ਭਾਰਤੀ ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਆਰ.ਕੇ.ਐੱਸ. ਭਦੌਰੀਆ ਭਾਰਤ ਅਤੇ ਓਮਾਨ ਹਵਾਈ ਫੌਜਾਂ ਦੀਆਂ ਸਾਂਝੀਆਂ ਮਸ਼ਕਾਂ ‘ਈਸਟਨ ਬ੍ਰਿਜ’ ਨੂੰ ਵੇਖਣ ਲਈ ਓਮਾਨ ਦੇ ਸਰਕਾਰੀ ਦੌਰੇ ‘ਤੇ ਜਾ ਰਹੇ ਹਨ। ਇਹ ਸਾਂਝਾ ਅਭਿਆਸ ਓਮਾਨ ਦੇ ਰਸੀਫਾ ਬੇਸ ਤੇ ਓਮਾਨ ਦੇ ਰਾਇਲ ਏਅਰ ਫੋਰਸ (ਆਰਏਐੱਫਓ) ਅਤੇ ਭਾਰਤੀ ਹਵਾਈ ਫੌਜ ਵਿਚਾਲੇ ਹੋ ਰਿਹਾ ਹੈ।
ਦੋਵੇਂ ਦੇਸ਼ਾਂ-ਭਾਰਤ ਅਤੇ ਓਮਾਨ ਵਿਚਾਲੇ ਹਵਾਈ ਫੌਜ ਅਭਿਆਸ ਇਸਟਰਨ ਬ੍ਰਿਜ ਦਾ ਇਹ ਪੰਜਵਾਂ ਸਮਾਗਮ ਹੈ। ਭਾਰਤੀ ਹਵਾਈ ਫੌਜ ਦੇ ਮਿਗ-29 ਹਾਕਸ, ਐੱਫ -16 ਅਤੇ ਆਰਏਐੱਫਓ ਦੇ ਯੂਰੋਫਾਈਟਰ ਟਾਈਫੂਨ ਇਸ ਵਿੱਚ ਹਿੱਸਾ ਲੈ ਰਹੇ ਹਨ। ਏਅਰਫੋਰਸ ਦੇ ਚੀਫ ਭਦੌਰੀਆ ਮਸ਼ਕਾਂ ਨੂੰ ਵੇਖਣ ਦੇ ਨਾਲ-ਨਾਲ ਰੇਫੋ ਦੇ ਸੀਨੀਅਰ ਅਧਿਕਾਰੀਆਂ ਅਤੇ ਅਭਿਆਸ ਵਿੱਚ ਹਿੱਸਾ ਲੈਣ ਫੌਜੀ ਜਵਾਨਾਂ ਨਾਲ ਗੱਲਬਾਤ ਕਰਨਗੇ।
ਰੱਖਿਆ ਮੰਤਰਾਲੇ ਵੱਲੋਂ ਜਾਰੀ ਇੱਕ ਪ੍ਰੈਸ ਬਿਆਨ ਵਿੱਚ, ਉਮੀਦ ਜਤਾਈ ਗਈ ਕਿ ਹਵਾਈ ਫੌਜ ਦੇ ਚੀਫ਼ ਦੀ ਫੇਰੀ ਓਮਾਨ ਅਤੇ ਭਾਰਤ ਦੇ ਫੌਜੀ ਸਬੰਧਾਂ ਨੂੰ ਹੋਰ ਮਜਬੂਤ ਕਰੇਗੀ, ਰੱਖਿਆ ਸਹਿਯੋਗ ਨੂੰ ਉਤਸ਼ਾਹ ਮਿਲੇਗਾ ਅਤੇ ਦੋਵਾਂ ਦੇਸ਼ਾਂ ਦੀਆਂ ਹਵਾਈ ਫੌਜਾਂ ਵਿਚਾਲੇ ਵਿਸਤ੍ਰਿਤ ਸੰਪਰਕ ਲਈ ਰਾਹ ਖੁੱਲ੍ਹੇਗਾ।