ਰਸ਼ਮੀ ਸ਼ੁਕਲਾ ਨੇ ਸਸ਼ਸਤਰ ਸੀਮਾ ਬਲ ਦੇ ਡਾਇਰੈਕਟਰ ਜਨਰਲ ਦਾ ਅਹੁਦਾ ਸੰਭਾਲਿਆ

5
ਸਸ਼ਸਤਰ ਸੀਮਾ ਬਲ
ਰਸ਼ਮੀ ਸ਼ੁਕਲਾ ਨੇ ਸਸ਼ਤ੍ਰ ਸੀਮਾ ਬਲ ਦੇ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ।

ਭਾਰਤੀ ਪੁਲਿਸ ਸੇਵਾ ਦੀ 1988 ਬੈਚ ਦੀ ਮਹਾਰਾਸ਼ਟਰ ਕੈਡਰ ਦੀ ਅਧਿਕਾਰੀ ਰਸ਼ਮੀ ਸ਼ੁਕਲਾ ਨੇ ਸਸ਼ਸਤਰ ਸੀਮਾ ਬਲ ਦੇ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ। ਹੁਣ ਤੱਕ ਇਹ ਅਹੁਦਾ ਆਈਪੀਐੱਸ ਅਨੀਸ਼ ਦਿਆਲ ਦੇਖ ਰਹੇ ਸਨ ਜੋ ਇੰਡੋ ਤਿੱਬਤੀਅਨ ਬਾਰਡਰ ਪੁਲਿਸ (ਆਈਟੀਬੀਪੀ) ਦੇ ਡਾਇਰੈਕਟਰ ਜਨਰਲ ਹਨ। ਅਨੀਸ਼ ਦਿਆਲ ਨੇ ਐੱਸਐੱਸਬੀ ਦਾ ਚਾਰਜ ਆਈਪੀਐੱਸ ਰਸ਼ਮੀ ਸ਼ੁਕਲਾ ਨੂੰ ਸੌਂਪਿਆ। ਹੁਣ ਤੱਕ ਰਸ਼ਮੀ ਸ਼ੁਕਲਾ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐੱਫ) ਵਿੱਚ ਵਧੀਕ ਡਾਇਰੈਕਟਰ ਜਨਰਲ (ਹੈੱਡਕੁਆਰਟਰ) ਦੇ ਅਹੁਦੇ ‘ਤੇ ਤਾਇਨਾਤ ਸਨ।

ਰਸ਼ਮੀ ਸ਼ੁਕਲਾ ਨੇ ਮੁੰਬਈ ‘ਚ 26/11 ਦੇ ਅੱਤਵਾਦੀ ਹਮਲੇ ਦੌਰਾਨ ਰਾਜਾਂ ਅਤੇ ਕੇਂਦਰੀ ਏਜੰਸੀਆਂ ਵਿਚਾਲੇ ਤਾਲਮੇਲ ਦਾ ਵਧੀਆ ਕੰਮ ਕੀਤਾ ਸੀ। ਪੁਲਿਸ ਕਮਿਸ਼ਨਰ ਵਜੋਂ ਕੀਤੇ ਗਏ ਉਨ੍ਹਾਂ ਦੇ ਕੰਮਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ ਗਈ। ਬਤੌਰ ਪੁਲਿਸ ਕਮਿਸ਼ਨਰ ਰਸ਼ਮੀ ਸ਼ੁਕਲਾ ਨੇ 2016 ਤੋਂ 2018 ਦਰਮਿਆਨ ਪੁਣੇ ਵਿੱਚ ਸਮਾਰਟ ਪੁਲਿਸਿੰਗ ਨੂੰ ਇੱਕ ਨਵਾਂ ਮੁਕਾਮ ਪ੍ਰਦਾਨ ਕੀਤਾ। ਇਸ ਦੌਰਾਨ ਉੱਥੇ ਸਿਟੀ ਸੇਫ, ਪੁਲਿਸ ਕਾਕਾ, ਬੱਡੀ ਕਾਪ ਅਤੇ ਕੰਮਕਾਜੀ ਔਰਤਾਂ ਦੀ ਸੁਰੱਖਿਆ ਵਰਗੇ ਮੁਹਿੰਮ ਅਤੇ ਪ੍ਰੋਗਰਾਮ ਕਰਵਾਏ ਗਏ।

ਸਸ਼ਸਤਰ ਸੀਮਾ ਬਲ
ਰਸ਼ਮੀ ਸ਼ੁਕਲਾ ਨੇ ਅਨੀਸ਼ ਦਿਆਲ ਤੋਂ ਸ਼ਸਤਰ ਸੀਮਾ ਬਲ ਦੇ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ।

ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਰਸ਼ਮੀ ਸ਼ੁਕਲਾ ਨੇ ਇਲਾਹਾਬਾਦ ਯੂਨੀਵਰਸਿਟੀ ਤੋਂ ਭੂਗੋਲ ਵਿੱਚ ਐੱਮ.ਏ. ਕੀਤੀ ਹੈ। ਪੁਲਿਸ ਕੈਰੀਅਰ ਦੇ ਸ਼ੁਰੂਆਤੀ ਦਿਨਾਂ ਵਿੱਚ ਆਈਪੀਐੱਸ ਰਸ਼ਮੀ ਸ਼ੁਕਲਾ ਮਹਾਰਾਸ਼ਟਰ ਦੇ ਅਕੋਲਾ ਅਤੇ ਸਾਂਗਲੀ ਜ਼ਿਲ੍ਹਿਆਂ ਵਿੱਚ ਸਹਾਇਕ ਪੁਲਿਸ ਕਮਿਸ਼ਨਰ (ਏਸੀਪੀ) ਦੇ ਅਹੁਦਿਆਂ ‘ਤੇ ਤਾਇਨਾਤ ਰਹੇ। ਇਸ ਤੋਂ ਬਾਅਦ ਉਹ ਜਲਗਾਓਂ ‘ਚ ਐਡੀਸ਼ਨਲ ਪੁਲਿਸ ਸੁਪਰਿੰਟੈਂਡੈਂਟ ਅਤੇ ਫਿਰ ਨਾਗਪੁਰ ‘ਚ ਐੱਸ.ਪੀ. ਰਹੀ ਰਸ਼ਮੀ ਸ਼ੁਕਲਾ ਨੇ ਮੁੰਬਈ ‘ਚ ਡੀਆਈਜੀ ਅਤੇ ਆਈਜੀ ਦੇ ਅਹੁਦਿਆਂ ‘ਤੇ ਰਹਿੰਦਿਆਂ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਵੀ ਸੰਭਾਲੀ।

ਆਈਪੀਐੱਸ ਰਸ਼ਮੀ ਸ਼ੁਕਲਾ ਨੂੰ 2005 ਵਿੱਚ ਸ਼ਾਨਦਾਰ ਸੇਵਾਵਾਂ ਲਈ ਪੁਲਿਸ ਮੈਡਲ ਅਤੇ 2013 ਵਿੱਚ ਵਿਸ਼ੇਸ਼ ਸੇਵਾਵਾਂ ਲਈ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ।