ਅਮਰੀਕਾ ਵਿੱਚ ਪਹਿਲੇ ਅੰਮ੍ਰਿਤਧਾਰੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਧਾਲੀਵਾਲ ਦਾ ਕਤਲ

396
ਸੰਦੀਪ ਸਿੰਘ ਧਾਲੀਵਾਲ ਨੂੰ ਬੱਚਿਆਂ ਨਾਲ ਬਹੁਤ ਪਿਆਰ ਸੀ (ਫਾਈਲ ਫੋਟੋ)

ਦੁਨੀਆ ਵਿੱਚ ਸਿੱਖ ਭਾਈਚਾਰੇ ਲਈ ਮਿਸਾਲ ਬਣੇ ਅਮਰੀਕੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦਾ ਹੈਰਿਸ ਕਾਉਂਟੀ ਵਿੱਚ ਦਿਨ-ਦਹਾੜੇ ਸੜਕ ‘ਤੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਵਾਰਦਾਤ ਵੇਲੇ ਸੰਦੀਪ ਵਰਦੀ ਵਿੱਚ ਸਨ ਅਤੇ ਉਨ੍ਹਾਂ ਨੇ ਰੂਟੀਨ ਦੇ ਕੰਮ ਦੇ ਦੌਰਾਨ ਇੱਕ ਕਾਰ ਨੂੰ ਰੋਕਿਆ ਸੀ, ਜਿਸਨੇ ਉਨ੍ਹਾਂ ਨੂੰ ਜਿਸ ਵੇਲੇ ਗੋਲੀ ਮਾਰੀ ਉਹ ਆਪਣੀ ਕਾਰ ਦੇ ਕੋਲ ਸਨ। ਗੋਲੀ ਉਨ੍ਹਾਂ ਦੇ ਸਿਰ ਵਿੱਚ ਲੱਗੀ, ਜੋ ਨਿਸ਼ਾਨਾ ਲਾ ਕੇ ਪਿੱਛੋਂ ਮਾਰੀ ਗਈ ਸੀ। ਸੰਦੀਪ ਸਥਾਨਕ ਪੁਲਿਸ ਵਿੱਚ ਅਜਿਹੇ ਅਧਿਕਾਰੀ ਸਨ, ਜਿਨ੍ਹਾਂ ਨੇ ਪੁਲਿਸ ਵਰਦੀ ਵਿੱਚ ਪੱਗ ਅਤੇ ਸਿੱਖ ਬਾਣੇ ਨਾਲ ਜੁੜੇ ਹੋਰ ਪਛਾਣ ਚਿੰਨ੍ਹਾਂ ਨੂੰ ਧਾਰਨ ਕਰਨ ਲਈ ਮੁਹਿੰਸ ਵਿੱਢੀ ਸੀ।

ਸੰਦੀਪ ਧਾਲੀਵਾਲ ਦੀ 2015 ਵਿੱਚ ਕੀਤੀ ਗਈ ਪਹਿਲ ਨੇ ਆਪਣੀ ਵਰਦੀ ਦੇ ਨੇਮਾਂ ਵਿੱਚ ਬਦਲਾਅ ਕੀਤਾ ਸੀ ਅਤੇ ਜਿਸਨੇ ਸਿੱਖਾਂ ਲਈ ਆਪਣੀ ਖਾਲਸਾਈ ਪਛਾਣ ਕਾਇਮ ਰੱਖਦਿਆਂ ਪੁਲਿਸ ਵਰਦੀ ਧਾਰਣ ਕਰਨ ਦੀ ਇਜਾਜ਼ਤ ਦਿੱਤੀ ਸੀ। ਸੰਦੀਪ ਧਾਲੀਵਾਲ ਹੈਰਿਸ ਕਾਉਂਟੀ ਵਿੱਚ ਡਿਪਟੀ ਸ਼ੈਰਿਫ ਸਨ। ਸਥਾਨਕ ਸਮੇਂ ਦੇ ਮੁਤਾਬਿਕ, ਇਹ ਮੰਦਭਾਗੀ ਵਾਰਦਾਤ ਸ਼ੁੱਕਰਵਾਰ ਦੁਪਹਿਰ 12 ਵਜਕੇ 23 ਮਿੰਟ ‘ਤੇ ਵਾਪਰੀ।

ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ (ਫਾਈਲ ਫੋਟੋ)

ਹੈਰਿਸ ਕਾਉਂਟੀ ਦੇ ਸ਼ੈਰਿਫ ਦਫਤਰ ਦੇ ਮੇਜਰ ਮਾਈਕ ਲੀ ਨੇ ਮੌਕੇ ‘ਤੇ ਲੱਗੇ ਕੈਮਰੇ ਦੀ ਫੂਟੇਜ ਦੀ ਸਮੀਖਿਆ ਕਰਨ ਦੇ ਬਾਅਦ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਡਿਪਟੀ ਸੰਦੀਪ ਧਾਲੀਵਾਲ ਕਾਰ ਦੇ ਡ੍ਰਾਈਵਰ ਨਾਲ ਕਰੀਬ ਦੋ ਮਿੰਟ ਤੱਕ ਗੱਲ ਕਰਦੇ ਵਿਖਾਈ ਦਿੱਤੇ। ਨਾ ਤਾਂ ਉਨ੍ਹਾਂ ਵਿਚਾਲੇ ਕੋਈ ਝਗੜਾ ਚੱਲ ਰਿਹਾ ਸੀ ਅਤੇ ਨਾ ਹੀ ਬਹਿਸਬਾਜੀ ਹੋ ਰਹੀ ਸੀ। ਮੇਜਰ ਲੀ ਨੇ ਕਿਹਾ ਕਿ ਇਹ ਰੂਟੀਨ ਦਾ ਟ੍ਰੈਫਿਕ ਸਟੌਪ ਸੀ ਜੋ ਅਸੀਂ ਰੋਜਾਨਾ ਕਰਦੇ ਹਾਂ। ਡ੍ਰਾਈਵਰ ਆਪਣੀ ਕਾਰ ਵਿੱਚ ਬੈਠਾ ਹੋਇਆ ਸੀ। ਡਿਪਟੀ ਧਾਲੀਵਾਲ ਉਸ ਨਾਲ ਗੱਲ ਕਰਨ ਉਪਰੰਤ ਮੁੜੇ ਅਤੇ ਨਾਲ ਹੀ ਖੜੀ ਕਾਰ ਵੱਲ ਵਧੇ, ਤਿੰਨ ਤੋਂ ਪੰਜ ਸੈਕੇਂਡਸ ਹੀ ਬੀਤੇ ਹੋਣਗੇ ਕਿ ਕਾਰ ਦਾ ਡ੍ਰਾਈਵਰ ਵਾਲਾ ਦਰਵਾਜਾ ਖੁੱਲ੍ਹਿਆ, ਡ੍ਰਾਈਵਰ ਬੰਦੂਕ ਲਹਿਰਾਉਂਦਾ ਹੋਇਆ ਬਾਹਰ ਨਿਕਲਿਆ ਅਤੇ ਦੌੜ ਕੇ ਡਿਪਟੀ ਸੰਦੀਪ ਧਾਲੀਵਾਲ ਦੇ ਪਿੱਛੇ ਪਹੁੰਚਿਆ ਅਤੇ ਅਸਲ ਵਿੱਚ ਨਿਸ਼ਾਨਾ ਲਾ ਕੇ ਪਿੱਛੋਂ ਗੋਲੀ ਮਾਰ ਦਿੱਤੀ। ਗੋਲੀ ਮਾਰਨ ਉਪਰੰਤ ਹਮਲਾਵਰ ਵਾਪਸ ਆਪਣੀ ਕਾਰ ਵਿੱਚ ਸਵਾਰ ਹੋਇਆ ਅਤੇ ਫਰਾਰ ਹੋ ਗਿਆ।

ਜਿਸ ਸਮੇਂ ਇਹ ਵਾਰਦਾਤ ਹੋਈ, ਉਦੋਂ ਉੱਥੇ ਕੋਲੋਂ ਹੀ ਇੱਕ ਮਹਿਲਾ ਪੇੜ-ਪੌਦਿਆਂ ਦੀ ਦੇਖਭਾਲ ਕਰ ਰਹੀ ਸੀ, ਉਸਨੇ ਦੋ ਗੋਲੀਆਂ ਦੀ ਆਵਾਜ਼ ਸੁਣੀ ਅਤੇ ਬੰਦੂਕਧਾਰੀ ਨੂੰ ਭੱਜਦਿਆਂ ਵੇਖਿਆ। ਮਹਿਲਾ ਨੇ ਪੁਲਿਸ ਨੂੰ ਸੱਦਣ ਲਈ 911 ਨੰਬਰ ‘ਤੇ ਫੋਨ ਵੀ ਮਿਲਾਇਆ।

ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਡਿਊਟੀ ‘ਤੇ (ਫਾਈਲ ਫੋਟੋ)

ਕਾਤਲ ਦਾ ਵੀਡੀਓ-

ਮੇਜਰ ਮਾਈਕ ਲੀ ਨੇ ਦੱਸਿਆ ਕਿ ਡੈਸ਼ਬੋਰਡ ਵੀਡੀਓ ਕੈਮਰੇ ਤੋਂ ਮਿਲੇ ਵੀਡੀਓ ਰਾਹੀਂ ਹਮਲਾਵਰ ਦੇ ਫੋਟੋ ਪ੍ਰਿੰਟ ਕੱਢਕੇ ਅਧਿਕਾਰੀਆਂ ਨੇ ਵੰਡ ਦਿੱਤੇ ਸਨ। ਵਾਰਦਾਤ ਵਾਲੀ ਥਾਂ ਤੋਂ ਤਕਰੀਬਨ ਪੌਣਾ ਕਿੱਲੋਮੀਟਰ ਦੇ ਫਾਸਲੇ ‘ਤੇ ਇੱਕ ਡਿਪਟੀ ਨੇ ਇੱਕ ਸ਼ਖ਼ਸ ਨੂੰ ਵੇਖਿਆ। ਮੇਜਰ ਮਾਈਕ ਲੀ ਨੇ ਦੱਸਿਆ ਕਿ ਉਹ ਕਾਫੀ ਘਬਰਾਇਆ ਹੋਇਆ ਵਿਖਾਈ ਦੇ ਰਿਹਾ ਸਾ ਅਤੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਮੇਜਰ ਲੀ ਕਿਹਾ ਕਿ ਉਹੀ ਗੋਲੀ ਮਾਰਨ ਵਾਲਾ ਨਿਕਲਿਆ।

ਕੌਣ ਹੈ ਇਹ ਕਾਤਲ-

ਇਸ ਸ਼ਖ਼ਸ ਦਾ ਨਾਂਅ ਰਾਬਰਟ ਸੋਲਿਸ ਹੈ, ਜਿਸਦੀ ਉਮਰ 47 ਸਾਲ ਹੈ। ਉਸਨੂੰ ਆਈਸਕ੍ਰੀਮ ਦੀ ਇੱਕ ਦੁਕਾਨ ਤੋਂ ਫੜਿਆ ਗਿਆ ਸੀ, ਜਿੱਥੇ ਉਹ ਕਰੀਬ ਅੱਧੇ ਘੰਟੇ ਤੋਂ ਬੈਠਿਆ ਹੋਇਆ ਸੀ।

ਉਸਦੇ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਰਾਬਰਟ ਸੋਲਿਸ ਦਾ ਪਿਛੋਕੜ ਅਪਰਾਧਿਕ ਵਾਲਾ ਹੈ। ਉਸਨੇ ਦੋ ਸਾਲ ਪਹਿਲਾਂ ਵੀ ਕਿਸੇ ‘ਤੇ ਮਾਰੂ ਹਥਿਆਰ ਨਾਲ ਹਮਲਾ ਕੀਤਾ ਸੀ ਅਤੇ ਪੈਰੋਲ ‘ਤੇ ਰਿਹਾਅ ਹੋਣ ‘ਤੇ ਵੀ ਵਾਰਦਾਤ ਕੀਤੀ ਸੀ। ਸਮਝਿਆ ਜਾਂਦਾ ਹੈ ਕਿ ਡਿਪਟੀ ਦੇ ਕਤਲ ਵਿੱਚ ਇਸਤੇਮਾਲ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਹੈ।

ਵਾਰਦਾਤ ਦੇ ਸਮੇਂ ਹਮਲਾਵਰ ਦੀ ਕਾਰ ਵਿੱਚ ਸਵਾਰ ਇੱਕ ਸ਼ੱਕੀ ਮਹਿਲਾ ਨੂੰ ਫੜਿਆ ਗਿਆ ਹੈ। ਪਰ ਕਤਲ ਦੇ ਪਿੱਛੇ ਕਾਰਨ ਕੀ ਰਹੇ? ਇਹ ਪਤਾ ਨਹੀਂ ਚੱਲ ਸਕਿਆ।

ਸੰਦੀਪ ਸਿੰਘ ਧਾਲੀਵਾਲ-

ਸੰਦੀਪ ਸਿੰਘ ਧਾਲੀਵਾਲ ਬੇਹੱਦ ਅਨੁਸ਼ਾਸਿਤ ਅਤੇ ਨਿਮਰਤਾ ਵਾਲੇ ਸਿੱਖ ਪੁਲਿਸ ਅਧਿਕਾਰੀ ਸਨ। ਕਰੀਬ ਇੱਕ ਦਹਾਕੇ ਪਹਿਲਾਂ ਉਹ ਪੁਲਿਸ ਵਿੱਚ ਆਪਣੇ ਟਰੱਕਾਂ ਦੇ ਵਪਾਰ ਨੂੰ ਬੰਦ ਕਰਨ ਦੇ ਬਾਅਦ ਭਰਤੀ ਹੋਏ ਸਨ। ਸਥਾਨਕ ਸਿੱਖ ਭਾਈਚਾਰੇ ਅਤੇ ਅਮਰੀਕੀ ਏਜੰਸੀਆਂ ਵਿਚਾਲੇ ਰਾਬਤਾ ਕਾਇਮ ਕਰਨ ਦੇ ਮਕਸਦ ਨਾਲ ਪੁਲਿਸ ਮਹਿਕਮੇ ਵਿੱਚ ਆਏ ਸੰਦੀਪ ਕਾਫੀ ਹੱਦ ਤੱਕ ਇਸ ਕੰਮ ਵਿੱਚ ਕਾਮਯਾਬ ਵੀ ਹੋਏ ਸਨ। ਉਨ੍ਹਾਂ ਦੀ ਮੌਤ ਕਰਕੇ ਪੂਰੇ ਪੁਲਿਸ ਮਹਿਕਮੇ ਵਿੱਚ ਸੋਗ ਦੀ ਲਹਿਰ ਹੈ। ਸੰਦੀਪ ਦੇ ਪਰਿਵਾਰ ਵਿੱਚ ਪਤਨੀ ਅਤੇ ਤਿੰਨ ਬੱਚੇ ਹਨ।

न्यू यार्क पुलिस में पगड़ीधारी पहली सिख महिला