ਲੈਫਟੀਨੈਂਟ ਜਨਰਲ ਮਨਜਿੰਦਰ ਸਿੰਘ ਨੇ ਭਾਰਤੀ ਫੌਜ ਦੀ ਪੱਛਮੀ ਕਮਾਂਡ ਦੇ ਚੀਫ਼ ਆਫ਼ ਸਟਾਫ ਦਾ ਕਾਰਜਭਾਰ ਸੰਭਾਲ ਲਿਆ ਹੈ। ਵੀਰਵਾਰ ਨੂੰ ਲੈਫਟੀਨੈਂਟ ਜਨਰਲ ਮਨਜਿੰਦਰ ਸਿੰਘ ਨੇ ਚੰਡੀਗੜ੍ਹ ਦੇ ਕਮਾਂਡ ਹੈਡਕੁਆਰਟਰ ਵਿਖੇ ਜੰਗੀ ਯਾਦਗਾਰ ‘ਵੀਰ ਸਮ੍ਰਿਤੀ’ ਵਿਖੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਪੰਜਾਬ ਦੇ ਕਪੂਰਥਲਾ ਸੈਨਿਕ ਸਕੂਲ ਦੇ ਵਿਦਿਆਰਥੀ ਰਹੇ ਹਨ, ਮਨਜਿੰਦਰ ਸਿੰਘ ਨੂੰ ਫੌਜ ਵਿੱਚ ਆਪਣੀਆਂ ਸੇਵਾਵਾਂ ਬਦਲੇ ਵਾਰ ਸੇਵਾ ਸੇਵਾ ਮੈਡਲ (ਵਾਈਐੱਸਐੱਮ) ਅਤੇ ਵਸ਼ਿਸ਼ਠ ਸੇਵਾ ਮੈਡਲ (ਵੀਐੱਸਐੱਮ) ਵਰਗੇ ਮਿਲਟਰੀ ਸਨਮਾਨ ਮਿਲੇ ਹਨ।
ਲੈਫਟੀਨੈਂਟ ਜਨਰਲ ਮਨਜਿੰਦਰ ਸਿੰਘ, ਜੋ ਕਿ ਇੰਡੀਅਨ ਮਿਲਟਰੀ ਅਕੈਡਮੀ (ਆਈਐੱਮਏ) ਅਤੇ ਭੂਟਾਨ ਸਥਿਤ ਭਾਰਤੀ ਮਿਲਟਰੀ ਟ੍ਰੇਨਿੰਗ ਟੀਮ ਵਿੱਚ ਇੰਸਟ੍ਰਕਟਰ ਵੀ ਸਨ, ਨੂੰ 1986 ਵਿੱਚ ਭਾਰਤੀ ਫੌਜ ਦੀ 19 ਮਦਰਾਸ ਰੈਜੀਮੈਂਟ ਵਿੱਚ ਕਮਿਸ਼ਨ ਮਿਲਿਆ ਸੀ। ਉਹ ਨੈਸ਼ਨਲ ਡਿਫੈਂਸ ਅਕੈਡਮੀ (ਐੱਨਡੀਏ) ਅਤੇ ਇੰਡੀਅਨ ਮਿਲਟਰੀ ਅਕੈਡਮੀ ਦੇ ਵਿਦਿਆਰਥੀ ਰਹੇ ਹਨ। ਲੈਫਟੀਨੈਂਟ ਜਨਰਲ ਮਨਜਿੰਦਰ ਸਿੰਘ ਇੱਕ ਤਜ਼ਰਬੇਕਾਰ ਸਿਪਾਹੀ ਹਨ, ਜੋ ਬੇਹੱਦ ਉਚਾਈ ਵਾਲੇ ਦੂਰ ਦੇ ਖੇਤਰਾਂ ਵਿੱਚ ਤਾਇਨਾਤੀ ਦੇ ਨਾਲ ਵੱਖ-ਵੱਖ ਸੰਵੇਦਨਸ਼ੀਲ ਅਹੁਦਿਆਂ ‘ਤੇ ਜ਼ਿੰਮੇਵਾਰੀ ਨਿਭਾ ਚੁੱਕੇ ਹਨ। ਜੰਮੂ-ਕਸ਼ਮੀਰ ਵਿੱਚ ਉਨ੍ਹਾਂ ਦੇ ਬਟਾਲੀਅਨ ਕਮਾਂਡਰ ਰਹਿੰਦੇ ਹੋਏ ਅੱਤਵਾਦ ਵਿਰੋਧੀ ਅਤੇ ਘੁਸਪੈਠ ਦੀਆਂ ਕਾਰਵਾਈਆਂ ਅਤੇ ਸੰਵੇਦਨਸ਼ੀਲ ਆਪ੍ਰੇਸ਼ਨ ਕੀਤੇ ਗਏ ਸਨ। ਉਨ੍ਹਾਂ ਨੇ ਭਾਰਤ ਪਾਕਿਸਤਾਨ ਦੀ ਕੰਟ੍ਰੋਲ ਰੇਖਾ ‘ਤੇ ਇਨਫੈਂਟਰੀ ਬ੍ਰਿਗੇਡ ਦੀ ਕਮਾਂਡ ਕੀਤੀ ਹੈ, ਜੋ ਸਟ੍ਰਾਈਕ ਕੋਰ ਦਾ ਹਿੱਸਾ ਰਿਹਾ ਹੈ।
ਲੈਫਟੀਨੈਂਟ ਜਨਰਲ ਮਨਜਿੰਦਰ ਸਿੰਘ ਨੇ ਥਾਈਲੈਂਡ ਵਿੱਚ ਵੱਖ-ਵੱਖ ਵੱਕਾਰੀ ਕੋਰਸ ਕੀਤੇ ਹਨ ਜਿਨ੍ਹਾਂ ਵਿੱਚ ਹਾਇਰ ਕਮਾਂਡ ਡਿਫੈਂਸ ਸਰਵਿਸ ਸਟਾਫ ਅਤੇ ਨੈਸ਼ਨਲ ਡਿਫੈਂਸ ਕਾਲਜ ਕੋਰਸ ਸ਼ਾਮਲ ਹਨ। ਉਨ੍ਹਾਂ ਦੀਆਂ ਸੇਵਾਵਾਂ ਅਤੇ ਕਾਬਲੀਅਤ ਦੇ ਮੱਦੇਨਜ਼ਰ ਸਰਕਾਰ ਨੇ 2015 ਵਿੱਚ ਜੰਗੀ ਸੇਵਾ ਮੈਡਲ ਅਤੇ 2019 ਵਿੱਚ ਵਿਸ਼ਿਸ਼ਠ ਸੇਵਾ ਮੈਡਲ ਪ੍ਰਦਾਨ ਕੀਤਾ।