ਪੁਲਿਸ ਕਮਿਸ਼ਨਰ ਐਸ ਐਨ ਸ੍ਰੀਵਾਸਤਵ ਨੇ, ਦਿੱਲੀ ਪੁਲਿਸ ਦੀ ਹੌਲਦਾਰ ਸੀਮਾ ਢਾਕਾ ਨੂੰ ਤਰੱਕੀ ਮਿਲਣ ਤੇ ਆਪਣੇ ਹੱਥਾਂ ਨਾਲ ਵਰਦੀ ਤੇ ਫੀਤੀ ਲਈ। ਸੀਮਾ ਢਾਕਾ, ਜੋ ਕਿ 14 ਸਾਲ ਪਹਿਲਾਂ ਦਿੱਲੀ ਪੁਲਿਸ ਵਿੱਚ ਕਾਂਸਟੇਬਲ ਵਜੋਂ ਭਰਤੀ ਹੋਈ ਸੀ, ਹੁਣ ਇੱਕ ਸਹਾਇਕ ਸਬ-ਇੰਸਪੈਕਟਰ (ਏਐਸਆਈ-ASI) ਬਣ ਗਈ ਹੈ। ਗੁੰਮ ਹੋਏ ਬੱਚਿਆਂ ਨੂੰ ਲੱਭਣ ਅਤੇ ਉਹਨਾਂ ਨੂੰ ਤੜਪਦੇ ਪਰਿਵਾਰਾਂ ਨਾਲ ਅਤੇ ਮਿਲਾਉਣ ਦੇ ਜੋਸ਼ ਨੇ ਉਨ੍ਹਾਂ ਦੇ ਕਰੀਅਰ ਲਈ ਮਦਦ ਕੀਤੀ। ਸੀਮਾ ਢਾਕਾ ਪਹਿਲੀ ਮਹਿਲਾ ਹੌਲਦਾਰ ਹੈ ਜਿਸ ਨੂੰ ਲਾਪਤਾ ਬੱਚਿਆਂ ਦਾ ਪਤਾ ਲਗਾਉਣ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਸ਼ੁਰੂ ਕੀਤੀ ਗਈ ਦਿੱਲੀ ਪੁਲਿਸ ਦੀ ਪ੍ਰੋਤਸਾਹਨ ਸਕੀਮ ਤਹਿਤ ਲਾਭ ਪ੍ਰਾਪਤ ਹੋੋੋਇਆ ਹੈ ਅਤੇ ਬਹੁਤਿਆਂ ਲਈ ਪ੍ਰੇਰਣਾ ਬਣ ਗਈ।
ਸੀਮਾ ਢਾਕਾ ਬਾਹਰੀ ਦਿੱਲੀ ਦੇ ਸਮੇਂ ਪੁਰ ਬਦਲੀ ਥਾਣੇ ਵਿੱਚ ਤਾਇਨਾਤ ਹਨ। ਉਹਨਾਂ ਨੇ 76 ਲਾਪਤਾ ਬੱਚਿਆਂ ਨੂੰ ਲੱਭਿਆ ਅਤੇ ਇਹਨਾਂ ਵਿੱਚੋਂ 56 ਦੀ ਉਮਰ 14 ਸਾਲ ਤੋਂ ਘੱਟ ਹੈ। ਇਹ ਲਾਪਤਾ ਬੱਚੇ ਨਾ ਸਿਰਫ ਦਿੱਲੀ ਦੇ ਹਨ ਬਲਕਿ ਪੰਜਾਬ ਅਤੇ ਦੂਰ ਦੁਰਾਡੇ ਪੱਛਮੀ ਬੰਗਾਲ ਰਾਜਾਂ ਦੇ ਹਨ। ਸਿਰਫ ਤਿੰਨ ਮਹੀਨਿਆਂ ਵਿੱਚ ਸੀਮਾ ਨੇ 14 ਸਾਲ ਤੋਂ ਘੱਟ ਉਮਰ ਦੇ 56 ਬੱਚਿਆਂ ਨੂੰ ਲੱਭਿਆ, ਜੋ ਆਪਣੇ ਪਰਿਵਾਰਕ ਮੈਂਬਰਾਂ ਤੋਂ ਵੱਖ ਹੋ ਗਏ ਸਨ।