ਆਈਪੀਐਸ ਅਧਿਕਾਰੀ ਦਿਨਕਰ ਗੁਪਤਾ ਨੂੰ ਪੰਜਾਬ ਪੁਲਿਸ ਦਾ ਮੁਖੀ ਬਣਾਇਆ ਗਿਆ

716
ਦਿਨਕਰ ਗੁਪਤਾ
ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਦਿਨਕਰ ਗੁਪਤਾ

ਪੰਜ ਮਹੀਨੇ ਦੀ ਦੇਰੀ ਅਤੇ ਕਈ ਤਰ੍ਹਾਂ ਦੇ ਵਿਵਾਦਾਂ ਦੇ ਚਲਦੇ ਭਾਰਤ ਦੇ ਸਰਹੱਦੀ ਰਾਜ ਪੰਜਾਬ ਨੂੰ ਦਿਨਕਰ ਗੁਪਤਾ ਦੇ ਰੂਪ ‘ਚ ਨਵਾਂ ਪੁਲਿਸ ਮੁਖੀ ਮਿਲ ਚੁੱਕਾ ਹੈ। ਭਰਤੀ ਪੁਲਿਸ ਸੇਵਾ ਦੇ 1987 ਬੈਚ ਦੇ ਪੰਜਾਬ ਕੈਡਰ ਦੇ ਅਧਿਕਾਰੀ ਦਿਨਕਰ ਗੁਪਤਾ ਨੇ ਅੱਜ ਚੰਡੀਗੜ੍ਹ ‘ਚ ਪੰਜਾਬ ਪੁਲਿਸ ਮੁੱਖ ਦਫ਼ਤਰ ਵਿਖੇ ਇਸ ਇਤਿਹਾਸਕ ਪੁਲਿਸ ਬਲ ਦਾ ਕੰਮ ਸਾਂਭਿਆ। ਇਸ ਤੋਂ ਪਹਿਲਾਂ ਉਹਨਾਂ ਨੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੀਨੀਅਰ ਅਧਿਕਾਰੀਆਂ ਨਾਲ ਗਲਬਾਤ ਕੀਤੀ ਸੀ।

ਦਿਨਕਰ ਗੁਪਤਾ ਦਾ ਨਾਂ ਉਨ੍ਹਾਂ ਤੂੰ ਅਧਿਕਾਰੀਆਂ ਦੇ ਪੈਨਲ ਵਿੱਚੋਂ ਸੀ ਜਿਸ ਪੈਨਲ ਨੂੰ ਲੋਕ ਸੰਘ ਸੇਵਾ ਆਯੋਗ (UPSC ) ਨੇ ਮੰਜੂਰ ਕਰਕੇ ਸਰਕਾਰ ਕੋਲ ਭੇਜਿਆ ਸੀ। ਦਿਨਕਰ ਗੁਪਤਾ ਦੇ ਡੀਜੀਪੀ ਬਣਨ ਕਰਨ ਕਈ ਅਜਿਹੇ ਅਧਿਕਾਰੀ ਡੀਜੀਪੀ ਬਣਨ ਤੋਂ ਵਾਂਝੇ ਰਹਿ ਗਏ ਜੋ ਉਨ੍ਹਾਂ ਤੋਂ ਸੀਨੀਅਰ ਸਨ। ਇਨ੍ਹਾਂ ‘ਚੋਂ1985 ਬੈਚ ਦੇ ਮੁਹੰਮਦ ਮੁਸਤਫ਼ਾ ( ਸੇਵਾਮੁਕਤ- 28 ਫਰਵਰੀ 2021),1986 ਬੈਚ ਦੇ ਐੱਸ ਚਤੋਪਾਧਿਆ (ਸੇਵਾਮੁਕਤ -31ਮਾਰਚ 2020), ਇਨ੍ਹਾਂ ਦੋਵਾਂ ਤੋਂ ਵੀ ਵਰਿਸ਼ਠ 1984 ਬੈਚ ਦੇ ਸਾਮੰਤ ਗੋਇਲ (ਸੇਵਾਮੁਕਤ- 31 ਮਈ 2020) ਭਾਵੇਂ ਕਈ ਹੋਰ ਵੀ ਸੀਨੀਅਰ ਅਧਿਕਾਰੀ ਹਨ ਪਰ ਉਨ੍ਹਾਂ ਦਾ ਕਾਰਜਕਾਲ ਕੁੱਝ ਕੁ ਮਹੀਨਿਆਂ ਦਾ ਹੀ ਬਚਿਆ ਹੈ।

ਦਿਨਕਰ ਗੁਪਤਾ
ਆਈਪੀਐਸ ਅਧਿਕਾਰੀ ਦਿਨਕਰ ਗੁਪਤਾ ਨੂੰ ਕਾਰਜਭਾਰ ਸੋਂਪਣ ਤੋਂ ਬਾਅਦ ਵਰਤਮਾਨ ਡਾਇਰੈਕਟਰ ਜਨਰਲ ਸੁਰੇਸ਼ ਅਰੋੜਾ

ਦਿਨਕਰ ਗੁਪਤਾ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਅਤੇ ਮਨਪਸੰਦ ਅਫ਼ਸਰਾਂ ‘ਚ ਗਿਣੇ ਜਾਂਦੇ ਹਨ, ਉਨ੍ਹਾਂ ਨੂੰ ਮੌਜੂਦਾ ਡਾਇਰੈਕਟਰ ਜਨਰਲ ਸੁਰੇਸ਼ ਅਰੋੜਾ ਦਾ ਵੀ ਮਨਪਸੰਦ ਅਫ਼ਸਰਾਂ ਮੰਨਿਆ ਜਾਂਦਾ ਹੈ ਜੀ ਸੇਵਾਮੁਕਤ ਤਾਂ ਸਤੰਬਰ 2018 ‘ਚ ਹੀ ਹੋ ਗਏ ਸਨ ਪਰ ਸੇਵਾ ‘ਚ ਹੋਏ ਵਾਧੇ ਕਾਰਨ ਅਹੁਦੇ ਤੇ ਸਨ। ਪੰਜਾਬ ‘ਚ ਆਤੰਕਵਾਦ ਦੇ ਦੌਰ ‘ਚ ਸੱਤ ਸਾਲ ਉਹ ਲੁਧਿਆਣਾ, ਜਲੰਧਰ ਅਤੇ ਹੁਸ਼ਿਅਾਰਪੁਰ ਦੇ ਸੀਨੀਅਰ ਪੁਲਿਸ ਸੁਪਰਡੈਂਟ(SSP) ਰਹੇ।

ਵੱਖ ਵੱਖ ਅਹੁਦਿਆਂ ਤੇ ਕੰਮ ਕਰ ਚੁੱਕੇ ਆਈਪੀਐਸ ਦਿਨਕਰ ਗੁਪਤਾ 30 ਜੂਨ 2017 ਤੋਂ ਹੁਣ ਤਕ ਡੀਜੀਪੀ( ਇੰਟੈਲੀਜੈਂਸ) ਦੇ ਅਹੁਦੇ ਤੇ ਸਨ ਅਤੇ ਲਾਅ ਸੈੱਲ ਦੇ ਵੀ ਇੰਚਾਰਜ ਸਨ। ਬੀ ਕਾਮ ਦੇ ਬਾਅਦ ਦਿਨਕਰ ਗੁਪਤਾ ਨੇ ਰਾਜਨੀਤਿਕ ਪ੍ਰਸ਼ਾਸਨ ‘ਚ ਆਪਣੀ ਐਮ ਏ ਕੀਤੀ ਹੈ, ਦਿਲਚਸਪ ਗੱਲ ਇਹ ਹੈ ਕਿ ਉਹ ਉਸੇ ਹੀ ਯਾਦਵਿੰਦਰ ਪਬਲਿਕ ਸਕੂਲ (YPS) ਦੇ ਵਿਦਿਆਰਥੀ ਰਹੇ ਹਨ ਜੋ ਪਟਿਆਲਾ ਦੇ ਰਾਜਸੀ ਘਰਾਣੇ ਨਾਲ ਸੰਬੰਧ ਰੱਖਣ ਵਾਲੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਜ਼ੁਰਗਾਂ ਦੇ ਨਾਂ ਤੇ ਹੈ।

ਅੰਤਰਾਸ਼ਟਰੀ ਪੱਧਰ ਤੇ ਵਿਦੇਸ਼ਾਂ ‘ਚ ਪੁਲਿਸ ਨਾਲ ਸੰਬੰਧਤ ਵੱਖ ਵੱਖ ਸਮਾਰੋਹਾਂ ਨਾਲ ਜੁੜੇ ਰਹਿਣ ਤੋਂ ਇਲਾਵਾ ਵੱਖ ਵੱਖ ਦੀਆਂ ਟਰੇਨਿੰਗ ‘ਚ ਵੀ ਦਿਨਕਰ ਗੁਪਤਾ ਦੀ ਦਿਲਚਸਪੀ ਰਹਿੰਦੀ ਸੀ।

ਆਈਪੀਐਸ ਅਧਿਕਾਰੀ ਦਿਨਕਰ ਗੁਪਤਾ ਨੂੰ ਦੋ ਵਾਰ ਬਹਾਦਰੀ ਲਈ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੂੰ1992 ‘ਚ ਬਹਾਦਰੀ ਲਈ ਪੁਲਿਸ ਮੈਡਲ(Police Medal for Gallantry) ਨਾਲ ਨਵਾਜਿਆ ਗਿਆ 1994 ‘ਚ ਪੁਲਿਸ ਮੈਡਲ ਲਈ ਬਾਰ (Bar to Police Medal for Gallantry) ਦਿੱਤਾ ਗਿਆ ਸੀ। ਉਨ੍ਹਾਂ ਵੱਲੋਂ ਨਿਭਾਈਆਂ ਖਾਸ ਸੇਵਾਵਾਂ ਲਈ ਵੀ ਉਨ੍ਹਾਂ ਨੂੰ ਦੋ ਵਾਰ ਰਾਸ਼ਟਰਪਤੀ ਦੇ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।