ਵਾਹ….! ਫੇਸਬੁੱਕ ਦੇ ਰਾਹੀਂ ਸੀਆਰਪੀਐਫ ਨੇ ਕੀਤਾ ਕਮਾਲ

340
ਸੀਆਰਪੀਐਫ
ਕੇਂਦਰੀ ਰਿਜ਼ਰਵ ਪੁਲਿਸ ਦੇ ਸੀਨੀਅਰ ਅਧਿਕਾਰੀ ਧਰਮਪਾਲ ਜਸਪ੍ਰੀਤ ਨੂੰ ਉਸ ਦਾ ਪਰਸ ਵਾਪਿਸ ਕਰਦੇ ਹੋਏ।

ਚੰਡੀਗੜ੍ਹ ਦੇ ਰੋਜ਼ ਗਰਦਨ ‘ਚ ਵਾਪਰੀ ਇਸ ਘਟਨਾ ਨੇ ਇਹ ਸਾਬਿਤ ਕਰ ਦਿੱਤਾ ਕਿ ਸਮਾਜ ‘ਚ ਆਏ ਵਿਕਾਰਾਂ ਲਈ ਸੋਸ਼ਲ ਮੀਡੀਆ ਨੂੰ ਦੇਸ਼ ਦੇਣ ਵਾਲੇ ਲੋਕਾਂ ਨੂੰ ਇੱਕ ਪੱਖ ਤੋਂ ਆਪਣੀ ਸੋਚ ਬਦਲਣੀ ਪਵੇਗੀ। ਗਲ ਇਹ ਹੈ ਕਿ ਦੋਸ਼ ਅਸਲ ‘ਚ ਮੀਡੀਆ ‘ਚ ਨਹੀਂ ਹੈ ਬਲਕਿ ਇਸ ਦੀ ਵਰਤੋਂ ਕਰਨ ਦੇ ਤਰੀਕਿਆਂ ਤੇ ਨਿਰਭਰ ਕਰਦਾ ਹੈ। ਇਸ ਘਟਨਾ ਦੇ ਦੋ ਹੀਰੋ ਹਨ। ਇੱਕ ਹੈ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ-CRPF) ਦਾ ਉਹ ਜਵਾਨ ਜੋ ਰੋਜ਼ ਗਾਰਡਨ ‘ਚ ਗਸ਼ਤ ਤੇ ਸੀ ਅਤੇ ਦੂਸਰੇ ਹਨ ਸੀਆਰਪੀਐਫ ਦੇ ਹੀ ਇੰਸਪੈਕਟਰ ਧਰਮਪਾਲ। ਘਟਨਾ ਦੀ ਤੀਸਰੀ ਕਿਰਦਾਰ ਹੈ ਚੰਡੀਗੜ੍ਹ ਦੀ ਜਸਪ੍ਰੀਤ ਸਾਹਨੀ। ਪਰ ਸਭ ਤੋਂ ਵੱਡਾ ਹੀਰੋ ਬਣਿਆ ਹੈ ਫੇਸਬੁੱਕ (face book)।

ਹੋਇਆ ਇਹ ਕਿ ਸ਼ੁੱਕਰਵਾਰ ਸ਼ਾਮ ਨੂੰ ਜਸਪ੍ਰੀਤ ਆਪਣੇ ਬੱਚੇ ਨੂੰ ਘੁਮਾਉਣ ਲੈ ਗਈ ਸੀ। ਬੱਚੇ ਦਾ ਪ੍ਰੈਮ (Pram) ‘ਚ ਹੋਣ ਕਾਰਨ ਸੁਰੱਖਿਆ ਗਾਰਡ ਨੇ ਅੰਦਰ ਨਹੀਂ ਜਾਣ ਦਿੱਤਾ। ਉਸਨੇ ਬੱਚੇ ਨੂੰ ਪ੍ਰੈਮ ‘ਚ ਲਿਟਾਇਆ ਅਤੇ ਪ੍ਰੈਮ ਨੂੰ ਫੋਲਡ ਕਰਕੇ ਕਰ ‘ਚ ਰੱਖ ਦਿੱਤਾ। ਇਸੇ ਦੌਰਾਨ ਉਨ੍ਹਾਂ ਦਾ ਪਰਸ ਡਿੱਗ ਗਿਆ ਜਿਸ ‘ਚ ਡੈਬਿਟ ਕਾਰਡ, ਪੈਨ ਕਾਰਡ ਅਤੇ 2210 ਰੁਪਏ ਸਨ। ਪਰਸ ਦੇ ਡਿੱਗਣ ਦਾ ਪਤਾ ਉਨ੍ਹਾਂ ਨੂੰ ਉਸ ਸਮੇਂ ਨਾ ਲੱਗਿਆ। ਕੁੱਝ ਸਮੇਂ ਬਾਅਦ ਜਦੋਂ ਬੱਚੇ ਨੂੰ ਆਈਸਕ੍ਰੀਮ ਦਵਾਈ ਤਾਂ ਪੈਸੇ ਦੇਣ ਲੱਗਿਆ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਸ ਦਾ ਪਰਸ ਕੀਤੇ ਡਿੱਗ ਗਿਆ ਹੈ। ਕਾਰਡ ਦੀ ਕੋਈ ਵਰਤੋਂ ਨਾ ਕਰ ਲਵੇ ਇਸ ਲਈ ਉਸ ਨੇ ਸਭ ਤੋਂ ਪਹਿਲਾਂ ਬੈਂਕ ‘ਚ ਕਾਲ ਕਰਕੇ ਕਾਰਡ ਬਲਾਕ ਕਰਵਾਏ.

ਜਸਪ੍ਰੀਤ ਦਸਦੀ ਹੈ ਕਿ ਸ਼ਨੀਵਾਰ ਦੀ ਸਵੇਰ, ਡਿੱਗਿਆ ਹੋਇਆ ਸਮਾਨ ਮਿਲਣ ਦੀ ਉਮੀਦ ਨਾਲ, ਉਹ ਉਸੇ ਥਾਂ ਗਈ ਪਰ ਪਰਸ ਨਹੀਂ ਮਿਲਿਆ ਅਤੇ ਮਿਲਦਾ ਵੀ ਕਿੱਦਾਂ ਪਰਸ ਤਾਂ ਗਸ਼ਤ ਕਰ ਰਹੇ ਸੀਆਰਪੀਐਫ ਦੇ ਜਵਾਨ ਦੇ ਹੱਥ ਲਗ ਚੁੱਕਾ ਸੀ ਅਤੇ ਉਸ ਨੇ ਆਪਣੇ ਸੀਨੀਅਰ ਨੂੰ ਸੌਂਪ ਦਿੱਤਾ ਸੀ।

ਜਵਾਨ ਤੋਂ ਮਿਲੇ ਪਰਸ ਦੇ ਮਾਲਿਕ ਨੂੰ ਲੱਭਣ ਲਈ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਸੀਨੀਅਰ ਇੰਸਪੈਕਟਰ ਧਰਮਪਾਲ ਨੇ ਫੇਸਬੁੱਕ ਦਾ ਸਹਾਰਾ ਲਿਆ। ਉਨ੍ਹਾਂ ਨੇ ਜਸਪ੍ਰੀਤ ਸਾਹਨੀ ਨਾਂ ਦੀ ਮਹਿਲਾ ਦੇ ਫੇਸਬੁੱਕ ਅਕਾਊਂਟ ਦੇਖਣੇ ਸ਼ੁਰੂ ਕੀਤੇ ਜੋ ਕਿ 35 ਸਨ। ਉਨ੍ਹਾਂ ‘ਚੋਂ 15 ਤੋਂ 20 ਅਕਾਊਂਟ ‘ਚ ਮੈਸਜ ਪੋਸਟ ਕੀਤੇ ਕਿ ਜੇਕਰ ਕਿਸੇ ਦਾ ਪਰਸ ਗੁਆਚ ਗਿਆ ਹੈ ਤਾਂ ਸੰਪਰਕ ਕਰੋ।

ਸ਼ਨੀਵਾਰ ਨੂੰ ਜਸਪ੍ਰੀਤ ਸਾਹਨੀ ਦੀ ਭੈਣ ਨੇ ਸੰਦੇਸ਼ ਦੇਖ ਕੇ ਇੰਸਪੈਕਟਰ ਧਰਮਪਾਲ ਨੂੰ ਜਸਪ੍ਰੀਤ ਦਾ ਨੰਬਰ ਭੇਜਿਆ। ਇੰਸਪੈਕਟਰ ਧਰਮਪਾਲ ਨੇ ਤਸਦੀਕ ਕਰਨ ਤੋਂ ਬਾਅਦ ਜਸਪ੍ਰੀਤ ਨੂੰ ਸੈਕਟਰ 29 ‘ਚ ਟ੍ਰੈਫਿਕ ਪੁਲਿਸ ਥਾਣੇ ਚ ਬੁਲਾਇਆ ਅਤੇ ਪਰਸ ਸੌਂਪ ਦਿੱਤਾ। ਜਸਪ੍ਰੀਤ ਲਈ ਇਹ ਹੈਰਾਨੀ ਤੋਂ ਘੱਟ ਨਹੀਂ ਸੀ ਕਿ ਪਰਸ ‘ਚ ਸਾਰਾ ਸਮਾਨ ਉਸੇ ਤਰ੍ਹਾਂ ਹੀ ਪਿਆ ਸੀ।