ਪੰਜਾਬ ਦੇ ਸ਼ਾਹੀ ਸ਼ਹਿਰ ਪਟਿਆਲਾ ਵਿੱਚ ਕੋਵਿਡ 19 ਸੰਕਟ ਦੌਰਾਨ ਕਰਫਿਊ ਵਿਚਾਲੇ ਪੁਲਿਸ ਦੀ ਟੀਮ ਉੱਤੇ ਹੋਏ ਹਮਲੇ ਦੀ ਹੈਰਾਨ ਕਰਨ ਵਾਲੀ ਵਾਰਦਾਤ ਦੇ ਸੰਦਰਭ ਵਿੱਚ ਦੋ ਖ਼ਾਸ ਗੱਲਾਂ ਸਾਹਮਣੇ ਆਈਆਂ ਹਨ। ਪੰਜਾਬ ਪੁਲਿਸ ਦੇ ਸਹਾਇਕ ਸਬ-ਇੰਸਪੈਕਟਰ (ਏਐੱਸਆਈ) ਹਰਜੀਤ ਸਿੰਘ ਨੂੰ ਨਿਹੰਗਾਂ ਦੇ ਬਾਣੇ ਵਿੱਚ ਅਪਰਾਧਿਕ ਤੇ ਹਿੰਸਕ ਸੋਚ ਵਾਲੇ ਗੈਂਗ ਦੇ ਹਮਲੇ ਵਿੱਚ ਪੰਜਾਬ ਪੁਲਿਸ ਦੇ ਏਐੱਸਆਈ ਹਰਜੀਤ ਸਿੰਘ ਦਾ ਵੱਢਿਆ ਗਿਆ ਹੱਥ ਕਾਮਯਾਬ ਆਪ੍ਰੇਸ਼ਨ ਤੋਂ ਬਾਅਦ ਜੋੜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਤੇਜੀ ਨਾਲ ਪੰਜਾਬ ਸਰਕਾਰ ਅਤੇ ਪੁਲਿਸ ਨੇ ਐਲਾਨ ਕੀਤਾ ਹੈ ਕਿ ਇਸ ਕੇਸ ਨੂੰ ਫਾਸਟ ਟ੍ਰੈਕ ਅਦਾਲਤ ਵਿੱਚ ਚਲਾਇਆ ਜਾਵੇਗਾ। ਨਾਲ ਹੀ, ਇਸ ਕੇਸ ਦੀ ਸੁਣਵਾਈ 10 ਦਿਨਾਂ ਵਿੱਚ ਸ਼ੁਰੂ ਹੋ ਜਾਏਗੀ।

ਏਐੱਸਆਈ ਹਰਜੀਤ ਸਿੰਘ ਦੇ ਖੱਬੇ ਹੱਥ ਨੂੰ ਕਈ ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਰਾਜਧਾਨੀ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਦੇ ਮਾਹਰ ਸਰਜਨ ਦੀ ਟੀਮ ਨੇ ਜੋੜ ਦਿੱਤਾ। ਡਾ. ਸੁਨੀਲ ਗਾਬਾ ਦੀ ਅਗਵਾਈ ਹੇਠ ਅੱਠ ਡਾਕਟਰਾਂ ਅਤੇ ਤਿੰਨ ਨਰਸਾਂ ਦੀ ਟੀਮ ਨੇ ਆਪਸ ਵਿੱਚ ਸਵੱਛਤਾ ਅਤੇ ਸੂਝ-ਬੂਝ ਨਾਲ ਗੁੱਟ ਤੋਂ ਕੱਟੇ 50 ਸਾਲਾ ਏਐੱਸਆਈ ਹਰਜੀਤ ਸਿੰਘ ਦਾ ਹੱਥ ਜੋੜਨ ਲਈ ਸਰਜਰੀ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਲਈ ਪੀਜੀਆਈ ਦੇ ਡਾਇਰੈਕਟਰ ਅਤੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਆਪਣੇ ਸੰਦੇਸ਼ ਵਿੱਚ ਕਿਹਾ ਹੈ, “ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਪੀਜੀਆਈ ਵਿਖੇ ਸਾਢੇ ਸੱਤ ਘੰਟਿਆਂ ਦੇ ਆਪ੍ਰੇਸ਼ਨ ਤੋਂ ਬਾਅਦ ਏਐੱਸਆਈ ਹਰਜੀਤ ਸਿੰਘ ਦੇ ਗੁੱਟ ਨਾਲ ਹੱਥ ਜੋੜ ਦਿੱਤਾ ਗਿਆ ਹੈ। ਮੈਂ ਡਾਕਟਰਾਂ ਅਤੇ ਸਹਾਇਤਾ ਸਟਾਫ ਦੀ ਪੂਰੀ ਟੀਮ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਖ਼ਤ ਕੋਸ਼ਿਸ਼ ਕੀਤੀ। ਏਐੱਸਆਈ ਹਰਜੀਤ ਸਿੰਘ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਨ। ”

ਦੂਜੇ ਪਾਸੇ ਪੰਜਾਬ ਪੁਲਿਸ ਦੇ ਮੁਖੀ ਅਤੇ ਡਾਇਰੈਕਟਰ ਜਨਰਲ ਆਈਪੀਐੱਸ ਦਿਨਕਰ ਗੁਪਤਾ ਨੇ ਟ੍ਵੀਟ ਕੀਤਾ ਹੈ ਕਿ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ 11 ਵਿਅਕਤੀਆਂ ਖਿਲਾਫ ਤਿੰਨ ਵੱਖ-ਵੱਖ ਕੇਸ ਦਰਜ ਕੀਤੇ ਗਏ ਹਨ। ਪੁਲਿਸ ਅਜਿਹੇ ਹਮਲੇ ਬਰਦਾਸ਼ਤ ਨਹੀਂ ਕਰੇਗੀ ਅਤੇ ਜੋ ਕੋਈ ਵੀ ਪੁਲਿਸ ‘ਤੇ ਹਮਲਾ ਕਰਦਾ ਹੈ, ਉਸ ਦੇ ਨਤੀਜੇ ਜਲਦੀ ਭੁਗਤਣੇ ਪੈਣਗੇ। ਡੀਜੀਪੀ ਦਿਨਕਰ ਗੁਪਤਾ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ, “ਤੁਰੰਤ ਕਾਰਵਾਈ ਨੂੰ ਯਕੀਨੀ ਬਣਾਉਣ ਲਈ 10 ਦਿਨਾਂ ਵਿੱਚ ਜਾਂਚ ਮੁਕੰਮਲ ਕਰਨ ਤੋਂ ਬਾਅਦ ਫਾਸਟ ਟ੍ਰੈਕ ਅਦਾਲਤ ਵਿੱਚ ਕੇਸ ਕੀਤਾ ਜਾਵੇਗਾ।” ਸਰਜਰੀ ਤੋਂ ਬਾਅਦ, ਡੀਜੀਪੀ ਨੇ ਏਐੱਸਆਈ ਹਰਜੀਤ ਸਿੰਘ ਨੂੰ ਫੋਨ ਤੇ ਸਰਜਨ ਨਾਲ ਗੱਲਬਾਤ ਕਰਨ ਤੋਂ ਬਾਅਦ ਦੱਸਿਆ ਕਿ ਮੁੜ ਤੋਂ ਜੋੜੇ ਗਏ ਹੱਥ ਵਾਰੇ ਪੰਜ ਦਿਨਾਂ ਬਾਅਦ ਕੁਝ ਦੱਸਿਆ ਜਾ ਸਕਦਾ ਹੈ।

ਪੁਲਿਸ ਨੇ ਹਮਲੇ ਦੇ ਸਬੰਧ ਵਿੱਚ ਖਿਚੜੀ ਸਾਹਬ ਗੁਰਦੁਆਰਾ ਵਿਖੇ ਨਿਹੰਗਾਂ ਦੇ ਅੱਡੇ ਤੋਂ ਮਾਰੂ ਹਥਿਆਰ, ਬਰਛੇ, ਤਲਵਾਰ, ਪੈਟ੍ਰੋਲ ਬੰਬ, ਨਸ਼ੀਲੇ ਪਦਾਰਥਾਂ ਨਾਲ ਭਰੀਆਂ ਪੰਜ ਬੋਰੀਆਂ ਅਤੇ 39 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਹਮਲੇ, ਅੱਗ ਅਤੇ ਧਮਾਕੇ ਦੇ ਉਦੇਸ਼ ਲਈ ਐੱਲ.ਪੀ.ਜੀ ਸਿਲੰਡਰ ਦੀ ਵਰਤੋਂ ਕਰਨ ਦੀ ਯੋਜਨਾ ਵੀ ਬਣਾਈ। ਇਹ ਗੁਰਦੁਆਰਾ ਅਤੇ ਡੇਰਾ ਵਿਖੇ ਸੜਕ ਦੇ ਕਿਨਾਰੇ ਇੱਕ ਖੇਤ ਵਿੱਚ ਬਣਾਇਆ ਗਿਆ ਸੀ। ਪੁਲਿਸ ਨੇ ਦੱਸਿਆ ਕਿ ਇਸ ਡੇਰੇ ਦਾ ਮੁਖੀ ਬਾਬਾ ਬਲਵਿੰਦਰ ਸਿੰਘ ਹੈ, ਜਿਸਨੇ ਪੁਲਿਸ ਦੇ ਕਹਿਣ ਦੇ ਬਾਵਜੂਦ ਆਤਮ ਸਮਰਪਣ ਨਹੀਂ ਕੀਤਾ। ਉਸ ਦਾ ਸਾਥੀ ਨਿਹੰਗ ਨਿਰਭਵ ਸਿੰਘ ਜਵਾਬੀ ਕਾਰਵਾਈ ਵਿੱਚ ਜ਼ਖ਼ਮੀ ਹੋ ਗਿਆ। ਗ੍ਰਿਫਤਾਰ ਕੀਤੇ ਗਏ ਪੰਜ ਮੁਲਜ਼ਮ ਉਹ ਸਨ ਜਿਨ੍ਹਾਂ ਨੇ ਸਨੌਰ ਦੀ ਸਬਜ਼ੀ ਮੰਡੀ ਦੇ ਬਾਹਰ ਪੁਲਿਸ ਪਾਰਟੀ ਤੇ ਬੇਰਹਿਮੀ ਨਾਲ ਹਮਲਾ ਕੀਤਾ। ਇਸ ਹਮਲੇ ਵਿੱਚ ਏਐੱਸਆਈ ਦੇ ਹੱਥ ਵੱਢਣ ਤੋਂ ਇਲਾਵਾ ਤਕਰੀਬਨ ਸਾਰੇ ਪੁਲਿਸ ਮੁਲਾਜ਼ਮ ਨੂੰ ਸੱਟਾਂ ਲੱਗੀਆਂ ਸਨ।
