‘ਅਨਡਾਂਟੇਡ : ਲੇ. ਉਮਰ ਫਿਆਜ਼ ਆਫ ਕਸ਼ਮੀਰ’ ਸੱਚ ਨੂੰ ਦੱਸਦੀ ਇਕ ਕਿਤਾਬ

314
ਉਮਰ ਫਿਆਜ਼
ਲੈਫਟੀਨੈਂਟ ਉਮਰ ਫਿਆਜ਼ ਤੇ ਲਿਖੀ ਕਿਤਾਬ

“ਮੁਸਰਤ ਮੇਰੀ ਭੈਣ ਹੈ ਮਾਂ। ਮੈਂ ਕਿਹੋ ਜਿਹਾ ਵੀਰ ਹੋਇਆ, ਜੇ ਕਰ ਮੈਂ ਉਸਦੇ ਵਿਆਹ ਤੇ ਨਾ ਆਇਆ? ਅਤੇ ਮਾਂ, ਮੈਂ ਕਦੋਂ ਤਕ ਭੱਜਦਾ ਰਹਾਂਗਾ? ਕਸ਼ਮੀਰ ਮੇਰਾ ਘਰ ਹੈ। ਤੁਸੀਂ ਸਾਰੇ ਤਾਂ ਉੱਥੇ ਰਹੋਗੇ, ਕੀ ਮੈਂ ਤੁਹਾਡੇ ਤੋਂ ਵੱਖ ਰਹਾਂਗਾ…. ਹਮੇਸ਼ਾ!” ਇਹ ਅਲਫਾਜ਼ 9 ਮਈ 2017 ਨੂੰ ਕਸ਼ਮੀਰ ‘ਚ ਅਗਵਾ ਕਰਕੇ ਭਿਆਨਕ ਢੰਗ ਨਾਲ ਕਤਲ ਕੀਤੇ ਗਏ ਲੈਫਟੀਨੈਂਟ ਉਮਰ ਫਿਆਜ਼ ਨੇ ਆਪਣੀ ਮਾਂ ਨਾਲ ਗੱਲਬਾਤ ਦੌਰਾਨ ਫੋਨ ਤੇ ਉਦੋਂ ਆਖੇ ਸਨ ਜਦੋਂ ਪਰਿਵਾਰ ਉਸਦੀ ਸੁਰੱਖਿਆ ਨੂੰ ਲੈ ਕੇ ਚਿੰਤਾ ‘ਚ ਸੀ।

ਮਾਂ ਬੇਟੇ ਵਿਚਕਾਰ ਹੋਈ ਇਸ ਗੱਲ ਤੋਂ ਪਤਾ ਚਲਦਾ ਹੈ ਕਿ ਆਤੰਕਵਾਦ ਪ੍ਰਭਾਵਿਤ ਕਸ਼ਮੀਰ ‘ਚ ਉਨ੍ਹਾਂ ਪਰਿਵਾਰਾਂ ਦਾ ਕੀ ਹਾਲ ਹੁੰਦਾ ਹੋਣਾ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਉੱਥੇ ਦੇ ਸੁਰੱਖਿਆ ਬਲਾਂ ਅਤੇ ਪੁਲਿਸ ਸੰਗਠਨਾਂ ‘ਚ ਤੈਨਾਤ ਹੁੰਦੇ ਹਨ। ‘ਅਨਡਾਂਟੇਡ : ਲੇ. ਉਮਰ ਫਿਆਜ਼ ਆਫ ਕਸ਼ਮੀਰ’ ‘ਚ ਅਜਿਹਾ ਬਹੁਤ ਕੁੱਝ ਹੈ ਜੋ ਨਾ ਸਿਰਫ ਲੈਫਟੀਨੈਂਟ ਉਮਰ ਫਿਆਜ਼ ਦੀ ਜ਼ਿੰਦਗੀ, ਉਸਦੀ ਸੋਚ ਅਤੇ ਕਸ਼ਮੀਰ ਤੋਂ ਰੂਬਰੂ ਕਰਾਉਂਦਾ ਹੈ ਬਲਕਿ ਇਹ ਵੀ ਦੱਸਦਾ ਹੈ ਕਿ ਸੈਨਾ ਅਤੇ ਸੈਨਿਕਾਂ ਦੀ ਅਜਿਹੀਆਂ ਕਿਹੜੀਆਂ ਚੁਣੌਤੀਆਂ ਹਨ ਜੋ ਆਮ ਤੌਰ ਤੇ ਦੂਸਰਿਆਂ ਨੂੰ ਨਾ ਮਹਿਸੂਸ ਹੁੰਦੀਆਂ ਹਨ ਅਤੇ ਨਾ ਹੀ ਦਿਖਾਈ ਦਿੰਦੀਆਂ ਹਨ।

ਉਮਰ ਫਿਆਜ਼
ਲੈਫਟੀਨੈਂਟ ਉਮਰ ਫਿਆਜ਼ ਦੇ ਪਰਿਵਾਰਕ ਮੈਂਬਰਾਂ ਨਾਲ ਭਾਵਨਾ ਅਰੋੜਾ

‘ਅਨਡਾਂਟੇਡ : ਲੇ. ਉਮਰ ਫਿਆਜ਼ ਆਫ ਕਸ਼ਮੀਰ’ ( UNDAUNTED : LT. UMMER FAYAZ OF KASHMIR ) ਮਤਲਬ ਕਿ ‘ਬੇਖੌਫ : ਕਸ਼ਮੀਰ ਦਾ ਲੈਫਟੀਨੈਂਟ ਉਮਰ ਫਿਆਜ਼’ ਕਿਤਾਬ ਦੀ ਲੇਖਿਕਾ ਭਾਵਨਾ ਅਰੋੜਾ ਸੈਨਾ ਨਾਲ ਜੁੜੇ ਵਿਸ਼ਿਆਂ ਨੂੰ ਇਸਲਈ ਬਾਖੂਬੀ ਸਮਝਦੀ ਹੈ ਕਿਉਂਕਿ ਉਹ ਖੁਦ ਸੈਨਾ ਦੇ ਪਰਿਵਾਰ ਨਾਲ ਜੁੜੀ ਹੋਈ ਹੈ। ਹਾਲ ਹੀ ‘ਚ ਪਟਿਆਲਾ ਤੋਂ ਚੰਡੀਗੜ੍ਹ ਦੇ ਪ੍ਰੈਸ ਕਲੱਬ ‘ਚ ਕਿਤਾਬ ਲੋਕ ਅਰਪਣ ਕਰਨ ਦੇ ਸਿਲਸਿਲੇ ‘ਚ ਆਈ ਭਾਵਨਾ ਅਰੋੜਾ ਨਾਲ ਲੀਵਿੰਗ ਇੰਡੀਆ ਨਿਊਜ਼ ਚੈਨਲ ਦੇ ਸਟੂਡੀਓ ‘ਚ ਮੁਲਾਕਾਤ ਹੋਈ।

ਉਮਰ ਫਿਆਜ਼
ਕਿਤਾਬ ਦੀ ਲੇਖਿਕਾ ਭਾਵਨਾ ਅਰੋੜਾ ਸੈਨਾ ਦੇ ਅਧਿਕਾਰੀਆਂ ਦੇ ਨਾਲ।

ਇਸ ਤੋਂ ਪਹਿਲਾਂ ਤਿੰਨ ਕਿਤਾਬਾਂ ਲਿਖ ਚੁੱਕੀ ਭਾਵਨਾ ਕਹਿੰਦੀ ਹੈ ਕਿ ਇਹ ਕਿਤਾਬ ਉਸਦੇ ਦਿਲ ਦੇ ਬਹੁਤ ਨਜ਼ਦਿਕ ਹੈ। ਗੱਲਬਾਤ ਦੌਰਾਨ ਉਨ੍ਹਾਂ ਨੂੰ ਦੇਖ ਕੇ ਲੱਗਿਆ ਕਿ ਉਨ੍ਹਾਂ ਦੇ ਜ਼ਿਹਨ ‘ਚ ਉਹ ਪਲ ਅਤੇ ਯਾਦਾਂ ਤਾਜ਼ਾ ਹੋ ਗਈਆਂ ਹੋਣ ਜੋ ਉਨ੍ਹਾਂ ਨੇ ਕਿਤਾਬ ਲਿਖਣ ਦੇ ਉਦੇਸ਼ ਦੌਰਾਨ ਕਸ਼ਮੀਰ ‘ਚ ਲੈਫਟੀਨੈਂਟ ਉਮਰ ਫਿਆਜ਼ ਦੇ ਪਰਿਵਾਰ, ਦੋਸਤ ਅਤੇ ਫੌਜੀ ਸਾਥੀਆਂ ਨਾਲ ਬਿਤਾਏ ਸਨ। ਭਾਵਨਾ ਅਰੋੜਾ ਬੜੇ ਹੀ ਮਾਣ ਨਾਲ ਦੱਸਦੀ ਹੈ ਕਿ ਉਹ ਅਜਿਹੇ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਜਿਸ ਦੀ ਚੌਥੀ ਪੀੜ੍ਹੀ ਸੈਨਾ ਦੀ ਸੇਵਾ ਕਰ ਰਹੀ ਹੈ, ‘ਮੇਰੇ ਦਾਦਾ ਜੀ ਵੀ ਸੈਨਾ ‘ਚ ਸਨ… ਤੇ ਹੁਣ ਵੀ ਮਰਾ ਵੀਰ ਸੈਨਾ ‘ਚ ਹੈ।

ਅੰਗਰੇਜ਼ੀ ‘ਚ ਛਪੀ ਅਤੇ ਲਿਖੀ ਕਿਤਾਬ ‘ਅਨਡਾਂਟੇਡ : ਲੇ. ਉਮਰ ਫਿਆਜ਼ ਆਫ ਕਸ਼ਮੀਰ’ ਦੇ 332 ਪੰਨਿਆਂ ਦੀ ਸ਼ੁਰੂਆਤ ਹੀ ਬੇਹਦ ਦਿਲਚਸਪ ਹੈ ਅਤੇ ਸੈਨਾ ਦੇ ਅਧਿਕਾਰੀਆਂ ਨੇ ਇਸ ਨੂੰ ਪੜ੍ਹਨ ਤੋਂ ਬਾਅਦ ਅਜਿਹੀਆਂ ਟਿੱਪਣੀਆਂ ਕੀਤੀਆਂ ਹਨ ਕਿ ਕਿਤਾਬ ਦੇ ਪੰਨੇ ਖੁਦ ਹੀ ਪਲਟਦੇ ਰਹਿੰਦੇ ਹਨ। ਸਾਰੀ ਘਟਨਾ ਇਕ ਜਿਉਂਦੀ ਜਾਗਦੀ ਘਟਨਾ ਲੱਗਦੀ ਹੈ। ਕਿਤਾਬ ਦੇ ਕਵਰ ਤੇ ਭਾਰਤੀ ਸੈਨਾ ਦੇ ਪ੍ਰਮੁੱਖ ਜਨਰਲ ਵਿਪਿਨ ਰਾਵਤ ਦੀ ਹੀ ਟਿੱਪਣੀ ਹੈ ਜਿਸ ‘ਚ ਉਨ੍ਹਾਂ ਨੇ ਲੈਫਟੀਨੈਂਟ ਉਮਰ ਫਿਆਜ਼ ਨੂੰ ਇਤਿਹਾਸ ‘ਚ ਜਿੰਦਾ ਰਹਿਣ ਵਾਲਾ ਅਜਿਹਾ ਨਾਇਕ ਦਸਿਆ ਹੈ ਜਿਸ ਨੇ ਦੇਸ਼ ਸੇਵਾ ਕਰਨ ਲਈ ਕਈ ਤਰ੍ਹਾਂ ਦੀਆਂ ਵਿਰੋਧੀ ਸਥਿਤੀਆਂ ਦਾ ਸਾਹਮਣਾ ਕੀਤਾ।

ਕੁੱਝ ਹੀ ਮਹੀਨੇ ਪਹਿਲਾਂ 2 ਰਾਜਪੂਤਾਂ ਰਾਇਫਲਸ ‘ਚ ਕਸ਼ਮੀਰ ਹਾਸਿਲ ਕਰਨ ਤੋਂ ਬਾਅਦ 23 ਸਾਲਾਂ ਦਾ ਇਹ ਨੌਜਵਾਨ ਲੈਫਟੀਨੈਂਟ ਉਮਰ ਫਿਆਜ਼ ਪਹਿਲੀ ਵਾਰ ਛੁੱਟੀ ਲੈ ਕੇ ਘਰ ਪਰਤਿਆ ਸੀ ਅਤੇ ਬੜੇ ਹੀ ਚਾਅ ਨਾਲ ਮਮੇਰੀ ਭੈਣ ਦੇ ਵਿਆਹ ‘ਚ ਗਿਆ ਸੀ। ਉਸਨੂੰ ਵਿਆਹ ‘ਚ ਹੀ ਦੁਲਹਨ ਦੇ ਸਾਹਮਣੇ ਨਕਾਬਪੋਸ਼ ਆਤੰਕਵਾਦੀ ਅਗਵਾ ਕਰਕੇ ਲੈ ਗਏ ਅਤੇ ਬਾਅਦ ‘ਚ ਇਸ ਨਿਹੱਥੇ ਨੌਜਵਾਨ ਨੂੰ ਬਹੁਤ ਹੀ ਭਿਆਨਕ ਤਰੀਕੇ ਨਾਲ ਮਰ ਦਿੱਤਾ ਗਿਆ ਸੀ। ਫਿਆਜ਼ ਦਾ ਕਸੂਰ ਸਿਰਫ਼ ਇਹ ਸੀ ਕਿ ਉਸਨੇ ਕਸ਼ਮੀਰੀ ਹੋ ਕੇ ਸੈਨਾ ‘ਚ ਜਾਂ ਦਾ ਹੌਸਲਾ ਦਿਖਾਇਆ ਸੀ ਜੋ ਉੱਥੇ ਦੇ ਕਿਰਿਆਸ਼ੀਲ ਆਤੰਕਵਾਦੀ ਸੰਗਠਨਾਂ ਲਈ ਚੁਣੌਤੀ ਹੈ। ਉਮਰ ਫਿਆਜ਼ ਸ਼ਹਾਦਤ ਤੋਂ ਬਾਅਦ ਵੀ ਕਈ ਕਸ਼ਮੀਰੀ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ।

ਲੇਖਿਕਾ ਭਾਵਨਾ ਅਰੋੜਾ ਨੇ ਇਹ ਕਿਤਾਬ 1962,1965 ਅਤੇ 1971 ਦੇ ਯੁੱਧ ‘ਚ ਹਿੱਸਾ ਲੈ ਚੁੱਕੇ ਆਪਣੇ ਦਾਦਾ ਜੀ ਦੇ ਨਾਲ ਨਾਲ ਉਨ੍ਹਾਂ ਨਾਲ ਹਮੇਸ਼ਾ ਢਾਲ ਬਣ ਕੇ ਖੜ੍ਹੀ ਰਹੀ ਆਪਣੀ ਦਾਦੀ ਨੂੰ ਸਮਰਪਿਤ ਕੀਤੀ ਹੈ। ਉਹ ਦੱਸਦੀ ਹੈ ਕਿ ਇਸ ਕਿਤਾਬ ਨੂੰ ਲਿਖਣ ਲਈ ਉਨ੍ਹਾਂ ਨੇ ਕਈ ਮਹੀਨੇ ਕਸ਼ਮੀਰ ‘ਚ ਚੱਕਰ ਲਗਾਏ ਤੇ ਇਸ ਦੌਰਾਨ ਉਨ੍ਹਾਂ ਦਾ ਲੈਫਟੀਨੈਂਟ ਉਮਰ ਫਿਆਜ਼ ਦੇ ਪਰਿਵਾਰ ਨਾਲ ਬਹੁਤ ਹੀ ਨਾਜ਼ੁਕ ਰਿਸ਼ਤਾ ਬਣ ਗਿਆ।