ਏਸ਼ੀਅਨ ਮਾਸਟਰਜ਼ ਅਥਲੈਟਿਕਸ ਵਿੱਚ ਪੁਲਿਸ ਅਧਿਕਾਰੀ ਨੀਰਜ ਸ਼ਰਮਾ ‘ਤੇ ਰਹਿਣਗੀਆਂ ਸਾਰਿਆਂ ਦੀਆਂ ਨਜ਼ਰਾਂ

202
ਉੱਤਰ ਪ੍ਰਦੇਸ਼ ਪੁਲਿਸ ਦੇ ਸਬ ਇੰਸਪੈਕਟਰ ਨੀਰਜ ਸ਼ਰਮਾ।

ਸੋਚੋ ਕਿ ਦਸੰਬਰ ਦੇ ਪਹਿਲੇ ਹਫਤੇ ਇਹ ਦੇਖਣਾ ਕਿੰਨਾ ਦਿਲਚਸਪ ਹੋਵੇਗਾ ਕਿ ਨੀਰਜ ਸ਼ਰਮਾ ਅਤੇ ਜਟਾਸ਼ੰਕਰ ਮਿਸ਼ਰ ਵਰਗੇ ਪੁਲਿਸ ਅਧਿਕਾਰੀ ਅਤੇ ਰਾਜੇਸ਼ ਕੁਮਾਰ ਸਿੰਘ ਵਰਗੇ ਡਿਫੈਂਸ ਮੁਲਾਜ਼ਮ, 40 ਤੋਂ 60 ਸਾਲ ਦੀ ਉਮਰ ਦੇ ਵੱਖ-ਵੱਖ ਥਾਵਾਂ ‘ਤੇ ਆਪਣੀ ਤਾਕਤ ਅਤੇ ਹਿੰਮਤ ਦਿਖਾਉਣਗੇ। ਉਹ ਸੋਨੇ ਦਾ ਤਗਮਾ ਜਿੱਤਣ ਲਈ ਗੋਲਾ ਅਤੇ ਜੈਵਲਿਨ ਆਦਿ ਸੁੱਟਣਗੇ ਅਤੇ ਟ੍ਰੈਕ ‘ਤੇ ਦੌੜਣਗੇ ਵੀ। ਇਹ ਸਭ ਵੇਖਣ ਮਲੇਸ਼ੀਆ ਦੇ ਕੁਆਲਾਲੰਪੁਰ ਵਿੱਚ 2 ਤੋਂ 7 ਦਸੰਬਰ ਤੱਕ ਹੋਣ ਵਾਲੀ 21 ਵੀਂ ਏਸ਼ੀਅਨ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ 2019 ਵਿੱਚ ਦੇਖਣ ਨੂੰ ਮਿਲੇਗਾ। ਇਹ ਇੱਕ ਓਪਨ ਈਵੈਂਟ ਹੈ। ਇਸ ਵਿੱਚ ਤਕਰੀਬਨ 20 ਦੇਸ਼ਾਂ ਦੇ ਭਾਗੀਦਾਰ ਹਿੱਸਾ ਲੈਣਗੇ।

ਏਸ਼ੀਅਨ ਮਾਸਟਰਜ਼ ਅਥਲੈਟਿਕਸ ਵਿੱਚ, 60 ਸਾਲਾ ਮੋਹਨ ਸਿੰਘ ਆਰਿਆ 5 ਮੁਕਾਬਲਿਆਂ ਵਿੱਚ ਹਿੱਸਾ ਲੈਣਗੇ ਅਤੇ 35 ਤੋਂ 50 ਸਾਲ ਦੀ ਉਮਰ ਵਿੱਚ ਮਹਿਲਾ ਅਥਲੀਟ ਵੀ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਨਗੀਆਂ। ਸਭ ਤੋਂ ਵਿਸ਼ੇਸ਼ ਉੱਤਰ ਪ੍ਰਦੇਸ਼ ਪੁਲਿਸ ਦੇ ਸਬ ਇੰਸਪੈਕਟਰ ਨੀਰਜ ਸ਼ਰਮਾ ਦੀ ਭਾਗੀਦਾਰੀ ਹੋਵੇਗੀ। ਲੰਘੇ ਸਾਲ ਉਨ੍ਹਾਂ ਦੇ ਦਿਲ ਦੀ ਸਰਜਰੀ ਹੋਈ ਸੀ। ਉਹ 55 ਸਾਲਾਂ ਦੇ ਹਨ। ਮੌਜੂਦਾ ਸਮੇਂ ਦੌਰਾਨ ਉਹ ਕਾਨਪੁਰ ਦੇ ਯੂਪੀ ਪੁਲਿਸ ਸੈਂਟ੍ਰਲ ਸਟੋਰ ਵਿੱਚ ਤਾਇਨਾਤ ਨੀਰਜ ਸ਼ਰਮਾ ਗ਼ਜ਼ਬ ਦੇ ਦਲੇਰ ਅਤੇ ਜਨੂੰਨੀ ਅਧਿਕਾਰੀ ਅਤੇ ਅਥਲੀਟ ਹਨ। ਦਿਲ ਦਾ ਦੌਰਾ ਪੈਣ ‘ਤੇ ਵੀ ਉਨ੍ਹਾਂ ਦਾ ਜਨੂੰਨ ਘੱਟ ਨਹੀਂ ਹੋਇਆ। … ਅਤੇ ਹੁਣ ਉਹ ਕੁਆਲਾਲੰਪੁਰ ਵਿੱਚ ਡਿਸਕਸ ਥ੍ਰੋ, ਸ਼ਾਟਪੁੱਟ ਅਤੇ ਜੈਵਲਿਨ ਥ੍ਰੋ ਵਿੱਚ ਸੋਨੇ ਦੇ ਤਗਮੇ ਦੀ ਉਮੀਦ ਕਰ ਰਹੇ ਹਨ। ਉਹ ਕਹਿੰਦੇ ਹਨ ਕਿ ਮੈਨੂੰ ਪੂਰਾ ਯਕੀਨ ਹੈ …ਸੋਨਾ ਜ਼ਰੂਰ ਜਿੱਤਾਂਗਾ।

ਨੀਰਜ ਸ਼ਰਮਾ
ਸਬ ਇੰਸਪੈਕਟਰ ਨੀਰਜ ਸ਼ਰਮਾ ਦੇ ਮੈਡਲ ।

ਉਨ੍ਹਾਂ ਦੇ ਯਕੀਨ ‘ਤੇ ਭਰੋਸਾ ਕੀਤਾ ਜਾ ਸਕਦਾ ਹੈ ਕਿਉਂਕਿ ਉਹ ਪਿਛਲੇ ਸਾਲ ਦਿਲ ਦੀ ਸਰਜਰੀ ਤੋਂ ਤੁਰੰਤ ਬਾਅਦ ਅਲੀਗੜ੍ਹ ਵਿੱਚ ਹੋਈ ਸਟੇਟ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਤਿੰਨ ਸੋਨ ਤਗਮੇ ਜਿੱਤਣ ਵਿੱਚ ਕਾਮਯਾਬ ਰਹੇ ਸਨ। ਨੀਰਜ ਨੂੰ ਪੁਲਿਸ ਵਿੱਚ ਉਨ੍ਹਾਂ ਦੇ ਸ਼ਲਾਘਾਯੋਗ ਕੰਮ ਅਤੇ ਖੇਡਾਂ ਵਿੱਚ ਸ਼ਾਨਦਾਰ ਯੋਗਦਾਨ ਦੇ ਮੱਦੇਨਜ਼ਰ ਰਾਸ਼ਟਰਪਤੀ ਤੋਂ ਸਰਵਿਸ ਮੈਡਲ ਵੀ ਮਿਲਿਆ ਹੈ।

ਨੀਰਜ ਦਾ ਮੁੱਢਲਾ ਜੀਵਨ : ਨੀਰਜ ਦੀ ਕਹਾਣੀ ਦਿਲਚਸਪ ਵੀ ਹੈ ਅਤੇ ਰੋਮਾਂਚਕ ਵੀ। ਨੀਰਜ, ਜੋ ਅਸਲ ਵਿਚ ਏਟਾ ਜ਼ਿਲ੍ਹੇ ਦਾ ਰਹਿਣ ਵਾਲੇ ਹਨ, ਉਨ੍ਹਾਂ ਕੋਲ ਬਚਪਨ ਵਿੱਚ ਪੈਰੀਂ ਪਹਿਨਣ ਲਈ ਜੁੱਤੇ ਤੱਕ ਨਹੀਂ ਸਨ। ਘਰ ਦੀ ਮਾਲੀ ਹਾਲਤ ਚੰਗੀ ਨਹੀਂ ਸੀ, ਪਰ ਮਾਸਟਰ ਪਿਤਾ (ਮਰਹੂਮ) ਸੂਰਜਪਾਲ ਸ਼ਰਮਾ ਅਤੇ ਫੌਜ ਵਿੱਚ ਕੈਪਟਨ ਚਾਚਾ ਮਹਾਵੀਰ ਪ੍ਰਸਾਦ ਸ਼ਰਮਾ (9 ਗਾਰਡਸ) ਵੱਲੋਂ ਵਧਾਏ ਗਏ ਉਤਸ਼ਾਹ ਨੇ ਨੀਰਜ ਦੇ ਜੀਵਨ ਨੂੰ ਨਵੀਂ ਦਿਸ਼ਾ ਦਿੱਤੀ।

ਨੀਰਜ ਦਾ ਇੱਕ ਚਾਚਾ ਮਹੇਸ਼ ਚੰਦਰ ਸ਼ਰਮਾ ਪੁਲਿਸ ਵਿੱਚ ਇੰਸਪੈਕਟਰ ਸੀ। 1979 ਵਿੱਚ, ਜਵਾਹਰ ਲਾਲ ਨਹਿਰੂ ਡਿਗਰੀ ਕਾਲਜ, ਏਟਾ ਤੋਂ ਗ੍ਰੈਜੂਏਟ ਨੀਰਜ ਨੂੰ ਜੈਵਲਿਨ ਥ੍ਰੋ, ਡਿਸਕਸ ਥ੍ਰੋ ਅਤੇ 110 ਮੀਟਰ ਹਾਈ ਹਰਡਲ (ਰੁਕਾਵਟ ਦੌੜ) ਵਿੱਚ ਜਦੋਂ ਆਗਰਾ ਯੂਨੀਵਰਸਿਟੀ ਦਾ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਹੋਇਆ, ਤਾਂ ਉਸ ਦੇ ਫੌਜੀ ਚਾਚੇ ਨੇ ਮਹਿਸੂਸ ਕੀਤਾ ਕਿ ਸਾਡਾ ਭਤੀਜਾ ਦੇਸ਼ ਲਈ ਕੁਝ ਕਰ ਸਕਦਾ ਹੈ, ਇਸ ਲਈ 1981 ਵਿੱਚ ਉਹ ਨੀਰਜ ਨੂੰ ਮਿਲਟਰੀ ਵਿੱਚ ਭਰਤੀ ਹੋਣ ਲਈ ਲੈ ਗਿਆ। ਉਸ ਨੂੰ ਸਪੋਰਟਸ ਕੋਟੇ (ਵਾਲੀਬਾਲ) ਤੋਂ ਕਾਂਸਟੇਬਲ ਦੇ ਅਹੁਦੇ ਲਈ ਵੀ ਚੁਣਿਆ ਗਿਆ ਸੀ। ਇਹ “ਖਿਡਾਰੀ ਨੀਰਜ” ਦੀ ਪਹਿਲੀ ਕਾਮਯਬੀ ਸੀ, ਪਰ ਕਿਸਮਤ ਨੂੰ ਕੁੱਝ ਹੋਰ ਹੀ ਮੰਜੂਰ ਸੀ। ਪਰਿਵਾਰਕ ਦੁਖਾਂਤ ਕਾਰਨ ਉਹ ਫੌਜ ਵਿੱਚ ਭਰਤੀ ਨਹੀਂ ਹੋ ਸਕੇ। ਪਰ ਵਰਦੀ ਪਾਉਣੀ ਹੈ…ਇਹ ਨੀਰਜ ਨੇ ਧੱਈਆ ਕਰ ਲਿਆ ਸੀ।

ਖੇਡ ਨੇ ਦਵਾਇਆ ਮੁਕਾਮ: ਦੋ ਸਾਲਾਂ ਬਾਅਦ, ਨੀਰਜ ਦੀ ਇੱਛਾ ਉਨ੍ਹਾਂ ਦੇ ਖਿਡਾਰੀ ਦੇ ਜਜ਼ਬੇ ਨੇ ਪੂਰੀ ਕਰ ਦਿੱਤੀ। ਉਹ ਖੇਡ ਕੋਟੇ ਰਾਹੀਂ ਯੂਪੀ ਪੁਲਿਸ ਵਿੱਚ ਕਾਂਸਟੇਬਲ ਅਹੁਦੇ ਲਈ ਚੁਣ ਲਏ ਗਏ। ਹੁਣ ਉਨ੍ਹਾਂ ਲਈ ਇੱਕ ਨਵੀਂ ਸਟੇਜ ਸਜਾਈ ਗਈ ਸੀ। ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਪੁਲਿਸ ਵਾਲੀਬਾਲ ਟੀਮ ਵਿੱਚ ਚੁਣਿਆ ਗਿਆ ਸੀ। ਉਸ ਟੀਮ ਦਾ ਕਪਤਾਨ ਅਰਜੁਨ ਅਵਾਰਡ ਜੇਤੂ ਡਿਪਟੀ ਐੱਸਪੀ (ਡੀਵਾਈਐੱਸਪੀ) ਰਣਵੀਰ ਸਿੰਘ ਸੀ। ਨੀਰਜ ਦਾ ਸ਼ੁਰੂਆਤੀ ਰੁਝਾਨ ਜਿਆਦਾਤਰ ਵਾਲੀਬਾਲ ਵੱਲ ਹੀ ਸੀ। ਪਰ ਉਸਦੇ ਖੱਬੇ ਗੋਡੇ ਵਿੱਚ ਸਮੱਸਿਆ ਹੋਣ ਕਾਰਨ ਉਨ੍ਹਾਂ ਨੂੰ ਵਾਲੀਬਾਲ ਛੱਡਣਾ ਪਿਆ ਅਤੇ ਉਨ੍ਹਾਂ ਅਥਲੈਟਿਕਸ ਵਿੱਚ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ। ਇਥੇ ਵੀ ਨੀਰਜ ਨੇ ਕਾਮਯਾਬੀ ਦੇ ਝੰਡੇ ਗੱਡ ਦਿੱਤੇ। ਡਿਸਕਸ ਥ੍ਰੋ ਅਤੇ ਜੈਵਲਿਨ ਥ੍ਰੋ ਉਸਦੇ ਮਨਪਸੰਦ ਤਾਂ ਸੀ ਹੀ ਨਾਲ ਹੀ ਹਾਈ ਹਰਡਲ (110 ਮੀਟਰ ਅੜਿੱਕਾ ਦੌੜ) ਦੇ ਉਹ ਮਾਸਟਰ ਸਨ। ਉਨ੍ਹਾਂ ਕਰੀਬ ਸਾਰੇ ਰਾਜ ਪੱਧਰੀ ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਕਾਮਯਾਬੀ ਹਾਸਲ ਕੀਤੀ।

ਸਮਾਲ ਆਰਮਜ਼ ਫੈਕਟਰੀ ਦਾ ਰਾਜੇਸ਼ ਕੁਮਾਰ ਸਿੰਘ

ਸਮਾਲ ਆਰਮਜ਼ ਫੈਕਟਰੀ ਵਿੱਚ ਕੰਮ ਕਰਦੇ ਰਾਜੇਸ਼ ਕੁਮਾਰ ਸਿੰਘ।

ਦੂਜੇ ਪਾਸੇ, ਕਾਨਪੁਰ ਦੀ ਸਮਾਲ ਆਰਮਜ਼ ਫੈਕਟਰੀ ਵਿੱਚ ਰਿਗਰ ਦਾ ਕੰਮ ਕਰਨ ਵਾਲਾ ਆਜ਼ਮਗੜ੍ਹ ਦਾ ਵਸਨੀਕ ਰਾਜੇਸ਼ ਕੁਮਾਰ ਸਿੰਘ ਵੀ ਕੁਆਲਾਲੰਪੁਰ ਵਿੱਚ ਹੋਣ ਵਾਲੀ 21 ਵੀਂ ਏਸ਼ੀਅਨ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ 2019 ਵਿੱਚ ਝੰਡਾ ਗੱਡਣ ਲਈ ਬੇਤਾਬ ਹੈ। ਉਮਰ 50 ਸਾਲ ਹੈ ਪਰ ਹਿੰਮਤ ਇੱਕ ਜਵਾਨ ਵਰਗੀ ਹੈ। ਉਨ੍ਹਾਂ ਨੇ ਕਈ ਕੌਮੀ ਅਤੇ ਕੌਮਾਂਤਰੀ ਮੁਕਾਬਲਿਆਂ ਵਿੱਚ ਵੀ ਹਿੱਸਾ ਲਿਆ ਹੈ। ਉਹ ਅੱਗੇ ਵੀ ਇਸ ਤਰ੍ਹਾਂ ਆਪਣਾ ਸਫ਼ਰ ਜਾਰੀ ਰੱਖਣਾ ਚਾਹੁੰਣਗੇ। ਰਾਜੇਸ਼ ਲੰਬੀ ਛਾਲ, ਸ਼ਾਟ ਪੁਟ ਅਤੇ ਡਿਸਕਸ ਥ੍ਰੋਅ ਵਿੱਚ ਆਪਣਾ ਦੰਮ ਦਿਖਾਉਣਗੇ।

1992-93 ਤੋਂ ਅਥਲੈਟਿਕਸ ਦੇ ਵੱਖ ਵੱਖ ਈਵੈਂਟਸ ਵਿੱਚ ਰਾਜੇਸ਼ ਝੰਡਾਬਰਦਾਰ ਰਹੇ ਹਨ। ਉਸ ਸਾਲ, ਸਿਵਲ ਸਰਵਿਸਿਜ਼ ਸਟੇਟ ਚੈਂਪੀਅਨਸ਼ਿਪ ਉੱਤਰ ਪ੍ਰਦੇਸ਼ ਵਿੱਚ ਲੰਬੀ ਛਾਲ ਵਿੱਚ ਪਹਿਲੇ ਸਥਾਨ ‘ਤੇ ਰਹੇ। 100 ਮੀਟਰ ਅਤੇ ਜੈਵਲਿਨ ਥ੍ਰੋ ਵਿੱਚ ਚਾਂਦੀ ਦੇ ਤਗਮੇ ਨਾਲ ਸੰਤੁਸ਼ਟ ਹੋਣਾ ਪਿਆ। ਰਾਜੇਸ਼ ਨੇ 1998-99 ਵਿੱਚ ਹਿਸਾਰ (ਹਰਿਆਣਾ) ਵਿੱਚ ਆਲ ਇੰਡੀਆ ਸਿਵਲ ਸਰਵਿਸਿਜ਼ ਅਥਲੈਟਿਕ ਟੂਰਨਾਮੈਂਟ ਵਿੱਚ ਡੈਕਾਥਲਨ ਵਿੱਚ ਸੋਨ ਤਮਗਾ ਜਿੱਤਿਆ ਸੀ। 2010 ਵਿੱਚ ਰਾਜੇਸ਼ ਨੇ ਯੂਪੀ ਸਟੇਟ ਮਾਸਟਰ ਅਥਲੈਟਿਕ ਵਿੱਚ 100 ਮੀਟਰ, ਲੰਬੀ ਛਾਲ ਅਤੇ 400 ਮੀਟਰ ਵਿੱਚ ਤਿੰਨ ਸੋਨੇ ਜਿੱਤੇ। ਉਹ ਅੜਿੱਕਾ ਦੌੜ ਵਿੱਚ ਪਹਿਲੇ ਨੰਬਰ ‘ਤੇ ਆਇਆ। ਇਹ ਸਿਲਸਿਲਾ ਸ਼ਾਨਦਾਰ ਢੰਗ ਨਾਲ ਜਾਰੀ ਰਿਹਾ। ਉਸ ਨੂੰ ਸਾਲ 2011 ਵਿੱਚ ਕੈਲੀਫੋਰਨੀਆ ਵਿੱਚ ਵਰਲਡ ਮਾਸਟਰ ਅਥਲੈਟਿਕ ਚੈਂਪੀਅਨਸ਼ਿਪ ਅਤੇ 2018 ਵਿੱਚ ਸਪੇਨ ਵਿੱਚ ਵਰਲਡ ਮਾਸਟਰ ਅਥਲੈਟਿਕ ਚੈਂਪੀਅਨਸ਼ਿਪ ਲਈ ਚੁਣੇ ਗਏ ਸਨ।