ਭਾਰਤੀ ਵਾਯੂ ਸੈਨਾ ਦੇ ਏਅਰ ਮਾਰਸ਼ਲ ਰਘੂਨਾਥ ਨਾਂਬੀਆਰ ਦੀ ਗਿਣਤੀ ਉਹਨਾਂ ਚੁਨਿੰਦੇ ਪਾਇਲਟਾਂ ‘ਚ ਹੁੰਦੀ ਹੈ ਜਿਨ੍ਹਾਂ ਨੇ ਕਮਾਂਡਿੰਗ ਪਾਇਲਟ ਦੇ ਤੌਰ ਤੇ 42 ਕਿਸਮ ਦੇ ਵਿਮਾਨਾ ‘ਚ ਪਰਵਾਜ਼ ਭਰੀ ਹੈ। ਟੈਸਟ ਪਾਇਲਟ ਦੇ ਤੌਰ ਤੇ ਆਪਣੀ ਖਾਸ ਪਛਾਣ ਬਣਾ ਚੁੱਕੇ ਮਾਰਸ਼ਲ ਨਾਂਬੀਆਰ ਭਾਰਤੀ ਵਾਯੂ ਸੈਨਾ ਦੇ ਇਕਲੌਤੇ ਅਜਿਹੇ ਪਾਇਲਟ ਹਨ ਜਿਨ੍ਹਾਂ ਨੇ ਮਿਰਾਜ਼ ਜਿਹਾ ਲੜਾਕੂ ਜਹਾਜ਼ ਸਭ ਤੋਂ ਵੱਧ ਘੰਟੇ ਉਡਾਇਆ।
ਕੁੱਲ ਮਿਲਾਕੇ 5100 ਘੰਟੇ ਦਾ ਫਲਾਇੰਗ ਅਨੁਭਵ ਰੱਖਣ ਵਾਲੇ ਅਤੇ ਰਾਸ਼ਟਰੀ ਸੁਰੱਖਿਆ ਅਕੈਡਮੀ ਦੇ ਕੈਡਿੱਟ ਰਹੇ ਏਅਰ ਮਾਰਸ਼ਲ ਰਘੂਨਾਥ ਨਾਂਬੀਆਰ ਨੇ 1981 ‘ਚ ਇੰਡੀਅਨ ਏਅਰ ਫੋਰਸ ‘ਚ ਕਮਿਸ਼ਨ ਪਾਇਆ ਸੀ। 1 ਅਕਤੂਬਰ 2018 ਨੂੰ ਉਹਨਾਂ ਨੇ ਵਾਯੂ ਸੈਨਾ ਪੂਰਵੀ ਕਮਾਨ ਦੇ ਏਅਰ ਕਮਾਂਡਿੰਗ ਇਨ ਚੀਫ਼ ਦਾ ਕਾਰਜਭਾਰ ਸੰਭਾਲਿਆ। ਭਾਰਤ ਦਾ ਪ੍ਰਯੋਗਿਕ ਸਤਰ ਦਾ ਪਰੀਖਣ ਕਰਨ ਵਾਲੀ ਸੰਸਥਾ ਸੋਸਾਇਟੀ ਫਾਰ ਪ੍ਰਯੋਗਾਤਮਕ ਟੈਸਟ ਪਾਇਲਟ ਦੇ ਮੈਂਬਰ ਏਅਰ ਮਾਰਸ਼ਲ ਰਘੂਨਾਥ ਨਾਂਬੀਆਰ ਭਾਰਤ ਚ ਡਿਜ਼ਾਈਨ ਤੇ ਬਣਾਏ ਗਏ ਹਲਕੇ ਲੜਾਕੂ ਵਿਮਾਨ (LAC) ਤੇਜਸ ਦੇ ਯੋਜਨਾ ਟੈਸਟ ਪਾਇਲਟ ਵੀ ਸਨ। ਲੜਾਕੂ ਵਿਮਾਨ ਮਿਰਜ 2000 ਤੋਂ 2300 ਘੰਟੇ ਦੀ ਉਡਾਣ ਭਰਨ ਵਾਲੇ ਉਹ ਹੀ ਇੱਕ ਅਜਿਹੇ ਪਾਇਲਟ ਹਨ ਜਿਸਦੀ ਦੀ ਟਾਪ ਸਪੀਡ 2336 ਪ੍ਰਤੀ ਘੰਟਾ ਹੈ। ਇਹੀ ਨਹੀਂ ਮਾਰਸ਼ਲ ਨਾਂਬੀਆਰ ਮਿਰਾਜ ਸਕੁਐਡਰਨ ਦੇ ਫਲਾਈਟ ਕਮਾਂਡਰ ਵੀ ਰਹੇ ਹਨ।
1999 ‘ਚ ਪਾਕਿਸਤਾਨ ‘ਚ ਕਾਰਗਿਲ ਜੱਦੋ ਜਹਿਦ ਦੇ ਦੌਰਾਨ ਵੀ ਜੰਗ ਸਮੇਂ ਵੀ ਉਹਨਾਂ ਨੇ ਮਿਰਾਜ਼ ‘ਚ ਉੱਡਣ ਭਰੀ ਸੀ ਅਤੇ 25 ਉਡਾਣ ਅਭਿਆਨਾਂ ‘ਚ ਹਿੱਸਾ ਲਿਆ ਸੀ। ਜ਼ਿਕਰਯੋਗ ਗਲ ਇਹ ਹੈ ਕਿ ਲੜਾਕੂ ਤੇਜਸ ਉਡਾਣ ਵਾਲੇ ਏਅਰ ਮਾਰਸ਼ਲ ਰਘੂਨਾਥ ਨਾਂਬੀਆਰ ਭਾਰਤੀ ਵਾਯੂ ਸੈਨਾ ਦੀ ਸਭ ਤੋਂ ਪੁਰਾਣੀ ਅਤੇ ਬਹੁਤ ਹੀ ਮਸ਼ਹੂਰ ਸਕੁਐਡਰਨ ਨੰਬਰ 1 ਨੂੰ ਵੀ ਕਮਾਂਡ ਕਰ ਚੁੱਕੇ ਹਨ।
ਭਾਰਤੀ ਵਾਯੂ ਸੈਨਾ ਦੇ ਪੂਰਵੀ ਕਮਾਨ ਦੇ ਸ਼ਿਲਾਂਗ ਵਿੱਚ ਮੌਜ਼ੂਦ ਹੈੱਡ ਆਫਿਸ ‘ਚ ਸੋਮਵਾਰ ਨੂੰ ਕਾਰਜਭਾਰ ਸੰਭਾਲਦੇ ਸਮੇਂ ਮਾਰਸ਼ਲ ਰਘੂਨਾਥ ਨਾਂਬੀਆਰ ਦੀ ਪਤਨੀ ਲਕਸ਼ਮੀ ਨਾਂਬੀਆਰ ਵੀ ਸੈਨਾ ਦੀ ਪਰੰਪਰਾ ਅਨੁਸਾਰ ਨਾਲ ਸਨ। ਉਹਨਾਂ ਨੇ ਵੀ ਉੱਥੇ ਨਾਲ ਚਲਦੇ ਸਮਾਗਮ ਵਿੱਚ ਖੇਤਰੀ ਏਅਰ ਫੋਰਸ ਵਾਈਵਜ਼ ਵੈਲਫੇਅਰ ਦੇ ਪ੍ਰਧਾਨ ਵਜੋਂ ਆਪਣਾ ਕਾਰਜਭਾਰ ਸੰਭਾਲਿਆ। ਪੂਰਵੀ ਕਮਾਂਡ ਦੇ ਅਧੀਨ ਭਾਰਤ ਦੇ 11 ਰਾਜਾਂ ਦੀ ਹਵਾਈ ਸੁਰੱਖਿਆ ਦੀ ਜ਼ਿੰਮੇਵਾਰੀ ਹੈ, ਜਿਸਦੇ ਸਥਾਈ ਹਵਾਈ ਸੈਨਿਕ ਅੱਡੇ ਛਾਬੂਆ, ਗੁਹਾਹਾਟੀ, ਬਰਕਪੁਰ, ਜੋਰਹਾਟ, ਕਲੀਕੁੰਡਾ, ਤੇਜਪੁਰ ਤੇ ਬਰਡੋਗਰਾ ਚ ਹੋਣ ਤੋਂ ਇਲਾਵਾ ਅਗਰਤਲਾ, ਕਲਕੱਤਾ, ਪਾਨਾਗਡ਼ ਅਤੇ ਸ਼ਿਲੋਂਗ ਚ ਪਹਿਲਾਂ ਤੋਂ ਹੀ ਹਵਾਈ ਅੱਡੇ ਹਨ।