ਭਾਰਤੀ ਫੌਜ ਲਈ 3000 ਕਰੋੜ ਰੁਪਏ ਦਾ ਸੈਟੇਲਾਈਟ ਬਣਾਉਣ ਦੀ ਤਿਆਰੀ

40
ਭਾਰਤੀ ਫੌਜ
ਕੋਡ ਤਸਵੀਰ

ਭਾਰਤੀ ਫੌਜ ਦੀ ਆਪਣੇ ਲਈ ਵੱਖਰੇ ਉਪਗ੍ਰਹਿ ਦੀ ਸਦੀਆਂ ਪੁਰਾਣੀ ਲੋੜ ਹੁਣ ਪੂਰੀ ਹੋਣ ਜਾ ਰਹੀ ਹੈ। ਭਾਰਤ ਦੇ ਰੱਖਿਆ ਮੰਤਰਾਲੇ ਨੇ ਫੌਜ ਲਈ ਇੱਕ ਵੱਖਰਾ ਉਪਗ੍ਰਹਿ, GSAT 7B, ਵਿਕਸਿਤ ਕਰਨ ਲਈ ਨਿਊ ਸਪੇਸ ਇੰਡੀਆ ਲਿਮਟਿਡ (NSIL) ਨਾਲ ਸਮਝੌਤਾ ਕੀਤਾ ਹੈ। NSIL ਭਾਰਤੀ ਪੁਲਾੜ ਖੋਜ ਸੰਗਠਨ (ISRO) ਦਾ ਇੱਕ ਸੰਸਥਾਨ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਉਪਗ੍ਰਹਿ ਦੇ ਉਪਲਬਧ ਹੋਣ ਨਾਲ ਭਾਰਤੀ ਫੌਜ ਦੀ ਸੰਚਾਰ ਪ੍ਰਣਾਲੀ ਦੀ ਸਮਰੱਥਾ ਵਿੱਚ ਬਹੁਤ ਵਾਧਾ ਹੋਵੇਗਾ ਅਤੇ ਇਹ ਹੋਰ ਮਜਬੂਤ ਹੋ ਜਾਵੇਗੀ।

ਮੌਜੂਦਾ ਸਮੇਂ ਦੌਰਾਨ, ਫੌਜ ਕੋਲ ਭਾਰਤੀ ਹਵਾਈ ਸੈਨਾ ਅਤੇ ਜਲ ਸੈਨਾ ਦੀ ਤਰ੍ਹਾਂ ਵੱਖਰਾ ਉਪਗ੍ਰਹਿ ਨਹੀਂ ਹੈ।

ਰੱਖਿਆ ਮੰਤਰਾਲੇ ਨੇ ਇਸ ਅਤਿ-ਆਧੁਨਿਕ ਉਪਗ੍ਰਹਿ ਲਈ ਨਿਊ ਸਪੇਸ ਇੰਡੀਆ ਲਿਮਟਿਡ ਨਾਲ 3000 ਕਰੋੜ ਰੁਪਏ ਦਾ ਸਮਝੌਤਾ ਕੀਤਾ ਹੈ। ਇਸ ਸਮਝੌਤੇ ਮੁਤਾਬਿਕ ਸੈਟੇਲਾਈਟ 2026 ਤੱਕ ਤਿਆਰ ਹੋ ਜਾਵੇਗਾ। ਇਸਰੋ ਪੰਜ ਟਨ ਦੇ ਇਸ ਉਪਗ੍ਰਹਿ ਨੂੰ ਸਵਦੇਸ਼ੀ ਤੌਰ ‘ਤੇ ਵਿਕਸਿਤ ਕਰੇਗਾ। ਸੰਚਾਰ ਪ੍ਰਣਾਲੀ ਨੂੰ ਨਵਾਂ ਜੀਵਨ ਦੇਣ ਵਾਲਾ ਇਹ ਉਪਗ੍ਰਹਿ ਦੂਰ-ਦਰਾਡੇ ਦੇ ਖੇਤਰਾਂ ਵਿਚ ਜ਼ਮੀਨ ‘ਤੇ ਤਾਇਨਾਤ ਸੈਨਿਕਾਂ ਦੇ ਨਾਲ-ਨਾਲ ਵੱਖ-ਵੱਖ ਹਥਿਆਰ ਪ੍ਰਣਾਲੀਆਂ ਅਤੇ ਹਵਾਈ ਖੇਤਰ ਪ੍ਰਣਾਲੀਆਂ ਨਾਲ ਸੰਪਰਕ ਨੂੰ ਮਜਬੂਤ ਕਰੇਗਾ।