ਲੈਫਟੀਨੈਂਟ ਜਨਰਲ ਅਭਯ ਕ੍ਰਿਸ਼ਨ ਨੇ ਸੋਮਵਾਰ ਨੂੰ ਸੈਨਾ ਦੀ ਸੈਂਟਰਲ ਕਮਾਂਡ ਦੀ ਜਿੰਮੇਵਾਰੀ ਸਾਂਭਣ ਤੋਂ ਬਾਅਦ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਛਾਵਨੀ ਚ ਸਮ੍ਰਿਤਕਾ ਸ਼ਹੀਦ ਮੈਮੋਰੀਅਲ ਤੇ ਫੁੱਲ ਭੇਂਟ ਕਰ ਸ਼ਰਧਾਂਜਲੀ ਦਿੱਤੀ ਇਸ ਤੋਂ ਬਾਅਦ ਉਹਨਾਂ ਨੇ ਗਾਰਡ ਆਫ਼ ਓਨਰ ਦਾ ਨਿਰੀਖਣ ਕਿੱਤਾ।
ਰਾਜਪੂਤਾਨਾ ਰਾਈਫਲਜ਼ ‘ਚ ਜੂਨ 1980 ‘ਚ ਕਮਿਸ਼ਨ ਪ੍ਰਾਪਤ ਕਰਨ ਵਾਲੇ ਜਨਰਲ ਕ੍ਰਿਸ਼ਨ ਨੇ 38 ਸਾਲ ਦੇ ਆਪਣੇ ਸ਼ਾਨਦਾਰ ਸੈਨਿਕ ਕਰੀਅਰ ‘ਚ ਭਾਰਤੀ ਥਲ ਸੈਨਾ ਦੀ ਸਾਰੀਆਂ ਕਮਾਂਡ ‘ਚ ਤੈਨਾਤੀ ਦਾ ਤਜ਼ੁਰਬਾ ਹਾਸਿਲ ਕੀਤਾ ਹੈ। ਉਹਨਾਂ ਨੇ ਹਰ ਓਹਦੇ ਤੇ ਲੜਾਕੂ ਭੂਮਿਕਾ ਵਾਲੀ ਥਾਂ ਤੇ ਤੈਨਾਤੀ ਦਾ ਅਨੁਭਵ ਵੀ ਲਿਆ।
ਪੰਜਾਬ ਅਤੇ ਹਰਿਆਣਾ ‘ਚ ਮਕੈਨੀਕਲ ਓਪਰੇਸ਼ਨ ਤੋਂ ਲੈ ਕੇ ਸਭ ਤੋਂ ਵੱਧ ਉਚਾਈ ਵਾਲੇ ਲਦਾਖ ਤੇ ਸਿੱਕਿਮ ‘ਚ ਸੈਨਾ ਦਾ ਕਰਨਾ ਹੋਵੇ ਜਾਂ ਪੂਰਵੀ ਜਾਂ ਉੱਤਰੀ ਕਮਾਂਡ ‘ਚ ਰਹਿੰਦੇ ਹੋਏ, ਵਿਦੇਸ਼ੀ ਸਰਹੱਦ ਤੇ ਘੁਸਪੈਠ ਜਾਂ ਆਤੰਕਵਾਦ ਦਾ ਸਾਹਮਣਾ ਕਰਨਾ ਹੋਵੇ, ਲੈਫਟੀਨੈਂਟ ਜਨਰਲ ਅਭਯ ਕ੍ਰਿਸ਼ਨ ਨੇ ਸੈਨਾ ਦੇ ਹਰ ਖੇਤਰ ‘ਚ ਖਾਸ ਤੇ ਸ਼ਾਨਦਾਰ ਕੰਮ ਕੀਤਾ ਹੈ। ਜਨਰਲ ਕ੍ਰਿਸ਼ਨ ਨੂੰ ਬੁਰੂੰਡੀ ‘ਚ ਸੰਯੁਕਤ ਰਾਜ ਅਮਰੀਕਾ ਦੀ ਸੈਨਾ ਦੇ ਪ੍ਰਮੁੱਖ ਦੇ ਤੌਰ ਤੇ ਵੀ ਨਿਯੁਕਤੀ ਦਾ ਮਾਣ ਹਾਸਿਲ ਹੈ।
ਜਨਰਲ ਅਭਯ ਕ੍ਰਿਸ਼ਨ ਦੀ ਬਹਾਦਰੀ, ਕੰਮ ਲਈ ਵਚਨਬੱਧ, ਕੰਮ ਲਈ ਤਿਆਰ, ਜੁਝਾਰੂਪੁਣੇ ਅਤੇ ਉਹਨਾਂ ਦੇ ਅਨੁਭਵਾਂ ਨੂੰ ਦੇਖਦੇ ਹੋਏ ਉਹਨਾਂ ਨੂੰ ਸਰਕਾਰ ਅਤੇ ਸੈਨਾ ਵੱਲੋ ਸਮੇਂ ਸਮੇਂ ਤੇ ਸਨਮਾਨ ਅਤੇ ਮੈਡਲ ਵੀ ਦਿੱਤੇ ਗਏ। ਜਨਰਲ ਅਭਯ ਕ੍ਰਿਸ਼ਨ ਯੁੱਧ ਸੇਵਾ ਮੈਡਲ, ਪਰਮ ਵਰਿਸ਼ਠ ਸੇਵਾ ਮੈਡਲ, ਅਤਿ ਵਰਿਸ਼ਠ ਸੇਵਾ ਮੈਡਲ, ਸੈਨਾ ਮੈਡਲ ਅਤੇ ਵਰਿਸ਼ਠ ਸੇਵਾ ਮੈਡਲ ਨਾਲ ਨਵਾਜ਼ੇ ਜਾ ਚੁੱਕੇ ਹਨ।