ਲੂਣ ਦੇ ਮਾਰੂਥਲ ਵਿੱਚ ਜਦੋਂ ਸੀਆਰਪੀਐੱਫ ਨੇ ਪਾਕਿਸਤਾਨੀ ਫੌਜ ਦੇ ਦੰਦ ਖੱਟੇ ਕੀਤੇ

146
ਸੀਆਰਪੀਐੱਫ ਸ਼ੌਰਿਆ ਦਿਵਸ 'ਤੇ ਗੁਜਰਾਤ ਦੇ ਸਰਦਾਰ ਪੋਸਟ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ।

ਲੂਣ ਦੇ ਮਾਰਥਲ ਦੇ ਤੌਰ ‘ਤੇ ਪਛਾਣ ਬਣਾ ਚੁੱਕੇ ਗੁਜਰਾਤ ਦੇ ਇਸ ਖੇਤਰ ਵਿੱਚ ਅੱਜ ਦੇ ਹੀ ਦਿਨ ਅੱਜ ਤੋਂ ਠੀਕ 54 ਸਾਲ ਜੋ ਵਾਪਰਿਆ ਉਹ ਦੁਨੀਆ ਭਰ ਵਿੱਚ ਕਹੀਆਂ-ਸੁਣੀਆਂ ਜਾਂਦੀਆਂ ਫੌਜੀ ਜੰਗਾਂ ਦੀ ਜਾਂਬਾਜੀ ਅਤੇ ਬਹਾਦੁਰੀ ਭਰਪੂਰ ਕਹਾਣੀਆਂ ਵਿੱਚੋਂ ਇੱਕ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਗੁਜਰਾਤ ਦੀ ਸਰਹੱਦ ‘ਤੇ ਸਮੁੰਦਰ ਦੇ ਕੰਢੇ ਬਹਾਦੁਰੀ ਦੀ ਇਹ ਕਹਾਣੀ ਦੀ ਇਬਾਰਤ 8-9 ਅਪ੍ਰੈਲ 1965 ਦੀ ਰਾਤ ਨੂੰ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਦੇ ਸਿਪਾਹੀਆਂ ਨੇ ਲਿਖੀ ਸੀ। ਗਿਣਤੀ ਵਿੱਚ ਆਪਣੇ ਤੋਂ ਕਿਤੇ ਵੱਧ ਟ੍ਰੇਂਡ ਪਾਕਿਸਤਾਨੀ ਫੌਜੀਆਂ ਦੇ ਦੰਦ ਖੱਟੇ ਕੀਤੇ ਜੋ ਆਪਣੇ ਨਾਲੋਂ ਕਈ ਗੁਣਾ ਜ਼ਿਆਦਾ ਸਨ, ਜੋ ਭਾਰਤ ਦੇ ਉਸ ਹਿੱਸੇ ‘ਤੇ ਕਬਜ਼ਾ ਦੀ ਪੂਰੀ ਤਿਆਰੀ ਕਰਕੇ ਦਾਖਲ ਹੋਏ ਸਨ ਜਿਸ ਨੂੰ ਰਣ ਦਾ ਕੱਛ ਕਿਹਾ ਜਾਂਦਾ ਹੈ।

ਸੀਆਰਪੀਐੱਫ ਬਹਾਦਰੀ ਦਿਵਸ

ਗਰਮੀਆਂ ਵਿੱਚ ਜੋ ਇਲਾਕਾ ਲਗਭਗ 50 ਡਿਗਰੀ ਤੱਕ ਪਹੁੰਚਣ ਕਰਕੇ ਅੱਗ ਦੇ ਗੋਲੇ ਵਿੱਚ ਬਦਲ ਜਾਂਦਾ ਹੈ ਅਤੇ ਸਰਦੀਆਂ ਵਿੱਚ ਜ਼ੀਰੋ ਡਿਗਰੀ ਦੇ ਕਾਰਨ ਇੱਕ ਬਰਫ ਦੀ ਸਿੱਲੀ ਬਣ ਜਾਂਦਾ ਹੈ। ਅੱਧੀ ਰਾਤ ਤੋਂ ਬਾਅਦ ਪਾਕਿਸਤਾਨੀ ਫੌਜ ਦੀ 18 ਪੰਜਾਬ ਬਟਾਲੀਅਨ, 8 ਫਰੰਟੀਅਰ ਰਾਈਫਲਜ਼ ਅਤੇ 6 ਬਲੋਚ ਬਟਾਲੀਅਨ ਦੇ ਫੌਜੀਆਂ ਨੇ ਇੱਥੇ ਸਰਦਾਰ ਚੌਕੀ ‘ਤੇ ਹਮਲਾ ਕਰ ਦਿੱਤਾ। ਇਹ ਹਮਲਾ ਇੱਕ ਵਾਰ ਨਹੀਂ ਤਿੰਨ ਵਾਰ ਹੋਇਆ। ਸੀਆਰਪੀਐੱਫ ਦੇ ਕੋਲ ਸਿਰਫ਼ 150 ਦੇ ਕਰੀਬ ਜਵਾਨ ਸਨ ਜਦਕਿ ਪਾਕਿਸਤਾਨੀ 3000 ਦੇ ਕਰੀਬ ਹੋਣਗੇ। ਤਕਰੀਬਨ 12 ਤੋਂ 15 ਘੰਟਿਆਂ ਤੱਕ ਜ਼ਬਰਦਸਤ ਜੰਗ ਹੋਈ। ਦੁਸ਼ਮਣ ਹਮਲੇ ਲਈ ਤਿਆਰ ਹੋ ਕੇ ਆਏ ਦੁਸ਼ਮਣ ਦਾ ਮੁਸ਼ਕਿਲ ਖੇਤਰ ਦੇ ਨਾਲ ਨਾਲ ਗਿਣਤੀ ਅਤੇ ਵਧੇਰੇ ਮਾਰੂ ਹਥਿਆਰਾਂ ਕਰਕੇ ਪਲੜਾ ਭਾਰੂ ਸੀ, ਪਰ ਸੀਆਰਪੀਐੱਫ ਦੇ ਜਵਾਨਾਂ ਦੀ ਹਿੰਮਤ ਅਤੇ ਜ਼ਬਰਦਸਤ ਜਵਾਬੀ ਕਾਰਵਾਈ ਨੇ ਉਨ੍ਹਾਂ ਦੇ ਦੰਦ ਖੱਟੇ ਕਰ ਦਿੱਤੇ। ਪਾਕਿਸਤਾਨੀ ਫੌਜੀ ਆਪਣੇ 34 ਸਾਥੀਆਂ ਦੀਆਂ ਲਾਸ਼ਾਂ ਛੱਡ ਕੇ ਭੱਜ ਗਏ। ਮਾਰੇ ਗਏ ਪਾਕਿਸਤਾਨੀ ਫੌਜੀਆਂ ਵਿੱਚ ਦੋ ਅਧਿਕਾਰੀ ਵੀ ਸ਼ਾਮਲ ਸਨ। ਚਾਰ ਪਾਕਿਸਤਾਨੀਆਂ ਨੂੰ ਬੰਧਕ ਬਣਾ ਲਿਆ ਗਿਆ। ਹਾਲਾਂਕਿ, ਇਸਦੀ ਸੀਆਰਪੀਐੱਫ ਨੂੰ ਵੀ ਕੀਮਤ ਚੁਕਾਉਣੀ ਪਈ। ਇਸ ਦੇ 6 ਜਵਾਨ ਵੀ ਸ਼ਹੀਦ ਹੋਏ ਸਨ।

ਸੀਆਰਪੀਐੱਫ ਦੇ ਸ਼ਹੀਦ ਫੌਜੀਆਂ ਦੀ ਬਹਾਦਰੀ ਦੀ ਗਾਥਾ।

ਰਣ ਦੇ ਕੱਛ ਵਿੱਚ ਸੀਆਰਪੀਐੱਫ ਦੀ ਦੂਜੀ ਬਟਾਲੀਅਨ ਦੀਆਂ 2 ਕੰਪਨੀਆਂ ਇਸ ਭਿਆਨਕ ਜੰਗ ਵਿੱਚ ਨਾਇਕ ਬਣੀਆਂ। ਉਨ੍ਹਾਂ ਫੌਜੀਆਂ ਦੀ ਬਹਾਦੁਰੀ ਅਤੇ ਸ਼ਹੀਦ ਹੋਏ ਫੌਜੀਆਂ ਦੀ ਕੁਰਬਾਨੀ ਨੂੰ ਹਮੇਸ਼ਾਂ ਯਾਦ ਰੱਖਣ ਲਈ ਸੀਆਰਪੀਐੱਫ 9 ਅਪ੍ਰੈਲ ਨੂੰ ਸ਼ੌਰਿਆ ਦਿਵਸ ਵਜੋਂ ਮਨਾਉਂਦੀ ਹੈ ਅਤੇ ਮੁੱਖ ਸਮਾਗਮ ਇੱਥੇ ਸਰਦਾਰ ਪੋਸਟ ਵਿਖੇ ਆਯੋਜਿਤ ਕੀਤਾ ਜਾਂਦਾ ਹੈ।

ਸੀਆਰਪੀਐੱਫ ਬਹਾਦਰੀ ਦਿਵਸ

ਉਂਝ ਪਾਕਿਸਤਾਨ ਦੇ ਇਸ ਹਮਲੇ ਦੀ ਜਵਾਬੀ ਕਾਰਵਾਈ ਨਾਲ ਸ਼ੁਰੂ ਹੋਈ ਜੰਗ ਨੂੰ ਰੋਕਣ ਲਈ ਬ੍ਰਿਟੇਨ ਨੇ ਦਖਲ ਦਿੱਤਾ ਸੀ ਪਰ ਪਾਕਿਸਤਾਨ ਨੇ ਭਾਰਤ ਵਿੱਚ ਘੁਸਪੈਠ ਦੌਰਾਨ ਇੱਕ ਵੱਡੇ ਇਲਾਕੇ ‘ਤੇ ਕਬਜ਼ਾ ਕਰ ਲਿਆ ਸੀ। ਉਦੋਂ ਇਹ ਮਾਮਲਾ ਫੈਸਲੇ ਲਈ ਕੌਮਾਂਤਰੀ ਅਦਾਲਤ ਵਿੱਚ ਪਹੁੰਚਿਆ। ਅਦਾਲਤ ਨੇ ਆਪਣਾ ਫੈਸਲਾ 19 ਫਰਵਰੀ 1968 ਨੂੰ ਭਾਰਤ ਦੇ ਹੱਕ ਵਿੱਚ ਦਿੱਤਾ। ਪੂਰੇ ਖੇਤਰ ਵਿੱਚੋਂ ਸਿਰਫ 10 ਪ੍ਰਤੀਸ਼ਤ ਹੀ ਪਾਕਿਸਤਾਨ ਨੂੰ ਦਿੱਤਾ ਗਿਆ ਸੀ ਅਤੇ ਬਾਕੀ 90 ਪ੍ਰਤੀਸ਼ਤ ਭਾਰਤ ਨੂੰ ਸੌਂਪਿਆ ਗਿਆ ਸੀ।

ਇਸ ਘਟਨਾ ਤੋਂ ਸਬਕ ਲੈਂਦਿਆਂ ਭਾਰਤ ਨੇ ਸਰਹੱਦੀ ਚੌਕੀਆਂ ਦੀ ਸੁਰੱਖਿਆ ਕੇਂਦਰੀ ਫੌਜਾਂ ਨੂੰ ਸੌਂਪ ਦਿੱਤੀ ਅਤੇ ਨਾਲ ਹੀ ਸਰਹੱਦੀ ਇਲਾਕਿਆਂ ਅਤੇ ਖ਼ਾਸ ਕਰਕੇ ਪਾਕਿਸਤਾਨ ਨਾਲ ਲੱਗਦੀ ਸਰਹੱਦ ਦੀ ਰਾਖੀ ਲਈ ਵੱਖਰੀ ਫੋਰਸ ਬਣਾਉਣ ਦਾ ਫੈਸਲਾ ਕੀਤਾ। ਇਸਦੇ ਬਾਅਦ ਭਾਰਤ ਨੇ ਬਾਰਡਰ ਸਿਕਿਓਰਿਟੀ ਫੋਰਸ (ਬੀਐੱਸਐੱਫ) ਬਣਾਈ ਜੋ ਕਿ 1 ਦਸੰਬਰ 1965 ਨੂੰ ਹੋਂਦ ਵਿੱਚ ਆਈ ਸੀ।