NCC ਵਿੱਚ ਲੜਕੀਆਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ: ਸ਼੍ਰੀਪਦ ਨਾਇਕ

59
NCC
ਫਾਈਲ ਫੋਟੋ

ਨੈਸ਼ਨਲ ਕੈਡੇਟ ਕੋਰ (ਐੱਨਸੀਸੀ NCC) ਦੇ ਕੈਡੇਟਾਂ ਦੀ ਗਿਣਤੀ ਚਾਰ ਸਾਲਾਂ ਵਿੱਚ ਇੱਕ ਲੱਖ ਵੱਧ ਕੇ 15 ਲੱਖ ਹੋਣ ਦੀ ਉਮੀਦ ਹੈ। ਇਸ ਸਮੇਂ ਇਹ ਗਿਣਤੀ 14 ਲੱਖ ਹੈ। ਭਾਰਤ ਦੇ ਰੱਖਿਆ ਰਾਜ ਮੰਤਰੀ ਸ਼੍ਰੀਪਦ ਨਾਇਕ ਨੇ ਇਸ ਨੰਬਰ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਕੁੜੀਆਂ ਨੂੰ ਐੱਨ ਸੀ ਸੀ ਵਿੱਚ ਸ਼ਾਮਲ ਕਰਨ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।

ਰੱਖਿਆ ਰਾਜ ਮੰਤਰੀ ਸ਼੍ਰੀਪਦ ਨਾਇਕ ਨੇ ਇਹ ਗੱਲਾਂ ਰਾਸ਼ਟਰੀ ਕੈਡੇਟ ਕੋਰ (ਐੱਨਸੀਸੀ NCC) ਦੀ 51ਵੀਂ ਕੇਂਦਰੀ ਸਲਾਹਕਾਰ ਕਮੇਟੀ (ਸੀਏਸੀ) ਦੀ ਪ੍ਰਧਾਨਗੀ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਐੱਨ.ਸੀ.ਸੀ ਹਥਿਆਰਬੰਦ ਦਸਤਿਆਂ ਦੀ ਦਹਿਲੀਜ਼ ਹੈ।

ਸ੍ਰੀ ਨਾਈਕ ਨੇ ਸਿਖਲਾਈ, ਖੇਡਾਂ, ਰੁਮਾਂਚਕ ਗਤੀਵਿਧੀਆਂ, ਸਮਾਜ ਸੇਵਾ ਅਤੇ ਕਮਿਊਨਿਟੀ ਵਿਕਾਸ ਦੇ ਖੇਤਰਾਂ ਵਿੱਚ ਐੱਨਸੀਸੀ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਐੱਨ.ਸੀ.ਸੀ ਨੇ ਨੌਜਵਾਨਾਂ ਵਿੱਚ ਧਰਮ ਨਿਰਪੱਖਤਾ, ਕੌਮੀ ਅਖੰਡਤਾ, ਨਿਰਸਵਾਰਥ ਸੇਵਾ ਅਤੇ ਦੇਸ਼ ਭਗਤੀ ਨੂੰ ਪ੍ਰਫੁੱਲਤ ਕਰਨ ਲਈ ਸ਼ਲਾਘਾਯੋਗ ਕੰਮ ਕੀਤੇ ਹਨ।

ਸ੍ਰੀ ਨਾਈਕ ਨੇ ਕਿਹਾ ਕਿ ਐੱਨਡੀਸੀ ਨੇ ਓਡੀਸ਼ਾ, ਬਿਹਾਰ, ਕੇਰਲ ਅਤੇ ਕਰਨਾਟਕ ਵਿੱਚ ਹੜ੍ਹਾਂ ਅਤੇ ਸੰਕਟ ਸਮੇਂ ਅਹਿਮ ਭੂਮਿਕਾ ਨਿਭਾਈ ਸੀ। ਭਾਰਤ ਅਤੇ ਕਜ਼ਾਕਿਸਤਾਨ ਅਤੇ ਹੋਰ ਦੋਸਤਾਨਾ ਦੇਸ਼ਾਂ ਨਾਲ ਹੋਏ ਸਮਝੌਤੇ ਨਾਲ ਪੇਂਡੂ ਅਤੇ ਅਰਧ-ਸ਼ਹਿਰੀ ਖੇਤਰਾਂ ਦੇ ਨੌਜਵਾਨਾਂ ਨੂੰ ਯੁਵਾ ਵਟਾਂਦਰਾ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲਈ ਵਿਦੇਸ਼ ਭੇਜਣ ਵਿੱਚ ਸਹਾਇਤਾ ਮਿਲੇਗੀ। ਸ੍ਰੀ ਨਾਈਕ ਨੇ ਉਮੀਦ ਜਤਾਈ ਕਿ ਐੱਨਸੀਸੀ ਦੀ ਮੈਂਬਰ ਗਿਣਤੀ 2023 ਤੱਕ 14 ਲੱਖ ਤੋਂ ਵੱਧ ਕੇ 15 ਲੱਖ ਹੋ ਜਾਵੇਗੀ।

ਸੀਏਸੀ ਇੱਕ ਸਰਵਉੱਚ ਸੰਸਥਾ ਹੈ, ਜਿਸਦੀ ਪ੍ਰਧਾਨਗੀ ਰੱਖਿਆ ਰਾਜ ਮੰਤਰੀ ਵੱਲੋਂ ਕੀਤੀ ਜਾਂਦੀ ਹੈ। ਇਹ ਸੰਗਠਨ ਐੱਨਸੀਸੀ ਦੇ ਪ੍ਰਸ਼ਾਸਨ ਅਤੇ ਇਸ ਦੀਆਂ ਸਰਕਾਰੀ ਨੀਤੀਆਂ ਲਈ ਸੰਵਿਧਾਨ ਬਾਰੇ ਸਲਾਹ ਦਿੰਦਾ ਹੈ। ਐੱਨਸੀਸੀ ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਰਾਜੀਵ ਚੋਪੜਾ ਨੇ ਪਿਛਲੇ ਦੋ ਸਾਲਾਂ ਦੌਰਾਨ ਐੱਨਸੀਸੀ ਦੀਆਂ ਸਰਗਰਮੀਆਂ ਦਾ ਵੇਰਵਾ ਸੀਏਸੀ ਮੈਂਬਰਾਂ ਦੇ ਸਾਹਮਣੇ ਪੇਸ਼ ਕੀਤਾ।

ਮੀਟਿੰਗ ਵਿੱਚ ਜ਼ਮੀਨੀ ਫੌਜ ਮੁਖੀ ਜਨਰਲ ਬਿਪਿਨ ਰਾਵਤ, ਨੇਵੀ ਚੀਫ਼ ਐਡਮਿਰਲ ਕਰਮਬੀਰ ਸਿੰਘ, ਹਵਾਈ ਸੈਨਾ ਮੁਖੀ ਏਅਰ ਚੀਫ ਮਾਰਸ਼ਲ ਆਰ.ਕੇ.ਐੱਸ. ਭਦੌਰੀਆ, ਸੰਸਦ ਮੈਂਬਰ ਡਾ: ਸੋਨਲ ਮਾਨ ਸਿੰਘ, ਸੰਸਦ ਮੈਂਬਰ ਕੁਲਦੀਪ ਰਾਓ ਸ਼ਰਮਾ, ਐੱਨਸੀਸੀ ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਰਾਜੀਵ ਚੋਪੜਾ, ਰੱਖਿਆ ਮੰਤਰਾਲੇ ਦੇ ਆਲਾ ਅਧਿਕਾਰੀ ਅਤੇ ਹੋਰ ਪਤਵੰਤੇ ਹਾਜਰ ਸਨ।