ਭਾਰਤੀ ਹਵਾਈ ਸੈਨਾ ਨੇ ਭਾਰਤੀ ਸੈਨਾ ਨੂੰ ਹਰਾ ਕੇ ਸਾਈਕਲ ਪੋਲੋ ਕੱਪ ਜਿੱਤਿਆ

400
ਸਾਈਕਲ ਪੋਲੋ
ਸਾਈਕਲ ਪੋਲੋ 'ਚ ਐਕਸ਼ਨ 'ਚ ਭਾਰਤੀ ਹਵਾਈ ਸੈਨਾ (ਨੀਲੀ ਡਰੈੱਸ) ਅਤੇ ਫੌਜ ਦੇ ਖਿਡਾਰੀ (ਨਾਰੰਗੀ ਡਰੈੱਸ)

ਭਾਰਤੀ ਹਵਾਈ ਸੈਨਾ ਦੀ ਟੀਮ ਨੇ ਭਾਰਤੀ ਫੌਜ ਨੂੰ 12 – 11ਦੇ ਮਾਮੂਲੀ ਫ਼ਰਕ ਨਾਲ ਹਰਾ ਕੇ 14ਵੀਂ ਫੈਡਰੇਸ਼ਨ ਕਪ ਸਾਈਕਲ ਪੋਲੋ (ਮਰਦ) ਚੈਂਪੀਅਨਸ਼ਿਪ ਤੇ ਕਬਜ਼ਾ ਕਰ ਲਿਆ। ਚੰਡੀਗੜ੍ਹ ‘ਚ ਵੀਰਵਾਰ ਨੂੰ ਹੋਏ ਇਸ ਮੁਕਾਬਲੇ ‘ਚ ਜੀਜੀ ਰਾਜ ਨੇ ਭਾਰਤੀ ਹਵਾਈ ਸੈਨਾ (IAF) ਵੱਲੋਂ ਖੇਡਦੇ ਹੋਏ ਪੰਜ ਗੋਲ ਕੀਤੇ ਜਦਕਿ ਭਾਰਤੀ ਫੌਜ (IndianArmy) ਵੱਲੋਂ ਸੰਤੋਸ਼ ਰਾਵ ਨੇ 6 ਗੋਲ ਕਰ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਬਣੇ।

ਖੇਡ ਦੇ ਸ਼ੁਰੂਆਤੀ ਦੋ ਰਾਊਂਡ ‘ਚ ਹਵਾਈ ਸੈਨਾ ਦੀ ਟੀਮ ਦਾ ਪ੍ਰਭਾਵ ਭਾਰੀ ਰਿਹਾ। ਤੀਸਰੇ ਰਾਊਂਡ ‘ਚ ਭਾਰਤੀ ਫੌਜ ਦੀ ਟੀਮ ਨੇ ਵਧੀਆ ਪ੍ਰਦਰਸ਼ਨ ਕਰ ਗੋਲ ਦੇ ਅੰਤਰ ਨੂੰ ਬਹੁਤ ਘੱਟ ਕਰ ਲਿਆ, ਪਰ ਚੋਥੇ ਅਤੇ ਫੈਨਲ ਰਾਊਂਡ ‘ਚ ਜ਼ਬਰਦਸਤ ਮੁਕਾਬਲਾ ਰਿਹਾ। ਦੋਨਾਂ ਟੀਮਾਂ ਨੇ ਇੱਕ ਦੂਸਰੇ ਤੇ ਕਈ ਹਮਲੇ ਅਤੇ ਪਲਟਵਾਰ ਕੀਤੇ ਅਤੇ ਆਖ਼ਰ ‘ਚ ਜਿੱਤ ਭਾਰਤੀ ਹਵਾਈ ਸੈਨਾ ਦੇ ਹਿੱਸੇ ‘ਚ ਆਈ।

ਪੱਛਮੀ ਬੰਗਾਲ ਨੇ ਕੇਰਲ ਨੂੰ 9 – 3 ਤੋਂ ਹਰਾਇਆ। ਦਿਨ ਦੇ ਅੰਤਲੇ ਮੈਚ ‘ਚ ਸੂਬਾਈ ਸੈਨਾ (Territorial Army) ਨੇ 18 -1 ਦੇ ਅੰਤਰ ਨਾਲ ਉੱਤਰਪ੍ਰਦੇਸ਼ ਨੂੰ ਬੁਰੀ ਤਰ੍ਹਾਂ ਹਰਾਇਆ।

ਇਸ ਟੂਰਨਾਮੈਂਟ ਦਾ ਆਯੋਜਨ ਹਵਾਈ ਸੈਨਾ ਖੇਡ ਨਿਯੰਤਰਣ ਬੋਰਡ ਨੇ 3 ਬਸ ਏਅਰ ਰਿਪੇਅਰ ਡਿਪੋ ਤੇ ਕਰਵਾਇਆ ਜਿਸ ‘ਚ ਕੁੱਲ 8 ਟੀਮਾਂ ਨੇ ਹਿੱਸਾ ਲਿਆ। ਉਪੋਕਤ ਦਰਸਾਈਆਂ ਟੀਮਾਂ ਤੋਂ ਇਲਾਵਾ ਮਹਾਰਾਸ਼ਟਰ ਅਤੇ ਛੱਤੀਸਗੜ੍ਹ ਦੀ ਟੀਮ ਨੇ ਵੀ ਮੁਕਾਬਲੇ ‘ਚ ਹਿੱਸਾ ਲਿਆ।