ਰੇਲਵੇ ਪ੍ਰੋਟੈਕਸ਼ਨ ਫੋਰਸ ਦੇ ਡਾਇਰੈਕਟਰ ਜਨਰਲ ਅਰੁਣ ਕੁਮਾਰ ਯੂਸੀਆਈ ਦੇ ਉਪ ਪ੍ਰਧਾਨ ਬਣੇ

179
ਆਈਪੀਐੱਸ ਅਰੁਣ ਕੁਮਾਰ

ਭਾਰਤੀ ਪੁਲਿਸ ਸੇਵਾ ਦੇ ਅਧਿਕਾਰੀ ਅਤੇ ਮੌਜੂਦਾ ਸਮੇਂ ਰੇਲਵੇ ਸੁਰੱਖਿਆ ਬਲ (ਆਰਪੀਐੱਫ) ਦੇ ਡਾਇਰੈਕਟਰ ਜਨਰਲ ਅਰੁਣ ਕੁਮਾਰ ਨੂੰ ਰੇਲਵੇ ਸੁਰੱਖਿਆ ਨਾਲ ਜੁੜੀ ਇੱਕ ਅੰਤਰਰਾਸ਼ਟਰੀ ਸੰਸਥਾ ਯੂਸੀਆਈ ਦਾ ਉਪ ਪ੍ਰਧਾਨ ਬਣਾਇਆ ਗਿਆ ਹੈ। ਇਸ ਅਹੁਦੇ ‘ਤੇ ਦੋ ਸਾਲ ਰਹਿਣ ਤੋਂ ਬਾਅਦ ਰੇਲਵੇ ਪ੍ਰੋਟੈਕਸ਼ਨ ਫੋਰਸ ਆਫ਼ ਇੰਡੀਆ ਦੇ ਡਾਇਰੈਕਟਰ ਜਨਰਲ ਨੂੰ ਵੀ ਅਗਲੇ ਦੋ ਸਾਲਾਂ ਲਈ ਯੂਸੀਆਈ ਦਾ ਪ੍ਰਧਾਨ ਨਿਯੁਕਤ ਕੀਤਾ ਜਾਵੇਗਾ। ਯੂਸੀਆਈ (ਯੂਨੀਅਨ ਇੰਟਰਨੈਸ਼ਨਲ ਡੇਸ ਸ਼ਿਮੰਸ- Union Internationale Des Chemins) ਫ੍ਰੈਂਚ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ ਅੰਗਰੇਜ਼ੀ ਵਿੱਚ ਇੰਟਰਨੈਸ਼ਨਲ ਯੂਨੀਅਨ ਆਫ ਰੇਲਵੇ। ਯੂਸੀਆਈ ਦਾ ਮੁੱਖ ਦਫਤਰ ਫ੍ਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਹੈ।

ਇੱਕ ਜਾਰੀ ਬਿਆਨ ਅਨੁਸਾਰ ਯੂਆਈਸੀ ਦੇ ਡਾਇਰੈਕਟਰ ਜਨਰਲ ਫ੍ਰਾਂਸੋਇਸ ਦੇਵਨੇ ਨੇ ਭਾਰਤੀ ਰੇਲਵੇ ਬੋਰਡ ਦੇ ਚੇਅਰਮੈਨ ਵਿਨੋਦ ਕੁਮਾਰ ਯਾਦਵ ਨੂੰ ਸੂਚਿਤ ਕੀਤਾ ਹੈ ਕਿ ਯੂ ਆਈ ਸੀ ਦੀ 96ਵੀਂ ਜਨਰਲ ਅਸੈਂਬਲੀ ਨੇ ਇਹ ਫੈਸਲਾ ਆਈਪੀਐੱਸ ਅਰੁਣ ਕੁਮਾਰ ਬਾਰੇ ਲਿਆ ਹੈ। ਇਸ ਦੇ ਅਨੁਸਾਰ ਅਰੁਣ ਕੁਮਾਰ ਨੂੰ ਜੁਲਾਈ 2020 ਤੋਂ ਜੁਲਾਈ 2022 ਤੱਕ ਸੁਰੱਖਿਆ ਮੰਚ ਯੂਸੀਆਈ ਦਾ ਉਪ ਪ੍ਰਧਾਨ ਨਾਮਜ਼ਦ ਕੀਤਾ ਗਿਆ ਹੈ। ਉਸ ਤੋਂ ਬਾਅਦ, ਜੋ ਵੀ ਆਰਪੀਐੱਫ (ਰੇਲਵੇ ਸੁਰੱਖਿਆ ਬਲ) ਦਾ ਡਾਇਰੈਕਟਰ ਜਨਰਲ ਹੋਵੇਗਾ, ਨੂੰ ਜੁਲਾਈ 2022 ਤੋਂ ਜੁਲਾਈ 2024 ਤੱਕ ਸੁਰੱਖਿਆ ਮੰਚ ਦਾ ਪ੍ਰਧਾਨ ਦਾ ਅਹੁਦਾ ਦਿੱਤਾ ਜਾਵੇਗਾ।

ਆਈਪੀਐੱਸ ਅਰੁਣ ਕੁਮਾਰ

ਯੂਆਈਸੀ ਦਾ ਕੰਮ:

ਯੂਆਈਸੀ ਨੂੰ ਵਿਅਕਤੀਆਂ, ਜਾਇਦਾਦ ਅਤੇ ਅਦਾਰਿਆਂ ਦੀ ਸੁਰੱਖਿਆ ਨਾਲ ਜੁੜੇ ਮਾਮਲਿਆਂ ਵਿੱਚ ਰੇਲਵੇ ਵੱਲੋਂ ਵਿਸ਼ਲੇਸ਼ਣ ਕਰਨ ਅਤੇ ਨੀਤੀਗਤ ਸੋਚ ਵਿਕਸਤ ਕਰਨ ਅਤੇ ਉਸਾਰੀ ਕਰਨ ਦਾ ਅਧਿਕਾਰ ਹੈ। ਇਹ ਸੁਰੱਖਿਆ ਫੋਰਮ ਯੂਆਈਸੀ ਮੈਂਬਰਾਂ ਦੀਆਂ ਸੁਰੱਖਿਆ ਏਜੰਸੀਆਂ ਦਰਮਿਆਨ ਜਾਣਕਾਰੀ ਅਤੇ ਵਿਚਾਰਾਂ ਦੇ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਮੈਂਬਰਾਂ ਜਾਂ ਬਾਹਰੀ ਗਤੀਵਿਧੀਆਂ ਦੀ ਜ਼ਰੂਰਤ ਅਨੁਸਾਰ ਰੇਲਵੇ ਸੁਰੱਖਿਆ ਦੇ ਖੇਤਰ ਵਿੱਚ ਸਾਂਝੇ ਹਿੱਤਾਂ ਵਾਲੇ ਪ੍ਰੋਜੈਕਟਾਂ ਅਤੇ ਗਤੀਵਿਧੀਆਂ ਦੇ ਮਤੇ ਦਿੰਦਾ ਹੈ।

ਯੂਆਈਸੀ ਸੁਰੱਖਿਆ ਫੋਰਮ ਵੱਲੋਂ, ਮੌਜੂਦਾ ਵਿਸ਼ਵਵਿਆਪੀ ਮਹਾਂਮਾਰੀ ਦੌਰਾਨ ਕੋਵਿਡ-19 ਲਈ ਸਥਾਪਤ ਕੀਤੀ ਟਾਸਕ ਫੋਰਸ ਵਿਚਾਰਾਂ ਦੇ ਆਦਾਨ-ਪ੍ਰਦਾਨ, ਸਾਵਧਾਨੀਆਂ ਅਪਣਾਉਣ, ਰਿਕਵਰੀ ਲਈ ਯਤਨ ਅਤੇ ਤਜ਼ਰਬੇ ਸਾਂਝੇ ਕਰਨ ਦੀ ਦਿਸ਼ਾ ਵਿੱਚ ਲਾਭਦਾਇਕ ਸਾਬਤ ਹੋਈ ਹੈ।

ਕੌਣ ਹਨ ਅਰੁਣ ਕੁਮਾਰ:

ਦਰਭੰਗਾ, ਬਿਹਾਰ ਦੇ ਮੂਲ ਵਸਨੀਕ ਭਾਰਤੀ ਪੁਲਿਸ ਸੇਵਾ (ਆਈਪੀਐੱਸ) ਅਧਿਕਾਰੀ ਅਰੁਣ ਕੁਮਾਰ ਉੱਤਰ ਪ੍ਰਦੇਸ਼ ਕੇਡਰ ਦੇ 1985 ਬੈਚ ਦੇ ਹਨ। ਟੈਕਨਾਲੋਜੀ ਇੰਜੀਨੀਅਰਿੰਗ (ਐੱਮ.ਟੈੱਕ) ਵਿੱਚ ਪੋਸਟ ਗ੍ਰੈਜੂਏਟ ਅਰੁਣ ਕੁਮਾਰ ਉੱਤਰ ਪ੍ਰਦੇਸ਼ ਪੁਲਿਸ ਵਿੱਚ ਵੱਖ-ਵੱਖ ਮਹੱਤਵਪੂਰਨ ਅਹੁਦਿਆਂ ‘ਤੇ ਸੇਵਾ ਨਿਭਾ ਚੁੱਕੇ ਹਨ ਅਤੇ ਭਾਰਤ ਦੀ ਪ੍ਰਮੁੱਖ ਜਾਂਚ ਏਜੰਸੀ ਸੀਬੀਆਈ ਵਿੱਚ ਵੀ ਤਾਇਨਾਤ ਰਹੇ ਹਨ। 59 ਸਾਲਾ ਅਰੁਣ ਕੁਮਾਰ ਨੂੰ 30 ਸਤੰਬਰ 2018 ਨੂੰ ਰੇਲਵੇ ਸੁਰੱਖਿਆ ਬਲ ਦਾ ਮੁਖੀ ਬਣਾਇਆ ਗਿਆ ਸੀ। ਉਨ੍ਹਾਂ ਨੂੰ ਸਾਲ 2017 ਵਿੱਚ ਪੁਲਿਸ ਅੰਦਰੂਨੀ ਸੁਰੱਖਿਆ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ।