ਮੈਟਰੋ ਸੀਆਈਐੱਸਐੱਫ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੰਝ ਕਿਹਾ ਗਿਆ ਖੋਜੀ ਕੁੱਤਿਆਂ ਨੂੰ ਅਲਵਿਦਾ

164
ਸ਼ਾਨਦਾਰ: ਮੈਟਰੋ ਰੇਲ ਦੀ ਸੁਰੱਖਿਆ ਵਿੱਚ ਜ਼ਿੰਦਗੀ ਲਾ ਦੇਣ ਵਾਲੇ ਸੀਆਈਐੱਸਐੱਫ ਦੇ ਸੱਤ ਖੋਜੀ ਕੁੱਤਿਆਂ ਦੀ ਰਿਟਾਇਰਮੈਂਟ

ਦਿੱਲੀ ਦੀ ਲਾਈਫ ਲਾਈਨ ਬਣਨ ਵਾਲੀ ਮੈਟਰੋ ਰੇਲਵੇ ਦੀ ਸੁਰੱਖਿਆ ਵਿੱਚ ਆਪਣਾ ਪੂਰਾ ਜੀਵਨ ਲਾ ਦੇਣ ਵਾਲੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ-CISF) ਦੇ ਸੱਤ ਖੋਜੀ ਕੁੱਤਿਆਂ ਦੇ ਰਿਟਾਇਰਮੈਂਟ ‘ਤੇ ਉਨ੍ਹਾਂ ਨੂੰ ਦਿੱਤਾ ਗਿਆ ਸਨਮਾਨ ਮੈਟਰੋ ਸੁਰੱਖਿਆ ਦੇ ਇਤਿਹਾਸ ਦੀ ਸ਼ਾਇਦ ਸਭ ਤੋਂ ਦਿਲਚਸਪ ਅਤੇ ਪਹਿਲੀ ਘਟਨਾ ਹੈ। ਸੀਆਈਐੱਸਐੱਫ ਦੇ ਡੌਗ ਸਕੁਐਡ ਦੇ ਸੱਤ ਕੁੱਤਿਆਂ ਦੇ ਕੰਮ ਨੂੰ ਕਿਸੇ ਵੀ ਫੌਜੀ ਦੇ ਕੰਮ ਤੋਂ ਘੱਟ ਨਹੀਂ ਕਿਹਾ ਜਾ ਸਕਜਾ। ਸੁਰੱਖਿਆ ਦੇ ਹਿਸਾਬ ਤੋਂ ਬੇਫਿਕਰ ਮੈਟਰੋ ਵਿੱਚ ਸਫਰ ਕਰਨ ਵਾਲੇ ਲੋਕਾਂ ਨੂੰ ਸ਼ਾਇਦ ਅੰਦਾਜਾ ਵੀ ਨਹੀਂ ਹੋ ਸਕਦਾ ਕਿ ਕੁੱਤਿਆਂ ਦੇ ਇਸ ਸੁਰੱਖਿਆ-ਤੰਤਰ ਵਿਚ ਕੀ ਅਤੇ ਕਿੰਨਾ ਵੱਡਾ ਯੋਗਦਾਨ ਰਿਹਾ ਹੋਏਗਾ।

ਖੋਜੀ ਕੁੱਤਿਆਂ ਦੀ ਰਿਟਾਇਰਮੈਂਟ

ਦਿੱਲੀ ਮੈਟਰੋ ਦੀ ਸੁਰੱਖਿਆ ਦੇ ਜਿੰਮੇਦਾਰ ਸੀ.ਆਈ.ਐੱਸ.ਐੱਫ. ਦੇ ਡੀਆਈਜੀ (ਡੀ.ਆਈ.ਜੀ.) ਰਘੂਵੀਰ ਲਾਲ ਨੇ ਮੰਗਲਵਾਰ ਨੂੰ ਦਿੱਲੀ ਦੇ ਸ਼ਾਸਤਰੀ ਪਾਰਕ ਮੈਟਰੋ ਸੀ.ਆਈ.ਐੱਸ.ਐੱਫ. ਕਾਂਪਲੈਕਸ ਵਿੱਚ ਇਨ੍ਹਾਂ ਨਾਇਕਾਂ ਨੂੰ ਸੀਆਈਐੱਸਐੱਫ ਤੋਂ ਵਿਦਾ ਕਰਨ ਦੀ ਰਸਮੀ ਪਰੇਡ ਵਿੱਚ ਸਲਾਮੀ ਲਈ ਅਤੇ ਇਨ੍ਹਾਂ ਨੂੰ ਮੈਡਲ ਪਹਿਨਾਏ। ਇਹ ਉਹ ਸੱਤ ਖੋਜੀ ਕੁੱਤੇ ਹਨ, ਜਿਨ੍ਹਾਂ ਨੇ ਸੀਆਈਐੱਸਐੱਫ ਦੀ ਗਾਜ਼ੀਆਬਾਦ ਵਿੱਚ 5ਵੀਂ ਰਿਜ਼ਰਵ ਬੈਟਲੀਅਨ ਵਿੱਚ ਡੌਗ ਬ੍ਰੀਡਿੰਗ ਟ੍ਰੇਨਿੰਗ ਸੈਂਟਰ 6 ਮਹੀਨਿਆਂ ਦੀ ਬੇਸਿਕ ਟ੍ਰੇਨਿੰਗ ਲਈ ਸੀ। ਇਨ੍ਹਾਂ ਨੂੰ ਵੱਖੋ-ਵੱਖ ਖਤਰਿਆਂ ਨਾਲ ਨਜਿਠਣ ਦੀ ਸਿਖਲਾਈ ਦਿੱਤੀ ਗਈ।

ਸ਼ਾਨਦਾਰ!

ਰਿਟਾਇਰਮੈਂਟ ‘ਤੇ ਸੀਨੀਅਰ ਅਧਿਕਾਰੀਆਂ ਕੋਲੋਂ ਸਨਮਾਨ ਹਾਸਲ ਕਰਨ ਵਾਲੇ ਇਨ੍ਹਾਂ ਸੱਤ ਕੁੱਤਿਆਂ ਵਿੱਚ ਹਿਨਾ, ਕਿਟੀ, ਜੈਲੀ, ਲੂਸੀ ਅਤੇ ਲਵਲੀ ਲੈਬ੍ਰਡੋਰ ਨਸਲ ਦੀਆਂ ਮਾਦਾ ਹਨ। ਬਾਕੀ ਦੋ ਕੁੱਤਿਆਂ ਵਿੱਚ ਜਰਮਨ ਸੈਫਰਡ ਨਸਲ ਦੀ ਜੈੱਸੀ ਹੈ ਅਤੇ ਵੀਰ ਨਾਮ ਦਾ ਕੋਕਰ ਸਪੈਨੀਅਲ ਹੈ। ਵਿਦਾਇਗੀ ਸੈਸ਼ਨ ਦੇ ਬਾਅਦ ਸੀਆਈਐੱਸਐੱਫ ਦੇ ਇਹ ਸੱਤੇ ਸਿਪਾਹੀ ਦਿੱਲੀ ਦੇ ਇੱਕ ਐੱਨਜੀਓ ਫ੍ਰੈਂਡੀਕੋਸ-ਸੇਕਾ (Friendeicoes-SECA) ਨੂੰ ਸੌਂਪ ਦਿੱਤੇ ਗਏ, ਜੋ ਹੁਣ ਇਨ੍ਹਾਂ ਦੀ ਦੇਖਭਾਲ ਕਰੇਗੀ।

ਮੈਟਰੋ ਸੁਰੱਖਿਆ ਵਿੱਚ ਜੀਵਨ ਲਾ ਦੇਣ ਵਾਲੇ ਸੱਤ ਖੋਜੀ ਕੁੱਤੇ ਸੇਵਾਮੁਕਤ ਹੋਏ
ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਸੱਤ ਖੋਜੀ ਕੁੱਤਿਆਂ ਦੀ ਰਿਟਾਇਰਮੈਂਟ