ਦਿੱਲੀ ਪੁਲਿਸ ਸਮੇਤ ਕਈ ਵਿਭਾਗਾਂ ‘ਚ ਤੈਨਾਤ ਕਿੱਤੇ ਜਾਣ ਵਾਲੇ ਦਿੱਲੀ ਹੋਮ ਗਾਰਡਜ਼ ਦੀ ਰਿਟਾਇਰਮੈਂਟ ਦੀ ਉਮਰ 50 ਸਾਲ ਤੋਂ ਵਧਾ ਕੇ 60 ਸਾਲ ਕਰਨ ਦੀ ਤਿਆਰੀ ਹੈ।ਇਸ ਲਈ ਹੋਮ ਗਾਰਡ ਰੂਲ 2008 ‘ਚ ਬਦਲਾਅ ਕਰਨ ਲਈ ਦਿੱਲੀ ਸਰਕਾਰ ਦੀ ਕੈਬਿਨੇਟ ਨੇ ਮੰਜ਼ੂਰੀ ਦੇ ਦਿੱਤੀ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਧੀਨਤਾ ‘ਚ ਮੰਗਲਵਾਰ ਨੂੰ ਦਿੱਲੀ ‘ਚ ਹੋਈ ਕੈਬਿਨੇਟ ਦੀ ਬੈਠਕ ‘ਚ ਹੋਮ ਗਾਰਡਜ਼ ਦੀ ਰਿਟਾਇਰਮੈਂਟ ਦੀ ਉਮਰ ‘ਚ ਵਾਧੇ ਸੰਬੰਧੀ ਪ੍ਰਸਤਾਵ ਨੂੰ ਮਨਜੂਰੀ ਦੇ ਦਿੱਤੀ ਗਈ। ਇਸ ਦਾ ਲਾਭ ਉਹਨਾਂ ਜਵਾਨਾਂ ਨੂੰ ਮਿਲੇਗਾ ਜਿਹਨਾਂ ਨੂੰ 50 ਸਾਲ ਦੀ ਉਮਰ ‘ਚ ਵਿਭਾਗ ਛੱਡਣਾ ਪਿਆ। ਅਜਿਹੇ ਜਵਾਨਾਂ ਦਿੱਲੀ ਹੋਮ ਗਾਰਡਜ਼ ‘ਚ ਮੁੜ ਤੈਨਾਤ ਹੋ ਸਕਦੇ ਹਨ। ਹੋਮ ਗਾਰਡ ਦੀ ਰਿਟਾਇਰਮੈਂਟ ਦੀ ਉਮਰ ਪਹਿਲਾਂ 60 ਸਾਲ ਹੀ ਹੁੰਦੀ ਸੀ ਪਰ ਦਸ ਸਾਲ ਪਹਿਲਾਂ ਮਤਲਬ 2008 ‘ਚ ਇਹ ਉਮਰ ਘਟਾ ਕੇ 50 ਸਾਲ ਕਰ ਦਿੱਤੀ ਗਈ ਸੀ।
ਦਿੱਲੀ ਹੋਮ ਗਾਰਡਜ਼ ‘ਚ 10 ਹਜ਼ਾਰ ਤੋਂ ਵੱਧ ਓਹਦੀਆਂ ਤੇ ਭਰਤੀਆਂ ਦਾ ਪ੍ਰਬੰਧ ਹੈ ਪਰ ਫਿਲਹਾਲ ਇਸ ਵਿਚੋਂ ਲਗਭਗ 4 ਹਜ਼ਰ ਓਹਦੇ ਹੀ ਭਰੇ ਹੋਏ ਹਨ। ਸਰਕਾਰ ਨੇ ਸਿਧਾਂਤਕ ਤੌਰ ਤੇ ਬਾਕੀ 6 ਹਜ਼ਰ ਓਹਦੀਆਂ ਨੂੰ ਵੀ ਭਰਨ ਦਾ ਫ਼ੈਸਲਾ ਲਿਆ ਹੈ।
ਦਿੱਲੀ ਹੋਮ ਗਾਰਡਜ਼ ਪੱਕੀ ਨੌਕਰੀ ਨਹੀਂ ਹੁੰਦੀ। ਇਹਨਾਂ ਦੇ ਜਵਾਨਾਂ ਨੂੰ ਵਾਲੰਟੀਅਰ ਮੰਨਿਆ ਜਾਂਦਾ ਹੈ ਅਤੇ ਉਹਨਾਂ ਨੂੰ ਦੈਨਿਕ ਭੱਤਾ ਮਿਲਦਾ ਹੈ। ਹੁਣ ਤਕ ਦੇ ਪ੍ਰਬੰਧ ਅਨੁਸਾਰ 50 ਸਾਲ ਦੀ ਉਮਰ ਤਕ ਹੀ ਵਲੰਟੀਅਰਜ਼ ਨੂੰ ਇਸ ਵਿੱਚ ਤੈਨਾਤੀ ਮਿਲਦੀ ਸੀ।ਇਹਨਾਂ ਜਵਾਨਾਂ ਨੂੰ ਪੁਲਿਸ ਤੋਂ ਇਲਾਵਾ ਹੋਰ ਵਿਭਾਗ ਜਿਵੇਂ ਸਿੱਖਿਆ, ਸਿਹਤ ਅਤੇ ਟ੍ਰਾਂਸਪੋਰਟ ਜਿਹੇ ਵਿਭਾਗਾਂ ਵਿੱਚ ਤੈਨਾਤ ਕਿੱਤਾ ਜਾਂਦਾ ਹੈ।