ਪੀਐਮ ਨਰੇਂਦਰ ਮੋਦੀ ਨੇ ਨਵੇਂ ਸਿਰੇ ਤੋਂ ਬਣਿਆ ਰਾਸ਼ਟਰੀ ਪੁਲਿਸ ਸਮਾਰਕ ਲੋਕਾਂ ਨੂੰ ਸਮਰਪਿਤ ਕਿੱਤਾ

587
ਰਾਸ਼ਟਰੀ ਪੁਲਿਸ ਸਮਾਰਕ
ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਦਿੱਲੀ 'ਚ ਨਵੇਂ ਸਿਰੇ ਤੋਂ ਬਣਿਆ ਰਾਸ਼ਟਰੀ ਪੁਲਿਸ ਸਮਾਰਕ ਲੋਕਾਂ ਨੂੰ ਸਮਰਪਿਤ ਕਿੱਤਾ।

ਬ੍ਰਿਟਿਸ਼ ਸ਼ਾਸਨ ਤੋਂ ਅਜ਼ਾਦੀ ਮਿਲਣ ਤੋਂ ਬਾਅਦ 1947 ਤੋਂ ਲੈ ਕੇ ਹੁਣ ਤਕ ਭਾਰਤ ‘ਚ ਕੁਦਰਤੀ ਤੇ ਮਨੁੱਖ ਨਿਰਮਤ ਆਪਦਾਵਾਂ ਅਤੇ ਆਪਣੇ ਫਰਜ਼ ਨਿਭਾਉਂਦੇ ਹੋਏ ਕੇਂਦਰੀ ਪੁਲਿਸ ਸੰਗਠਨ ਅਤੇ ਸੂਬੇ ਦੀ ਪੁਲਿਸ ਦੇ 34844 ਜਵਾਨ ਆਪਣੀਆਂ ਜਾਨਾਂ ਗਵਾ ਚੁੱਕੇ ਹਨ. ਉਹਨਾਂ ਸਾਰਿਆਂ ਦੇ ਨਾਂ ਭਾਰਤ ਦੀ ਰਾਜਧਾਨੀ ਦਿੱਲੀ ‘ਚ ਨਵੇਂ ਸਿਰੇ ਤੋਂ ਬਣਾਏ ਗਏ ਰਾਸ਼ਟਰੀ ਪੁਲਿਸ ਸਮਾਰਕ ਦੀ ਕੰਧ ਤੇ ਲਿਖੇ ਗਏ ਹਨ. ਇਹਨਾਂ ਵਿੱਚੋਂ 424 ਜਵਾਨ ਤਾਂ ਇਸੇ ਸਾਲ ਹੀ ਸ਼ਹੀਦ ਹੋਏ ਹਨ. ਸ਼ਹੀਦ ਪੁਲਿਸਕਰਮੀਆਂ ਨੂੰ ਪੁਲਿਸ ਸਮ੍ਰਿਤੀ ਦਿਵਸ ਤੇ ਸ਼ਰਧਾਂਜਲੀ ਦੇਣ ਲਈ ਇਥੇ ਆਏ ਭਾਰਤ ਦੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਇਸ ਰਾਸ਼ਟਰੀ ਪੁਲਿਸ ਸਮਾਰਕ ਲੋਕਾਂ ਨੂੰ ਸਮਰਪਿਤ ਵੀ ਕਿੱਤਾ.

ਸ਼ਹੀਦੀ ਦੇ ਨਾਲ ਗੌਰਵ ਦੀ ਮਿਲੀ ਜੁਲੀ ਸੰਵੇਦਨਾਵਾਂ ਦੇ ਵਿੱਚ ਸਮ੍ਰਿਤੀ ਦਿਵਸ ਦੇ ਇਸ ਸਮਾਗਮ ‘ਚ ਪੁਲਿਸ ਰਵਾਇਤ ਅਨੁਸਾਰ ਪਰੇਡ ਅਤੇ ਮਾਮਤਮੀ ਧੁਨ ਵਾਤਾਵਰਨ ਦੀ ਸ਼ਾਲੀਨਤਾ ‘ਚ ਵਾਧਾ ਕਰ ਰਹੀ ਸੀ. ਸਮ੍ਰਿਤੀ ਦਿਵਸ ਪਰੇਡ ਦੀ ਅਗਵਾਈ ਰਾਸ਼ਟਰੀ ਸੁਰੱਖਿਆ ਗਾਰਡ ਦੇ ਗਰੁੱਪ ਕਮਾਂਡਰ ਸੀਮਰਦੀਪ ਸਿੰਘ ਨੇ ਕੀਤੀ, ਪਰ ਇਸ ‘ਚ ਵੱਖ ਵੱਖ ਕੇਂਦਰੀ ਪੁਲਿਸ ਸੰਗਠਨ ਅਤੇ ਅਰਧ ਸੈਨਾ ਬਲ ਦੇ ਕੁੱਲ 9 ਦਲ ਸ਼ਾਮਿਲ ਸਨ. ਬੈਂਡ ਸੀਮਾ ਸਸ਼ਤਰ ਬਲ ਦਾ ਸੀ ਜਿਸਦੇ ਪਲੈਟੂਨ ਕਮਾਂਡਰ ਇੰਸਪੈਕਟਰ ਗਣੇਸ਼ ਦੱਤ ਪਾਂਡੇ ਸਨ.

ਰਾਸ਼ਟਰੀ ਪੁਲਿਸ ਸਮਾਰਕ
ਰਾਸ਼ਟਰੀ ਪੁਲਿਸ ਸਮਾਰਕ
ਰਾਸ਼ਟਰੀ ਪੁਲਿਸ ਸਮਾਰਕ
ਰਾਸ਼ਟਰੀ ਪੁਲਿਸ ਸਮਾਰਕ
ਰਾਸ਼ਟਰੀ ਪੁਲਿਸ ਸਮਾਰਕ
ਰਾਸ਼ਟਰੀ ਪੁਲਿਸ ਸਮਾਰਕ ‘ਚ ਪੱਥਰ ਤੇ ਦਰਜ਼ ਪ੍ਰਧਾਨਮੰਤਰੀ ਨਰੇਂਦਰ ਮੋਦੀ ਦਾ ਸੰਦੇਸ਼
ਰਾਸ਼ਟਰੀ ਪੁਲਿਸ ਸਮਾਰਕ
ਰਾਸ਼ਟਰੀ ਪੁਲਿਸ ਸਮਾਰਕ
ਰਾਸ਼ਟਰੀ ਪੁਲਿਸ ਸਮਾਰਕ
ਰਾਸ਼ਟਰੀ ਪੁਲਿਸ ਸਮਾਰਕ

ਰਾਜਧਾਨੀ ਦਿੱਲੀ ‘ਚ ਇਹ ਅਜਿਹਾ ਪਹਿਲਾ ਸਮਾਗਮ ਰਿਹਾ ਜਿੱਥੇ ਦੇਸ਼ ਦੇ ਸਰਵਉੱਚ ਪੁਲਿਸ ਅਫ਼ਸਰ ਮਤਲਬ ਕਿ ਇੰਟੈਲੀਜੈਂਸ ਬਿਓਰੋ ਦੇ ਨਿਦੇਸ਼ਕ ਰਾਜੀਵ ਜੈਨ ਤੋਂ ਲੈ ਕੇ ਸਾਰੇ ਕੇਂਦਰੀ ਪੁਲਿਸ ਸੰਗਠਨ ਦੇ ਮੁੱਖੀ, ਕਈ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪੁਲਿਸ ਮੁੱਖੀ ਜਾਂ ਉਹਨਾਂ ਦੇ ਵਰਿਸ਼ਠ ਅਧਿਕਾਰੀਆਂ ਦੀ ਮੌਜ਼ੂਦਗੀ ਦੇਖੀ ਗਈ. ਸਮਾਰਕ ‘ਚ ਸ਼ਰਧਾਂਜਲੀ ਸਵਰੂਪ ਪੁਸ਼ਪ ਚੱਕਰ ਭੇਂਟ ਕਰਨ ਵਾਲੀਆਂ ‘ਚ ਕੇਂਦਰੀ ਮੰਤਰੀ ਰਾਜਨਾਥ ਸਿੰਘ ਨਾਲ ਗ੍ਰਹਿ ਰਾਜ ਮੰਤਰੀ ਹੰਸ ਰਾਜ ਗੰਗਾ ਰਾਮ ਅਹੀਰ ਅਤੇ ਕਿਰੇੰਨ ਰਿਜਿਜੂ ਤਾਂ ਨਾਲ ਹੀ ਸਨ ਪਰ ਨਾਲ ਹੀ ਉਹਨਾਂ ਦੇ ਕੈਬਿਨੇਟ ਦੇ ਹੋਰ ਸਾਥੀ ਹਰਦੀਪ ਪੁਰੀ ਅਤੇ ਵਿਜਯ ਗੋਇਲ ਵੀ ਨਾਲ ਸਨ. ਸਾਬਕਾ ਉਪ ਪ੍ਰਧਾਨਮੰਤਰੀ ਤੇ ਕੇਂਦਰੀ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਤੋਂ ਇਲਾਵਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਵੀ ਮੁੱਖ ਰੂਪ ‘ਚ ਦਿਖਾਈ ਦਿੱਤੇ. ਸਮਾਗਮ ਦੇ ਮੁੱਖ ਪ੍ਰਬੰਧਕ ਕਰਤਾ ਇੰਟੈਲੀਜੈਂਸ ਬਿਊਰੋ ਸੀ ਇਸ ਕਾਰਨ ਇਸ ਵਿੱਚ ਵਰਿਸ਼ਠ ਅਧਿਕਾਰੀਆਂ ਦੀ ਮੌਜ਼ੂਦਗੀ ਲਾਜ਼ਮੀ ਸੀ. ਮੰਚ ਦਾ ਸੰਚਾਲਨ ਆਈਬੀ ਦੇ ਨਿਦੇਸ਼ਕ ਰਾਜੀਵ ਜੈਨ ਨੇ ਕਿੱਤਾ. ਗ੍ਰਹਿ ਮੰਤਰਾਲੇ ਦੇ ਵਰਿਸ਼ਠ ਅਧਿਕਾਰੀਆਂ ਨੇ ਵੀ ਸ਼ਹੀਦ ਸਮਾਰਕ ਤੇ ਪੁਸ਼ਪ ਚੱਕਰ ਭੇਂਟ ਕਿੱਤੇ.

ਸਮ੍ਰਿਤੀ ਦਿਵਸ ਦੇ ਇਸ ਸਮਾਗਮ ‘ਚ, ਹਾਟ ਸਪ੍ਰਿੰਗ ਹਮਲੇ ਦੇ ਤਿੰਨ ਗਵਾਹ ਵੀ ਆਏ ਜਿਹਨਾਂ ਦੇ 10 ਸਾਥੀ ਜਵਾਨ ਚੀਨੀ ਸੈਨਾ ਦੇ ਹਮਲੇ ‘ਚ ਸ਼ਹੀਦ ਹੋ ਗਏ ਸਨ. ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਇਹਨਾਂ ਨਾਲ ਸੰਖੇਪ ਗੱਲ ਕੀਤੀ ਅਤੇ ਸਨਮਾਨਿਤ ਕਿੱਤਾ. ਪੁਲਿਸ ਸਮ੍ਰਿਤੀ ਦਿਵਸ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਉਹਨਾਂ 40 ਸ਼ਹੀਦ ਜਵਾਨਾਂ ਦੀ ਯਾਦ ‘ਚ ਮਨਾਉਣਾ ਸ਼ੁਰੂ ਕੀਤਾ ਗਿਆ ਸੀ ਜੋ 21 ਅਕਤੂਬਰ 1959 ਨੂੰ ਭਾਰਤ ਚੀਨ ਸਰਹਦ ਤੇ ਲਦਾਖ ਦੇ ਹਾਟ ਸਪ੍ਰਿੰਗ ਖੇਤਰ ‘ਚ ਚੀਨ ਦੀ ਪੀਪਲਜ਼ ਲੀਬਰੇਸ਼ਨ ਆਰਮੀ ਹਮਲੇ ‘ਚ ਆਪਣੀ ਜਾਨ ਗਵਾ ਬੈਠੇ ਸਨ. ਸਮੁੰਦਰ ਤਲ ਤੋਂ 16000 ਫੁੱਟ ਦੀ ਉਚਾਈ ਵਾਲੀ ਥਾਂ ਤੇ ਸੀ ਆਰ ਪੀ ਅਵਫ਼ ਦਾ ਗਸ਼ਤੀ ਦਲ ਮੁਹਿੰਮ ਤੇ ਗਏ ਆਪਨੇ ਉਹਨਾਂ ਦੋ ਸਾਥੀਆਂ ਨੂੰ ਭਾਲਣ ਨਿੱਕਲੇ ਸਨ ਜੋ ਮੁਹਿੰਮ ਤੋਂ ਵਾਪਿਸ ਨਹੀਂ ਪਰਤੇ ਸਨ.

ਇਸ ਮਾਮਲੇ ‘ਚ ਸੀ ਆਰ ਪੀ ਐਫ ਦੇ ਕੁੱਝ ਜਵਾਨ ਸ਼ਹੀਦ ਵੀ ਹੋਏ ਜਿਹਨਾਂ ਨੂੰ ਚੀਨ ਦੇ ਸੈਨਿਕਾਂ ਨੇ ਕੈਦ ਕਰ ਲਿਆ ਸੀ. ਸ਼ਹੀਦਾਂ ਦੇ ਮ੍ਰਿਤਕ ਸਰੀਰ ਨੂੰ ਵੀ ਚੀਨ ਨੇ ਦਸ ਦਿਨਾਂ ਬਾਅਦ ਵਾਪਿਸ ਕਿੱਤੇ.

ਸਮ੍ਰਿਤੀ ਦਿਵਸ ਤੇ ਉਸ ਸਾਲ ਦੇ ਸ਼ਹੀਦ ਪੁਲਿਸ ਕਰਮੀਆਂਂ ਦੇ ਜ਼ਿਕਰ ਦੇ ਨਾਲ ਨਾਲ ਕਈ ਯੂਨਿਟਾਂ ਅਤੇ ਰਾਜਾਂ ਚ ਸ਼ਹੀਦ ਸਾਥੀਆਂ ਨੂੰ ਉਹਨਾਂ ਦੇ ਨਾਂ ਦੇ ਨਾਲ ਨਮਨ ਕਿੱਤਾ ਜਾਂਦਾ ਹੈ ਪਰ ਜਿੱਥੇ ਵੱਧ ਗਿਣਤੀ ਹੋਵੇ ਉੱਥੇ ਕੁੱਝ ਕੁ ਨਾਂ ਅਤੇ ਰੈਂਕ ਦਾ ਹੀ ਜ਼ਿਕਰ ਹੁੰਦਾ ਹੈ.

ਇੰਟੈਲੀਜੈਂਸ ਬਿਊਰੋ ਦੇ ਮੁੱਖੀ ਨੇ ਆਪਣੇ ਗੱਲ ਦੌਰਾਨ ਦੱਸਿਆ ਕਿ ਭਾਰਤ ‘ਚ ਇਸ ਸਾਲ ਪੁਲਿਸ ਸੰਗਠਨਾਂ ਦੇ 424 ਕਰਮਚਾਰੀਆਂ ਨੇ ਸੇਵਾ ਦੌਰਾਨ ਆਪਣੀਆਂ ਜਾਨਾਂ ਦਿੱਤੀਆਂ ਹਨ. ਉਹਨਾਂ ਨੇ ਰਾਜਾਂ ਅਤੇ ਪੁਲਿਸ ਸੰਗਠਨਾਂ ਦੇ ਨਾਂ ਅਨੁਸਾਰ ਪੋਲਿਸਾਂ ਦੀ ਜੋ ਗਿਣਤੀ ਦੱਸੀ ਉਹਨਾਂ ਚੋਂ ਸਭ ਤੋਂ ਵੱਧ ਪੁਲਿਸ ਕਰਮੀਆਂ ਦੀ ਜਾਨ ਉੱਤਰ ਪ੍ਰਦੇਸ਼ ਚ ਗਈ. ਜਿੱਥੇ 67 ਪੁਲਿਸ ਕਰਮੀ ਆਪਣੀ ਜਾਨਾਂ ਗਵਾ ਬੈਠੇ. ਦੂਜੇ ਪਾਸੇ ਆਤੰਕਵਾਦ ਪ੍ਰਭਾਵਿਤ ਜੰਮੂ ਕਸ਼ਮੀਰ ਚ 47 ਅਤੇ ਤੀਸਰਾ ਨਕਸਲ ਪ੍ਰਭਾਵਿਤ ਖੇਤਰ ਛੱਤੀਸਗੜ੍ਹ ਰਿਹਾ ਜਿੱਥੇ 25 ਪੁਲਿਸ ਕਰਮੀਆਂ ਦੀ ਸ਼ਹਾਦਤ ਹੋਈ. ਦੂਜੇ ਪਾਸੇ ਕੇਂਦਰੀ ਪੁਲਿਸ ਸੰਗਠਨਾਂ ‘ਚ ਸਭ ਤੋਂ ਵੱਧ ਜਾਨਾਂ ਦੀ ਹਾਨੀ ਸੀਮਾ ਸੁਰੱਖਿਆ ਬਲ ਨੂੰ ਝੇਲਣੀ ਪਈ ਜਿਸਨੇ ਇੱਕ ਸਾਲ ਚ 40 ਜਵਾਨ ਖੋਏ. ਉੱਥੇ ਹੀ ਭਾਰਤ ਤਿੱਬਤ ਸੀਮਾ ਦੇ 34, ਕੇਂਦਰੀ ਰਿਜ਼ਰਵ ਪੁਲਿਸ ਬਲ ਦੇ 27 ਅਤੇ ਅਸਮ ਰਾਇਫਲ ਦੇ 8 ਕਰਮੀਆਂ ਦੀਆਂ ਜਾਨਾਂ ਗਈਆਂ.