ਪੰਜਾਬ ਦੇ ਰਾਜਪਾਲ ਵੀਪੀਐੱਸ ਬਦਨੌਰ ਨੇ ਲੜਾਕੂ ਸੁਖੋਈ ਵਿੱਚ ਉਡਾਣ ਭਰੀ

94
ਪੰਜਾਬ ਦੇ ਰਾਜਪਾਲ ਵੀਜੇਂਦਰ ਪਾਲ ਸਿੰਘ ਬਦਨੌਰ ਨੇ ਹਲਵਾਰਾ ਏਅਰਫੋਰਸ ਸਟੇਸ਼ਨ ਦਾ ਦੌਰਾ ਕੀਤਾ।

ਪੰਜਾਬ ਦੇ ਰਾਜਪਾਲ ਵਿਜੇਂਦਰ ਪਾਲ ਸਿੰਘ ਬਦਨੌਰ ਹਲਵਾਰਾ ਏਅਰਫੋਰਸ ਸਟੇਸ਼ਨ ਦੀ ਫੇਰੀ ਦੌਰਾਨ ਸੁਖੋਈ 30 ਵਿੱਚ ਉਡਾਣ ਭਰੀ। ਇਸ ਤੋਂ ਪਹਿਲਾਂ, ਹਲਵਾਰਾ ਏਅਰਫੋਰਸ ਸਟੇਸ਼ਨ ‘ਤੇ ਏਅਰ ਕਮੋਡੋਰ ਅੰਜਨ ਭਦਰ ਅਤੇ ਉਨ੍ਹਾਂ ਦੀ ਪਤਨੀ ਨੇ ਸ੍ਰੀ ਬਦਨੌਰ ਦਾ ਸਵਾਗਤ ਕੀਤਾ।

ਰਾਜਪਾਲ ਜਿਸ ਸੀਯੂ-30 ਐੱਮਕੇਆਈ ਜਹਾਜ਼ ਵਿੱਚ ਸਵਾਰ ਹੋਏ, ਉਸਨੂੰ ਕਮਾਂਡਿੰਗ ਅਫਸਰ 220 ਸਕੁਆਡਰਨ ਦੇ ਗਰੁੱਪ ਕਪਤਾਨ ਐੱਨ ਕੇ ਵਤਸਿਆ ਨੇ ਉਡਾਇਆ। ਇਸ ਹਵਾਈ ਯਾਤਰਾ ਦੌਰਾਨ ਰਾਜਪਾਲ ਵੀਪੀਐੱਸ ਬਦਨੌਰ ਨੇ ਜਹਾਜ਼ ਦੀਆਂ ਵੱਖ-ਵੱਖ ਸਮਰੱਥਾਵਾਂ ਦੇ ਪ੍ਰਦਰਸ਼ਨ ਵੇਖੇ। ਰਾਜਪਾਲ ਨੇ ਆਪਣੀ ਹਵਾਈ ਯਾਤਰਾ ਦੇ ਤਜਰਬੇ ਨੂੰ ਸ਼ਾਨਦਾਰ ਅਤੇ ਰੋਮਾਂਚਕਾਰੀ ਦੱਸਿਆ.

ਬਾਅਦ ਵਿੱਚ ਰਾਜਪਾਲ ਬਦਨੌਰ ਨੇ ਹਲਵਾਰਾ ਸਟੇਸ਼ਨ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਦੇਸ਼ ਦੀ ਸੁਰੱਖਿਆ ਵਿੱਚ ਉਹ ਇਸ ਏਅਰਬੇਸ ਦੀ ਅਹਿਮੀਅਤ ਬਾਰੇ ਜਾਣ ਕੇ