ਸੁਖੋਈ ਨਾਲ ਰੁਦਰਮ ਨੇ ਸਹੀ ਨਿਸ਼ਾਨਾ ਫੁੰਡਿਆ

10
ਸੁਖੋਈ ਨੂੰ ਨਿਸ਼ਾਨਾ ਬਣਾਉਣ ਲਈ ਭਾਰਤ ਵਿੱਚ ਬਣੀ ਪਹਿਲੀ ਐਂਟੀ-ਰੇਡੀਏਸ਼ਨ ਮਿਜ਼ਾਈਲ (ਰੁਦਰਮ)

ਭਾਰਤ ਵਿੱਚ ਬਣੀ ਪਹਿਲੀ ਐਂਟੀ-ਰੇਡੀਏਸ਼ਨ ਮਿਜ਼ਾਈਲ (ਰੁਦਰਮ) ਦਾ ਉੜੀਸਾ ਦੇ ਤੱਟ ਤੋਂ ਦੂਰ ਵ੍ਹੀਲਰ ਆਈਲੈਂਡ ਉੱਤੇ ਰੇਡੀਏਸ਼ਨ ਟੈਸਟ ਕੀਤਾ ਗਿਆ। ਇਸ ਨਵੀਂ ਪੀੜ੍ਹੀ ਦੀ ਮਿਜ਼ਾਈਲ ਦਾ ਲੜਾਕੂ ਜਹਾਜ਼ ਸੁਖੋਈ -30 ਐੱਮ.ਕੇ.ਆਈ. ਨਾਲ ਪ੍ਰੀਖਣ ਕੀਤਾ ਗਿਆ ਹੈ।

ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਰੁਦਰਮ ਨੂੰ ਵਿਕਸਤ ਕੀਤਾ ਹੈ, ਜੋ ਕਿ ਭਾਰਤੀ ਹਵਾਈ ਸੈਨਾ (ਆਈਏਐੱਫ) ਲਈ ਦੇਸ਼ ਦੀ ਪਹਿਲੀ ਸਵਦੇਸ਼ੀ ਐਂਡੀ ਰੇਡੀਏਸ਼ਨ ਮਿਜ਼ਾਈਲ ਹੈ। ਇਹ ਮਿਜ਼ਾਈਲ ਸੁਖੋਈ ਐੱਸਯੂ -30 ਐੱਮਕੇਆਈ ਲੜਾਕੂ ਜਹਾਜ਼ਾਂ ਨੂੰ ਇੱਕ ਲਾਂਚ ਪਲੇਟਫਾਰਮ ਵਜੋਂ ਏਕੀਕ੍ਰਿਤ ਕੀਤਾ ਗਿਆ ਹੈ, ਇਸ ਦੀ ਸ਼ੁਰੂਆਤ ਦੀਆਂ ਸਥਿਤੀਆਂ ਦੇ ਅਧਾਰ ‘ਤੇ ਵੱਖੋ-ਵੱਖਰੀ ਰੇਂਜ ਦੀ ਸਮਰੱਥਾ ਹੈ। ਇਸ ਵਿੱਚ ਆਖਰੀ ਹਮਲੇ ਲਈ ਪੈਸਿਵ ਹੋਮਿੰਗ ਹੈਡ ਵਾਲਾ ਆਈ ਐੱਨ ਐਸ-ਜੀਪੀਐੱਸ ਨੈਵੀਗੇਸ਼ਨ ਹੈ।

ਰੱਖਿਆ ਮੰਤਰਾਲੇ ਦੇ ਇੱਕ ਪ੍ਰੈਸ ਬਿਆਨ ਵਿੱਚ, ਇਸ ਪ੍ਰੀਖਣ ਦੀ ਦਿੱਤੀ ਗਈ ਜਾਣਕਾਰੀ ਵਿੱਚ ਕਿਹਾ ਗਿਆ ਹੈ ਕਿ ‘ਰੁਦਰਮ’ ਨੇ ਰੇਡੀਏਸ਼ਨ ਨਿਸ਼ਾਨੇ ਨੂੰ ਸਹੀ ਤਰ੍ਹਾਂ ਫੁੰਡਿਆ।

ਪੈਸਿਵ ਹੋਮਿੰਗ ਹੈਡ ਇੱਕ ਵਿਆਪਕ ਬੈਂਡ ਉੱਤੇ ਟੀਚੇ ਦਾ ਪਤਾ ਲਾਉਣ, ਵਰਗੀਕਰਣ ਅਤੇ ਟੀਚੇ ਨੂੰ ਉਲਝਾ ਕੇ ਰੱਖਣ ਵਿੱਚ ਸਮਰੱਥ ਹੈ। ਇਹ ਮਿਜ਼ਾਈਲ ਆਈਏਐੱਫ ਦਾ ਇੱਕ ਸ਼ਕਤੀਸ਼ਾਲੀ ਹਥਿਆਰ ਹੈ ਤਾਂ ਜੋ ਦੁਸ਼ਮਣ ਦੀ ਹਵਾਈ ਰੱਖਿਆ ਨੂੰ ਵੱਡੇ ਸਟੈਂਡ ਆਫ ਰੇਂਜ ਤੋਂ ਪ੍ਰਭਾਵਸ਼ਾਲੀ ਢੰਗ ਨਾਲ ਰੋਕਿਆ ਜਾ ਸਕੇ।

ਇਸਦੇ ਨਾਲ ਹੀ, ਭਾਰਤ ਨੇ ਦੁਸ਼ਮਣ ਰਾਡਾਰਾਂ, ਸੰਚਾਰ ਸਾਈਟਾਂ ਅਤੇ ਹੋਰ ਆਰ.ਐੱਫ.-ਉਤਪੰਨ ਟੀਚਿਆਂ ਨੂੰ ਬੇਅਸਰ ਕਰਨ ਲਈ ਲੰਬੀ ਦੂਰੀ ਦੀ ਹਵਾ ਵਿੱਚ ਲੌਂਚ ਕੀਤੀ ਗਈ ਐਂਟੀ-ਰੇਡੀਏਸ਼ਨ ਮਿਜ਼ਾਈਲਾ ਵਿਕਸਤ ਕਰਨ ਲਈ ਸਵਦੇਸ਼ੀ ਸਮਰੱਥਾ ਸਥਾਪਤ ਕੀਤੀ ਹੈ।

LEAVE A REPLY

Please enter your comment!
Please enter your name here