ਉੱਡਣਾ ਸਿੱਖ ਮਿਲਖਾ ਸਿੰਘ ਆਪਣੀ ਪਤਨੀ ਦੇ ਚਲੇ ਜਾਣ ਤੋਂ ਬਾਅਦ ਸਦਾ ਲਈ ਉਡਾਰੀ ਮਾਰ ਗਏ

89
ਮਿਲਖਾ ਸਿੰਘ
ਫਲਾਇੰਗ ਸਿੱਖ ਮਿਲਖਾ ਸਿੰਘ

ਉਹ ਜ਼ਿੰਦਗੀ ਦਾ ਅਸਲ ਸਿਪਾਹੀ ਯੋਧਾ ਸੀ। ਭਾਰਤੀ ਫੌਜ (ਆਨਰੇਰੀ) ਕਪਤਾਨ, ਪਦਮ ਸ਼੍ਰੀ, ਚੈਂਪੀਅਨ ਅਤੇ ਪਤਾ ਨਹੀਂ ਕਿੰਨੇ ਸਰਨਾਵਿਆਂ ਨਾਲ ਜਾਣੇ ਜਾਂਦੇ ਮਿਲਖਾ ਸਿੰਘ ਨੂੰ ਸਭ ਤੋਂ ਵੱਧ ਮਕਬੂਲੀਅਤ ‘ਉੱਡਣਾ ਸਿੱਖ’ (ਫਲਾਇੰਗ ਸਿੱਖ) ਸਿਰਨਾਵੇ ਨਾਲ ਮਿਲੀ। ਇਹ ਖ਼ਿਤਾਬ ਇੱਕ ਭਾਰਤੀ ਫੌਜੀ ਨੂੰ ਕਿਸੇ ਹੋਰ ਨੇ ਨਹੀਂ, ਬਲਕਿ ਗੁਆਂਢੀ ਤੋਂ ਦੁਸ਼ਮਣ ਬਣੇ ਮੁਲਕ ਪਾਕਿਸਤਾਨ ਫੌਜ ਦੇ ਤਤਕਾਲੀ ਮੁਖੀ ਫੀਲਡ ਮਾਰਸ਼ਲ ਅਯੂਬ ਖਾਨ ਨੇ ਦਿੱਤਾ ਸੀ।

ਮਿਲਖਾ ਸਿੰਘ
ਇਹ ਤਸਵੀਰ 1958 ਦੀ ਹੈ। ਜਦੋਂ ਮਿਲਖਾ ਸਿੰਘ ਨੇ ਟੋਕਿਓ ਏਸ਼ੀਅਨ ਖੇਡਾਂ ਦੀ 200 ਮੀਟਰ ਦੌੜ ਵਿੱਚ ਪਾਕਿਸਤਾਨ ਦੇ ਅਬਦੁੱਲ ਖਾਲਿਕ ਨੂੰ ਹਰਾਇਆ।

ਇਹ ਉਹ ਮੌਕਾ ਸੀ ਜਦੋਂ ਮਿਲਖਾ ਸਿੰਘ ਨੇ ਲਾਹੌਰ ਦੀ ਇੱਕ ਦੌੜ ਵਿੱਚ ਪਾਕਿਸਤਾਨ ਦੇ ਤੇਜ਼ ਅਥਲੀਟ ਅਬਦੁੱਲ ਖਾਲਿਕ ਨੂੰ ਹਰਾਇਆ ਸੀ। ਫਿਰ ਮਿਲਖਾ ਸਿੰਘ ਨੂੰ ਮੈਡਲ ਅਤੇ ਐਵਾਰਡ ਦਿੰਦੇ ਹੋਏ ਫੀਲਡ ਮਾਰਸ਼ਲ ਅਯੂਬ ਖਾਨ ਨੇ ਕਿਹਾ, ‘ਮਿਲਖਾ ਆਜ ਤੁਮ ਦੌੜੇ ਨਹੀਂ, ਉੜੇ ਹੋ’। ਪਰ ਸ਼ੁੱਕਰਵਾਰ ਦੀ ਰਾਤ ਨੂੰ, ਮਿਲਖਾ ਸੱਚਮੁੱਚ ਸਦਾ ਲਈ ਉੱਡ ਗਏ। ਸਮਾਂ 11.30 ਵਜੇ ਦਾ। ਇਹ ਸਥਾਨ ਚੰਡੀਗੜ੍ਹ ਦਾ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈਐੱਮਈਆਰ)। ਉਨ੍ਹਾਂ ਦੀ ਮੌਤ ਦੀ ਤਸਦੀਕ ਉੱਘੇ ਗੋਲਫਰ ਪੁੱਤਰ ਜੀਵ ਮਿਲਖਾ ਸਿੰਘ ਨੇ ਮੀਡੀਆ ਨੂੰ ਦਿੱਤੀ। ਪਿਤਾ ਜੀ ਦਾ ਦੇਹਾਂਤ ਹੋ ਗਿਆ (Dad just passed away)।

ਮਿਲਖਾ ਸਿੰਘ
ਫਲਾਇੰਗ ਸਿੱਖ ਮਿਲਖਾ ਸਿੰਘ

ਕਈ ਪੀੜ੍ਹੀਆਂ ਲਈ ਪ੍ਰੇਰਣਾ, 91 ਸਾਲਾ ਓਲੰਪੀਅਨ ਸਪ੍ਰਿੰਟਰ ਮਿਲਖਾ ਸਿੰਘ ਅਤੇ ਉਸਦੀ ਪਤਨੀ ਨਿਰਮਲ ਕੌਰ, 85, ਲਗਭਗ ਇੱਕ ਮਹੀਨੇ ਤੋਂ ਗਲੋਬਲ ਮਹਾਂਮਾਰੀ ਕੋਵਿਡ-19 ਨਾਲ ਲੜ ਰਹੇ ਸਨ। ਐਤਵਾਰ ਨੂੰ ਉਨ੍ਹਾਂ ਦੀ ਪਤਨੀ ਦੀ ਮੌਤ ਚੰਡੀਗੜ੍ਹ ਦੇ ਨੇੜੇ ਮੁਹਾਲੀ ਦੇ ਇੱਕ ਹਸਪਤਾਲ ਵਿੱਚ ਇਲਾਜ ਦੌਰਾਨ ਹੋਈ ਅਤੇ ਪਰਿਵਾਰ ਇਸ ਖਲਾਅ ਤੋਂ ਉਭਰ ਨਹੀਂ ਸੀ ਸਕਿਆ ਕਿ ਮੁਖੀਆ ਮਿਲਖਾ ਸਿੰਘ ਨੇ ਵੀ ਆਪਣੀ ਸੰਸਾਰਿਕ ਦੌੜ ਪੂਰੀ ਕਰ ਲਈ। ਉਨ੍ਹਾਂ ਦਾ ਅੱਜ ਸ਼ਾਮ ਸੈਕਟਰ 25, ਚੰਡੀਗੜ੍ਹ ਦੇ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕੀਤਾ ਜਾਵੇਗਾ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਚੰਡੀਗੜ੍ਹ ਦੇ ਸੈਕਟਰ 8 ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਸ਼ਾਮ 3 ਵਜੇ ਰੱਖਿਆ ਜਾਵੇਗਾ ਜਿੱਥੇ ਉਨ੍ਹਾਂ ਦਾ ਪਰਿਵਾਰ ਸਾਲਾਂ ਤੋਂ ਰਹਿ ਰਿਹਾ ਹੈ।

ਮਿਲਖਾ ਸਿੰਘ
ਮਿਲਖਾ ਸਿੰਘ ਆਪਣੀ ਪਤਨੀ ਨਾਲ। ਫਾਈਲ ਫੋਟੋ

ਮਿਲਖਾ ਸਿੰਘ 19 ਮਈ ਨੂੰ ਕੋਰੋਨਾ ਵਾਇਰਸ ਦੀ ਲਾਗ ਦੀ ਲਪੇਟ ਵਿੱਚ ਆਏ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਇਲਾਜ ਲਈ ਪੀਜੀਆਈ ਦੀ ਕੋਵਿਡ ਯੂਨਿਟ ਵਿੱਚ ਦਾਖਲ ਕਰਵਾਇਆ ਗਿਆ ਸੀ। ਮਿਲਖਾ ਸਿੰਘ ਦੀ ਕੋਵਿਡ ਲਾਗ ਦੀ ਟੈਸਟ ਰਿਪੋਰਟ ਵੀ ਨੈਗੇਟਿਵ ਆਈ ਸੀ ਅਤੇ ਉਨ੍ਹਾਂ ਨੂੰ ਉਸ ਯੂਨਿਟ ਤੋਂ ਤਬਦੀਲ ਵੀ ਕਰ ਦਿੱਤਾ ਗਿਆ ਸੀ ਪਰ ਖਤਰਨਾਕ ਵਾਇਰਸ ਨੇ ਉਸ ਦੇ ਅੰਗਾਂ ਨੂੰ ਇੰਨਾ ਪ੍ਰਭਾਵਿਤ ਕਰ ਦਿੱਤਾ ਸੀ ਕਿ ਇਹ ਅੰਤਰਰਾਸ਼ਟਰੀ ਸਪ੍ਰਿੰਟਰ ਮੌਤ ਦੀ ਰੇਖਾ ਨੂੰ ਪਾਰ ਨਹੀਂ ਕਰ ਸਕਿਆ।

ਮਿਲਖਾ ਸਿੰਘ
ਮਿਲਖਾ ਸਿੰਘ

ਪੀਜੀਆਈ ਵੱਲੋਂ ਉਨ੍ਹਾਂ ਦੀ ਮੌਤ ‘ਤੇ ਦਿੱਤੇ ਗਏ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਮਿਲਖਾ ਸਿੰਘ ਨੂੰ 3 ਜੂਨ ਨੂੰ ਪੀਜੀਆਈਐੱਮਆਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦਾ ਕੋਰੋਨਾ ਇਲਾਜ ਇੱਥੇ 13 ਤਰੀਕ ਤੱਕ ਜਾਰੀ ਰਿਹਾ। ਆਖਰਕਾਰ ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਸੀ। ਹਾਲਾਂਕਿ, ਬਾਅਦ ਵਿੱਚ ਕੋਵਿਡ ਪੋਸਟ ਦਿੱਕਤ ਆਉਣ ਕਰਕੇ ਕੋਵਿਡ ਹਸਪਤਾਲ ਤੋਂ ਮੈਡੀਕਲ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਸੀ। ਪਰ ਡਾਕਟਰਾਂ ਦੀ ਟੀਮ ਵੱਲੋਂ ਕੀਤੇ ਸਾਰੇ ਯਤਨਾਂ ਦੇ ਬਾਵਜੂਦ ਵੀ ਉਹ ਨਾਜ਼ੁਕ ਸਥਿਤੀ ਤੋਂ ਬਾਹਰ ਨਹੀਂ ਆ ਸਕੇ ਅਤੇ ਉਹ 18 ਜੂਨ ਨੂੰ ਰਾਤ 11.30 ਵਜੇ ਸਵਰਗ ਸਿਧਾਰ ਗਏ।

ਮਿਲਖਾ ਸਿੰਘ
ਮਿਲਖਾ ਸਿੰਘ
ਮਿਲਖਾ ਸਿੰਘ
ਮਿਲਖਾ ਸਿੰਘ