ਕੰਵਰਦੀਪ ਦੇ ਆਉਣ ਨਾਲ ਚੰਡੀਗੜ੍ਹ ਪੁਲਿਸ ਵਿੱਚ ਤਿੰਨ ਅਹਿਮ ਅਹੁਦਿਆਂ ’ਤੇ ਮਹਿਲਾਵਾਂ ਕਾਬਜ਼ ਹਨ

24
ਕੰਵਰਦੀਪ
ਇੰਡੀਅਨ ਪੁਲਿਸ ਸਰਵਿਸ ਦੀ ਪੰਜਾਬ ਕੇਡਰ ਦੀ ਅਧਿਕਾਰੀ ਕੰਵਰਦੀਪ ਕੌਰ

ਇੰਡੀਅਨ ਪੁਲਿਸ ਸਰਵਿਸ ਦੀ ਪੰਜਾਬ ਕੇਡਰ ਦੀ ਅਧਿਕਾਰੀ ਕੰਵਰਦੀਪ ਕੌਰ ਦੇ ਆਉਣ ਤੋਂ ਬਾਅਦ ਸਿਟੀ ਬਿਊਟੀਫੁੱਲ ਚੰਡੀਗੜ੍ਹ ਦੀ ਪੁਲਿਸ ਵਿੱਚ ਅਹਿਮ ਅਹੁਦਿਆਂ ‘ਤੇ ਮਹਿਲਾਵਾਂ ਦੀ ਅਹਿਮੀਅਤ ਹੋਵੇਗੀ। ਪੰਜਾਬ ਸਰਕਾਰ ਨੇ ਕੱਲ੍ਹ ਫਿਰੋਜ਼ਪੁਰ ਦੇ ਸੀਨੀਅਰ ਪੁਲੀਸ ਕਪਤਾਨ (ਐਸਐਸਪੀ) ਦੇ ਅਹੁਦੇ ਤੋਂ ਆਈਪੀਐਸ ਕੰਵਰਦੀਪ ਕੌਰ ਨੂੰ ਰਿਲੀਵ ਕਰ ਦਿੱਤਾ ਹੈ। ਹੋਲੀ ਮਨਾਉਣ ਤੋਂ ਬਾਅਦ ਆਈਪੀਐਸ ਕੰਵਰਦੀਪ ਕੌਰ ਚੰਡੀਗੜ੍ਹ ਦੇ ਐਸਐਸਪੀ ਦਾ ਕਾਰਜਭਾਰ ਸੰਭਾਲਣਗੇ। ਇਸ ਅਹੁਦੇ ‘ਤੇ ਤਾਇਨਾਤ ਹੋਣ ਵਾਲੇ ਉਹ ਦੂਜੀ ਮਹਿਲਾ ਅਧਿਕਾਰੀ ਹੋਣਗੇ।

ਕੰਵਰਦੀਪ ਕੌਰ ਪੰਜਾਬ ਕੇਡਰ ਦੀ 2013 ਬੈਚ ਦੀ ਆਈਪੀਐਸ ਅਧਿਕਾਰੀ ਹਨ। ਫਿਰੋਜ਼ਪੁਰ ਦੇ ਐਸਐਸਪੀ ਦੇ ਅਹੁਦੇ ਤੋਂ ਫਾਰਗ ਹੋਣ ਤੋਂ ਬਾਅਦ ਉਹ ਮੰਗਲਵਾਰ ਨੂੰ ਪੰਜਾਬ ਸਕੱਤਰੇਤ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲੇ ਸਨ ਅਤੇ ਉਨ੍ਹਾਂ ਨੇ ਕੱਲ੍ਹ ਹੀ ਨਵਾਂ ਅਹੁਦਾ ਸੰਭਾਲਣਾ ਸੀ ਪਰ ਹੋਲੀ ਦੀ ਛੁੱਟੀ ਹੋਣ ਕਾਰਨ ਉਨ੍ਹਾਂ ਨੇ ਇਸ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ।ਆਈਪੀਐਸ ਕੰਵਰਦੀਪ ਕੌਰ ਵੱਲੋਂ ਚੰਡੀਗੜ੍ਹ ਦੀ ਐਸਐਸਪੀ ਵਜੋਂ ਚਾਰਜ ਸੰਭਾਲਣ ਤੋਂ ਬਾਅਦ ਚੰਡੀਗੜ੍ਹ ਪੁਲੀਸ 9 (ਚੰਡੀਗੜ੍ਹ ਪੁਲਿਸ) ਵਿੱਚ ਐਸਪੀ ਪੱਧਰ ਦੀਆਂ ਤਿੰਨ ਅਹਿਮ ਅਹੁਦਿਆਂ ’ਤੇ ਮਹਿਲਾ ਅਧਿਕਾਰੀ ਹੋਣਗੀਆਂ।

ਮੌਜੂਦਾ ਸਮੇਂ ਵਿੱਚ ਹਰਿਆਣਾ ਕੇਡਰ ਦੀ ਆਈਪੀਐਸ ਮਨੀਸ਼ਾ ਚੌਧਰੀ ਇੱਥੇ ਐਸਐਸਪੀ (ਟ੍ਰੈਫਿਕ) ਵਜੋਂ ਤਾਇਨਾਤ ਹੈ। ਮਨੀਸ਼ਾ ਟ੍ਰੈਫਿਕ ਪੁਲਿਸ ਦੇ ਨਾਲ ਸੁਰੱਖਿਆ ਦਾ ਕੰਮ ਸੰਭਾਲਦੇ ਹਨ। AGMUT ਕੇਡਰ ਦੀ ਆਈਪੀਐਸ ਸ਼ਰੂਤੀ ਅਰੋੜਾ ਇਸ ਸਮੇਂ ਐਸਪੀ (ਸਿਟੀ) ਦੇ ਅਹੁਦੇ ‘ਤੇ ਹਨ।