ਇਹ ਹਲ ਦਿੱਲੀ ਪੁਲਿਸ ਦੇ ਪਹਿਲੇ ਕਮਿਸ਼ਨਰ ਹਨ ਜਿਨ੍ਹਾਂ ਨੇ ਜ਼ਬਰਦਸਤ ਕ੍ਰਿਕਟ ਵੀ ਖੇਡੀ

46
ਦਿੱਲੀ ਪੁਲਿਸ
ਜੇਤੂ ਦਿੱਲੀ ਪੁਲਿਸ ਦੀ ਟੀਮ

ਦਿੱਲੀ ਪੁਲਿਸ ਕਮਿਸ਼ਨਰ ਐੱਸ ਐੱਨ ਸ੍ਰੀਵਾਸਤਵ ਵੀ ਕ੍ਰਿਕਟ ਖੇਡਦੇ ਹਨ ਅਤੇ ਬਹੁਤ ਵਧਿਆ ਖੇਡਦੇ ਹਨ। ਉਨ੍ਹਾਂ ਦੇ ਪੁਰਾਣੇ ਦੋਸਤ ਇਹ ਜਾਣਦੇ ਹਨ, ਪਰ ਅੱਜ ਪੁਲਿਸ ਅਧਿਕਾਰੀਆਂ ਦੀ ਇੱਕ ਨਵੀਂ ਪੀੜ੍ਹੀ ਨੇ ਵੀ ਉਨ੍ਹਾਂ ਨੂੰ ਵੇਖਿਆ। ਐਤਵਾਰ ਨੂੰ ਦਿੱਲੀ ਦੇ ਇਤਿਹਾਸਕ ਫਿਰੋਜ਼ਸ਼ਾਹ ਕੋਟਲਾ ਗ੍ਰਾਉਂਡ (ਹੁਣ ਅਰੁਣ ਜੇਤਲੀ ਸਟੇਡੀਅਮ) ਵਿਖੇ ਖੇਡੇ ਗਏ ਸਲਾਨਾ ਜੀ.ਆਈ. ਮੁਰਲੀ ਕ੍ਰਿਕਟ ਮੈਚ ਵਿੱਚ ਪੁਲਿਸ ਅਤੇ ਮੀਡੀਆ ਟੀਮਾਂ ਵਿਚਾਲੇ ਹੋਏ ਮੈਚ ਵਿੱਚ ਐੱਸ ਐੱਨ ਸ੍ਰੀਵਾਸਤਵ ਨੇ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ ਦੌਰਾਨ ਵੀ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਹਰ ਉਮਰ ਵਿੱਚ ਤੰਦਰੁਸਤੀ ਦੀ ਅਹਿਮੀਅਤ ਦਾ ਸੰਦੇਸ਼ ਦਿੱਤਾ। ਇਸ ਵਾਰ ਜੀ. ਮੁਰਲੀ ਕ੍ਰਿਕਟ ਮੈਚ ਦੋ ਪੱਖਾਂ ਵਿੱਚ ਇਤਿਹਾਸਕ ਰਿਹਾ ਹੈ। ਸਭ ਤੋਂ ਪਹਿਲਾਂ, ਇਸ 30 ਸਾਲਾ ਕ੍ਰਿਕਟ ਮੈਚ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਇੱਕ ਪੁਲਿਸ ਕਮਿਸ਼ਨਰ ਨੇ ਇੱਕ ਖਿਡਾਰੀ ਵਜੋਂ ਪੂਰੀ ਤਰ੍ਹਾਂ ਹਿੱਸਾ ਲਿਆ ਹੈ ਅਤੇ ਦੂਜਾ, ਕਮਿਸ਼ਨਰ-ਇਲੈਵਨ ਨੇ ਮੀਡੀਆ-ਇਲੈਵਨ ਦੀ ਟੀਮ ਨੂੰ ਲਗਾਤਾਰ ਤੀਜੇ ਸਾਲ ਹਰਾ ਕੇ ਹੈਟ੍ਰਿਕ ਬਣਾਈ।

ਦਿੱਲੀ ਪੁਲਿਸ
ਬੱਲੇਬਾਜ਼ੀ ਕਰਦੇ ਹੋਏ ਦਿੱਲੀ ਪੁਲਿਸ ਕਮਿਸ਼ਨਰ ਐੱਸ ਐੱਨ ਸ੍ਰੀਵਾਸਤਵ

ਇਹ ਦਿਲਚਸਪ ਹੈ ਕਿ ਮੈਚ ਦੀ ਸ਼ੁਰੂਆਤ ਵਿੱਚ ਹੀ ਦਿੱਲੀ ਪੁਲਿਸ ਟੀਮ ਦੇ ਕਪਤਾਨ ਸਤੀਸ਼ ਗੋਲਚਾ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਪੂਰੀ ਤਿਆਰੀ ਇਸ ਵਾਰ ਮੈਚ ਜਿੱਤਣ ਅਤੇ ਹੈਟ੍ਰਿਕ ਬਣਾਉਣ ਦੀ ਹੈ। ਸੁਰੇਸ਼ ਝਾਅ, ਮੀਡੀਆ ਟੀਮ ਦੇ ਕਪਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਮੀਡੀਆ ਇਲੈਵਨ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਆਲਰਾਊਂਡਰ ਚਿਰਾਗ ਗੋਠੀ ਸ਼ੁਰੂਆਤੀ ਦੇ ਅਰੰਭ ਵਿੱਚ ਹੀ ਆਊਟ ਹੋ ਗਿਆ ਪਰ ਦੀਪਕ ਅਤੇ ਹੇਮੰਤ ਦੀ ਬੱਲੇਬਾਜ਼ੀ ਨੇ ਸ਼ਾਨਦਾਰ ਸਕੋਰ ਬਣਾਇਆ। ਇਸ 20- 20 ਮੈਚ ਵਿੱਚ ਮੀਡੀਆ ਟੀਮ ਨੇ 8 ਵਿਕਟਾਂ ਦੇ ਨੁਕਸਾਨ ‘ਤੇ 134 ਦੌੜਾਂ ਬਣਾਈਆਂ, ਹਾਲਾਂਕਿ ਇਨ੍ਹਾਂ ਵਿੱਚੋਂ 20 ਵਾਈਡ ਗੇਂਦਾਂ ਦੀਆਂ ਦੌੜਾਂ ਸਨ, ਜਦੋਂਕਿ ਦਿੱਲੀ ਪੁਲਿਸ ਦੀ ਟੀਮ ਨੇ ਇਹ ਟੀਚਾ ਸਿਰਫ 13 ਓਵਰਾਂ ਵਿੱਚ ਵਿਕਟ ਗਵਾਏ ਬਿਨਾਂ ਹਾਸਲ ਕਰ ਲਿਆ।

ਔਸਤਨ ਦਿੱਲੀ ਪੁਲਿਸ ਦੇ ਗੇਂਦਬਾਜਾਂ ਨੇ ਹਰ ਓਵਰ ਵਿੱਚ ਇੱਕ ਵਾਈਡ ਗੇਂਦ ਸੁੱਟੀ। ਹਾਲਾਂਕਿ, ਇਸ ਨੂੰ ਕਿਸੇ ਵੀ ਨਜ਼ਰੀਏ ਤੋਂ ਚੰਗੀ ਗੇਂਦਬਾਜ਼ੀ ਨਹੀਂ ਕਿਹਾ ਜਾ ਸਕਦਾ। ਚਿਰਾਗ ਗੋਠੀ ਦੀ ਅਚਾਨਕ ਵਿਕਟ ਡਿੱਗਣ ਤੋਂ ਇਲਾਵਾ ਟੀਮ ਦੇ ਉਤਸ਼ਾਹੀ ਨੌਜਵਾਨ ਗੇਂਦਬਾਜ਼ ਨੂੰ ਵੀ ਗੰਭੀਰ ਸੱਟ ਲੱਗਣ ਕਰਕੇ ਮੀਡੀਆ ਟੀਮ ਨੂੰ ਨੁਕਸਾਨ ਹੋਇਆ। ਮੀਡੀਆ ਟੀਮ ਵਿੱਚ ਅਨੁਸ਼ਾਸਨ ਦੀ ਘਾਟ ਵੀ ਪੁਲਿਸ ਦੀ ਜਿੱਤ ਦਾ ਕਾਰਨ ਬਣੀ।

ਦਿੱਲੀ ਪੁਲਿਸ
ਦਿੱਲੀ ਪੁਲਿਸ ਕਮਿਸ਼ਨਰ ਐੱਸ ਐੱਨ ਸ੍ਰੀਵਾਸਤਵ ਗੇਂਦਬਾਜ਼ੀ ਕਰਦੇ ਹੋਏ।

ਦੋਵਾਂ ਟੀਮਾਂ ਵਿਚਾਲੇ ਮੈਚ ‘ਤੇ ਕੇਂਦਰਿਤ ਅਤੇ ਅਨੁਸ਼ਾਸਨ ਦਾ ਅਨੁਮਾਨ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਇੱਕ ਪਾਸੇ ਪੁਲਿਸ ਟੀਮ ਇੱਕ ਹਫਤੇ ਪਹਿਲਾਂ ਅਭਿਆਸ ਕਰਨ ਤੋਂ ਬਾਅਦ ਮੈਦਾਨ ਵਿੱਚ ਆਈ ਸੀ ਅਤੇ ਦੂਜੇ ਪਾਸੇ ਮੀਡੀਆ ਟੀਮ ਦੀ ਸਥਿਤੀ ਇਹ ਸੀ ਕਿ ਇੱਕ ਵਾਰ ਮੈਦਾਨ ਵਿੱਚ ਇਸਦੇ 12 ਖਿਡਾਰੀ ਮੈਦਾਨ ਵਿੱਚ ਉਤਾਰੇ ਅਤੇ ਜੁਰਮਾਨੇ ਵਜੋਂ ਅੰਪਾਇਰ ਨੇ ਉਸ ਸਮੇਂ ਬੱਲੇਬਾਜ਼ੀ ਕਰਨ ਵਾਲੀ ਪੁਲਿਸ ਟੀਮ ਦੇ ਬੱਲੇਬਾਜ਼ ਏ ਕੇ ਸਿੰਗਲਾ ਨੂੰ ਇੱਕ ਫ੍ਰੀ ਹਿੱਟ ਵੀ ਦਿੱਤੀ। ਇਹ ਵੱਖਰੀ ਗੱਲ ਹੈ ਕਿ ਬੱਲੇਬਾਜ਼ ਇਸ ਦਾ ਲਾਭ ਨਹੀਂ ਲੈ ਸਕਿਆ। ਮੀਡੀਆ ਟੀਮ ਦੇ ਹੇਮੰਤ ਨੂੰ ਸਰਬੋਤਮ ਬੱਲੇਬਾਜ਼ ਐਲਾਨੇ ਗਏ, ਜਦਕਿ ਐੱਸ ਐੱਨ ਸ੍ਰੀਵਾਸਤਵ ਦੇ ਖੇਡ ਅਤੇ ਖੇਡ ਭਾਵਨਾ ਦੇ ਮੱਦੇਨਜ਼ਰ ਉਨ੍ਹਾਂ ਨੂੰ ਮੈਨ ਆਫ ਦਾ ਮੈਚ ਵੀ ਐਲਾਨਿਆ ਗਿਆ। ਉਂਝ, ਐੱਸ ਐੱਨ ਸ੍ਰੀਵਾਸਤਵ ਡੀਸੀਪੀ ਹੁੰਦੇ ਹੋਏ ਵੀ ਮੁਰਲੀ ਟਰਾਫੀ ਖੇਡਦੇ ਰਹੇ ਹਨ।

ਕਮਿਸ਼ਨਰ ਦੀ ਖੇਡ ‘ਤੇ ਦਿੱਲੀ ਪੁਲਿਸ ਦੇ ਇੱਕ ਅਧਿਕਾਰੀ ਨੇ ਇਹ ਵੀ ਟਿਪਣੀ ਕੀਤੀ ਕਿ ਅੱਜ ਆਪਣੇ ਤੋਂ ਜੂਨੀਅਰ ਅਧਿਕਾਰੀ ਦੀ ਕਪਤਾਨੀ ਵਿੱਚ ਕ੍ਰਿਕਟ ਖੇਡਣ ਨਾਲ ਕਮਿਸ਼ਨਰ ਐੱਸ ਐੱਨ ਸ੍ਰੀਵਾਸਤਵ ਨੇ ਵੀ ਖੇਡ ਭਾਵਨਾ ਅਤੇ ਟੀਮ ਦੀ ਭਾਵਨਾ ‘ਤੇ ਜ਼ੋਰ ਦੇਣ ਦਾ ਸੰਦੇਸ਼ ਦਿੱਤਾ। ਇਸ ਤੋਂ ਇਲਾਵਾ, ਉਨ੍ਹਾਂ ਨੇ ਹਰ ਸਥਿਤੀ ਵਿੱਚ ਸਹਿਯੋਗੀ ਲੋਕਾਂ ਦੇ ਨਾਲ ਹੋਣ ਦਾ ਆਪਣਾ ਨਵਾਂ ਰੂਪ ਵੀ ਪੇਸ਼ ਕੀਤਾ। ਇਸ ਮੌਕੇ ਰਕਸ਼ਕ ਨਿਊਜ਼ ਨਾਲ ਗੱਲਬਾਤ ਦੌਰਾਨ, ਪੁਲਿਸ ਕਮਿਸ਼ਨਰ ਨੇ ਆਪਣੀ ਨੀਤੀ ਜਾਂ ਇਂਝ ਕਹੀਏ ਕਿ ਕੰਮ ਕਰਨ ਦੇ ਢੰਗ ਬਾਰੇ ਦੱਸਿਆ ਜਿਸ ਵਿੱਚ ਜੂਨੀਅਰਸ ਨਾਲ ਨਿਰੰਤਰ ਅਤੇ ਵਧੇਰੇ ਤਾਲਮੇਲ ਜਾਂ ਸੰਪਰਕ ਵਿੱਚ ਰਹਿਣ ਦੀ ਅਹਿਮੀਅਤ ਦਿੱਤੀ ਜਾਂਦੀ ਹੈ। ਇਸ ਦੌਰਾਨ ਉਨ੍ਹਾਂ ਨੇ ਆਪਣੇ ਇੱਕ ਪ੍ਰੋਗਰਾਮ ਦਾ ਜ਼ਿਕਰ ਵੀ ਕੀਤਾ ਜੋ ਹਰ ਮਹੀਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਮਨ ਕੀ ਬਾਤ’ ਦੀ ਤਰਜ਼ ‘ਤੇ ਹੁੰਦਾ ਹੈ।

ਦਿੱਲੀ ਪੁਲਿਸ
ਮੀਡੀਆ ਇਲੈਵਨ ਦੀ ਟੀਮ

ਜੀ. ਮੁਰਲੀ ਟ੍ਰਾਫੀ 1982 ਤੋਂ ਪੱਤਰਕਾਰ ਜੀ.ਕੇ. ਮੁਰਲੀ ਦੀ ਯਾਦ ਦੇ ਤੌਰ ‘ਤੇ ਹਰ ਸਾਲ ਖੇਡੀ ਜਾਂਦੀ ਹੈ, ਜੋ ਇੱਕ ਅੰਗਰੇਜ਼ੀ ਅਖਬਾਰ ਪੈਟ੍ਰਿਓਟ ਵਿੱਚ ਨੌਕਰੀ ਕਰਦੇ ਸਨ ਅਤੇ ਇੱਕ ਮਾਊਨਟੇਨਰਿੰਗ ਦੌਰਾਨ ਸਿਹਤ ਖਰਾਬ ਹੋਣ ਕਰਕੇ ਉਨ੍ਹਾਂ ਦੀ ਮੌਤ ਹੋ ਗਈ ਸੀ। ਟ੍ਰਾਫੀ ਦਾ ਆਗਾਜ਼ ਕਰਨ ਵਾਲਿਆਂ ਵਿੱਚੋਂ ਇੱਕ ਰਮਾਕਾਂਤ ਗੋਸਵਾਮੀ ਇਸ ਮੌਕੇ ਵਿਸ਼ੇਸ਼ ਮਹਿਮਾਨ ਮੌਜੂਦ ਸਨ। ਸ੍ਰੀ ਗੋਸਵਾਮੀ ਪੱਤਰਕਾਰੀ ਤੋਂ ਬਾਅਦ ਰਾਜਨੀਤੀ ਵਿੱਚ ਆਏ ਅਤੇ ਉਹ ਦਿੱਲੀ ਸਰਕਾਰ ਵਿੱਚ ਮੰਤਰੀ ਵੀ ਰਹੇ। ਇਸ ਮੌਕੇ ਦਿੱਲੀ ਪੁਲਿਸ ਦੇ ਵਿਸ਼ੇਸ਼ ਕਮਿਸ਼ਨਰ, ਬਾਲਜੀ ਸ਼੍ਰੀਵਾਸਤਵ, ਸੁੰਦਰੀ ਨੰਦਾ, ਸੰਜੇ ਸਿੰਘ ਅਤੇ ਤਾਜ ਹਸਨ ਵੀ ਮੌਜੂਦ ਸਨ। ਸਿਹਤ ਖਰਾਬ ਹੋਣ ਦੇ ਬਾਵਜੂਦ, ਦਿੱਲੀ ਪੁਲਿਸ ਦੇ ਸਾਬਕਾ ਲੋਕ ਸੰਪਰਕ ਅਧਿਕਾਰੀ ਰਵੀ ਪਵਾਰ ਦਾ ਵੀ ਇਸ ਸਮਾਗਮ ਵਿੱਚ ਸ਼ਿਰਕਤ ਕਰਨਾ ਇਸਦੀ ਮਹੱਤਤਾ ਦਰਸਾਉਂਦਾ ਹੈ ਜੋ ਪੁਲਿਸ ਅਤੇ ਪੱਤਰਕਾਰਾਂ ਦਰਮਿਆਨ ਬਿਹਤਰ ਸਬੰਧਾਂ ਦਾ ਪੱਖ ਪੂਰਦਾ ਹੈ। ਸ੍ਰੀ ਪਵਾਰ ਨੇ ਜੀ ਮੁਰਲੀ ਟ੍ਰਾਫੀ ਦੇ ਸੁਨਹਿਰੀ ਇਤਿਹਾਸ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾਈ ਹੈ।

ਜੀ. ਮੁਰਲੀ ਟ੍ਰਾਫੀ ਸ਼ੁਰੂਆਤੀ ਸਾਲਾਂ ਵਿੱਚ ਹਮੇਸ਼ਾ ਫਿਰੋਜ਼ ਸ਼ਾਹ ਕੋਟਲਾ ਵਿੱਚ ਕਰਵਾਈ ਜਾਂਦੀ ਸੀ, ਪਰ ਸਮੇਂ-ਸਮੇਂ ‘ਤੇ ਕਿਸੇ ਨਾ ਕਿਸੇ ਕਾਰਨ ਇਸਦਾ ਸਥਾਨ ਬਦਲਦਾ ਰਿਹਾ ਹੈ। ਦੋ ਸਾਲਾਂ ਦੇ ਅੰਤਰਾਲ ਤੋਂ ਬਾਅਦ, ਇਹ ਮੈਚ ਮੁੜ ਇੱਥੇ ਖੇਡਿਆ ਗਿਆ। ਇਸ ਦੇ ਲਈ, ਪੁਲਿਸ ਕਮਿਸ਼ਨਰ ਵੱਲੋਂ ਡੀਡੀਸੀਏ (ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ – ਡੀਡੀਸੀਏ) ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਡੀਡੀਸੀਏ ਦੇ ਪ੍ਰਧਾਨ ਰੋਹਨ ਜੇਤਲੀ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਰੋਹਨ ਜੇਤਲੀ ਮਰਹੂਮ ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਅਰੁਣ ਜੇਤਲੀ ਦੇ ਬੇਟੇ ਹਨ ਅਤੇ ਉਹ ਪਿਛਲੇ ਸਾਲ ਹੀ ਡੀਡੀਸੀਏ ਦਾ ਬਿਨਾਂ ਮੁਕਾਬਲੇ ਚੇਅਰਮੈਨ ਚੁਣੇ ਗਏ ਸਨ। ਉਂਝ, ਇਸ ਸਟੇਡੀਅਮ ਦਾ ਨਾਮ ਵੀ ਉਨ੍ਹਾਂ ਦੇ ਪਿਤਾ ਦੇ ਨਾਮ ‘ਤੇ ਰੱਖਿਆ ਗਿਆ ਹੈ ਅਤੇ ਆਪਣੇ ਪਿਤਾ ਦੀ ਤਰ੍ਹਾਂ ਰੋਹਨ ਵੀ ਪੇਸ਼ੇ ਵਜੋਂ ਵਕੀਲ ਹਨ।

ਦਿੱਲੀ ਪੁਲਿਸ ਵੱਲੋਂ ਆਪਣੇ ਧੰਨਵਾਦ ਭਾਸ਼ਣ ਵਿੱਚ ਜੁਆਇੰਟ ਕਮਿਸ਼ਨਰ ਦੇਵੇਸ਼ ਸ੍ਰੀਵਾਸਤਵ ਨੇ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਕਿ ਅਗਲੇ ਮਹੀਨੇ ਆਈਪੀਐੱਲ ਮੈਚ ਲਈ ਇਸ ਸਟੇਡੀਅਮ ਨੂੰ ਤਿਆਰ ਕਰਨ ਦੀ ਜ਼ਿੰਮੇਵਾਰੀ ਦੇ ਬਾਵਜੂਦ ਡੀਡੀਸੀਏ ਨੇ ਅੱਜ ਮੈਚ ਦਾ ਇੰਤਜਾਮ ਕਰਕੇ ਸ਼ਲਾਘਾ ਖੱਟੀ ਹੈ। ਹਾਲਾਂਕਿ ਦਿੱਲੀ ਪੁਲਿਸ ਇਸ ਸਮਾਗਮ ਦੀ ਜ਼ਿੰਮੇਵਾਰੀ ਲੈਂਦੀ ਹੈ, ਪਰ ਇਸ ਵਾਰ ਡੀਡੀਸੀਏ ਨੇ ਪੂਰੇ ਸਹਿਯੋਗ ਨਾਲ ਸਹਿ-ਪ੍ਰਬੰਧਕ ਦੀ ਭੂਮਿਕਾ ਨਿਭਾਈ ਹੈ। ਇਸ ਮੌਕੇ ‘ਤੇ ਦਿੱਲੀ ਕ੍ਰਾਈਮ ਰਿਪੋਰਟਰਜ਼ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਲਲਿਤ ਵੱਤ ਸਣੇ ਕੁਝ ਹੋਰ ਸੀਨੀਅਰ ਪੱਤਰਕਾਰ ਵੀ ਮੌਜੂਦ ਸਨ, ਜਿਹੜੇ ਜੀ ਮੁਰਲੀ ਟ੍ਰਾਫੀ ਨਾਲ ਜੁੜੇ ਹੋਏ ਹਨ। ਰਕਸ਼ਕ ਨਿਊਜ਼ ਦੇ ਸੰਪਾਦਕ ਸੰਜੇ ਵੋਹਰਾ ਨੇ ਮੀਡੀਆ ਟੀਮ ਦੇ ਖਿਡਾਰੀ ਮੈਤ ਖੇਡਿਆ ਅਤੇ ਪੁਲਿਸ ਕਮਿਸ਼ਨਰ ਨੇ ਵੀ ਵਿਸ਼ੇਸ਼ ਮਹਿਮਾਨ ਵਜੋਂ ਉਨ੍ਹਾਂ ਦਾ ਸਵਾਗਤ ਕੀਤਾ।