ਭਾਰਤੀ ਫੌਜ ਨੇ ਇਸ ਜਾਂਬਾਜ ‘ਡਚ’ ਨੂੰ ਕੀਤਾ ਆਖਰੀ ਸਲਾਮ

174
ਡੇਕੋਰੇਟਿਡ ਕੁੱਤੇ ਡੱਚ ਨੂੰ ਫੌਜੀ ਵਾਂਗ ਸ਼ਰਧਾਂਜਲੀ ਦਿੱਤੀ ਗਈ.

ਉਸ ਨੇ ਵਰਦੀ ਨਹੀਂ ਪਾਈ ਪਰ ਉਹ ਕਿਸੇ ਫੌਜੀ ਤੋਂ ਘੱਟ ਵੀ ਨਹੀਂ ਸੀ…!ਦਹਿਸ਼ਤਗਰਦਾਂ ਅਤੇ ਘੁਸਪੈਠੀਆਂ ਤੋਂ ਉਸ ਨੇ ਸਿੱਧਾ ਮੁਕਾਬਲਾ ਨਹੀਂ ਕੀਤਾ ਪਰ ਕਈਆਂ ਦੀ ਜਾਨ ਬਚਾਉਣ ਲਈ ਉਸ ਨੇ ਆਪਣੀ ਜਾਨ ਨੂੰ ਦਾਅ ਉੱਤੇ ਲਗਾਇਆ ਅਤੇ ਉਹ ਵੀ ਵਾਰ ਵਾਰ…! ਭਾਰਤੀ ਫੌਜ ਦਾ ਅਹਿਮ ਹਿੱਸਾ ਰਹੇ ਉਸ ਜਾਂਬਾਜ਼ ਨੇ ਜਦੋਂ ਆਖਰੀ ਸਾਹ ਲਏ ਤਾਂ ਉਸ ਨੂੰ ਅਨੇਕਾਂ ਵਰਦੀ ਵਾਲੇ ਦੇਸਭਗਤ ਜਵਾਨਾਂ ਨੇ ਫੌਜੀ ਸਲਾਮ ਦਿੱਤਾ। ਉਮਰ ਸੀ ਮਹਿਜ਼ ਨੌਂ ਸਾਲ। ਨਾਂ ਸੀ – ਡੱਚ… ਇੱਕ ਗੋਲਡਨ ਲੈਬਰਾਡੋਰ…. ਖੋਜੀ ਮਾਹਿਰ ਕੁੱਤਾ।

ਭਾਰਤੀ ਫੌਜ ਦੀ ਪੂਰਬੀ ਕਮਾਨ ਦੇ ਹੈਡਕੁਆਰਟਰ ਵਿੱਚ ਇਸ ਨੂੰ ਫੌਜ ਦੀ ਆਖਰੀ ਸਲਾਮੀ ਦੇਣ ਲਈ ਜਦੋਂ ਸਾਰੇ ਅਸਮ ਦੇ ਤੇਜਪੁਰ ‘ਚ 19 ਆਰਮੀ ਡਾਗ ਯੂਨਿਟ ‘ਤੇ ਇਕੱਠੇ ਹੋਏ ਤਾਂ ਉਹ ਅਸਲ ਵਿੱਚ ਬੇਹੱਦ ਭਾਵੁਕ ਸਮਾਂ ਸੀ। 11 ਸਤੰਬਰ ਨੂੰ ਆਖਰੀ ਸਾਂਹ ਲੈਣ ਵਾਲੇ ਫੌਜ ਦੇ ਇਸ ਖੋਜੀ ਕੁੱਤੇ ਡਚ ਦੇ ਕਾਰਨਾਮੇ ਸਾਰਿਆਂ ਦੀ ਜ਼ੁਬਾਨ ‘ਤੇ ਸਨ। ਸ਼ਨੀਵਾਰ ਨੂੰ ਭਾਰਤੀ ਫੌਜ ਦੀ ਪੂਰਬੀ ਕਮਾਨ ਵੱਲੋਂ ਇਸ ਨਾਲ ਜੁੜੀਆਂ ਤਸਵੀਰਾਂ ਟਵੀਟਰ ਉੱਤੇ ਪਾਈਆਂ ਗਈਆਂ ਅਤੇ ਨਾਲ ਹੀ ਸ਼ਰਧਾਂਜਲੀ ਸੁਨੇਹਾ ਵੀ ਲਿਖਿਆ ਗਿਆ, ‘ਡਚ, ਪੂਰਵੀ ਕਮਾਨ ਦਾ ਡੇਕੋਰੇਟਿਡ ਕੁੱਤਾ ਸੀ ਜਿਨ੍ਹੇ ਬਹੁਤ ਵਾਰ, ਘੁਸਪੈਠ ਰੋਕਣ ਅਤੇ ਦਹਿਸ਼ਤਗਰਦਾਂ ਦੇ ਖ਼ਿਲਾਫ਼ ਕੀਤੇ ਗਏ ਆਪਰੇਸ਼ਨਾਂ ਦੌਰਾਨ, ਆਈ.ਈ.ਡੀ. ਲੱਭਣ ਵਿੱਚ ਭੂਮਿਕਾ ਨਿਭਾਈ. ਦੇਸ਼ ਦੀ ਸੇਵਾ ਵਿੱਚ ਰੁੱਝਿਆ ਇੱਕ ਅਸਲੀ ਹੀਰੋ’

ਪੂਰਵੀ ਕਮਾਨ ਦੇ ਡੇਕੋਰੇਟਿਡ ਕੁੱਤੇ ਡਚ ਨੂੰ ਫੌਜੀ ਵਾਂਗ ਸ਼ਰਧਾਂਜਲੀ ਦਿੱਤੀ ਗਈ .

ਬਾਰੂਦ ਅਤੇ ਬੰਬਾਂ ਨੂੰ ਲੱਭਣ ਵਾਲੇ ਇਸ ਮਾਹਿਰ ਨੂੰ ਦੋ ਵਾਰ ਭਾਰਤੀ ਫੌਜ ਦੇ ਪੂਰਵੀ ਕਮਾਂਡਰ ਦੇ ਸ਼ਲਾਘਾ ਪੱਤਰ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ ਜਿਨ੍ਹੇ ਕਈ ਲੋਕਾਂ ਦੀ ਜਾਨਮਾਲ ਦੀ ਰਾਖੀ ਕਰਣ ਵਿੱਚ ਖ਼ਾਸ ਯੋਗਦਾਨ ਦਿੱਤਾ।

ਭਾਰਤੀ ਫੌਜ ਦੇ ਖੋਜੀ ਕੁੱਤੇ ਡਚ ਦੇ ਬਾਰੂਦ ਲੱਭਣ ਦੇ ਕਈ ਕਿੱਸੇ ਨੇ ਜਿੱਥੇ ਉਸ ਨੇ ਪੂਰੀ ਮਿਹਨਤ ਅਤੇ ਸਮਰੱਥਾ ਵਿਖਾਈ। ਇਨ੍ਹਾਂ ਵਿੱਚੋਂ ਇੱਕ ਘਟਨਾ 2014 ਦੇ ਨਵੰਬਰ ਮਹੀਨੇ ਦੀ ਹੈ ਜਦੋਂ ਪ੍ਰਧਾਨਮੰਤਰੀ ਬਨਣ ਮਗਰੋਂ ਨਰੇਂਦਰ ਮੋਦੀ ਅਸਮ ਦੀ ਰਾਜਧਾਨੀ ਗੁਹਾਟੀ ਗਏ ਸਨ। ਉਸ ਦੌਰਾਨ ਡਚ ਨੇ ਪੱਛਮ ਬੰਗਾਲ ਦੇ ਅਲੀਪੁਰਦੁਆਰ ਵਿੱਚ ਕਾਮਾਖਿਆ ਐਕਸਪ੍ਰੈਸ ਟ੍ਰੇਨ ਵਿੱਚ, ਲੁਕ੍ਹਾਇਆ ਹੋਇਆ ਬੰਬ (ਆਈ.ਈ.ਡੀ.) ਲੱਭ ਲਿਆ ਸੀ। ਇਹ ਟ੍ਰੇਨ ਕਾਮਾਖਿਆ ਜੰਕਸ਼ਨ ਤੋਂ ਚੱਲੀ ਸੀ ਅਤੇ ਇਸ ਨੂੰ ਗੁਹਾਟੀ ਪੁੱਜਣਾ ਸੀ। ਫੌਜ ਦੇ ਦਸਤੇ ਨੇ ਇਸ ਆਈ.ਈ.ਡੀ. ਨੂੰ ਨਕਾਰਾ ਕਰ ਦਿੱਤਾ ਸੀ। ਅਜਿਹਾ ਹੀ ਇੱਕ ਹੋਰ ਆਈ.ਈ.ਡੀ. ਫੌਜ ਨੇ ਅਸਮ ਦੇ ਗੋਲਪਾੜਾ ਜਿਲ੍ਹੇ ਵਿੱਚ ਨਕਾਰਾ ਕਰਕੇ ਕਈ ਲੋਕਾਂ ਦੀ ਉਦੋਂ ਜਾਨ ਬਚਾਈ ਜਦੋਂ ਬੱਸ ਵਿੱਚ ਲੁਕ੍ਹਾ ਕੇ ਰੱਖੇ ਇਸ ਬੰਬ ਨੂੰ ਡੱਚ ਦੀ ਮਦਦ ਨਾਲ ਲੱਭਿਆ ਜਾ ਸਕਿਆ .

ਪੂਰਬ ਉੱਤਰੀ ਸੂਬਿਆਂ ਵਿੱਚ ਘੁਸਪੈਠ ਹੋਵੇ ਜਾਂ ਕਸ਼ਮੀਰ ਵਿੱਚ ਦਹਿਸ਼ਤਗਰਦਾਂ ਦੇ ਖ਼ਿਲਾਫ਼ ਆਪਰੇਸ਼ਨ ਹੋਣ, ਫੌਜ ਨੂੰ ਇੱਥੇ ਬਰੂਦੀ ਸੁਰੰਗ ਲੱਭਣ ਤੋਂ ਲੈ ਕੇ ਦਹਿਸ਼ਤਗਰਦਾਂ ਦੇ ਟਿਕਾਣਿਆਂ ਉੱਤੇ ਕਾਰਵਾਈ ਤੱਕ ‘ਚ ਵੀ ਡਾਗ ਯੂਨਿਟ ਦੀ ਮਦਦ ਲੈਣੀ ਹੁੰਦੀ ਹੈ। ਇਸ ਯੂਨਿਟ ਦੀ ਬਹਾਦਰੀ ਅਤੇ ਕਾਮਯਾਬੀਆਂ ਦਾ ਲੰਬਾ ਇਤਿਹਾਸ ਹੈ । ਫੌਜ ਦੇ ਕੋਲ ਪੂਰੇ ਦੇਸ਼ ਵਿੱਚ 26 ਡਾਗ ਯੂਨਿਟ ਨੇ ਜਿਨ੍ਹਾਂ ਵਿੱਚ ਕੁੱਲ੍ਹ ਮਿਲਾਕੇ ਤਕਰੀਬਨ 650 ਕੁੱਤੇ ਨੇ।