਤੇ ਨਵਗਛਿਆ ਦੀ ਐੱਸ ਪੀ ਨਿਧਿ ਰਾਣੀ ਪੂਰੀ ਫੋਰਸ ਦੇ ਨਾਲ ਮੌਕੇ ਤੇ ਪੁੱਜੀ ਅਤੇ ਮੁਲਜ਼ਮਾਂ ਦਾ ਪਤਾ ਲਗਾਉਣ ਲਈ ਘੇਰਾਬੰਦੀ ਕੀਤੀ।

ਜਿੰਦਾਦਿਲ ਪੁਲਿਸ ਅਧਿਕਾਰੀ

ਆਸ਼ੀਸ਼ ਕੁਮਾਰ ਸਿੰਘ
ਇਹ ਫੋਟੋ ਆਸ਼ੀਸ਼ ਦੇ ਫੇਸਬੁੱਕ ਵਾਲ ਤੋਂ ਲਈ ਗਈ ਹੈ

ਬਿਹਾਰ ਦੇ ਸਹਿਰਸਾ ਦੇ ਸਰੋਜਾ ਪਿੰਡ ਦੇ ਰਹਿਣ ਵਾਲੇ ਸ਼ਹੀਦ ਸਬ ਇੰਸਪੈਕਟਰ ਆਸ਼ੀਸ਼ ਕੁਮਾਰ ਸਿੰਘ ਦਾ ਚਰਿੱਤਰ ਇੱਕ ਬਹਾਦੁਰ ਅਤੇ ਸਮਾਜਸੇਵੀ ਇਨਸਾਨ ਵਾਲਾ ਸੀ। 1 ਮਾਰਚ 1980 ‘ਚ ਪੈਦਾ ਹੋਏ ਆਸ਼ੀਸ਼ ਕੁਮਾਰ ਸਿੰਘ 1 ਫਰਵਰੀ 2009 ਨੂੰ ਬਿਹਾਰ ਪੁਲਿਸ ‘ਚ ਭਰਤੀ ਹੋਏ ਸਨ। ਉਹਨਾਂ ਦੇ ਇੱਕ ਭਰਾ ਸੀਮਾ ਸੁਰੱਖਿਆ ਬਲ(BSF) ਅਤੇ ਦੂਜੇ ਭਰਾ ਸਿਵਲ ਇੰਜਨੀਅਰ ਹਨ।