ਕੋਵਿਡ ਟੈਸਟ: ਸੁਰੱਖਿਅਤ ਢੰਗ ਨਾਲ ਸੈਂਪਲ ਲੈਂਦਾ ਇੱਕ ਲੱਖ ਰੁਪਏ ਵਿੱਚ ਬਣਿਆ ਇਹ ਕਿਓਸਕ

64
ਕੋਵਿਡ ਟੈਸਟ ਕਿਓਸਕ

ਹੈਦਰਾਬਾਦ ਸਥਿਤ ਰਿਸਰਚ ਐਂਡ ਡਿਵੈਲਪਮੈਂਟ ਲੈਬਾਰਟਰੀ (ਡੀਆਰਡੀਐੱਲ) ਨੇ ਕੋਵਿਡ ਨਮੂਨਾ ਭੰਡਾਰਨ ਕਿਓਸਕ (ਕੋਵਸੈਕ / COVSACK) ਨੂੰ ਵਿਕਸਿਤ ਕਰਕੇ ਕੋਰੋਨਾ ਵਾਇਰਸ (COVID-19) ਨਾਲ ਨਜਿੱਠਣ ਲਈ ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਦੀ ਸੂਚੀ ਵਿੱਚ ਇੱਕ ਹੋਰ ਉਤਪਾਦ ਸ਼ਾਮਲ ਕੀਤਾ ਹੈ। ਡੀਆਰਡੀਐੱਲ ਨੇ ਇਸ ਯੂਨਿਟ ਨੂੰ ਬਣਾਉਣ ਲਈ ਹੈਦਰਾਬਾਦ ਦੇ ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ) ਦੇ ਡਾਕਟਰਾਂ ਨਾਲ ਸਲਾਹ ਕੀਤੀ ਸੀ।

ਰੱਖਿਆ ਮੰਤਰਾਲੇ ਵੱਲੋਂ ਜਾਰੀ ਪ੍ਰੈਸ ਬਿਆਨ ਦੇ ਅਨੁਸਾਰ, ਕੋਵਸੇਕ/ ਕੋਵਸੈਕ ਸ਼ੱਕੀ ਮਰੀਜ਼ਾਂ ਤੋਂ ਕੋਵਿਡ -19 ਦੇ ਨਮੂਨੇ ਇਕੱਤਰ ਕਰਨ ਲਈ ਸਿਹਤ ਮੁਲਾਜ਼ਮਾਂ ਦੀ ਵਰਤੋਂ ਲਈ ਬਣਾਇਆ ਇੱਕ ਕਿਓਸਕ ਹੈ। ਕੋਵਿਡ ਜਾਂਚ ਲਈ ਕਿਓਕਸ ਦੇ ਅੰਦਰ ਆਉਣ ਵਾਲੇ ਸ਼ਖ਼ਸ ਦਾ ਸਿਹਤ ਮੁਲਾਜ਼ਮ ਦਸਤਾਨੇ ਪਾ ਕੇ ਬਾਹਰ ਤੋਂ ਹੀ ਇੱਖ ਫੋਹੇ ਵਿੱਚ ਨੱਕ ਜਾਂ ਮੂੰਹ ਤੋਂ ਨਮੂਨਾ ਜਾਂ ਸਵੈਬ ਲੈ ਸਕਦਾ ਹੈ।

ਕਿਓਸਕ ਦੀ ਵਿਸ਼ੇਸ਼ਤਾ ਇਸਦਾ ਮਨੁੱਖੀ ਸ਼ਮੂਲੀਅਤ ਤੋਂ ਬਗੈਰ ਸੰਚਾਲਨ ਕਰਨਾ ਹੈ, ਤਾਂ ਜੋ ਇਹ ਆਪਣੇ ਆਪ ਵਾਇਰਸ ਮੁਕਤ ਹੋ ਜਾਏ ਭਾਵ ਨਮੂਨੇ ਲੈਣ ਦੀ ਪ੍ਰਕਿਰਿਆ ਵਾਇਰਸ ਦੇ ਫੈਲਣ ਤੋਂ ਮੁਕਤ ਹੈ। ਕਿਓਸਕ ਕੈਬਿਨ ਦੀ ਸ਼ੀਲਡਿੰਗ ਸਕ੍ਰੀਨ ਸਿਹਤ ਮੁਲਾਜ਼ਮ ਨੂੰ ਨਮੂਨਾ ਲੈਂਦੇ ਸਮੇਂ ਐਰੋਸੋਲ / ਡ੍ਰਾਪਲੇਟ ਟ੍ਰਾਂਸਮਿਸ਼ਨ ਤੋਂ ਬਚਾਉਂਦੀ ਹੈ। ਇਹ ਸਿਹਤ ਮੁਲਾਜ਼ਮਾਂ ਦੀ ਪੀਪੀਈ ਬਦਲਣ ਦੀ ਜ਼ਰੂਰਤ ਨੂੰ ਘਟਾਉਂਦਾ ਹੈ।

ਰੋਗੀ ਦੇ ਕਿਓਸਕ ਨੂੰ ਛੱਡਣ ਤੋਂ ਬਾਅਦ, ਇਸ ਦੇ ਕੈਬਿਨ ਵਿੱਚ ਸਵਾਰ ਚਾਰ ਨੋਜ਼ਲ ਸਪਰੇਅਰ 70 ਸੈਕਿੰਡ ਦੀ ਮਿਆਦ ਲਈ ਕੀਟਾਣੂਨਾਸ਼ਕ ਧੁੰਦ ਦਾ ਛਿੜਕਾਅ ਕਰਕੇ ਖਾਲੀ ਕਿਓਸਕ ਨੂੰ ਰੋਗਾਣੂ ਮੁਕਤ ਕਰਦੇ ਹਨ। ਇਸਨੂੰ ਅੱਗੇ ਪਾਣੀ ਅਤੇ ਯੂਵੀ ਕੀਟਾਣੂ-ਮੁਕਤ ਕਰਕੇ ਹਟਾਇਆ ਜਾਂਦਾ ਹੈ। ਦੋ ਮਿੰਟ ਤੋਂ ਵੀ ਘੱਟ ਸਮੇਂ ਵਿੱਚ ਸਿਸਟਮ ਕਿਸੇ ਹੋਰ ਵਿਅਕਤੀ ਦਾ ਨਮੂਨਾ ਲੈਣ ਲਈ ਤਿਆਰ ਹੋ ਜਾਂਦਾ ਹੈ। ਕੋਵਸੈਕ (COVSACK) ਦੇ ਨਾਲ ਨਾਲ ਏਕੀਕ੍ਰਿਤ ਦੋ-ਪੱਖੀ ਸੰਚਾਰ ਪ੍ਰਣਾਲੀ/ ਟੂ-ਵੇ ਕਮਿਊਨੀਕੇਸ਼ਨ ਸਿਸਟਮ ਰਾਹੀਂ ਵੌਇਸ ਕਮਾਂਡ / ਆਵਾਜ਼ ਨਿਰਦੇਸ਼ ਦਿੱਤਾ ਜਾ ਸਕਦਾ ਹੈ। ਯਾਨੀ ਮੈਡੀਕਲ ਮੁਲਾਜ਼ਮਾਂ ਦੀ ਲੋੜ-ਮੁਤਾਬਿਕ ਕੋਵਸੈਕ (COVSACK) ਨੂੰ ਅੰਦਰ ਤੋਂ ਬਾਰ ਵੱਲ ਸਮਾਨ ਰੂਪ ਵਿੱਚ ਇਸਤੇਮਾਲ ਕਰਨਾ ਸੰਭਵ ਹੈ।

ਕੋਵਸੈਕ / COVSACK ਦੀ ਕੀਮਤ ਲਗਭਗ ਇੱਕ ਲੱਖ ਰੁਪਏ ਹੈ ਅਤੇ ਕਰਨਾਟਕ ਦੇ ਬੇਲਗਾਮ ਵਿਖੇ ਚੁਣੇ ਗਏ ਉਦਯੋਗ ਪ੍ਰਤੀ ਦਿਨ ਇਸਦੇ 10 ਯੂਨਿਟ ਮੁਹੱਈਆ ਕਰ ਸਕਦਾ ਹੈ। DRDO ਨੇ ਕੋਵਸੈਕ (COVSACK) ਦੀਆਂ ਦੋ ਇਕਾਈਆਂ ਨੂੰ ਡਿਜ਼ਾਈਨ ਅਤੇ ਵਿਕਸਤ ਕੀਤਾ ਹੈ ਅਤੇ ਸਫਲ ਅਜ਼ਮਾਇਸ਼ਾਂ ਤੋਂ ਬਾਅਦ ESIC ਹਸਪਤਾਲ ਹੈਦਰਾਬਾਦ ਨੂੰ ਸੌਂਪ ਦਿੱਤਾ ਗਿਆ ਹੈ।