ਏਅਰ ਮਾਰਸ਼ਲ ਵਿਭਾਸ ਪਾਂਡੇ ਭਾਰਤੀ ਹਵਾਈ ਸੈਨਾ ਦੀ ਸੰਭਾਲ ਲਈ ਜ਼ਿੰਮੇਵਾਰ ਹਨ

216
ਏਅਰ ਮਾਰਸ਼ਲ ਵਿਭਾਸ ਪਾਂਡੇ

ਏਅਰ ਮਾਰਸ਼ਲ ਵਿਭਾਸ ਪਾਂਡੇ ਨੇ ਭਾਰਤੀ ਹਵਾਈ ਸੈਨਾ ਦੇ ਏਅਰ ਚਾਰਜ-ਅਧਿਕਾਰੀ ਮੇਨਟੇਨੈਂਸ ਦਾ ਕਾਰਜਭਾਰ ਸੰਭਾਲ ਲਿਆ ਹੈ। ਮੌਜੂਦਾ ਅਹੁਦਾ ਸੰਭਾਲਣ ਤੋਂ ਪਹਿਲਾਂ, ਉਹ ਡਾਇਰੈਕਟਰ ਜਨਰਲ (ਏਅਰਕਰਾਫਟ) ਦੇ ਤੌਰ ‘ਤੇ ਕੰਮ ਕਰ ਰਹੇ ਸਨ।

ਏਅਰ ਮਾਰਸ਼ਲ ਵਿਭਾਸ ਪਾਂਡੇ 29 ਅਗਸਤ, 1984 ਨੂੰ ਇੱਕ ਏਅਰ ਐਰੋਨੋਟਿਕਲ ਇੰਜੀਨੀਅਰ (ਮਕੈਨੀਕਲ) ਵਜੋਂ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਹੋਏ ਸਨ। ਉਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਭਾਰਤੀ ਹਵਾਈ ਸੈਨਾ ਵਿੱਚ ਜੰਗੀ ਜਹਾਜ਼ਾਂ ਨਾਲ ਇੱਕ ਇੰਜੀਨੀਅਰਿੰਗ ਅਧਿਕਾਰੀ ਵਜੋਂ ਕੀਤੀ ਅਤੇ ਬਾਅਦ ਵਿੱਚ ਟ੍ਰਾਂਸਪੋਰਟ ਜਹਾਜ਼ਾਂ ਅਤੇ ਹੈਲੀਕਾਪਟਰਾਂ ਨਾਲ ਸਬੰਧਿਤ ਰੱਖ-ਰਖਾਅ ਦੇ ਕੰਮ ਵਿੱਚ ਤਜੁਰਬਾ ਹਾਸਲ ਕੀਤਾ। ਫਲਾਈਟ ਇੰਜੀਨੀਅਰ ਦੇ ਤੌਰ ‘ਤੇ ਮਾਰਸ਼ਲ ਵਿਭਾ ਪਾਂਡੇ ਨੇ ਹੈਲੀਕਾਪਟਰਾਂ ‘ਤੇ ਤਕਰੀਬਨ 1200 ਘੰਟੇ ਉਡਾਣ ਭਰਨ ਦਾ ਤਜੁਰਬਾ ਹਾਸਲ ਕੀਤਾ ਹੈ। ਉਹ ਰੋਟਰੀ ਵਿੰਗ ਦੇ ਜਹਾਜ਼ਾਂ ਲਈ ਏਅਰ ਫੋਰਸ ਦਾ ਪ੍ਰੀਖਿਅਕ ਵੀ ਰਿਹਾ ਹੈ।

ਏਅਰ ਮਾਰਸ਼ਲ ਵਿਭਾਸ ਪਾਂਡੇ, ਆਈਆਈਟੀ ਪਵਾਈ, ਮੁੰਬਈ ਤੋਂ ਰਿਲੇਬਿਲਟੀ ਇੰਜੀਨੀਅਰਿੰਗ ਵਿੱਚ ਪੋਸਟ ਗ੍ਰੈਜੂਏਟ ਹਨ, ਜੋ ਕਿ ਏਅਰ ਆਫ਼ ਵਾਰਫੇਅਰ ਅਤੇ ਨੈਸ਼ਨਲ ਡਿਫੈਂਸ ਕਾਲਜ ਦੇ ਸਾਬਕਾ ਵਿਦਿਆਰਥੀ ਵੀ ਹਨ।

ਮਾਰਸ਼ਲ ਪਾਂਡੇ ਨੇ 11 ਬੇਸ ਰਿਪੇਅਰ ਡੈਪੋ ਵਿਖੇ ਸੀਨੀਅਰ ਪ੍ਰੋਡਕਸ਼ਨ ਇੰਜੀਨੀਅਰ, ਕਾਲਰ ਆਫ ਏਅਰ ਵਾਰਫੇਅਰ, ਖਮਰਿਆ, ਏਅਰ ਨਿਰਦੇਸ਼ਨ ਸਟਾਫ ਦੇ ਕਮਾਂਡਿੰਗ ਅਫਸਰ ਅਤੇ ਡਬਲਿਊਏਸੀ ਹੈੱਡਕੁਆਰਟਰ ਵਿਖੇ ਕਮਾਂਡ ਇੰਜੀਨੀਅਰਿੰਗ ਅਫਸਰ ਵਜੋਂ ਸੇਵਾ ਨਿਭਾਈ ਹੈ। ਉਨ੍ਹਾਂ ਨੇ 1 ਸੀਆਈਐੱਮਡੀ ਦੇ ਸੀਓ ਵਜੋਂ ਭਾਰਤੀ ਹਵਾਈ ਫੌਜ ਵਿੱਚ ਦੇਸੀਕਰਨ ਮੁਹਿੰਮ ਦੀ ਅਗਵਾਈ ਵੀ ਕੀਤੀ ਹੈ। ਏਅਰ ਮਾਰਸ਼ਲ ਵਿਭਾਸ ਪਾਂਡੇ ਨੇ ਕੁਝ ਅਹਿਮ ਅਹੁਦਿਆਂ ‘ਤੇ ਅਧਾਰ ਬੇਸ ਰਿਪੇਅਰ ਡਿਪੂ ਦੀ ਕਮਾਂਨ ਸੰਭਾਲਣੀ, ਈ.ਏ.ਸੀ ਹੈੱਡਕੁਆਰਟਰ ਵਿਖੇ ਸੀਨੀਅਰ ਮੇਨਟੇਨੈਂਸ ਸਟਾਫ ਅਫਸਰ ਅਤੇ ਏਅਰ ਫੋਰਸ ਹੈੱਡਕੁਆਰਟਰ ਵਿਖੇ ਏ.ਸੀ.ਏ.ਐੱਸ. ਇੰਜੀਨਿਅਰਿੰਗ (ਟੀਐਂਡਐੱਚ) ਦੇ ਤੌਰ ‘ਤੇ ਸੇਵਾਵਾਂ ਦੇਣੀਆਂ ਵੀ ਸ਼ਾਮਲ ਹਨ।