ਭਾਰਤ ਅਤੇ ਰੂਸ ਦੇ ਸਾਂਝੇ ਪ੍ਰੋਜੈਕਟ ਤਹਿਤ ਬਣਾਈ ਗਈ ਬ੍ਰਹਮੋਸ ਸੁਪਰਸੋਨਿਕ ਕ੍ਰੂਜ਼ ਮਿਸਾਇਲ ਦੇ ਉਸ ਐਡੀਸ਼ਨ ਦਾ ਵੀ ਕਾਮਯਾਬ ਲਾਂਚ ਕੀਤਾ ਗਿਆ, ਜਿਸ ਵਿੱਚ ਭਾਰਤੀ ਕਲ-ਪੁਰਜੇ ਲਗਾਏ ਗਏ ਹਨ। ਇਸ ਮਿਜਾਇਲ ਦਾ ਓਡੀਸ਼ਾ ਦੇ ਚਾਂਦੀਪੁਰ ਟੈਸਟ ਰੇਂਜ ਵਿੱਚ ਮੰਗਲਵਾਰ ਸਵੇਰੇ 10 ਵਜ ਕੇ 20 ਮਿੰਟ ਤੇ ਲਾਂਚ ਕੀਤਾ ਗਿਆ।
ਰੱਖਿਆ ਮੰਤਰਾਲੇ ਵੱਲੋਂ ਜਾਰੀ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਇਸ ਮਿਸਾਇਲ ਵਿੱਚ ਭਾਰਤੀ ਪ੍ਰੋਪਲੇਸਨ ਪ੍ਰਣਾਲੀ, ਏਅਰਫ੍ਰੇਮ, ਪਾਵਰ ਸਪਲਾਈ ਅਤੇ ਹੋਰ ਮੁੱਖ ਸਵਦੇਸੀ ਕਲ-ਪੁਰਜੇ ਲੱਗੇ ਹੋਏ ਹਨ। ਇਸ ਮਿਜਾਇਲ ਨੂੰ ਡੀਆਰਡੀਓ ਅਤੇ ਬ੍ਰਹਮੋਸ ਏਅਰੋਸਪੇਸ ਵੱਲੋਂ ਸਾਂਝੇ ਤੌਰ ‘ਤੇ ਉਸਦੀ 290 ਕਿੱਲੋਮੀਟਰ ਦੀ ਪੂਰੀ ਰੇਂਜ ‘ਤੇ ਕਾਮਯਾਬੀ ਨਾਲ ਛੱਡਿਆ ਗਿਆ।
ਮੰਨਿਆ ਜਾ ਰਿਹੈ ਕਿ ਇਸ ਕਾਮਯਾਬ ਟੈਸਟ ਦੇ ਨਾਲ ਹੀ ਇਸ ਮਿਸਾਇਲ ਵਿੱਚ ਸਵਦੇਸ਼ੀ ਸਮਾਨ ਦੇ ਇਸਤੇਮਾਲ ਨਾਲ ਭਾਰਤ ਦੀ ਰੱਖਿਆ ਸਮਰੱਥਾ ਹੋਰ ਅੱਗੇ ਵੱਧੀ ਹੈ। ਇਸਦੇ ਲ਼ਈ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰੱਖਿਆ ਖੋਜ ਵਿਕਾਸ ਸੰਗਠਨ (ਡੀਆਰਡੀਓ), ਬ੍ਰਹਮੋਸ ਅਤੇ ਉਦਯੋਗਾਂ ਨੂੰ ਟੀਮ ਨੂੰ ਵਧਾਈ ਦਿੱਤੀ।
ਰੱਖਿਆ ਮਹਿਕਮਾ, ਖੋਜ ਅਤੇ ਵਿਕਾਸ ਵਿੱਚ ਸਕੱਤਰ ਅਤੇ ਡੀਆਰਡੀਓ ਦੇ ਮੁਖੀ ਡਾ. ਜੀ ਸਤੀਸ਼ ਰੈੱਡੀ ਅਤੇ ਮਿਸਾਇਲ ਤੇ ਰਣਨੀਤਿਕ ਪ੍ਰਣਾਲੀ ਦੇ ਡਾਇਰੈਕਟਰ ਜਨਰਲ ਐੱਮਐੱਸਆਰ ਪ੍ਰਸਾਦ ਨੂੰ ਵੀ ਕਮਯਾਬ ਲਾਂਚ ਲਈ ਵਧਾਈ ਦਿੱਤੀ ਗਈ।
ਡਾਇਰੈਕਟਰ ਜਨਰਲ (ਬ੍ਰਹਮੋਸ) ਡਾ. ਸੁਧੀਰ ਕੁਮਾਰ ਮਿਸ਼ਰਾ, ਡੀਆਰਡੀਓ ਡਾਇਰੈਕਟਰ ਡਾ. ਦਸ਼ਰਥ ਰਾਮ ਅਤੇ ਆਈਟੀਆਰ ਡਾਇਰੈਕਟਰ ਡਾ. ਬੀ.ਕੇ.ਦਾਸ ਨੇ ਲਾਂਚਿੰਗ ਥਾਂ ‘ਤੇ ਪੂਰੇ ਮਿਸ਼ਨ ਦੇ ਨਾਲ ਤਾਲਮੇਲ ਕਾਇਮ ਕੀਤਾ ਅਤੇ ਉਸਨੂੰ ਵੇਖਿਆ ਅਤੇ ਇਸ ਕਾਮਯਾਬ ਲਾਂਚ ਨੂੰ ਭਾਰਤ ਦੀ ਮੇਕ ਇਨ ਇੰਡੀਆ ਸਮਰੱਥਾ ਨੂੰ ਵਧਾਉਣ ਵਿੱਚ ਇੱਕ ਅਹਿਮ ਮਾਅਰਕਾ ਕਰਾਰ ਦਿੱਤਾ। ਭਾਰਤ ਅਤੇ ਰੂਸ ਵੱਲੋਂ ਸਾਂਝੇ ਤੌਰ ‘ਤੇ ਵਿਕਸਿਤ ਬ੍ਰਹਮੋਸ ਮਿਸਾਇਲ ਨੂੰ ਭਾਰਤੀ ਹਥਿਆਰਬੰਦ ਫੌਜਾਂ ਦੇ ਤਿੰਨਾਂ ਅੰਗਾਂ- ਜ਼ਮੀਨੀ, ਹਵਾਈ ਅਤੇ ਸਮੁੰਦਰੀ ਫੌਜ ਕੰਮ ਵਿੱਚ ਲਿਆ ਰਹੇ ਹਨ।