#MeToo ਦੇ ਰਾਹੀਂ ਮੇਜਰ ਰਿਟਾਇਰ ਰਾਕੇਸ਼ ਸ਼ਰਮਾ ਦਾ ਦਰਦ…. ਦਿਨ ਰਾਤ ਦੁਸ਼ਮਣ ਦੀਆਂ ਗੋਲੀਆਂ ਅਤੇ ਵਾਰ ਸਹਿੰਦਾ ਹਾਂ!

511
#metoo
ਖੁਸ਼ ਰਹਨਾ ਦੇਸ਼ ਕੇ ਪਿਆਰੋ ਅਬ ਹਮ ਤੋ ਸਫ਼ਰ ਕਰਤੇ ਹੈਂ...Tribute to Kargil Comrades after 19 years. ਇਹ ਪੋਸਟ 12 ਅਗਸਤ 2018 ਦੀ ਹੈ। ਫੋਟੋ ਮੇਜਰ (ਰਿਟਾਇਰ )ਰਾਕੇਸ਼ ਸ਼ਰਮਾ ਦੇ ਫੇਸਬੁੱਕ ਵਾਲ ਤੋਂ।

ਅੱਜ ਕੱਲ ਭਾਰਤ ‘ਚ ਇੱਕ ਮੁਹਿੰਮ ਚੱਲ ਰਹੀ ਹੈ #metoo. ਇਸ ਮੁਹਿੰਮ ਰਾਹੀਂ ਉਹ ਔਰਤਾਂ ਆਪਣੀ ਹਾਲਤਾਂ ਨੂੰ ਜਨਤਾ ਸਾਹਮਣੇ ਰੱਖਦਿਆਂ ਹਨ ਜਿਹਨਾਂ ਦਾ ਸ਼ਰੀਰਕ ਅਤੇ ਮਾਨਸਿਕ ਸੋਸ਼ਣ ਕਿੱਤਾ ਗਿਆ ਹੋਇਆ ਹੋਵੇ। ਹੁਣ ਤਕ ਇਸ ਵਿੱਚ ਵੱਡੀ ਹੈਸੀਅਤ ਰੱਖਣ ਵਾਲੇ ਲੋਕ ਹੀ ਸ਼ਾਮਿਲ ਹੋਏ ਹਨ। ਦੁਨੀਆ ਭਰ ‘ਚ ਤਹਿਲਕਾ ਮਚਾਉਣ ਤੋਂ ਬਾਅਦ ਹੁਣ ਭਾਰਤ ਵੱਲ ਇਸਨੇ ਆਪਣਾ ਰੁਖ ਕਿੱਤਾ ਹੈ। ਭਾਰਤ ‘ਚ ਬਾਲੀਵੁੱਡ ਅਤੇ ਰਾਜਨੀਤੀ ਇਸ ਦੀ ਚੁੰਗਲ ਵਿੱਚ ਆ ਚੁੱਕੇ ਹਨ। ਪਰ ਸੋਸ਼ਣ ਸਿਰਫ਼ ਸ਼ਰੀਰਕ ਹੋਵੇ ਇਹ ਜ਼ਰੂਰੀ ਨਹੀਂ, ਸੋਸ਼ਣ ਕਈ ਕਿਸਮਾਂ ਦਾ ਹੋ ਸਕਦਾ ਹੈ। ਅਜਿਹੀ ਹੀ ਇੱਕ ਕਿਸਮ ਉਦੋਂ ਸਾਹਮਣੇ ਆਈ ਜਦੋਂ ਇੱਕ ਬਹਾਦੁਰ ਫੋਜੀ ਸ਼ੋਰਯ ਚੱਕਰ ਜੇਤੂ ਅਫ਼ਸਰ ਮੇਜਰ (ਰਿਟਾਇਰ) ਰਾਕੇਸ਼ ਸ਼ਰਮਾ ਨੇ ਆਪਣੇ ਫੇਸਬੁੱਕ ਪੇਜ ਤੇ ਲਿਖਿਆ #metoo/ਮੈਂ ਵੀ। ਇਹ ਟਾਈਪ ਸਾਧਾਰਨ ਨਹੀਂ ਸਗੋਂ ਸਾਡੀ ਸੋਚ ਤੋਂ ਕੀਤੇ ਦੂਰ ਹੈ। ਤੁਸੀੰ ਜਾਣ ਕੇ ਹੈਰਾਨ ਹੋ ਜਾਵੋਗੇ ਕਿ ਕੋਈ #metoo ਇਹੋ ਜਾ ਵੀ ਹੋ ਸਕਦਾ ਹੈ। ਇਹ ਸੱਚ ਉਨ੍ਹਾਂ ਹੀ ਵੱਡਾ ਹੈ ਜਿੰਨੀ ਕਿ ਸਾਡੀ ਜ਼ਿੰਦਗੀ।

ਦੇ ਰਾਹੀਂ ਹੀ ਇਸ ਸੱਚ ਨੂੰ ਭਾਰਤਵਾਸੀਆਂ ਦੇ ਸਾਹਮਣੇ ਲਿਆਂਦਾ ਸਰਹਦ ਦੇ ਰਖਵਾਲੇ ਮੇਜਰ ਰਿਟਾਇਰਡ ਰਾਕੇਸ਼ ਸ਼ਰਮਾ ਨੇ। ਉਹਨਾਂ ਨੇ ਇੱਕ ਅਜਿਹੇ ਦੁੱਖ ਅਤੇ ਇੱਕ ਅਜਿਹੇ ਸੱਚ ਨੂੰ ਲੋਕਾਂ ਅੱਗੇ ਲਿਆਂਦਾ ਜੋ ਹਰ ਫੌਜੀ, ਹਰ ਦੇਸ਼ਭਕਤ ਅਤੇ ਹਰ ਸੰਵੇਦਨਸ਼ੀਲ ਇਨਸਾਨ ਨੂੰ ਅੰਦਰੋਂ ਚਿੰਜੋੜ ਦੇਵੇਗਾ। ਪੜ੍ਹੋ ਮੇਜਰ ਸਾਹਿਬ ਦੀ ਕਲਮ ਤੋਂ…

#metoo
ਸ਼ੋਰਯ ਚੱਕਰ ਜੇਤੂ ਅਫ਼ਸਰ ਮੇਜਰ (ਰਿਟਾਇਰ) ਰਾਕੇਸ਼ ਸ਼ਰਮਾ ਨੇ ਆਪਣੇ ਫੇਸਬੁੱਕ ਅਕਾਊਂਟ ਤੇ ਆਪਣੀ #meetoo ਪੋਸਟ ਤੇ ਇਹਨਾਂ ਫੋਟੋਆਂ ਦੀ ਹੀ ਵਰਤੋਂ ਕੀਤੀ ਹੈ।

My Version – #MeToo ਮੈਂ ਵੀ

ਦਿਨ ਰਾਤ ਦੁਸ਼ਮਣਾਂ ਦੀਆਂ ਗੋਲੀਆਂ ਅਤੇ ਵਾਰ ਸਹਿੰਦਾ ਹਾਂ
ਹਰ ਸਾਹ ਲਈ ਜੱਦੋਜਹਿਦ ਕਰਦਾ ਹਾਂ- #MeToo
ਮੇਰਾ ਮਰਨਾ ਆਮ ਜਿਹੀ ਗੱਲ ਹੈ, ਕਿਸ ਦੇ ਕੋਲ ਮੇਰੇ ਲਈ ਜਜ਼ਬਾਤ ਹਨ।
ਤੁਹਾਡੀ ਖੁਸ਼ੀਆਂ ਦੇ ਵਿੱਚ ਮਰੇ ਹੋਏ ਤਾਬੂਤ ‘ਚ ਪਰਤ ਆਉਂਦਾ ਹਾਂ- #MeToo
ਸਾਲ ‘ਚ ਇੱਕ ਜਾਂ ਦੋ ਵਾਰ ਹੀ ਆਪਣਿਆਂ ਤੋ ਮਿਲ ਪਾਉਂਦਾ ਹਾਂ,
ਕੋਈ ਲੰਘ ਜਾਏ ਤਾਂ ਦੂਰ ਤੋਂ ਹੀ ਰੋ ਲੈਂਦਾ ਹਾਂ- Me Too
ਸਭ ਨੂੰ ਦੂਰ ਤੋਂ ਹਰਾ ਦਿਖਦਾ ਹਾਂ,
ਨੇੜੇ ਆਉਂਦਾ ਹੀ ਬੋਝ ਬਣ ਜਾਂਦਾ ਹਾਂ- #MeToo
ਸਪਨੇ ਅਤੇ ਹਜਾਰਾਂ ਇਰਾਦੇ ਲੈ ਘਰ ਛੁੱਟੀ ਤੇ ਆਉਂਦਾ ਹਾਂ
ਦਫ਼ਤਰ ਤੇ ਦਰ ਦਰ ਦੀ ਠੋਕਰ ਖਾ ਟੁੱਟਿਆ ਹੋਇਆ ਮੁੜ ਪਰਤ ਆਉਂਦਾ ਹਾਂ- #MeToo
ਬਣਿਆ soldier ਸੀ ਪਰ ਕਦੇ ਮੈਂ ਪੁਲਿਸ ਵੀ ਹਾਂ ਕਦੇ Rescuer ਤੇ ਕਦੇ Engineer
ਮੈਂ ਹਰ ਕੰਮ ਕਰਨ ਤੋਂ ਬਾਅਦ ਵੀ ਕੁੱਝ ਨਹੀਂ ਕਹਾਉਂਦਾ- #MeToo
ਦੁਸ਼ਮਣਾਂ ਦੀਆਂ ਜਾਨਾਂ ਲੈਂਦਾ ਹਾਂ
ਪਰ ਆਪਣਿਆਂ ਤੋਂ ਖੰਜਰ ਖਾਂਦਾ ਹਾਂ- #MeToo
ਹੱਕ ਮੇਰਾ ਕੋਈ ਨਹੀਂ ਕਿਉਂਕਿ ਮੈਂ ਕੋਈ Vote Bank
ਨਹੀਂ ਆਪਣੇ ਆਖਰੀ ਪਲਾਂ ‘ ਚ lathicharge ਕਰਦਾ ਜਾਂਦਾ ਹਾਂ-Me Too

#METOO